AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Share Market Crash: 5 ਸਕਿੰਟਾਂ ‘ਚ ਨਿਵੇਸ਼ਕਾਂ ਦੇ 3 ਲੱਖ ਕਰੋੜ ਡੁੱਬੇ, ਇਨ੍ਹਾਂ ਕਾਰਨਾਂ ਕਰਕੇ ਧੜਾਮ ਹੋਇਆ ਸ਼ੇਅਰ ਬਾਜ਼ਾਰ

Share market crash: ਈਰਾਨ-ਅਮਰੀਕਾ ਵਿਚਾਲੇ ਛਿੜੇ ਸੰਘਰਸ਼ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ 'ਤੇ ਵੀ ਪਿਆ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ ਉਛਾਲ ਆਉਂਦੇ ਹੀ ਭਾਰੀ ਵਿਕਵਾਲੀ ਸ਼ੁਰੂ ਹੋ ਗਈ। ਨਿਵੇਸ਼ਕਾਂ ਦੇ ਤਿੰਨ ਲੱਖ ਕਰੋੜ ਰੁਪਏ ਇੱਕ ਹੀ ਝਟਕੇ ਵਿੱਚ ਸਾਫ਼ ਹੋ ਗਏ।

Share Market Crash: 5 ਸਕਿੰਟਾਂ 'ਚ ਨਿਵੇਸ਼ਕਾਂ ਦੇ 3 ਲੱਖ ਕਰੋੜ ਡੁੱਬੇ, ਇਨ੍ਹਾਂ ਕਾਰਨਾਂ ਕਰਕੇ ਧੜਾਮ ਹੋਇਆ ਸ਼ੇਅਰ ਬਾਜ਼ਾਰ
5 ਸਕਿੰਟਾਂ ‘ਚ 3 ਲੱਖ ਕਰੋੜ ਸਾਫ਼
tv9-punjabi
| Updated On: 09 Sep 2026 11:10 AM IST
Share

Share Market Crash: ਅੱਜ ਸਵੇਰੇ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਨਿਵੇਸ਼ਕਾਂ ਲਈ ਕਿਸੇ ਬੁਰੇ ਸੁਪਨੇ ਵਰਗੀ ਰਹੀ। ਕਾਰੋਬਾਰ ਸ਼ੁਰੂ ਹੁੰਦੇ ਹੀ ਮਹਿਜ਼ 5 ਸਕਿੰਟਾਂ ਦੇ ਅੰਦਰ ਦਲਾਲ ਸਟ੍ਰੀਟ ‘ਤੇ ਹਾਹਾਕਾਰ ਮਚ ਗਿਆ। ਬੀਐੱਸਈ ‘ਤੇ ਲਿਸਟਿਡ ਕੰਪਨੀਆਂ ਦੇ ਮਾਰਕੀਟ ਕੈਪ ਵਿੱਚ ਕਰੀਬ ਤਿੰਨ ਲੱਖ ਕਰੋੜ ਰੁਪਏ ਦੀ ਭਾਰੀ ਕਮੀ ਆ ਗਈ। ਦੇਖਦੇ ਹੀ ਦੇਖਦੇ ਨਿਵੇਸ਼ਕਾਂ ਦੀ ਇੰਨੀ ਵੱਡੀ ਦੌਲਤ ਹਵਾ ਹੋ ਗਈ। ਇਸ ਭਾਰੀ ਗਿਰਾਵਟ ਦੀ ਅਸਲ ਵਜ੍ਹਾ ਸਮੁੰਦਰ ਪਾਰ ਤੋਂ ਆ ਰਹੀਆਂ ਬੇਹੱਦ ਚਿੰਤਾਜਨਕ ਖ਼ਬਰਾਂ ਹਨ। ਅਮਰੀਕਾ ਨੇ ਈਰਾਨ ਦੇ ਤੇਲ ਟੈਂਕਰਾਂ ‘ਤੇ ਹਮਲਾ ਕੀਤਾ ਤਾਂ ਈਰਾਨ ਨੇ ਵੀ ਪਲਟਵਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਭੂ-ਰਾਜਨੀਤਿਕ ਤਣਾਅ ਨੇ ਗਲੋਬਲ ਮਾਰਕੀਟ ਦੇ ਨਾਲ-ਨਾਲ ਘਰੇਲੂ ਬਾਜ਼ਾਰ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸ਼ੁਰੂਆਤੀ ਝਟਕੇ ਵਿੱਚ ਹੀ ਸੈਂਸੈਕਸ 600 ਪੁਆਇੰਟ ਤੋਂ ਵੱਧ ਡਿੱਗ ਗਿਆ, ਜਦਕਿ ਨਿਫਟੀ ਵੀ ਟੁੱਟ ਕੇ 23,500 ਦੇ ਅਹਿਮ ਪੱਧਰ ਤੋਂ ਹੇਠਾਂ ਖਿਸਕ ਗਿਆ। ਬ੍ਰਾਡਰ ਮਾਰਕੀਟ ਵਿੱਚ ਵੀ ਵਿਕਵਾਲੀ ਦਾ ਜ਼ਬਰਦਸਤ ਦਬਾਅ ਸਾਫ਼ ਦੇਖਣ ਨੂੰ ਮਿਲ ਰਿਹਾ ਹੈ।

ਈਰਾਨ ਦੇ ਮਿਜ਼ਾਈਲ ਹਮਲੇ ਨਾਲ ਘਬਰਾਇਆ ਬਾਜ਼ਾਰ

ਪੱਛਮੀ ਏਸ਼ੀਆ ਵਿੱਚ ਇੱਕ ਵਾਰ ਫਿਰ ਜੰਗ ਦੇ ਘਣੇ ਬੱਦਲ ਮੰਡਰਾਉਣ ਲੱਗੇ ਹਨ। ਅਮਰੀਕਾ ਵੱਲੋਂ ਜਦੋਂ ਈਰਾਨ ਦੇ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਈਰਾਨੀ ਫੌਜ ਨੇ ਵੀ ਜੌਰਡਨ ਵਿੱਚ ਮੌਜੂਦ ਇੱਕ ਅਮਰੀਕੀ ਫੌਜੀ ਟਿਕਾਣੇ ‘ਤੇ 20 ਬੈਲਿਸਟਿਕ ਮਿਜ਼ਾਈਲਾਂ ਦਾਗ ਦਿੱਤੀਆਂ। ਈਰਾਨ ਦੀ ਆਈਆਰਜੀਸੀ ਨੇ ਇਸ ਨੂੰ ਅਮਰੀਕੀ ਹਮਲਿਆਂ ਦੇ ਜਵਾਬ ਵਿੱਚ ਇੱਕ ਸਜ਼ਾ ਦੇਣ ਵਾਲਾ ਆਪਰੇਸ਼ਨ ਕਰਾਰ ਦਿੱਤਾ ਹੈ। ਇਸ ਸਿੱਧੇ ਫੌਜੀ ਟਕਰਾਅ ਨੇ ਦੁਨੀਆ ਭਰ ਵਿੱਚ ਭੂ-ਰਾਜਨੀਤਿਕ ਤਣਾਅ ਨੂੰ ਸਿਖਰ ‘ਤੇ ਪਹੁੰਚਾ ਦਿੱਤਾ ਹੈ। ਇਸੇ ਡਰ ਦਾ ਅਸਰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਤੇ ਸਾਫ਼ ਦਿਖਾਈ ਦੇ ਰਿਹਾ ਹੈ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਘਬਰਾਹਟ ਵਿੱਚ ਜ਼ੋਰਦਾਰ ਵਿਕਵਾਲੀ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਸਿੱਧਾ ਖਾਮਿਆਜ਼ਾ ਘਰੇਲੂ ਨਿਵੇਸ਼ਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲੱਗੀ ਅੱਗ

ਜੰਗ ਵਰਗੀ ਸਥਿਤੀ ਦਾ ਸਭ ਤੋਂ ਪਹਿਲਾ ਅਤੇ ਵੱਡਾ ਅਸਰ ਹਮੇਸ਼ਾ ਕੱਚੇ ਤੇਲ ਦੀ ਸਪਲਾਈ ਚੇਨ ‘ਤੇ ਪੈਂਦਾ ਹੈ। ਪੱਛਮੀ ਏਸ਼ੀਆ ਵਿੱਚ ਤਣਾਅ ਕਾਰਨ ਗਲੋਬਲ ਮਾਰਕੀਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਉਛਾਲ ਆ ਗਿਆ ਹੈ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਵਿੱਚ ਕਰੀਬ 2 ਫ਼ੀਸਦੀ ਦੀ ਭਾਰੀ ਤੇਜ਼ੀ ਦਰਜ ਕੀਤੀ ਗਈ। ਹੁਣ ਇਹ 100 ਡਾਲਰ ਪ੍ਰਤੀ ਬੈਰਲ ਦੇ ਖ਼ਤਰਨਾਕ ਪੱਧਰ ਦੇ ਬੇਹੱਦ ਨੇੜੇ ਪਹੁੰਚ ਗਿਆ ਹੈ। ਭਾਰਤ ਆਪਣੀ ਜ਼ਰੂਰਤ ਦਾ ਜ਼ਿਆਦਾਤਰ ਕੱਚਾ ਤੇਲ ਦਰਾਮਦ ਕਰਦਾ ਹੈ। ਅਜਿਹੇ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਭਾਰਤੀ ਅਰਥਵਿਵਸਥਾ ਲਈ ਬਿਲਕੁਲ ਵੀ ਚੰਗੀ ਖ਼ਬਰ ਨਹੀਂ ਹਨ। ਤੇਲ ਮਹਿੰਗਾ ਹੋਣ ਕਾਰਨ ਘਰੇਲੂ ਬਾਜ਼ਾਰ ਵਿੱਚ ਵੀ ਘਬਰਾਹਟ ਦਾ ਮਾਹੌਲ ਬਣ ਗਿਆ ਹੈ।

ਆਈਟੀ ਸੈਕਟਰ ਵਿੱਚ ਸਭ ਤੋਂ ਭਾਰੀ ਵਿਕਵਾਲੀ

ਜੇ ਇਕਵਿਟੀ ਬੈਂਚਮਾਰਕ ਦੇ ਤਾਜ਼ਾ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਸਵੇਰੇ 9:38 ਵਜੇ ਸੈਂਸੈਕਸ 461.33 ਅੰਕ (0.61%) ਟੁੱਟ ਕੇ 75,116.25 ‘ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ ਨਿਫਟੀ 50 ਵੀ 109.40 ਅੰਕ (0.46%) ਫਿਸਲ ਕੇ 23,525.70 ‘ਤੇ ਆ ਗਿਆ। ਹਾਲਾਂਕਿ ਇੰਟਰਾ-ਡੇ ਵਿੱਚ ਹਾਲਾਤ ਹੋਰ ਵੀ ਡਰਾਉਣੇ ਸਨ। ਸੈਂਸੈਕਸ ਇੱਕ ਸਮੇਂ 608.59 ਅੰਕ ਡਿੱਗ ਕੇ 74,968.99 ਤੱਕ ਪਹੁੰਚ ਗਿਆ ਸੀ, ਜਦਕਿ ਨਿਫਟੀ 157.55 ਅੰਕ ਟੁੱਟ ਕੇ 23,477.55 ਤੱਕ ਆ ਗਿਆ ਸੀ।

ਅੱਜ ਪੂਰੇ ਬਾਜ਼ਾਰ ‘ਤੇ ਆਈਟੀ ਸੈਕਟਰ ਨੇ ਬਹੁਤ ਭਾਰੀ ਦਬਾਅ ਬਣਾਇਆ ਹੋਇਆ ਹੈ। ਨਿਫਟੀ ਆਈਟੀ ਇੰਡੈਕਸ 3 ਫ਼ੀਸਦੀ ਤੋਂ ਜ਼ਿਆਦਾ ਡਿੱਗ ਚੁੱਕਾ ਹੈ। ਮੈਟਲ ਜਾਂ ਫਾਰਮਾ ਸੈਕਟਰ ਵਿੱਚ ਥੋੜ੍ਹੀ ਬਹੁਤ ਤੇਜ਼ੀ ਜ਼ਰੂਰ ਦਿਖਾਈ ਦਿੱਤੀ, ਪਰ ਬਾਕੀ ਹਰ ਸੈਕਟਰ ਵਿੱਚ ਲਾਲ ਨਿਸ਼ਾਨ ਹਾਵੀ ਹੈ। ਹਾਲਾਂਕਿ ਸਮਾਲਕੈਪ ਸ਼ੇਅਰਾਂ ਵਿੱਚ ਗਿਰਾਵਟ ਥੋੜ੍ਹੀ ਘੱਟ ਦੇਖਣ ਨੂੰ ਮਿਲੀ ਹੈ। ਨਿਫਟੀ ਮਿਡਕੈਪ 100 ਵਿੱਚ ਕਰੀਬ ਅੱਧੇ ਫ਼ੀਸਦੀ ਦੀ ਕਮਜ਼ੋਰੀ ਦਰਜ ਕੀਤੀ ਗਈ।

ਇੰਡੀਆ ਵਿਕਸ ਨੇ ਵਧਾਈ ਨਿਵੇਸ਼ਕਾਂ ਦੀ ਧੜਕਨ

ਬਾਜ਼ਾਰ ਵਿੱਚ ਨਿਵੇਸ਼ਕਾਂ ਵਿਚਾਲੇ ਕਿੰਨੀ ਘਬਰਾਹਟ ਹੈ, ਇਸ ਨੂੰ ਇੰਡੀਆ ਵਿਕਸ ਤੋਂ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਬਾਜ਼ਾਰ ਦੇ ਡਰ ਨੂੰ ਮਾਪਣ ਵਾਲੇ ਇਸ ਵੋਲੇਟਿਲਿਟੀ ਇੰਡੈਕਸ ਵਿੱਚ ਅੱਜ ਕਾਫ਼ੀ ਉਛਾਲ ਦੇਖਣ ਨੂੰ ਮਿਲਿਆ ਹੈ। ਫਿਲਹਾਲ ਇਹ 3.31 ਫ਼ੀਸਦੀ ਦੀ ਤੇਜ਼ੀ ਨਾਲ 11.61 ‘ਤੇ ਪਹੁੰਚ ਗਿਆ ਹੈ। ਇੰਡੀਆ ਵਿਕਸ ਦੇ ਉੱਪਰ ਜਾਣ ਦਾ ਸਿੱਧਾ ਮਤਲਬ ਹੁੰਦਾ ਹੈ ਕਿ ਥੋੜ੍ਹੇ ਸਮੇਂ ਵਿੱਚ ਬਾਜ਼ਾਰ ਵਿੱਚ ਭਾਰੀ ਉਥਲ-ਪੁਥਲ ਦੇਖਣ ਨੂੰ ਮਿਲ ਸਕਦੀ ਹੈ। ਇਸੇ ਭਾਰੀ ਅਨਿਸ਼ਚਿਤਤਾ ਵਾਲੇ ਮਾਹੌਲ ਵਿੱਚ ਬਾਜ਼ਾਰ ਸੰਭਲਣ ਦਾ ਨਾਮ ਨਹੀਂ ਲੈ ਰਿਹਾ।

Disclaimer: ਇਹ ਲੇਖ ਸਿਰਫ਼ ਜਾਣਕਾਰੀ ਲਈ ਹੈ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਨਿਵੇਸ਼ ਸਲਾਹ ਨਹੀਂ ਮੰਨਿਆ ਜਾਣਾ ਚਾਹੀਦਾ। TV9 ਭਾਰਤਵਰਸ਼ ਪੰਜਾਬੀ ਆਪਣੇ ਪਾਠਕਾਂ ਅਤੇ ਦਰਸ਼ਕਾਂ ਨੂੰ ਪੈਸਿਆਂ ਨਾਲ ਜੁੜਿਆ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਵਿੱਤੀ ਸਲਾਹਕਾਰਾਂ ਨਾਲ ਸਲਾਹ ਕਰਨ ਦੀ ਸਲਾਹ ਦਿੰਦਾ ਹੈ।

Source:TV9Hindi.com

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...