ਕੁੱਤਿਆਂ ਨੂੰ ਖਾਣਾ ਖੁਆ ਰਹੀ ਕੁੜੀ ਨੂੰ ਕੁਚਲਣ ਵਾਲਾ ਰਿਟਾਇਰਡ ਮੇਜਰ ਗ੍ਰਿਫਤਾਰ, ਸੀਸੀਟੀਵੀ ‘ਚ ਕੈਦ ਹੋਇਆ ਖੌਫਨਾਕ ਦ੍ਰਿਸ਼
ਚੰਡੀਗੜ੍ਹ ਤੋਂ ਇੱਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਜਿਸ ਵਿੱਚ ਇੱਕ 25 ਸਾਲਾ ਕੁੜੀ ਅਵਾਰਾ ਕੁੱਤਿਆਂ ਨੂੰ ਖਾਣਾ ਖਿਲਾ ਰਹੀ ਸੀ ਜਿੱਥੇ ਰੌਂਗ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਵਾਲੀ ਥਾਰ ਉੱਸ ਦੇ ਉੱਤੇ ਚੜ੍ਹ ਗਈ।

ਚੰਡੀਗੜ੍ਹ ਹਿੱਟ ਐਂਡ ਰਨ ਮਾਮਲੇ ਵਿੱਚ ਪੁਲਿਸ ਨੇ ਮੋਹਾਲੀ ਤੋਂ ਇੱਕ ਸੇਵਾਮੁਕਤ ਮੇਜਰ ਨੂੰ ਗ੍ਰਿਫਤਾਰ ਕੀਤਾ ਹੈ। ਸੇਵਾਮੁਕਤ ਮੇਜਰ ਨੇ ਦੋ ਦਿਨ ਪਹਿਲਾਂ ਇੱਕ 25 ਸਾਲਾ ਲੜਕੀ ਜੋ ਆਵਾਰਾ ਕੁੱਤਿਆਂ ਨੂੰ ਖਾਣਾ ਖੁਆ ਰਹੀ ਸੀ ਉਸ ਤੇ ਆਪਣੀ ਥਾਰ ਚੜ੍ਹਾਈ । ਇਹ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ ਸੀ। ਕਾਰ ਦੀ ਲਪੇਟ ‘ਚ ਆਉਣ ਨਾਲ ਲੜਕੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਅਤੇ ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਲੜਕੀ ਨੂੰ ਕੁਚਲਣ ਵਾਲੇ ਸੇਵਾਮੁਕਤ ਮੇਜਰ ਦੀ ਪਛਾਣ 40 ਸਾਲਾ ਸੰਦੀਪ ਸਾਹੀ ਵਜੋਂ ਹੋਈ ਹੈ।ਪੁਲਿਸ ਨੇ ਦੱਸਿਆ ਕਿ ਪੀੜਤ ਲੜਕੀ ਦਾ ਨਾਮ ਤੇਜਸ਼ਵਿਤਾ ਕੌਸ਼ਲ ਹੈ, ਜੋ ਆਰਕੀਟੈਕਚਰ ਦੀ ਵਿਦਿਆਰਥਣ ਹੈ ਅਤੇ ਸਿਵਲ ਸਰਵਿਸ ਦੀ ਤਿਆਰੀ ਕਰ ਰਹੀ ਹੈ। ਸੇਵਾਮੁਕਤ ਮੇਜਰ ਸੰਦੀਪ ਸਾਹੀ (40) ‘ਤੇ ਆਈਪੀਸੀ ਦੀ ਧਾਰਾ 279 ਅਤੇ 337 ਦੇ ਤਹਿਤ ਕਾਹਲੀ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੇ ਦੋਸ਼ ਲਗਾਏ ਗਏ ਹਨ।