ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਦਲਿਆ Exam ਪੈਟਰਨ, ਆਸਾਨ ਪ੍ਰਸ਼ਨਾਂ ‘ਚ 10 ਫ਼ੀਸਦੀ ਦੀ ਕਟੌਤੀ

ਬੋਰਡ ਅਧਿਕਾਰੀਆਂ ਦੇ ਮੁਤਾਬਕ ਹੁਣ ਪ੍ਰਸ਼ਨ ਪੱਤਰਾਂ ਨੂੰ ਵੱਧ ਵਿਵਹਾਰਕ, ਵਿਚਾਰਸ਼ੀਲ ਤੇ ਗੁਣਾਤਮਕ ਬਣਾਉਣ ਦੇ ਦਿਸ਼ਾ 'ਚ ਕਦਮ ਚੁੱਕੇ ਗਏ ਹਨ। ਬੋਰਡ ਨੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਤੇ ਨਿੱਜੀ ਸਕੂਲਾਂ ਦੇ ਪ੍ਰਿੰਸੀਪਲਸ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ। ਇਸ ਅਕਾਦਮਿਕ ਸਾਲ 'ਚ ਵਿਦਿਆਰਥੀਆਂ ਦੇ ਲਈ ਬੋਰਡ ਪ੍ਰੀਖਿਆਵਾਂ 'ਚ ਅੱਗੇ ਨਾਲ ਥੋੜ੍ਹੀਆਂ ਮੁਸ਼ਕਿਲ ਹੋ ਸਕਦੀਆਂ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਦਲਿਆ Exam ਪੈਟਰਨ, ਆਸਾਨ ਪ੍ਰਸ਼ਨਾਂ 'ਚ 10 ਫ਼ੀਸਦੀ ਦੀ ਕਟੌਤੀ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਦਲਿਆ Exam ਪੈਟਰਨ
Follow Us
tv9-punjabi
| Updated On: 12 Dec 2025 15:43 PM IST

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਅਕਾਦਮਿਕ ਸਾਲ 2025-26 ਤੋਂ ਹੀ ਬੋਰਡ ਪ੍ਰੀਖਿਆ ਚ ਡਿਫੀਕਲਟੀ (ਮੁਸ਼ਕਲ) ਲੈਵਲ ਵਧਾ ਦਿੱਤਾ ਹੈ। ਬੋਰਡ ਨੇ 8ਵੀਂ, 10ਵੀਂ ਤੇ 12ਵੀਂ ਕਲਾਸ ਚ ਸਾਲਾਨਾ ਪ੍ਰੀਖਿਆ ਦੇ ਪ੍ਰਸ਼ਨ ਪੱਤਰਾਂ ਦਾ ਪੈਟਰਨ ਬਦਲ ਦਿੱਤਾ ਹੈ। ਬੋਰਡ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੁਣ ਆਸਾਨ ਪ੍ਰਸ਼ਨਾਂ ਦੀ ਸੰਖਿਆਂ 10 ਫ਼ੀਸਦੀ ਘੱਟ ਕਰ ਦਿੱਤੀ ਗਈ ਹੈ ਤੇ ਮੁਸ਼ਕਲ ਸਵਾਲਾਂ ਦੀ ਸੰਖਿਆਂ 10 ਫ਼ੀਸਦੀ ਵਧਾ ਦਿੱਤੀ ਗਈ ਹੈ।

ਬੋਰਡ ਅਧਿਕਾਰੀਆਂ ਦੇ ਮੁਤਾਬਕ ਹੁਣ ਪ੍ਰਸ਼ਨ ਪੱਤਰਾਂ ਨੂੰ ਵੱਧ ਵਿਵਹਾਰਕ, ਵਿਚਾਰਸ਼ੀਲ ਤੇ ਗੁਣਾਤਮਕ ਬਣਾਉਣ ਦੇ ਦਿਸ਼ਾ ਚ ਕਦਮ ਚੁੱਕੇ ਗਏ ਹਨ। ਬੋਰਡ ਨੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਤੇ ਨਿੱਜੀ ਸਕੂਲਾਂ ਦੇ ਪ੍ਰਿੰਸੀਪਲਸ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ। ਇਸ ਅਕਾਦਮਿਕ ਸਾਲ ਚ ਵਿਦਿਆਰਥੀਆਂ ਦੇ ਲਈ ਬੋਰਡ ਪ੍ਰੀਖਿਆਵਾਂ ਚ ਅੱਗੇ ਨਾਲ ਥੋੜ੍ਹੀਆਂ ਮੁਸ਼ਕਿਲ ਹੋ ਸਕਦੀਆਂ ਹਨ। ਪ੍ਰੀਖਿਆ ਦੀ ਤਿਆਰੀ ਦੇ ਲਈ ਹੁਣ ਸਿਰਫ਼ ਕਿਤਾਬਾਂ ਜਾਂ ਐਕਸਰਸਾਈਜ ਵਾਲੇ ਪ੍ਰਸ਼ਨਾਂ ਨੂੰ ਯਾਦ ਕਰਕੇ ਵਿਦਿਆਰਥੀਆਂ ਦਾ ਕੰਮ ਨਹੀਂ ਚਲੇਗਾ। ਉਨ੍ਹਾਂ ਨੂੰ ਹੁਣ ਪੂਰਾ ਚੈਪਟਰ ਪੜ੍ਹਨਾ ਪਵੇਗਾ, ਕਿਉਂਕਿ 25 ਫ਼ੀਸਦੀ ਪ੍ਰਸ਼ਨ ਚੈਪਟਰ ਚੋਂ ਹੀ ਪੁੱਛੇ ਜਾਣਗੇ। ਅਜਿਹੇ ਚ ਹੁਣ ਉਨ੍ਹਾਂ ਨੂੰ ਚੈਪਟਰ ਪੜ੍ਹਨਾ ਹੋਵੇਗਾ। ਸਿੱਖਿਆ ਵਿਭਾਗ ਨੇ ਸਕੂਲ ਅਧਿਆਪਕਾਂ ਨੂੰ ਹਿਦਾਇਤਾਂ ਦਿੱਤੀਆਂ ਹਨ ਕਿ ਸਟੂਡੈਂਟਸ ਨੂੰ ਹੁਣ ਨਵੇਂ ਪੈਟਰਨ ਦੇ ਹਿਸਾਬ ਨਾਲ ਤਿਆਰੀਆਂ ਕਰਵਾਈਆਂ ਜਾਣ। ਉਨ੍ਹਾਂ ਨੂੰ ਹੁਣ ਸਿਰਫ਼ ਰੱਟਾ ਨਾ ਮਰਵਾਇਆ ਜਾਵੇ। ਅਧਿਆਪਕਾਂ ਨੂੰ ਵੀ ਕਲਾਸਰੂਮ ਚ ਪੂਰਾ ਚੈਪਟਰ ਪੜ੍ਹਨਾ ਹੋਵੇਗਾ ਤੇ ਉਨ੍ਹਾਂ ਨੂੰ ਆਪਣੇ ਪੱਧਰ ਤੇ ਵੀ ਕੁੱਝ ਪ੍ਰਸ਼ਨ ਤਿਆਰ ਕਰਵਾਉਣੇ ਹੋਣਗੇ।

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਚ ਪਿਛਲੇ ਕੁੱਝ ਸਾਲਾਂ ਚ ਕਈ ਵਿਦਿਆਰਥੀਆਂ ਦੇ 100 ਫ਼ੀਸਦੀ ਅੰਕ ਆ ਰਹੇ ਸਨ। ਜਿਸ ਦੀ ਵਜ੍ਹਾ ਨਾਲ ਬੋਰਡ ਦੇ ਪ੍ਰੀਖਿਆ ਪੈਟਰਨ ਤੇ ਸਵਾਲ ਖੜ੍ਹੇ ਹੋ ਰਹੇ ਸਨ। ਬੋਰਡ ਅਧਿਕਾਰੀਆਂ ਦੀ ਮੰਨੀਏ ਤਾਂ ਇਸੇ ਕਾਰਨ ਪ੍ਰੀਖਿਆ ਚ ਡਿਫੀਕਲਟੀ ਲੈਵਲ ਵਧਾਇਆ ਗਿਆ ਹੈ। ਹੁਣ ਤੱਕ ਪ੍ਰੀਖਿਆ ਚ 40 ਫ਼ੀਸਦੀ ਪ੍ਰਸ਼ਨ ਆਬਜੈਕਟਿਵ ਹੁੰਦੇ ਸਨ। ਪਰ 2025-26 ਤੋਂ ਆਬਜੈਕਟਿਵ ਪ੍ਰਸ਼ਨ 40 ਬਜਾਏ 25 ਫ਼ੀਸਦੀ ਹੋਣਗੇ। ਬੋਰਡ ਪ੍ਰੀਖਿਆ ਚ ਹੁਣ ਤਕ ਸਾਰੇ ਪ੍ਰਸ਼ਨ ਕਿਤਾਬ ਦੇ ਐਕਸਰਸਾਈਜ਼ ਵਾਲੇ ਪ੍ਰਸ਼ਨਾਂ ਚੋਂ ਆਉਂਦੇ ਸਨ. ਹੁਣ 75 ਫ਼ੀਸਦੀ ਪ੍ਰਸ਼ਨ ਕਿਤਾਬ ਦੇ ਐਕਸਰਸਾਈਜ਼ ਵਾਲੇ ਪ੍ਰਸ਼ਨਾਂ ਚੋਂ ਆਉਣਗੇ ਤੇ 25 ਪ੍ਰਤੀ ਪ੍ਰਸ਼ਨ ਚੈਪਟਰ ਚੋਂ ਆਉਣਗੇ।

ਡਿਫੀਕਲਟੀ ਲੈਵਲ ਦੀ ਗੱਲ ਕਰੀ ਤਾਂ ਹੁਣ ਤੱਕ ਪ੍ਰਸ਼ਨ ਪੱਤਰਾਂ ਚ 40 ਪ੍ਰਤੀਸ਼ਤ ਪ੍ਰਸ਼ਨ ਔਸਤ ਨਾਲੋਂ ਆਸਾਨ, 40 ਪ੍ਰਤੀਸ਼ਤ ਔਸਤ ਤੇ 20 ਪ੍ਰਤੀਸ਼ਤ ਔਸਤ ਨਾਲੋਂ ਜ਼ਿਆਦਾ ਔਖੇ ਹੁੰਦੇ ਸਨ। ਜਦਕਿ, ਹੁਣ 30 ਪ੍ਰਤੀਸ਼ਤ ਔਸਤ ਨਾਲੋਂ ਆਸਾਨ, 40 ਪ੍ਰਤੀਸ਼ਤ ਔਸਤ ਤੇ 30 ਪ੍ਰਤੀਸ਼ਤ ਔਸਤ ਨਾਲੋਂ ਜ਼ਿਆਦਾ ਔਖੇ ਹੋਣਗੇ।

Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?...
Gurmeet Ram Rahim: ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਮੁੜ ਵਧੀ ਪਰੇਸ਼ਾਨੀ
Gurmeet Ram Rahim: ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਮੁੜ ਵਧੀ ਪਰੇਸ਼ਾਨੀ...