ਖੰਨਾ ‘ਚ ਮੰਤਰੀ ਦੇ ਗਨਮੈਨ ਦੀ ਮੌਤ, ਪੁਰਾਣੀ ਰੰਜਿਸ਼ ਦੇ ਚੱਲਦੇ ਗੋਲੀ ਮਾਰ ਕੇ ਕਤਲ ਕਰਨ ਦੇ ਇਲਜ਼ਾਮ
ਗੋਲਡੀ ਖੰਨਾ ਰਾਮਪੁਰ ਪਿੰਡ ਦਾ ਰਹਿਣ ਵਾਲਾ ਸੀ, ਜੋ ਕਿ ਦੋਰਾਹਾ ਥਾਣੇ ਅਧੀਨ ਆਉਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੋਲਡੀ ਅੱਜ ਆਪਣੇ ਪਿੰਡ ਵਿੱਚ ਕਿਸੇ ਦੇ ਘਰ ਗਿਆ ਹੋਇਆ ਸੀ। ਉੱਥੇ ਲੜਾਈ ਦੌਰਾਨ, ਉਸਦੀ ਸਰਵਿਸ ਪਿਸਤੌਲ ਤੋਂ ਇੱਕ ਗੋਲੀ ਚੱਲੀ ਅਤੇ ਇਹ ਗੋਲਡੀ ਨੂੰ ਲੱਗੀ।

Khanna Cabinet Minister Gunman: ਪੰਜਾਬ ਪੁਲਿਸ ਦੇ ਕਾਂਸਟੇਬਲ ਗੁਰਕੀਰਤ ਸਿੰਘ ਗੋਲਡੀ ਦੀ ਖੰਨਾ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲਡੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਗੰਨਮੈਨ ਸੀ। ਗੁਰਕੀਰਤ ਸਿੰਘ ਗੋਲਡੀ ਦੀ ਮੌਤ ਗੋਲੀਆਂ ਲੱਗਣ ਨਾਲ ਹੋਈ। ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਨਹੀਂ ਹੋਈ ਉਸ ਦਾ ਕਤਲ ਕੀਤਾ ਗਿਆ ਹੈ।
ਗੋਲਡੀ ਖੰਨਾ ਰਾਮਪੁਰ ਪਿੰਡ ਦਾ ਰਹਿਣ ਵਾਲਾ ਸੀ, ਜੋ ਕਿ ਦੋਰਾਹਾ ਥਾਣੇ ਅਧੀਨ ਆਉਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੋਲਡੀ ਅੱਜ ਆਪਣੇ ਪਿੰਡ ਵਿੱਚ ਕਿਸੇ ਦੇ ਘਰ ਗਿਆ ਹੋਇਆ ਸੀ। ਉੱਥੇ ਲੜਾਈ ਦੌਰਾਨ, ਉਸਦੀ ਸਰਵਿਸ ਪਿਸਤੌਲ ਤੋਂ ਇੱਕ ਗੋਲੀ ਚੱਲੀ ਅਤੇ ਇਹ ਗੋਲਡੀ ਨੂੰ ਲੱਗੀ। ਇਸ ਤੋਂ ਬਾਅਦ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਇਸ ਮਾਮਲੇ ਸੰਬੰਧੀ 2 ਵੱਖ-ਵੱਖ ਗੱਲਾਂ ਸਾਹਮਣੇ ਆ ਰਹੀਆਂ ਹਨ। ਗੋਲਡੀ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਪਰਿਵਾਰ ਨੇ ਦੱਸਿਆ ਹੈ ਕਿ ਜਿਸ ਘਰ ‘ਚ ਇਹ ਘਟਨਾ ਵਾਪਰੀ ਹੈ ਉਸ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਗੋਲਡੀ ਦੁਪਹਿਰ ਨੂੰ ਉੱਥੇ ਗਿਆ ਸੀ ਅਤੇ ਸ਼ਾਮ 5 ਵਜੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਉਸ ਨੇ ਖੁਦਕੁਸ਼ੀ ਕਰ ਲਈ ਹੈ।
ਦੂਜੇ ਪਾਸੇ, ਜਿਸ ਘਰ ‘ਚ ਇਹ ਵਾਰਦਾਤ ਵਾਪਰੀ ਉੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਗੋਲਡੀ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ। ਘਟਨਾ ਦੀ ਜਾਂਚ ਲਈ ਡੀਐਸਪੀ ਪਾਇਲ ਹੇਮੰਤ ਮਲਹੋਤਰਾ ਤੇ ਦੋਰਾਹਾ ਪੁਲਿਸ ਸਟੇਸ਼ਨ ਦੇ ਐਸਐਚਓ ਆਕਾਸ਼ ਦੱਤ ਮੌਕੇ ‘ਤੇ ਪਹੁੰਚੇ ਸਨ। ਮੌਤ ਦੇ ਪਿੱਛੇ ਕੀ ਕਾਰਨ ਸੀ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ।
ਪ੍ਰੇਮ ਸਬੰਧ ਦਾ ਦੱਸਿਆ ਜਾ ਰਿਹਾ ਮਾਮਲਾ
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਗੰਨਮੈਨ ਦੀ ਮੌਤ ਦਾ ਮਾਮਲਾ ਪ੍ਰੇਮ ਸਬੰਧ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸ ਦੇ ਭਰਾ ਦਾ ਪਿੰਡ ਦੀ ਇੱਕ ਲੜਕੀ ਨਾਲ ਪ੍ਰੇਮ ਸਬੰਧ ਸਨ। ਉਸ ਲੜਕੀ ਦਾ ਵਿਆਹ ਹੋ ਗਿਆ ਹੈ। ਇਸ ਤੋਂ ਬਾਅਦ ਵੀ ਉਹ ਉਸ ਦੇ ਭਰਾ ਨਾਲ ਫ਼ੋਨ ‘ਤੇ ਗੱਲ ਕਰਦੀ ਰਹਿੰਦੀ ਸੀ। ਅੱਜ ਕੁੜੀ ਦੇ ਪਰਿਵਾਰ ਨੇ ਉਸ ਦੇ ਭਰਾ ਨੂੰ ਆਪਣੇ ਘਰ ਬੁਲਾਇਆ ਤੇ ਉਸਨੂੰ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ
ਡੀਐਸਪੀ ਹੇਮੰਤ ਮਲਹੋਤਰਾ ਨੇ ਵੀ ਮੰਨਿਆ ਕਿ ਇਹ ਅਫੇਅਰ ਦਾ ਮਾਮਲਾ ਸੀ। ਪੁਲਿਸ ਜਾਂਚ ਕਰ ਰਹੀ ਹੈ। ਡੀਐਸਪੀ ਨੇ ਕਿਹਾ ਕਿ ਗੁਰਕੀਰਤ ਸਿੰਘ ਗੋਲਡੀ ਮੰਤਰੀ ਮੁੰਡੀਆਂ ਨਾਲ ਗੰਨਮੈਨ ਸੀ।