ਇਸ ਤਰੀਕੇ ਨਾਲ ਘੱਟ ਕੀਤਾ ਜਾ ਸਕੇਗਾ EMI ਦਾ ਬੋਝ , RBI ਨੇ ਦੱਸਿਆ ਤਰੀਕਾ
ਫਿਲਹਾਲ ਰੈਪੋ ਰੇਟ 6.50 ਫੀਸਦੀ 'ਤੇ ਹੈ। RBI ਨੇ ਮਈ 2022 ਤੋਂ ਫਰਵਰੀ 2023 ਤੱਕ ਵਿਆਜ ਦਰਾਂ 'ਚ 2.5 ਫੀਸਦੀ ਦਾ ਵਾਧਾ ਕੀਤਾ ਹੈ। ਪਿਛਲੀ ਵਾਰ ਫਰਵਰੀ 'ਚ 0.25 ਫੀਸਦੀ ਵਾਧਾ ਹੋਇਆ ਸੀ।
ਕੀ ਤੁਸੀਂ ਹੋਮ ਲੋਨ ਦੀਆਂ ਵਿਆਜ ਦਰਾਂ ਵਧਣ ਤੋਂ ਚਿੰਤਤ ਹੋ? ਕੀ ਤੁਹਾਡੇ ਪਰਸਨਲ ਲੋਨ (Personal Loan) ਦੀ EMI ਲਗਾਤਾਰ ਵਧ ਰਹੀ ਹੈ? ਕੀ ਤੁਹਾਡੀ ਕਾਰ ਲੋਨ EMI ਵਧ ਰਹੀ ਹੈ? ਅਜਿਹੇ ਸਾਰੇ ਸਵਾਲ ਪਿਛਲੇ ਇੱਕ ਸਾਲ ਤੋਂ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਦੇ ਨਾਲ ਹੀ ਇਨ੍ਹਾਂ ਸਵਾਲਾਂ ਦੀ ਗੂੰਜ ਦੇਸ਼ ਦੇ ਕੇਂਦਰੀ ਬੈਂਕ ਦੇ ਕੰਨਾਂ ਵਿੱਚ ਵੀ ਗੂੰਜ ਰਹੀ ਹੈ। ਅਜਿਹੇ ‘ਚ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਆਮ ਲੋਕਾਂ ਨੂੰ ਰਾਹਤ ਕਿਵੇਂ ਮਿਲੇ, ਕਿਉਂਕਿ ਮੌਜੂਦਾ ਮਹਿੰਗਾਈ ਦੀ ਸਥਿਤੀ ਤੋਂ ਸਾਫ ਹੈ ਕਿ ਆਉਣ ਵਾਲੇ ਦਿਨਾਂ ‘ਚ ਵਿਆਜ ਦਰਾਂ ‘ਚ ਕੋਈ ਰਾਹਤ ਨਹੀਂ ਮਿਲਣ ਵਾਲੀ ਹੈ।
ਸੰਭਵ ਹੈ ਕਿ ਵਿਆਜ ਦਰਾਂ ਵਧਾਉਣਾ ਆਰਬੀਆਈ ਦੀ ਮਜਬੂਰੀ ਬਣ ਜਾਵੇ। ਅਜਿਹੇ ਵਿੱਚ ਆਰਬੀਆਈ ਨੇ ਇੱਕ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਰਜ਼ਦਾਰਾਂ ਨੂੰ ਫਲੋਟਿੰਗ ਵਿਆਜ ਦਰ ਤੋਂ ਫਿਕਸਡ ਵਿਆਜ ਦਰ ਦਾ ਵਿਕਲਪ ਚੁਣਨ ਦੀ ਇਜਾਜ਼ਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਕਦਮ ਨਾਲ ਮਕਾਨ, ਵਾਹਨ ਅਤੇ ਹੋਰ ਕਿਸਮ ਦੇ ਕਰਜ਼ ਲੈਣ ਵਾਲਿਆਂ ਨੂੰ ਕੁਝ ਰਾਹਤ ਮਿਲੇਗੀ, ਕਿਉਂਕਿ ਅਜਿਹੇ ਗਾਹਕ ਉੱਚ ਵਿਆਜ ਦਰ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।
ਦੇਣਾ ਹੋਵੇਗੀ ਈਐਮਆਈ, ਟੈਨਓਰ ਦੀ ਪੂਰੀ ਜਾਣਕਾਰੀ
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਮੁਦਰਾ ਨੀਤੀ ਕਮੇਟੀ ਦੀ ਬੈਠਕ ਤੋਂ ਬਾਅਦ ਕਿਹਾ ਕਿ ਇਸ ਲਈ ਨਵਾਂ ਫਰੇਮ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਲੈਂਡਰਸ ਨੂੰ ਲੋਨ ਲੈਣ ਵਾਲੇ ਗਾਹਕਾਂ ਨੂੰ ਲੋਨ ਦੀ ਮਿਆਦ ਅਤੇ ਮਹੀਨਾਵਾਰ ਕਿਸ਼ਤ ਯਾਨੀ EMI ਬਾਰੇ ਪੂਰੀ ਜਾਣਕਾਰੀ ਦੇਣੀ ਹੋਵੇਗੀ। ਦਾਸ ਨੇ ਕਿਹਾ ਕਿ ਆਰਬੀਆਈ ਦੁਆਰਾ ਕੀਤੀ ਗਈ ਸੁਪਰਵਾਈਜ਼ਰੀ ਸਮੀਖਿਆ ਅਤੇ ਲੋਕਾਂ ਤੋਂ ਪ੍ਰਾਪਤ ਫੀਡਬੈਕ ਵਿੱਚ ਕਈ ਵਾਰ ਕਰਜ਼ਦਾਰਾਂ ਦੀ ਸਹਿਮਤੀ ਅਤੇ ਜਾਣਕਾਰੀ ਤੋਂ ਬਿਨਾਂ ਫਲੋਟਿੰਗ ਰੇਟ ਲੋਨ ਟੈਨਓਰ ਵਿੱਚ ਗੈਰ-ਵਾਜਬ ਵਾਧਾ ਕਰਨ ਦੀਆਂ ਕਈ ਉਦਾਹਰਣਾਂ ਸਾਹਮਣੇ ਆਈਆਂ ਹਨ, ।
ਇਸ ਤਰ੍ਹਾਂ ਘੱਟ ਕਰ ਸਕੋਗੇ ਈਐਮਆਈ
ਉਨ੍ਹਾਂ ਕਿਹਾ ਕਿ ਇਸ ਨਾਲ ਨਜਿੱਠਣ ਲਈ ਕਰਜ਼ਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਇੱਕ ਢੁਕਵਾਂ ਕੰਡਕਟ ਫਰੇਮਵਰਕ ਸਥਾਪਤ ਕਰਨ ਦੀ ਤਜਵੀਜ਼ ਹੈ, ਜਿਸ ਦੀ ਪਾਲਣਾ ਸਾਰੀਆਂ ਰੈਗੂਲੇਟਰੀ ਸੰਸਥਾਵਾਂ ਕਰਨ। ਦਾਸ ਨੇ ਕਿਹਾ ਕਿ ਕਾਰਜਕਾਲ ਜਾਂ ਈਐਮਆਈ ਵਿੱਚ ਕਿਸੇ ਵੀ ਬਦਲਾਅ ਲਈ ਕਰਜ਼ਦਾਰਾਂ ਨਾਲ ਸਪੱਸ਼ਟ ਗੱਲਬਾਤ ਕਰਨੀ ਪਵੇਗੀ। ਲੋਨ ਲੈਣ ਵਾਲੇ ਗਾਹਕਾਂ ਨੂੰ ਫਿਕਸਡ ਰੇਟ ਦਾ ਵਿਕਲਪ ਚੁਣਨ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ।
RBI ਨੇ ਨਹੀਂ ਵਧਾਈ EMI
ਵੈਸੇ, ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਨੀਤੀਗਤ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਆਰਬੀਆਈ ਨੇ ਰੇਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਫਿਲਹਾਲ ਰੈਪੋ ਰੇਟ 6.50 ਫੀਸਦੀ ‘ਤੇ ਹੈ। RBI ਨੇ ਮਈ 2022 ਤੋਂ ਫਰਵਰੀ 2023 ਤੱਕ ਵਿਆਜ ਦਰਾਂ ‘ਚ 2.5 ਫੀਸਦੀ ਦਾ ਵਾਧਾ ਕੀਤਾ ਹੈ। ਪਿਛਲੀ ਵਾਰ ਫਰਵਰੀ ‘ਚ 0.25 ਫੀਸਦੀ ਵਾਧਾ ਹੋਇਆ ਸੀ। ਇਸ ਤੋਂ ਬਾਅਦ, ਅਪ੍ਰੈਲ ਅਤੇ ਜੂਨ ਸਰਕਲ ਵਿੱਚ ਦਰ ਨੂੰ ਵਿਰਾਮ ਦਿੱਤਾ ਗਿਆ, ਜੋ ਅਗਸਤ ਚੱਕਰ ਵਿੱਚ ਵੀ ਰਿਹਾ। ਜੇ
ਇਹ ਵੀ ਪੜ੍ਹੋ
ਕਰ ਮਾਹਿਰਾਂ ਦੀ ਮੰਨੀਏ ਤਾਂ ਅਕਤੂਬਰ ਅਤੇ ਦਸੰਬਰ ਦੇ ਸਾਈਕਲ ਵਿੱਚ ਵੀ ਪੌਜ਼ ਬਟਨ ਦਬਾਇਆ ਜਾ ਸਕਦਾ ਹੈ ਅਤੇ ਅਗਲੇ ਸਾਲ ਦੇ ਪਹਿਲੇ ਅੱਧ ਭਾਵ ਫਰਵਰੀ ਅਤੇ ਅਪ੍ਰੈਲ ਸਾਈਕਲ ਵਿੱਚ ਵਿਆਜ ਦਰਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ