ਹੁਸ਼ਿਆਰਪੁਰ ਚ ਸ਼ਖ਼ਸ ਨੇ ਖੁਦ ਨੂੰ ਲਗਾਈ ਅੱਗ! 95% ਸੜਿਆ, ਹਾਲਤ ਨਾਜ਼ੁਕ, ਸਹੁਰਿਆਂ ‘ਤੇ ਲਗਾਏ ਗੰਭੀਰ ਇਲਜ਼ਾਮ
ਹੁਸ਼ਿਆਰਪੁਰ ਦੇ ਪਿੰਡ ਬਾਦਲ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਦੇ ਰਿਸ਼ਤੇਦਾਰ ਮਨਦੀਪ ਸਿੰਘ ਨੇ ਦੱਸਿਆ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਉਹ ਆਪਣੇ ਸਹੁਰਿਆਂ ਤੋਂ ਨਾਰਾਜ਼ ਹੋਣ ਕਾਰਨ ਉਸ ਨੇ ਖੁਦ ਨੂੰ ਅੱਗ ਲਗਾਈ ਹੈ। ਮਨਦੀਪ ਨੇ ਦੱਸਿਆ ਕਿ ਜਸਵਿੰਦਰ ਅਕਸਰ ਬੱਚਿਆਂ ਨੂੰ ਮਿਲਣ ਲਈ ਆਪਣੇ ਸਹੁਰੇ ਜਾਂਦਾ ਸੀ, ਪਰ ਉਸ ਦੇ ਸਹੁਰੇ ਉਸ ਦੇ ਬੱਚਿਆਂ ਨੂੰ ਮਿਲਣ ਨਹੀਂ ਦਿੰਦੇ ਸਨ।
ਜਲੰਧਰ ਦੇ ਸਿਵਲ ਹਸਪਤਾਲ ਵਿੱਚ ਇੱਕ ਵਿਅਕਤੀ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਿਸ ਦਾ 95% ਸਰੀਰ ਸੜ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ 37 ਸਾਲਾ ਜਸਵਿੰਦਰ ਸਿੰਘ ਨੇ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਆਪਣੇ ਆਪ ‘ਤੇ ਤੇਲ ਪਾ ਕੇ ਅੱਗ ਲਗਾ ਲਈ। ਜਿਸ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਇੰਨਾ ਸਭ ਹੋਣ ਦੇ ਬਾਵਜੂਦ ਜਸਵਿੰਦਰ ਦੀ ਪਤਨੀ ਉਸ ਨੂੰ ਮਿਲਣ ਵੀ ਨਹੀਂ ਆਈ।
ਹੁਸ਼ਿਆਰਪੁਰ ਦੇ ਪਿੰਡ ਬਾਦਲ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਦੇ ਰਿਸ਼ਤੇਦਾਰ ਮਨਦੀਪ ਸਿੰਘ ਨੇ ਦੱਸਿਆ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਉਹ ਆਪਣੇ ਸਹੁਰਿਆਂ ਤੋਂ ਨਾਰਾਜ਼ ਹੋਣ ਕਾਰਨ ਉਸ ਨੇ ਖੁਦ ਨੂੰ ਅੱਗ ਲਗਾਈ ਹੈ। ਮਨਦੀਪ ਨੇ ਦੱਸਿਆ ਕਿ ਜਸਵਿੰਦਰ ਅਕਸਰ ਬੱਚਿਆਂ ਨੂੰ ਮਿਲਣ ਲਈ ਆਪਣੇ ਸਹੁਰੇ ਜਾਂਦਾ ਸੀ, ਪਰ ਉਸ ਦੇ ਸਹੁਰੇ ਉਸ ਦੇ ਬੱਚਿਆਂ ਨੂੰ ਮਿਲਣ ਨਹੀਂ ਦਿੰਦੇ ਸਨ। ਜਿਸ ਕਾਰਨ ਉਹ ਕਾਫੀ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ ਸੀ। ਮਨਦੀਪ ਅਨੁਸਾਰ ਕਰੀਬ 7 ਸਾਲ ਪਹਿਲਾਂ ਜਸਵਿੰਦਰ ਦਾ ਵਿਆਹ ਹੋਇਆ ਸੀ। ਉਸ ਦੀ 6 ਸਾਲ ਦੀ ਧੀ ਤੇ 4 ਸਾਲ ਦਾ ਪੁੱਤਰ ਹੈ। ਪੀੜਤ ਬਾਦਲ ਪਿੰਡ ‘ਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ।


