ਜਲੰਧਰ ‘ਚ 15 ਸਾਲ ਦੀ ਬੱਚੀ ਨਾਲ ਜਬਰ-ਜਿਨਾਹ, ਮਦਦ ਦੇ ਬਹਾਨੇ ਪ੍ਰਾਪਟੀ ਡੀਲਰ ਨੇ ਚੁੱਕਿਆ ਫਾਇਦਾ
Jalandhar: ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਪ੍ਰਾਪਰਟੀ ਡੀਲਰ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਦੋਸ਼ੀ ਦੀ ਪਛਾਣ ਨੌਸ਼ਾਦ ਅਹਿਮਦ ਉਰਫ ਨੌਸ਼ਾਦ ਅਲੀ ਵਜੋਂ ਹੋਈ ਹੈ, ਜੋ ਸ਼ਿਵ ਨਗਰ (ਸੋਢਲ ਮੰਦਰ ਦੇ ਨੇੜੇ) ਦਾ ਰਹਿਣ ਵਾਲਾ ਹੈ। ਥਾਣਾ-8 ਦੀ ਪੁਲਿਸ ਦੋਸ਼ੀ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ, ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀ ਨੂੰ ਰਿਮਾਂਡ 'ਤੇ ਲਿਆ ਜਾਵੇਗਾ।

ਪੰਜਾਬ ਦੇ ਜਲੰਧਰ ਵਿੱਚ, ਇੱਕ 15 ਸਾਲਾ ਨਾਬਾਲਗ ਨਾਲ ਸ਼ਹਿਰ ਦੇ ਇੱਕ ਪ੍ਰਾਪਰਟੀ ਡੀਲਰ ਕਮ ਕਾਲੋਨਾਈਜ਼ਰ ਨੇ ਜਬਰ-ਜਿਨਾਹ ਕੀਤਾ। ਜਦੋਂ ਮਾਮਲੇ ਦੀ ਸ਼ਿਕਾਇਤ ਕਮਿਸ਼ਨਰੇਟ ਪੁਲਿਸ ਦੇ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਕੋਲ ਪਹੁੰਚੀ, ਤਾਂ ਲੜਕੀ ਦਾ ਤੁਰੰਤ ਸਿਵਲ ਹਸਪਤਾਲ ਜਲੰਧਰ ਵਿੱਚ ਡਾਕਟਰੀ ਮੁਆਇਨਾ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ।
ਜਿਸ ਵਿੱਚ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਪ੍ਰਾਪਰਟੀ ਡੀਲਰ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਦੋਸ਼ੀ ਦੀ ਪਛਾਣ ਨੌਸ਼ਾਦ ਅਹਿਮਦ ਉਰਫ ਨੌਸ਼ਾਦ ਅਲੀ ਵਜੋਂ ਹੋਈ ਹੈ, ਜੋ ਸ਼ਿਵ ਨਗਰ (ਸੋਢਲ ਮੰਦਰ ਦੇ ਨੇੜੇ) ਦਾ ਰਹਿਣ ਵਾਲਾ ਹੈ। ਥਾਣਾ-8 ਦੀ ਪੁਲਿਸ ਦੋਸ਼ੀ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ, ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀ ਨੂੰ ਰਿਮਾਂਡ ‘ਤੇ ਲਿਆ ਜਾਵੇਗਾ।
ਜਾਣ-ਪਛਾਣ ਦਾ ਫਾਇਦਾ ਉਠਾ ਕੇ ਕੀਤਾ ਜਬਰ-ਜਿਨਾਹ
ਮਿਲੀ ਜਾਣਕਾਰੀ ਅਨੁਸਾਰ, ਨੌਸ਼ਾਦ ਅਹਿਮਦ ਨੇ ਉਕਤ ਲੜਕੀ ਦੀ ਮਦਦ ਕੀਤੀ ਸੀ, ਜਿਸ ਤੋਂ ਬਾਅਦ ਦੋਵੇਂ ਸੰਪਰਕ ਵਿੱਚ ਆਏ। ਇਸ ਦਾ ਫਾਇਦਾ ਉਠਾ ਕੇ ਦੋਸ਼ੀ ਨੇ ਉਕਤ ਅਪਰਾਧ ਕੀਤਾ। ਹਾਲਾਂਕਿ, ਦੋਸ਼ੀ ਦੇ ਪਰਿਵਾਰ ਨੇ ਕਿਹਾ ਕਿ ਉਹ ਇਸ ਸਮੇਂ ਘਰ ਨਹੀਂ ਹੈ, ਕੁਝ ਨੌਜਵਾਨ ਉਸਨੂੰ ਆਪਣੇ ਨਾਲ ਲੈ ਗਏ ਸਨ।
ਇਸ ਮਾਮਲੇ ਵਿੱਚ, ਥਾਣਾ ਡਿਵੀਜ਼ਨ ਨੰਬਰ-1 ਦੇ ਐਸਐਚਓ ਰਾਕੇਸ਼ ਕੁਮਾਰ ਨੇ ਕਿਹਾ ਹੈ ਕਿ ਦੋਸ਼ੀ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨੌਸ਼ਾਦ ਨੂੰ ਘਰੋਂ ਕੌਣ ਲੈ ਕੇ ਗਿਆ ਸੀ, ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਮਾਮਲਾ ਸਾਫ਼ ਹੋ ਜਾਵੇਗਾ।