ਪੁਲਿਸ ਮੁਲਾਜ਼ਮ ਹੀ ਨਿਕਲਿਆ ਲੁੱਟੇਰਾ, ਬਠਿੰਡਾ ਪੈਟਰੋਲ ਪੰਪ ਤੋਂ ਲੁੱਟੇ ਸਨ ਪੈਸੇ
ਸੀਆਈਏ ਸਟਾਫ ਦੀ ਟੀਮ ਅਤੇ ਸਦਰ ਥਾਣਾ ਪੁਲਿਸ ਨੇ ਇਸ ਨੂੰ ਟਰੇਸ ਕਰ ਲਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮਾਸਟਰ ਮਾਈਂਡ ਗੁਰਜੀਤ ਸਿੰਘ ਹੈ, ਜੋ ਕਿ ਪਹਿਲਾਂ ਪੈਟਰੋਲ ਪੰਪ ਤੇ ਹੀ ਕੰਮ ਕਰਦਾ ਸੀ। ਪੀੜਿਤ ਮੁਲਾਜ਼ਮ ਦਾ ਦੋਸਤ ਸੀ, ਉਸ ਨੂੰ ਇਸ ਸਾਰੇ ਮਾਮਲੇ ਬਾਰੇ ਪਹਿਲਾਂ ਹੀ ਜਾਣਕਾਰੀ ਸੀ। ਕਦੋਂ ਪੈਸੇ ਬੈਂਕ ਵਿੱਚ ਜਮਾ ਕਰਾਏ ਜਾਂਦੇ ਹਨ।

ਬੀਤੇ ਦਿਨ ਬਠਿੰਡਾ ਦੇ ਪੈਟਰੋਲ ਪੰਪ ਮੁਲਾਜ਼ਮ ਤੋਂ 1 ਲੱਖ 35000 ਦੀ ਲੁੱਟ ਮਾਮਲੇ ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਪੁਲਿਸ ਮੁਲਾਜ਼ਮ ਹੈ। ਪੁਲਿਸ ਨੇ ਲੁੱਟੇ ਗਏ ਇਕ ਲੱਖ 2 ਹਜ਼ਾਰ ਵੀ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚੋਂ ਇਕ ਮੁਲਜ਼ਮ ਪਹਿਲਾਂ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਜਿਸ ਨੂੰ ਲੁੱਟ ਦਾ ਪੂਰਾ ਪਲਾਨ ਤਿਆਰ ਕੀਤੀ ਸੀ।
ਬਠਿੰਡਾ ਐਸਐਸਪੀ ਨੇ ਪ੍ਰੈਸ ਕਾਨਫਰੰਸ ਕਰਕੇ ਇਸਦਾ ਖੁਲਾਸਾ ਕੀਤਾ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਕੱਲ੍ਹ ਕੋਰਟ ਸਮੀਰ ਤਲਵੰਡੀ ਸਾਬੋ ਰੋਡ ‘ਤੇ ਇੱਕ ਪੈਟਰੋਲ ਪੰਪ ਮੁਲਾਜ਼ਮ ਤੋਂ ਮੁਲਜ਼ਮਾਂ ਨੇ ਬੰਦੂਕ ਦੀ ਨੋਕ ‘ਤੇ ਪੈਟਰੋਲ ਪੰਪ ਮੁਲਾਜ਼ਮ ਤੋਂ ਲੁੱਟ ਹੋ ਗਈ ਸੀ। ਬੈਂਕ ਵਿੱਚ ਪੈਸੇ ਜਮ੍ਹਾ ਕਰਵਾਉਣ ਜਾ ਰਿਹਾ ਸੀ।
ਜਿਸ ਸੰਬੰਧ ਦੇ ਵਿੱਚ ਸੀਆਈਏ ਸਟਾਫ ਦੀ ਟੀਮ ਅਤੇ ਸਦਰ ਥਾਣਾ ਪੁਲਿਸ ਨੇ ਇਸ ਨੂੰ ਟਰੇਸ ਕਰ ਲਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮਾਸਟਰ ਮਾਈਂਡ ਗੁਰਜੀਤ ਸਿੰਘ ਹੈ, ਜੋ ਕਿ ਪਹਿਲਾਂ ਪੈਟਰੋਲ ਪੰਪ ਤੇ ਹੀ ਕੰਮ ਕਰਦਾ ਸੀ। ਪੀੜਿਤ ਮੁਲਾਜ਼ਮ ਦਾ ਦੋਸਤ ਸੀ, ਉਸ ਨੂੰ ਇਸ ਸਾਰੇ ਮਾਮਲੇ ਬਾਰੇ ਪਹਿਲਾਂ ਹੀ ਜਾਣਕਾਰੀ ਸੀ। ਕਦੋਂ ਪੈਸੇ ਬੈਂਕ ਵਿੱਚ ਜਮਾ ਕਰਾਏ ਜਾਂਦੇ ਹਨ। ਉਸ ਤੋਂ ਬਾਅਦ ਇਸ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਲੁੱਟ ਦੀ ਵਾਰਦਾਤ ਦੇ ਵਿੱਚ ਇੱਕ ਬਠਿੰਡਾ ਪੁਲਿਸ ਦਾ ਸੀਨੀਅਰ ਕਾਂਨਸਟੇਬਲ ਲਵਜੀਤ ਸਿੰਘ ਵੀ ਸ਼ਾਮਿਲ ਹੈ। ਜਿਸ ਤੇ ਪਹਿਲਾ ਵੀ ਮਾਮਲੇ ਦਰਜ ਹਨ ਅਤੇ ਉਸ ਨੂੰ ਸਸਪੈਂਡ ਕੀਤਾ ਹੋਇਆ ਸੀ। ਇਸ ਲੁੱਟ ਵਿੱਚ ਉਹ ਸ਼ਾਮਿਲ ਸੀ। ਉਸ ਦੇ ਉੱਪਰ ਅਲਗ ਤੋਂ ਪੁਲਿਸ ਵਿਭਾਗ ਕਾਰਵਾਈ ਕੀਤੀ ਜਾਵੇਗੀ। ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਦੇ ਉੱਪਰ ਪਹਿਲਾਂ ਵੀ ਅਲੱਗ-ਅਲੱਗ ਥਾਣਿਆਂ ਵਿੱਚ ਮਾਮਲੇ ਦਰਜ ਹਨ ਅਤੇ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਸਨਮਾਨ ਹਾਸਿਲ ਕੀਤਾ ਜਾਵੇਗਾ। ਨਾਲੇ ਫੜ੍ਹੇ ਗਏ ਮੁਲਜ਼ਮਾਂ ਦਾ ਨਾਂ ਗੁਰਜੀਤ ਸਿੰਘ ਵਾਸੀ ਗਨੀਸਾ ਬਸਤੀ ਬਠਿੰਡਾ ਉਮਰ 32 ਸਾਲ ਹੈ। ਪ੍ਰਾਈਵੇਟ ਤੌਰ ‘ਤੇ ਦਵਾਈਆਂ ਦੀ ਕੰਪਨੀ ਵਿੱਚ ਕੰਮ ਕਰਦਾ ਸੀ। ਦੂਸਰੇ ਮੁਲਜ਼ਮ ਦਾ ਨਾਂ ਲਵਜੀਤ ਸਿੰਘ ਵਾਸੀ ਪਿੰਡ ਪੂਲੀ ਨੈਸ਼ਨਲ ਕਲੋਨੀ ਬਠਿੰਡਾ ਦਾ ਹੈ ਜਿਸ ਦੀ ਉਮਰ 35 ਸਾਲ ਹੈ। ਤੀਸਰੇ ਦੋਸ਼ੀ ਦਾ ਨਾਂ ਸੁਖਚੈਨ ਸਿੰਘ ਵਾਸੀ ਪਿੰਡ ਗਿੱਲ ਹੈ ਜੋ ਪੁਲਿਸ ਮੁਲਾਜ਼ਮ ਹੈ।