Punjab Board 12th Result 2023: ਪੰਜਾਬ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ, 92.47% ਪਾਸ, ਇੰਝ ਕਰੋ ਚੈੱਕ
Punjab Board 12th Result 2023 Declared: ਪੰਜਾਬ ਬੋਰਡ ਨੇ ਇੰਟਰ ਪ੍ਰੀਖਿਆ 2023 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਆਪਣਾ ਸਕੋਰਕਾਰਡ ਦੇਖ ਸਕਦੇ ਹਨ।

Punjab Board 12 Result 2023 Declared:ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਜ 24 ਮਈ, 2023 ਨੂੰ 12ਵੀਂ ਦਾ ਨਤੀਜਾ ਘੋਸ਼ਿਤ ਕੀਤਾ ਹੈ। ਪੰਜਾਬ ਬੋਰਡ ਦੀ 12ਵੀਂ ਦੀ ਪ੍ਰੀਖਿਆ ਵਿੱਚ ਕੁੱਲ 92.47 ਫੀਸਦੀ ਵਿਦਿਆਰਥੀ ਸਫਲ ਹੋਏ ਹਨ। ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ pseb.ac.in ਰਾਹੀਂ ਨਤੀਜੇ ਦੇਖ ਸਕਦੇ ਹਨ। 12ਵੀਂ ਦੀ ਪ੍ਰੀਖਿਆ 20 ਅਪ੍ਰੈਲ 2023 ਤੱਕ ਲਈ ਗਈ ਸੀ। ਲਗਭਗ 3 ਲੱਖ ਵਿਦਿਆਰਥੀਆਂ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ।
ਲੜਕੀਆਂ, ਲੜਕਿਆਂ ਅਤੇ ਟਰਾਂਸਜੈਂਡਰਾਂ ਦੀ ਪਾਸ ਪ੍ਰਤੀਸ਼ਤਤਾ ਕ੍ਰਮਵਾਰ 95.14 ਪ੍ਰਤੀਸ਼ਤ, 90.25 ਪ੍ਰਤੀਸ਼ਤ ਅਤੇ 100 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਦੂਜੇ ਪਾਸੇ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 91.86 ਫੀਸਦੀ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ 91.03 ਫੀਸਦੀ ਅਤੇ ਪ੍ਰਾਈਵੇਟ ਸਕੂਲਾਂ ਦੀ 94.77 ਫੀਸਦੀ ਰਹੀ ਹੈ।
3,01,700 ‘ਚੋਂ 2,92,530 ਵਿਦਿਆਰਥੀ ਹੋਏ ਪਾਸ
2022 ਵਿੱਚ, ਕਲਾਸ 12 ਦੀ ਪ੍ਰੀਖਿਆ 22 ਅਪ੍ਰੈਲ ਤੋਂ 23 ਮਈ ਤੱਕ ਆਫਲਾਈਨ ਮੋਡ ਵਿੱਚ ਆਯੋਜਿਤ ਕੀਤੀ ਗਈ ਸੀ। ਪ੍ਰੀਖਿਆ ਵਿੱਚ ਕੁੱਲ 3,01,700 ਵਿਦਿਆਰਥੀ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚੋਂ ਕੁੱਲ 2,92,530 ਪਾਸ ਹੋਏ ਸਨ। ਨਤੀਜਾ 28 ਜੂਨ ਨੂੰ ਬਾਅਦ ਦੁਪਹਿਰ 3:15 ਵਜੇ ਐਲਾਨਿਆ ਗਿਆ ਸੀ। 12ਵੀਂ ਜਮਾਤ ਵਿੱਚ ਕੁੱਲ 96.96 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਲੜਕੇ 96.27 ਫੀਸਦੀ ਅਤੇ ਲੜਕੀਆਂ 97.78 ਫੀਸਦੀ ਪਾਸ ਹੋਏ ਸਨ।
PSEB 12ਵੀਂ ਦਾ ਨਤੀਜਾ 2023 ਕਿਵੇਂ ਕਰੋ ਚੈੱਕ
- PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
- ਹੋਮ ਪੇਜ ‘ਤੇ PSEB 12ਵੀਂ ਦੇ ਨਤੀਜੇ 2023 ਦੇ ਲਿੰਕ ‘ਤੇ ਕਲਿੱਕ ਕਰੋ।
- PSEB 12ਵੀਂ ਪ੍ਰੀਖਿਆ 2023 ਦਾ ਰੋਲ ਨੰਬਰ ਦਾਖਲ ਕਰੋ।
- ਸਕੋਰਕਾਰਡ ਤੁਹਾਡੀ ਸਕ੍ਰੀਨ ‘ਤੇ ਦਿਖਾਈ ਦੇਵੇਗਾ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਬੋਰਡ ਨੇ ਅਜੇ ਤੱਕ ਦਸਵੀਂ ਦੇ ਨਤੀਜੇ ਜਾਰੀ ਨਹੀਂ ਕੀਤੇ ਹਨ। 10ਵੀਂ ਜਮਾਤ ਦਾ ਨਤੀਜਾ ਵੀ ਇਸੇ ਮਹੀਨੇ ਹੀ ਐਲਾਨਿਆ ਜਾਣਾ ਹੈ। ਫਿਲਹਾਲ ਬੋਰਡ ਨੇ ਹਾਈ ਸਕੂਲ ਦਾ ਨਤੀਜਾ ਜਾਰੀ ਕਰਨ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਹੈ।
ਪਿਛਲੇ ਸਾਲ, ਪੰਜਾਬ ਬੋਰਡ ਮੈਟ੍ਰਿਕ ਦਾ ਨਤੀਜਾ 5 ਜੂਨ ਨੂੰ ਜਾਰੀ ਕੀਤਾ ਗਿਆ ਸੀ ਅਤੇ ਨਤੀਜਾ ਦੇਖਣ ਲਈ ਲਿੰਕ 6 ਜੂਨ ਨੂੰ ਦਿਨ ਵਿੱਚ ਇੱਕ ਵਾਰ ਅਧਿਕਾਰਤ ਵੈੱਬਸਾਈਟ ‘ਤੇ ਐਕਟਿਵ ਕੀਤਾ ਗਿਆ ਸੀ। ਦਸਵੀਂ ਵਿੱਚ ਕੁੱਲ 97.94 ਫੀਸਦੀ ਵਿਦਿਆਰਥੀ ਪਾਸ ਹੋਏ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 99.34 ਅਤੇ ਲੜਕਿਆਂ ਦੀ 98.83 ਰਹੀ ਸੀ। ਟਾਪ 3 ਵਿੱਚ ਸਿਰਫ਼ ਕੁੜੀਆਂ ਹੀ ਸ਼ਾਮਲ ਸਨ। ਇਸ ਪ੍ਰੀਖਿਆ ‘ਚ ਲਗਭਗ 1 ਲੱਖ 68 ਹਜ਼ਾਰ ਵਿਦਿਆਰਥੀ ਪਾਸ ਹੋਏ ਸਨ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ