ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

PSEB 10th Result 2023: ਅੱਜ ਆਉਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੇ ਨਤੀਜੇ, ਇਸ ਤਰ੍ਹਾਂ ਕਰੋ ਚੈੱਕ

Punjab Board 10th Result 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨਿਆਂ ਜਾਵੇਗਾ। ਹੁਣ ਤੋਂ ਥੋੜ੍ਹੀ ਦੇਰ ਵਿੱਚ ਐਲਨਿਆਂ ਜਾਵੇਗਾ 10ਵੀਂ ਦਾ ਰਿਜਲਟ।

PSEB 10th Result 2023: ਅੱਜ ਆਉਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੇ ਨਤੀਜੇ, ਇਸ ਤਰ੍ਹਾਂ ਕਰੋ ਚੈੱਕ
Follow Us
abhishek-thakur
| Updated On: 26 May 2023 11:36 AM

PSEB Result 2023: ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆਂ ਜਾਵੇਗਾ। ਦੱਸਣਾ ਬਣਦਾ ਹੈ ਕਿ ਸੀਬੀਐੱਸਈ (CBSE) ਦੇ ਨਤੀਜਿਆਂ ਮਗਰੋਂ ਬੋਰਡ ਨੇ ਵੀ ਤੇਜ਼ੀ ਨਾਲ ਨਤੀਜੇ ਐਲਾਨਣ ਦੀ ਪ੍ਰੀਕ੍ਰਿਆ ਆਰੰਭ ਕਰ ਦਿੱਤੀ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਬਾਰ੍ਹਵੀਂ ਦੇ ਤੂਰੰਤ ਬਾਅਦ ਹੀ ਦਸਵੀਂ ਦਾ ਨਤੀਜਾ ਵੀ ਐਲਾਨ ਦਿੱਤਾ ਜਾਵੇਗਾ। ਦੱਸ ਦਈਏ ਕਿ 10 ਵੀਂ ਜਮਾਤ ਦੇ ਨਤੀਜੇ ਸਵੇਰੇ 11.30 ਵਜੇ ਜਾਰੀ ਕੀਤੇ ਜਾਣਗੇ। PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਨਤੀਜਾ ਲਿੰਕ ਐਕਟੀਵੇਟ ਹੋਣ ਤੋਂ ਬਾਅਦ ਵਿਦਿਆਰਥੀ ਆਪਣਾ ਸਕੋਰਕਾਰਡ ਦੇਖ ਸਕਦੇ ਹਨ।

ਕਿਵੇਂ ਚੈੱਕ ਕੀਤਾ ਜਾਵੇ ਪੰਜਾਬ ਦਸਵੀਂ ਦਾ ਰਿਜਲਟ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ ਅਧਿਕਾਰਤ ਵੈੱਬਸਾਈਟ ‘ਤੇ ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ ਆਪਣੇ ਐਡਮਿਟ ਕਾਰਡ ਦੀ ਲੋੜ ਹੁੰਦੀ ਹੈ। ਬੋਰਡ ਇਮਤਿਹਾਨ ਦੇ ਰੋਲ ਨੰਬਰ ਅਤੇ ਜਨਮ ਮਿਤੀ ਆਦਿ ਬਹੁਤ ਸਾਰੀਆਂ ਜਾਣਕਾਰੀਆਂ ਐਡਮਿਟ ਕਾਰਡ ਵਿੱਚ ਦਰਜ ਹਨ। ਰੋਲ ਨੰਬਰ ਤੋਂ ਬਿਨਾਂ ਕੋਈ ਵੀ ਵਿਦਿਆਰਥੀ ਆਪਣਾ ਨਤੀਜਾ ਨਹੀਂ ਦੇਖ ਸਕਦਾ। ਅਜਿਹੀ ਸਥਿਤੀ ਵਿੱਚ ਵਿਦਿਆਰਥੀਆਂ ਨੂੰ ਆਪਣੇ ਐਡਮਿਟ ਕਾਰਡ (Admit Card) ਤਿਆਰ ਰੱਖਣੇ ਚਾਹੀਦੇ ਹਨ ਕਿਉਂਕਿ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਉਹ ਤੁਰੰਤ ਮਾਰਕਸ਼ੀਟ ਨੂੰ ਡਾਊਨਲੋਡ ਕਰ ਸਕਦੇ ਹਨ।

ਇਸ ਸਾਲ ਪੰਜਾਬ ਬੋਰਡ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ 24 ਮਾਰਚ ਤੋਂ 20 ਅਪ੍ਰੈਲ 2023 ਤੱਕ ਹੋਈਆਂ ਸਨ। ਇਹ ਪ੍ਰੀਖਿਆ ਸਵੇਰੇ 10 ਵਜੇ ਤੋਂ ਦੁਪਹਿਰ 1.15 ਵਜੇ ਤੱਕ ਲਈ ਗਈ। ਸਰੀਰਕ ਸਿੱਖਿਆ ਅਤੇ ਖੇਡਾਂ, NSFQ ਵਿਸ਼ੇ ਅਤੇ ਕੰਪਿਊਟਰ ਵਿਗਿਆਨ ਵਰਗੀਆਂ ਪ੍ਰੀਖਿਆਵਾਂ ਦੋ ਘੰਟੇ ਦੀਆਂ ਸਨ ਅਤੇ ਬਾਕੀ ਪ੍ਰੀਖਿਆਵਾਂ ਤਿੰਨ ਘੰਟੇ ਲਈ ਨਿਰਧਾਰਤ ਕੀਤੀਆਂ ਗਈਆਂ ਸਨ।

PSEB 10ਵੀਂ ਦਾ ਨਤੀਜਾ ਕਿਵੇਂ ਕਰੋ ਚੈੱਕ

  • ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਂਦੇ ਹਨ।
  • ਇੱਥੇ PSEB 10ਵੀਂ ਦੇ ਨਤੀਜੇ 2023 ਦੇ ਲਿੰਕ ‘ਤੇ ਕਲਿੱਕ ਕਰੋ।
  • ਹੁਣ PSEB 10ਵੀਂ ਪ੍ਰੀਖਿਆ 2023 ਦਾ ਰੋਲ ਨੰਬਰ ਦਾਖਲ ਕਰੋ।
  • ਮਾਰਕਸ਼ੀਟ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗੀ।
  • ਹੁਣ ਚੈੱਕ ਕਰੋ ਅਤੇ ਪ੍ਰਿੰਟ ਕੱਢੋ।

ਦੱਸ ਦੇਈਏ ਕਿ 2022 ਵਿੱਚ, PSEB 10ਵੀਂ ਦੀ ਪ੍ਰੀਖਿਆ ਵਿੱਚ 3,11,545 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 3,08,627 ਪਾਸ ਹੋਏ ਸਨ। ਇਹ ਪ੍ਰੀਖਿਆ 29 ਅਪ੍ਰੈਲ ਤੋਂ 19 ਮਈ ਤੱਕ ਆਯੋਜਿਤ ਕੀਤੀ ਗਈ ਸੀ। ਪੰਜਾਬ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਸਵੇਰੇ 10 ਵਜੇ ਸ਼ੁਰੂ ਹੋਈ। ਕੁੱਲ ਪਾਸ 97.94 ਫੀਸਦੀ ਰਹੀ। ਅਤੇ ਕੂੜੀਆਂ ਦੀ ਪਾਸ ਪ੍ਰਤੀਸ਼ਤਤਾ 99.35 ਅਤੇ ਮੁੰਡਿਆਂ ਦੀ 98.83 ਰਹੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਦਿੱਲੀ ਵਿੱਚ 1 ਲੱਖ ਕਰੋੜ ਰੁਪਏ ਦਾ ਬਜਟ ... ਕਈ ਵੱਡੇ ਐਲਾਨ
ਦਿੱਲੀ ਵਿੱਚ 1 ਲੱਖ ਕਰੋੜ ਰੁਪਏ ਦਾ ਬਜਟ ... ਕਈ ਵੱਡੇ ਐਲਾਨ...
ਮੋਮੋਸ ਫੈਕਟਰੀ 'ਚੋਂ ਮਿਲੇ ਕੁੱਤੇ ਦੇ ਸਿਰ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ!
ਮੋਮੋਸ ਫੈਕਟਰੀ 'ਚੋਂ ਮਿਲੇ ਕੁੱਤੇ ਦੇ ਸਿਰ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ!...
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video...
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?...
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ...
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ...
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ...
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!...
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!...