ਜਲੰਧਰ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ‘ਚ 2 ਹੋਰ ਮੁਲਜ਼ਮ ਗ੍ਰਿਫ਼ਤਾਰ, ਕੈਨੇਡਾ ਨਾਲ ਹਨ ਲਿੰਕ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਸਿਟੀ ਨਕੋਦਰ ਦੇ ਮੁੱਖ ਅਧਿਕਾਰੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੱਤਵਾਦੀ ਗੁਰਪਤਵੰਤ ਪੰਨੂ ਦੇ ਇਸ਼ਾਰੇ 'ਤੇ ਪੰਜਾਬ 'ਚ ਆਪਸੀ ਭਾਈਚਾਰੇ ਦੇ ਮਾਹੌਲ ਨੂੰ ਵਿਗਾੜਨ ਲਈ ਜਨਤਕ ਥਾਵਾਂ 'ਤੇ ਖਾਲਿਸਤਾਨੀ ਝੰਡੇ ਅਤੇ ਪੋਸਟਰ ਲਗਾਏ ਜਾ ਰਹੇ ਹਨ। ਇਹ ਕੰਮ ਕੈਨੇਡਾ ਵਿੱਚ ਰਹਿਣ ਵਾਲੇ ਬਲਕਰਨ ਸਿੰਘ ਦੁਆਰਾ ਕੀਤਾ ਜਾ ਰਿਹਾ ਹੈ।

Khalistani slogan case: ਜਲੰਧਰ ਦੇ ਫਿਲੌਰ ਵਿੱਚ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ ‘ਤੇ ਖਾਲਿਸਤਾਨ ਦੇ ਨਾਅਰੇ ਲਿਖ ਕੇ ਅਤੇ ਪੋਸਟਰ ਚਿਪਕਾ ਕੇ ਦਹਿਸ਼ਤ ਫੈਲਾਉਣ ਦੇ ਮਾਮਲੇ ਵਿੱਚ ਪੁਲਿਸ ਨੇ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਿਮਾਂਸ਼ੂ ਗਿੱਲ ਉਰਫ਼ ਹਿਮਾਂਸ਼ੂ ਪੁੱਤਰ ਰਮੇਸ਼ ਕੁਮਾਰ ਵਾਸੀ ਮੁਹੱਲਾ ਰਿਸ਼ੀ ਨਗਰ ਨਕੋਦਰ ਤੇ ਅਬਦੁਲ ਰਜ਼ਾਕ ਬੱਟ ਉਰਫ਼ ਯਾਕੂ ਪੁੱਤਰ ਅਬਦੁਲ ਸਤਾਰ ਬੱਟ ਵਾਸੀ ਸਰੀਰ ਥਾਣਾ ਸਦਰ ਨਕੋਦਰ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਗ੍ਰਿਫ਼ਤਾਰ ਕਾਰਤਿਕ ਦਾ ਆਈ-ਫ਼ੋਨ ਅਤੇ ਗ੍ਰਿਫ਼ਤਾਰ ਤੇਜਪਾਲ ਸਿੰਘ ਦਾ ਸੈਮਸੰਗ ਫ਼ੋਨ ਬਰਾਮਦ ਕੀਤਾ ਗਿਆ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਸਿਟੀ ਨਕੋਦਰ ਦੇ ਮੁੱਖ ਅਧਿਕਾਰੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੱਤਵਾਦੀ ਗੁਰਪਤਵੰਤ ਪੰਨੂ ਦੇ ਇਸ਼ਾਰੇ ‘ਤੇ ਪੰਜਾਬ ‘ਚ ਆਪਸੀ ਭਾਈਚਾਰੇ ਦੇ ਮਾਹੌਲ ਨੂੰ ਵਿਗਾੜਨ ਲਈ ਜਨਤਕ ਥਾਵਾਂ ‘ਤੇ ਖਾਲਿਸਤਾਨੀ ਝੰਡੇ ਅਤੇ ਪੋਸਟਰ ਲਗਾਏ ਜਾ ਰਹੇ ਹਨ।
ਇਹ ਕੰਮ ਕੈਨੇਡਾ ਵਿੱਚ ਰਹਿਣ ਵਾਲੇ ਬਲਕਰਨ ਸਿੰਘ ਦੁਆਰਾ ਕੀਤਾ ਜਾ ਰਿਹਾ ਹੈ। ਉਹ ਆਪਣੇ ਭਰਾ ਜਸ਼ਨਪ੍ਰੀਤ ਦੀ ਮਦਦ ਨਾਲ ਖਾਨਪੁਰ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਸ਼ਨਪ੍ਰੀਤ ਦੇ ਨਾਲ-ਨਾਲ ਕਾਰਤਿਕ, ਤੇਜਪਾਲ ਅਤੇ ਬੀਰ ਸੁਖਪਾਲ ਵੀ ਇਸ ਮਾਮਲੇ ਵਿੱਚ ਸ਼ਾਮਲ ਹਨ। ਬਲਕਰਨ ਸਿੰਘ ਵਿਦੇਸ਼ਾਂ ਤੋਂ ਪੈਸੇ ਭੇਜ ਕੇ ਇਨ੍ਹਾਂ ਸਾਰਿਆਂ ਦੀ ਮਦਦ ਕਰ ਰਿਹਾ ਹੈ।
ਪਹਿਲਾਂ ਵੀ ਹੋ ਚੁੱਕੀਆਂ ਹਨ ਗ੍ਰਿਫ਼ਤਾਰੀਆਂ
ਇਸ ਸਬੰਧੀ ਕਾਰਵਾਈ ਕਰਦੇ ਹੋਏ 13 ਅਪ੍ਰੈਲ ਨੂੰ ਥਾਣਾ ਨਕੋਦਰ ਵਿੱਚ ਧਾਰਾ ਵੱਖ-ਵੱਖ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮ ਬੀਰ ਸੁਖਪਾਲ ਤੇਜਪਾਲ ਸਿੰਘ ਉਰਫ ਪਾਲੀ, ਕਾਰਤਿਕ ਅਤੇ ਬੀਰ ਸੁਖਪਾਲ ਸਿੰਘ ਨੂੰ 14 ਅਪ੍ਰੈਲ ਦੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ।
ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ‘ਚ ਹਿਮਾਂਸ਼ੂ ਗਿੱਲ ਉਰਫ਼ ਹਿਮਾਂਸ਼ੂ ਪੁੱਤਰ ਰਮੇਸ਼ ਕੁਮਾਰ ਅਤੇ ਅਬਦੁਲ ਰਜ਼ਾਕ ਬੱਟ ਸ਼ਾਮਲ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਕਾਰਵਾਈ ਕੀਤੀ ਤੇ ਮਾਮਲੇ ‘ਚ ਸ਼ਾਮਲ ਹਿਮਾਂਸ਼ੂ ਗਿੱਲ ਅਤੇ ਅਬਦੁਲ ਰਜ਼ਾਕ ਬੱਟ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਵਿੱਚ ਮੁਲਜ਼ਮ ਤੇਜਪਾਲ ਸਿੰਘ ਤੇ ਕਾਰਤਿਕ ਦੇ ਮੋਬਾਈਲ ਫੋਨ ਵੀ ਵਰਤੇ ਗਏ ਪਾਏ ਗਏ ਹਨ।