AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੰਜਾਬ ਤੋਂ ਭੱਜਿਆ ਸੀਰੀਅਲ ਰੇਪਿਸਟ ਯੂਪੀ ‘ਚ ਢੇਰ, 6 ਕੁੜੀਆਂ ਨਾਲ ਜਬਰ ਜਿਨਾਹ ਕਰਕੇ ਪਹੁੰਚਿਆ ਸੀ ਮੁਜ਼ੱਫਰਨਗਰ

Serial Rapist Encountered in UP: ਪੁਲਿਸ ਅਨੁਸਾਰ, ਸਤਪਾਲ ਉਰਫ਼ ਸੱਤੂ, ਪੁੱਤਰ ਮੁੰਨੂ ਰਾਮ, ਰਾਮ ਦਰਬਾਰ ਸੈਕਟਰ 32, ਚੰਡੀਗੜ੍ਹ ਦਾ ਰਹਿਣ ਵਾਲਾ ਸੀ। ਉਹ ਬਦਨਾਮ ਛੋਟਾ ਰਾਜਨ ਗੈਂਗ ਦਾ ਸਰਗਰਮ ਮੈਂਬਰ ਅਤੇ ਸ਼ੂਟਰ ਸੀ। ਉਸਦੇ ਖਿਲਾਫ ਵੱਖ-ਵੱਖ ਰਾਜਾਂ ਵਿੱਚ ਕਤਲ, ਡਕੈਤੀ, ਰੇਪ ਅਤੇ ਅਗਵਾ ਸਮੇਤ 24 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਉਸਨੇ ਲਗਭਗ 15 ਸਾਲ ਜੇਲ੍ਹ ਵਿੱਚ ਬਿਤਾਏ ਅਤੇ ਫਰਵਰੀ 2026 ਵਿੱਚ ਲੁਧਿਆਣਾ ਜੇਲ੍ਹ ਤੋਂ ਫਰਾਰ ਹੋ ਗਿਆ।

ਪੰਜਾਬ ਤੋਂ ਭੱਜਿਆ ਸੀਰੀਅਲ ਰੇਪਿਸਟ ਯੂਪੀ 'ਚ ਢੇਰ, 6 ਕੁੜੀਆਂ ਨਾਲ ਜਬਰ ਜਿਨਾਹ ਕਰਕੇ ਪਹੁੰਚਿਆ ਸੀ ਮੁਜ਼ੱਫਰਨਗਰ
tv9-punjabi
| Updated On: 23 Jun 2026 16:10 PM IST
Share

ਪੰਜਾਬ ਤੋਂ ਭੱਜਿਆ ਬਦਮਾਸ਼ ਸਤਪਾਲ ਉਰਫ਼ ਸੱਤੂ, ਯੂਪੀ ਦੇ ਮੁਜ਼ੱਫਰਨਗਰ ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ। ਉਹ 16 ਸਾਲਾਂ ਤੋਂ ਲੁਧਿਆਣਾ ਜੇਲ੍ਹ ਵਿੱਚ ਕੈਦ ਸੀ। ਉਹ ਫਰਵਰੀ 2026 ਵਿੱਚ ਜੇਲ੍ਹ ਤੋਂ ਫਰਾਰ ਹੋ ਗਿਆ ਸੀ ਅਤੇ ਉਦੋਂ ਤੋਂ ਯੂਪੀ ਦੇ ਮੁਜ਼ੱਫਰਨਗਰ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਵਿੱਚ ਲੁਕਿਆ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜਮ ਸੀਰੀਅਲ ਰੇਪਿਸਟ ਸੀ।

ਪੁਲਿਸ ਨੇ ਸੋਮਵਾਰ ਰਾਤ 11:30 ਵਜੇ ਸੱਤੂ ਨੂੰ ਇੱਕ ਮੁਕਾਬਲੇ ਵਿੱਚ ਗ੍ਰਿਫ਼ਤਾਰ ਕੀਤਾ। ਉਸ ਨੂੰ ਮੁਕਾਬਲੇ ਵਿੱਚ ਦੋ ਗੋਲੀਆਂ ਲੱਗੀਆਂ ਸਨ – ਇੱਕ ਲੱਤ ਵਿੱਚ ਅਤੇ ਦੂਜੀ ਕਮਰ ਦੇ ਉੱਪਰ। ਪੁਲਿਸ ਨੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਹਾਲਾਂਕਿ, ਮੰਗਲਵਾਰ ਨੂੰ ਉਸਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਸਦੀ ਦੁਪਹਿਰ 1 ਵਜੇ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਸੱਤੂ ਦੀ ਮੌਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ।

ਕੁੜੀਆਂ ਨੂੰ ਅਗਵਾ ਕਰਕੇ ਕਰਦਾ ਸੀ ਰੇਪ

ਐਸਐਸਪੀ ਸੰਜੇ ਵਰਮਾ ਨੇ ਦੱਸਿਆ ਕਿ ਸਤਪਾਲ ਉਰਫ਼ ਸੱਤੂ ਕੁੜੀਆਂ ਨੂੰ ਅਗਵਾ ਕਰਦਾ ਸੀ। ਫਿਰ ਉਹ ਉਨ੍ਹਾਂ ਨਾਲ ਰੇਪ ਕਰਦਾ ਸੀ। ਉਹ ਫਰਵਰੀ ਤੋਂ ਹੁਣ ਤੱਕ ਛੇ ਕੁੜੀਆਂ ਦਾ ਸ਼ਿਕਾਰ ਬਣਾ ਚੁੱਕਾ ਸੀ। ਹਾਲ ਹੀ ਵਿੱਚ, 19 ਜੂਨ ਨੂੰ, ਉਸਨੇ ਨੌਕਰੀ ਦੇ ਬਹਾਨੇ ਇੱਕ ਕੁੜੀ ਨੂੰ ਅਗਵਾ ਕੀਤਾ ਅਤੇ ਉਸ ਨਾਲ ਜਬਰ ਜਿਨਾਹ ਕੀਤਾ ਸੀ। ਮੁਜ਼ੱਫਰਨਗਰ ਪੁਲਿਸ ਨੇ ਸੱਤੂ ਲਈ 25,000 ਰੁਪਏ ਦਾ ਇਨਾਮ ਐਲਾਨਿਆ ਸੀ। 19 ਜੂਨ ਨੂੰ ਸ਼ਹਿਰ ਦੇ ਸਿਵਲ ਲਾਈਨਜ਼ ਖੇਤਰ ਵਿੱਚ ਇੱਕ ਨਾਬਾਲਗ ਕੁੜੀ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਕਿਉਂਕਿ ਇਸ ਮਾਮਲਾ ਕੁੜੀ ਨਾਲ ਜੁੜਿਆ ਸੀ, ਇਸ ਲਈ ਪੁਲਿਸ ਨੇ 10 ਵਿਸ਼ੇਸ਼ ਟੀਮਾਂ ਬਣਾਈਆਂ ਸਨ।

ਤਲਾਸ਼ੀ ਦੌਰਾਨ ਲਗਭਗ 1,000 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਕੈਨ ਕੀਤੀ ਗਈ। ਨਿਗਰਾਨੀ ਦੀ ਵਰਤੋਂ ਕਰਕੇ ਸਥਾਨ ਦਾ ਪਤਾ ਲਗਾਇਆ ਗਿਆ। ਜਾਂਚ ਵਿੱਚ ਪਤਾ ਲੱਗਾ ਕਿ ਮੁਲਜਮ ਨੇ ਨੌਕਰੀ ਦੇ ਬਹਾਨੇ ਕਿਸ਼ੋਰ ਕੁੜੀ ਨੂੰ ਅਗਵਾ ਕੀਤਾ ਅਤੇ ਉਸਨੂੰ ਪੰਜਾਬ ਲੈ ਗਿਆ। ਉਸਨੇ ਉਸਨੂੰ ਪੰਜਾਬ ਵਿੱਚ ਬੰਧਕ ਬਣਾਇਆ ਅਤੇ ਉਸ ਨਾਲ ਰੇਪ ਕੀਤਾ। ਬਾਅਦ ਵਿੱਚ ਉਹ ਯਮੁਨਾਨਗਰ ਵਿੱਚ ਇੱਕ ਬੱਸ ਬਹਿ ਕੇ ਫਰਾਰ ਹੋ ਗਿਆ।

ਚੈਕਿੰਗ ਦੌਰਾਨ ਪੁਲਿਸ ‘ਤੇ ਗੋਲੀਆਂ ਚਲਾਈਆਂ

ਐਸਪੀ ਸਿਟੀ ਅੰਮ੍ਰਿਤ ਜੈਨ ਨੇ ਦੱਸਿਆ ਕਿ ਸੋਮਵਾਰ ਰਾਤ 11:25 ਵਜੇ, ਸਿਵਲ ਲਾਈਨਜ਼ ਪੁਲਿਸ ਅਤੇ ਐਸਓਜੀ ਦੀ ਇੱਕ ਸਾਂਝੀ ਟੀਮ ਬਾਮਨਹੇੜੀ-ਰੁੜਕੀ ਸੜਕ ‘ਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ, ਪੰਜਾਬ ਲਾਇਸੈਂਸ ਪਲੇਟ ਵਾਲੀ ਇੱਕ ਸ਼ੱਕੀ ਕਾਰ ਦਿਖਾਈ ਦਿੱਤੀ। ਜਦੋਂ ਪੁਲਿਸ ਨੇ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤ ਤਾਂ ਡਰਾਈਵਰ ਭੱਜਣ ਲੱਗ ਪਿਆ। ਘੇਰਾਬੰਦੀ ਹੋਣ ਤੇ ਮੁਲਜ਼ਮ ਨੇ ਕਾਰ ਛੱਡ ਕੇ ਪੁਲਿਸ ਟੀਮ ‘ਤੇ ਫਾਈਰਿੰਗ ਕਰ ਦਿੱਤੀ।

ਅਪਰਾਧੀ ਦੀਆਂ ਗੋਲੀਆਂ ਨਾਲ ਦੋ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਸਤਪਾਲ ਉਰਫ਼ ਸੱਤੂ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ਤੋਂ ਇੱਕ .32 ਬੋਰ ਦਾ ਪਿਸਤੌਲ, ਕਾਰਤੂਸ, ਇੱਕ ਜਾਅਲੀ ਆਧਾਰ ਕਾਰਡ, ਇੱਕ ਮੋਬਾਈਲ ਫੋਨ, ਅਪਰਾਧ ਵਿੱਚ ਵਰਤੀ ਗਈ ਕਾਰ ਅਤੇ ਅਗਵਾ ਕੀਤੀ ਗਈ ਲੜਕੀ ਦੀਆਂ ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ਹਨ।

ਨੈੱਟਵਰਕ ਖੰਗਾਲ ਰਹੀ ਪੁਲਿਸ

ਮੁਕਾਬਲੇ ਵਿੱਚ ਜ਼ਖਮੀ ਹੋਏ ਦੋਵੇਂ ਪੁਲਿਸ ਮੁਲਾਜ਼ਮਾਂ ਦਾ ਇਲਾਜ ਚੱਲ ਰਿਹਾ ਹੈ। ਐਸਪੀ ਸਿਟੀ ਅੰਮ੍ਰਿਤ ਜੈਨ ਨੇ ਹਸਪਤਾਲ ਪਹੁੰਚ ਕੇ ਉਨ੍ਹਾਂ ਦਾ ਹਾਲਚਾਲ ਪੁੱਛਿਆ ਅਤੇ ਡਾਕਟਰਾਂ ਨੂੰ ਸਭ ਤੋਂ ਵਧੀਆ ਸੰਭਵ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਪੁਲਿਸ ਹੁਣ ਮੁਲਜਮ ਦੇ ਅਪਰਾਧਿਕ ਨੈੱਟਵਰਕ, ਉਸਦੇ ਸਾਥੀਆਂ ਅਤੇ ਉਸਦੇ ਭੱਜਣ ਦੌਰਾਨ ਕੀਤੇ ਗਏ ਹੋਰ ਅਪਰਾਧਾਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜਮ ਦੀ ਮੌਤ ਕਈ ਰਾਜਾਂ ਵਿੱਚ ਦਰਜ ਮਾਮਲਿਆਂ ਦੀ ਜਾਂਚ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰੇਗੀ।

Follow Us
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ...
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ...
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ...
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ...
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ...