ਅੰਮ੍ਰਿਤਸਰ ‘ਚ ਹਥਿਆਰ ਬਰਾਮਦ ਕਰਨ ਲਈ ਲਿਆਂਦੇ ਮੁਲਜ਼ਮ ਨੇ ਚਲਾਈ ਗੋਲੀ, ਪੁਲਿਸ ਦੀ ਜਵਾਬੀ ਕਾਰਵਾਈ ‘ਚ ਹੋਇਆ ਜ਼ਖਮੀ
ਮੁਲਜ਼ਮ ਜਰਮਨਜੀਤ ਸਿੰਘ ਉਰਫ਼ ਜੰਮੂ ਨੂੰ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਮਹਿਤਾ ਚੌਕ ਸਥਿਤ ਮੇਜਰ ਸਪੇਅਰ ਪਾਰਟਸ ਦੇ ਮਾਲਕ ਬਲਦੇਵ ਸਿੰਘ 'ਤੇ ਹਮਲਾ ਕਰਨ ਦਾ ਇਲਜ਼ਾਮ ਸੀ। ਇਸ ਹਮਲੇ ਵਿੱਚ ਬਲਦੇਵ ਸਿੰਘ ਤੇ ਉਸ ਦਾ ਸਾਥੀ ਅਮਨਬੀਰ ਸਿੰਘ ਜ਼ਖਮੀ ਹੋ ਗਿਆ ਸੀ।

Amritsar Encounter: ਅੱਜ ਅੰਮ੍ਰਿਤਸਰ ਵਿੱਚ ਪੁਲਿਸ ਅਤੇ ਇੱਕ ਅਪਰਾਧੀ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਅਪਰਾਧੀ ਦੇ ਸੱਜੇ ਪੈਰ ਵਿੱਚ ਗੋਲੀ ਲੱਗੀ। ਇਹ ਕਾਰਵਾਈ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ, ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਅਤੇ ਡੀਐਸਪੀ ਜੰਡਿਆਲਾ ਰਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ।
ਮੁਲਜ਼ਮ ਜਰਮਨਜੀਤ ਸਿੰਘ ਉਰਫ਼ ਜੰਮੂ ਨੂੰ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ‘ਤੇ ਮਹਿਤਾ ਚੌਕ ਸਥਿਤ ਮੇਜਰ ਸਪੇਅਰ ਪਾਰਟਸ ਦੇ ਮਾਲਕ ਬਲਦੇਵ ਸਿੰਘ ‘ਤੇ ਹਮਲਾ ਕਰਨ ਦਾ ਇਲਜ਼ਾਮ ਸੀ। ਇਸ ਹਮਲੇ ਵਿੱਚ ਬਲਦੇਵ ਸਿੰਘ ਤੇ ਉਸ ਦਾ ਸਾਥੀ ਅਮਨਬੀਰ ਸਿੰਘ ਜ਼ਖਮੀ ਹੋ ਗਿਆ ਸੀ।
ਪੁੱਛਗਿੱਛ ਦੌਰਾਨ, ਜਰਮਨਜੀਤ ਨੇ ਦੱਸਿਆ ਕਿ ਉਸ ਨੇ 23 ਮੀਲ ਦੇ ਨੇੜੇ ਇੱਕ ਪਹਾੜ ‘ਤੇ ਗਲੌਕ ਪਿਸਤੌਲ ਲੁਕਾਇਆ ਸੀ। ਜਦੋਂ ਪੁਲਿਸ ਟੀਮ ਉਸ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਕੇ ਗਈ, ਤਾਂ ਉਸਨੇ ਪੁਲਿਸ ਅਧਿਕਾਰੀ ਨੂੰ ਧੱਕਾ ਦੇ ਦਿੱਤਾ ਅਤੇ ਲੁਕੀ ਹੋਈ ਪਿਸਤੌਲ ਨਾਲ ਗੋਲੀਬਾਰੀ ਕਰ ਦਿੱਤੀ।
ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ। ਮੁਲਜ਼ਮ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਸੀ। ਉਸਨੂੰ ਇੱਕ ਗਲੋਕ ਪਿਸਤੌਲ, ਮੈਗਜ਼ੀਨ ਅਤੇ ਇੱਕ ਜ਼ਿੰਦਾ ਕਾਰਤੂਸ ਸਮੇਤ ਜ਼ਖਮੀ ਹਾਲਤ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਇੱਕ ਹੋਰ ਦੋਸ਼ੀ ਰੋਹਿਤ ਨੂੰ ਪਹਿਲਾਂ ਹੀ 25 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਰਮਨਜੀਤ ਨੂੰ 22 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।