Delhi Hit And Run: ਕਾਰ ਦੀ ਛੱਤ ‘ਤੇ ਲਟਕਿਆ ਰਿਹਾ ਲੜਕਾ, ਮੁਲਜਮਾਂ ਨੇ 3KM ਤੱਕ ਭੱਜਾਈ ਕਾਰ; ਫਿਰ ਲਾਸ਼ ਛੱਡ ਕੇ ਭੱਜੇ; ਦੇਖੋ Video
Hit & Run: ਰਾਜਧਾਨੀ 'ਚ ਇਕ ਕਾਰ ਸਵਾਰ ਵਿਅਕਤੀ ਨੇ ਬਾਈਕ ਸਵਾਰ ਦੋ ਭਰਾਵਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਥੇ ਕੇਜੀ ਮਾਰਗ-ਟਾਲਸਟਾਏ ਮਾਰਗ ਦੀ ਲਾਲ ਬੱਤੀ ਤੇ ਕਾਰ ਸਵਾਰ ਵਿਅਕਤੀ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ‘ਤੇ ਬੈਠਾ ਇਕ ਵਿਅਕਤੀ ਕਾਫੀ ਦੂਰ ਸੜਕ ‘ਤੇ ਡਿੱਗ ਗਿਆ, ਜਦਕਿ ਦੂਜਾ ਲੜਕਾ ਕਾਰ ਦੀ ਛੱਤ ‘ਤੇ ਜਾ ਡਿੱਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਵੀ ਨੌਜਵਾਨ ਨੇ ਕਾਰ ਨਹੀਂ ਰੋਕੀ ਅਤੇ ਉਹ ਕਾਰ ਨੂੰ ਭਜਾਉਂਦਾ ਰਿਹਾ।
ਮੁਲਜ਼ਮ 3 ਕਿਲੋਮੀਟਰ ਤੱਕ ਕਾਰ ਨੂੰ ਰਫਤਾਰ ਨਾਲ ਭਜਾਉਂਦਾ ਰਿਹਾ, ਫਿਰ ਦਿੱਲੀ ਗੇਟ ਕੋਲ ਆ ਕੇ ਮੁਲਜਮਾਂ ਨੇ ਲਟਕੇ ਲੜਕੇ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ ਅਤੇ ਉਥੋਂ ਫਰਾਰ ਹੋ ਗਏ। ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਦੂਜਾ ਗੰਭੀਰ ਜ਼ਖ਼ਮੀ ਹੈ। ਮੌਕੇ ‘ਤੇ ਮੌਜੂਦ ਚਸ਼ਮਦੀਦ ਮੁਹੰਮਦ ਬਿਲਾਲ ਨੇ ਇਸ ਸਾਰੀ ਘਟਨਾ ਨੂੰ ਆਪਣੇ ਕੈਮਰੇ ‘ਚ ਕੈਦ ਕਰ ਲਿਆ। ਮੁਹੰਮਦ ਆਪਣੀ ਸਕੂਟੀ ਨਾਲ ਲਗਾਤਾਰ ਕਾਰ ਦਾ ਪਿੱਛਾ ਵੀ ਕਰਦਾ ਰਿਹਾ ਅਤੇ ਹਾਰਨ ਵਜਾ ਕੇ ਰੌਲਾ ਪਾਉਂਦਾ ਰਿਹਾ ਪਰ ਮੁਲਜ਼ਮਾਂ ਨੇ ਕਾਰ ਨਹੀਂ ਰੋਕੀ।


