Loot in Liquor Shop: ਹੁਣ ਠੇਕਿਆਂ ਨੂੰ ਪੈਣ ਲੱਗੇ ਲੁਟੇਰੇ, 10 ਦਿਨਾਂ ਵਿੱਚ 7 ਠੇਕਿਆਂ ਤੇ ਹੋਈ ਲੁੱਟ
Ludhiana Loot in Liquor Shop: ਠੇਕਾ ਮੁਲਾਜ਼ਮ ਦੱਸਿਆ ਕਿ ਉਹ ਠੇਕੇ ਦੀ ਨਕਦੀ ਗਿਣ ਰਿਹਾ ਸੀ ਐਨੇ ਵਿੱਚ ਦੋ ਬਦਮਾਸ਼ ਪਲੈਟੀਨਾ 'ਤੇ ਸਵਾਰ ਹੋ ਕੇ ਠੇਕੇ 'ਚ ਦਾਖਲ ਹੋਏ। ਉਨ੍ਹਾਂ ਲੋਕਾਂ ਨੇ ਐਨਕਾਂ ਪਾਈਆਂ ਹੋਈਆਂ ਸਨ। ਉਨ੍ਹਾਂ ਨੇ ਆਉਂਦਿਆਂ ਹੀ ਉਸ ਦੇ ਸਿਰ 'ਤੇ ਡਬਲ ਬੈਰਲ ਬੰਦੂਕ ਰੱਖ ਦਿੱਤੀ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ।
Ludhiana Loot in Liquor Shop: ਲੁਧਿਆਣਾ ‘ਚ ਪਿਛਲੇ 10 ਦਿਨਾਂ ਤੋਂ ਲਗਾਤਾਰ ਸ਼ਰਾਬ ਦੀਆਂ ਦੁਕਾਨਾਂ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਹ ਜ਼ਿਲ੍ਹਾ ਪੁਲਿਸ ਦੀ ਕਾਰਜਸ਼ੈਲੀ ‘ਤੇ ਵੱਡਾ ਸਵਾਲ ਹੈ। ਸ਼ਰੇਆਮ ਬਦਮਾਸ਼ ਬਾਈਕ ‘ਤੇ ਆਉਂਦੇ ਹਨ ਅਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟ ਕੇ ਭੱਜ ਜਾਂਦੇ ਹਨ। ਘਟਨਾ ਤੋਂ ਬਾਅਦ ਪੁਲਿਸ ਮੁਲਜ਼ਮਾਂ ਦੀ ਭਾਲ ਕਰਦੀ ਰਹਿ ਜਾਂਦੀ ਹੈ।
ਤਾਜ਼ਾ ਮਾਮਲਾ ਥਾਣਾ ਮੁੱਲਾਂਪੁਰ ਦਾਖਾ ਅਧੀਨ ਪੈਂਦੇ ਪਿੰਡ ਰੁੜਕਾ ਦਾ ਸਾਹਮਣੇ ਆਇਆ ਹੈ। ਬੀਤੀ ਰਾਤ ਕਰੀਬ ਸਾਢੇ 8 ਵਜੇ ਦੋ ਮੁਲਜ਼ਮ ਪਲੈਟੀਨਾ ਬਾਈਕ ‘ਤੇ ਆਏ। ਬਦਮਾਸ਼ਾਂ ਨੇ ਡਬਲ ਬੈਰਲ ਬੰਦੂਕ ਦੀ ਮਦਦ ਨਾਲ ਸ਼ਰਾਬ ਦੇ ਠੇਕੇ ਨੂੰ ਲੁੱਟਿਆ। ਘਟਨਾ ਤੋਂ ਬਾਅਦ ਪਿੰਡ ਰੁੜਕਾ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਮੁਲਜ਼ਮਾਂ ਨੇ ਛੁਪਾਇਆ ਮੂੰਹ
ਜਾਣਕਾਰੀ ਦਿੰਦਿਆਂ ਠੇਕਾ ਮੁਲਾਜ਼ਮ ਦੱਸਿਆ ਕਿ ਉਹ ਠੇਕੇ ਦੀ ਨਕਦੀ ਗਿਣ ਰਿਹਾ ਸੀ ਐਨੇ ਵਿੱਚ ਦੋ ਬਦਮਾਸ਼ ਪਲੈਟੀਨਾ ‘ਤੇ ਸਵਾਰ ਹੋ ਕੇ ਠੇਕੇ ‘ਚ ਦਾਖਲ ਹੋਏ। ਉਨ੍ਹਾਂ ਲੋਕਾਂ ਨੇ ਐਨਕਾਂ ਪਾਈਆਂ ਹੋਈਆਂ ਸਨ। ਉਨ੍ਹਾਂ ਨੇ ਆਉਂਦਿਆਂ ਹੀ ਉਸ ਦੇ ਸਿਰ ‘ਤੇ ਡਬਲ ਬੈਰਲ ਬੰਦੂਕ ਰੱਖ ਦਿੱਤੀ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਲੁਟੇਰਿਆਂ ਨੇ ਬੈਗ ‘ਚ ਪਈ ਸਾਰੀ ਨਕਦੀ ਕੱਢ ਲੈਣ ਲਈ ਕਿਹਾ।
ਬੈਗ ‘ਚ ਪੈਸੇ ਲੈ ਕੇ ਫਰਾਰ ਹੋ ਗਏ
ਠੇਕੇ ਦੇ ਮੁਲਾਜ਼ਮ ਨੇ ਕਿਹਾ ਕਿ ਉਹ ਡਰ ਗਿਆ ਸੀ। ਬਦਮਾਸ਼ਾਂ ਨੇ ਉਸ ਦਾ ਬੈਗ ਮੰਗਿਆ। ਬੈਗ ਲੈਣ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਠੇਕੇ ਦੇ ਕਰਿੰਦੇ ਅਨੁਸਾਰਲੁੱਟ ਤੋਂ ਤੁਰੰਤ ਬਾਅਦ ਉਸ ਨੇ ਸ਼ਰਾਬ ਦੇ ਠੇਕੇਦਾਰ ਨੂੰ ਸੂਚਨਾ ਦਿੱਤੀ। ਉਨ੍ਹਾਂ ਤੁਰੰਤ ਥਾਣਾ ਮੁੱਲਾਂਪੁਰ ਦਾਖਾ ਦੀ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਕਰਿੰਦੇ ਬਿਆਨ ਦਰਜ ਕੀਤੇ। ਪੁਲੀਸ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਜਾਂਚ ਕਰ ਰਹੀ ਹੈ।
10 ਦਿਨਾਂ ‘ਚ 7 ਤੋਂ ਵੱਧ ਸ਼ਰਾਬ ਦੇ ਠੇਕੇ ਲੁੱਟੇ
ਦੱਸ ਦੇਈਏ ਕਿ ਸ਼ਰਾਬ ਦੀਆਂ ਦੁਕਾਨਾਂ ‘ਤੇ ਲੁੱਟ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਿਛਲੇ 10 ਦਿਨਾਂ ਵਿੱਚ ਲੁਟੇਰਿਆਂ ਨੇ 7 ਤੋਂ ਵੱਧ ਸ਼ਰਾਬ ਦੇ ਠੇਕਿਆਂ ਨੂੰ ਲੁੱਟਿਆ ਹੈ। ਜੇਕਰ ਗੱਲ ਕਰੀਏ ਤਾਂ 30 ਅਗਸਤ ਨੂੰ ਲੁਟੇਰਿਆਂ ਨੇ ਇੱਕੋ ਰਾਤ ਵਿੱਚ 3 ਸ਼ਰਾਬ ਦੇ ਠੇਕਿਆਂ ਨੂੰ ਲੁੱਟ ਲਿਆ ਸੀ। ਇਹ ਠੇਕੇ ਨੂਰਵਾਲਾ ਰੋਡ, ਜਲੰਧਰ ਬਾਈਪਾਸ ਅਤੇ ਰਾਹੋਂ ਰੋਡ ਤੇ ਸਨ। ਇਹ ਵੀ ਖੁਲਾਸਾ ਹੋਇਆ ਹੈ ਕਿ 31 ਅਗਸਤ ਦੀ ਰਾਤ ਨੂੰ ਸ਼ਰਾਰਤੀ ਅਨਸਰਾਂ ਨੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਸ਼ਰਾਬ ਦੇ ਠੇਕੇ ਨੂੰ ਲੁੱਟ ਲਿਆ ਸੀ।
ਇਹ ਵੀ ਪੜ੍ਹੋ
ਸ਼ਰਾਬ ਦੀਆਂ ਦੁਕਾਨਾਂ ‘ਤੇ ਹੋ ਰਹੀ ਸ਼ਰੇਆਮ ਲੁੱਟ ਤੋਂ ਬਾਅਦ ਸ਼ਰਾਬ ਦੇ ਠੇਕੇਦਾਰਾਂ ‘ਚ ਚਿੰਤਾ ਪਾਈ ਜਾ ਰਹੀ ਹੈ। ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਹ ਸੁਰੱਖਿਆ ਨੂੰ ਲੈ ਕੇ ਪੁਲਿਸ ਕਮਿਸ਼ਨਰ ਨੂੰ ਮਿਲਣਗੇ।