RBI Monetary Policy: ਕੱਲ੍ਹ ਵਧਣ ਵਾਲੀ ਹੈ ਤੁਹਾਡੇ ਲੋਨ ਦੀ EMI, ਤੁਹਾਨੂੰ ਦੇਣੇ ਪੈਣਗੇ ਹੋਰ ਪੈਸੇ
RBI Policy: ਇੱਕ ਵਾਰ ਫਿਰ ਆਮ ਆਦਮੀ ਦੀ ਜੇਬ 'ਤੇ ਬੋਝ ਵਧ ਸਕਦਾ ਹੈ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਬੈਠਕ ਤੋਂ ਬਾਅਦ ਰਿਜ਼ਰਵ ਬੈਂਕ ਰੈਪੋ ਰੇਟ ਵਧਾ ਸਕਦਾ ਹੈ।
RBI New Monetary Policy: ਜਲਦੀ ਹੀ ਤੁਹਾਡੀ ਜੇਬ ‘ਤੇ ਬੋਝ ਵਧਣ ਵਾਲਾ ਹੈ। ਤੁਹਾਡੀ EMI ਵਧ ਸਕਦੀ ਹੈ। ਨਾਲ ਹੀ, ਤੁਹਾਡੇ ਪਰਸਨਲ ਲੋਨ, ਹੋਮ ਲੋਨ, ਕਾਰ ਲੋਨ ‘ਤੇ ਵਿਆਜ ਦਰ ‘ਚ ਵਾਧਾ ਹੋ ਸਕਦਾ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਭਾਰਤੀ ਰਿਜ਼ਰਵ ਬੈਂਕ (Reserve Bank) ਦੀ ਮੁਦਰਾ ਨੀਤੀ ਦੀ ਬੈਠਕ ਸ਼ੁਰੂ ਹੋ ਗਈ ਹੈ। 3 ਦਿਨਾਂ ਤੱਕ ਚੱਲੀ ਇਸ ਮੀਟਿੰਗ ਦਾ ਅੱਜ ਦੂਜਾ ਦਿਨ ਹੈ। ਇਸ ‘ਤੇ ਭਲਕੇ ਕੋਈ ਫੈਸਲਾ ਆ ਸਕਦਾ ਹੈ।
ਰਿਜ਼ਰਵ ਬੈਂਕ ਮਹਿੰਗਾਈ ਨੂੰ ਰੋਕਣ ਲਈ ਅਪ੍ਰੈਲ ਦੀ ਪਹਿਲੀ ਤਿਮਾਹੀ ‘ਚ ਰੈਪੋ ਰੇਟ ਵਧਾ ਸਕਦਾ ਹੈ। ਇਸ ਵਾਰ ਅੰਦਾਜ਼ੇ ਮੁਤਾਬਕ ਆਰਬੀਆਈ ਇੱਕ ਵਾਰ ਫਿਰ 0.25 ਫੀਸਦੀ ਦਾ ਵਾਧਾ ਕਰ ਸਕਦਾ ਹੈ। ਰਿਟੇਲ ਮਹਿੰਗਾਈ ਦਰ 6 ਫੀਸਦੀ ਦੇ ਤਸੱਲੀਬਖਸ਼ ਪੱਧਰ ਤੋਂ ਉਪਰ ਰਹਿਣ ਅਤੇ ਯੂਐਸ ਫੈੱਡ ਰਿਜ਼ਰਵ ਸਮੇਤ ਕਈ ਕੇਂਦਰੀ ਬੈਂਕਾਂ ਦੇ ਰੈਪੋ ਰੇਟ ਵਿੱਚ ਵਾਧੇ ਦੇ ਵਿਚਕਾਰ ਵੀ ਆਰਬੀਆਈ ਇਹ ਫੈਸਲਾ ਲੈ ਸਕਦਾ ਹੈ।
ਤੁਹਾਡੀ ਜੇਬ ‘ਤੇ ਵਧੇਗਾ ਬੋਝ
ਤੁਹਾਨੂੰ ਦੱਸ ਦੇਈਏ ਕਿ ਆਰਬੀਆਈ (RBI) ਪਿਛਲੇ ਸਾਲ ਮਈ 2022 ਤੋਂ ਲਗਾਤਾਰ ਵਿਆਜ ਦਰਾਂ ਵਿੱਚ ਵਾਧਾ ਕਰ ਰਿਹਾ ਹੈ। ਇਸੇ ਕਰਕੇ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਵਾਰ ਵੀ ਮੀਟਿੰਗ ਤੋਂ ਬਾਅਦ ਰੇਟਾਂ ਵਿੱਚ ਵਾਧਾ ਹੋ ਸਕਦਾ ਹੈ। ਤਿੰਨ ਦਿਨਾਂ ਤੱਕ ਚੱਲਣ ਵਾਲੀ ਇਹ ਮੀਟਿੰਗ ਭਲਕੇ ਯਾਨੀ 6 ਅਪ੍ਰੈਲ ਨੂੰ ਇਸ ਫੈਸਲੇ ਨਾਲ ਸਮਾਪਤ ਹੋਵੇਗੀ।
ਹੁਣ ਤੱਕ ਰੇਪੋ ਰੇਟ 4 ਤੋਂ 6.50% ਤੱਕ ਵਧਿਆ
ਮਹਿੰਗਾਈ ਨੂੰ ਰੋਕਣ ਲਈ, RBI ਨੇ ਮਈ 2022 ਤੋਂ ਨੀਤੀਗਤ ਵਿਆਜ ਦਰ ਵਧਾਉਣ ਦਾ ਰੁਖ ਅਪਣਾਇਆ ਹੈ। ਇਸ ਦੌਰਾਨ ਰੈਪੋ ਦਰ 4 ਫੀਸਦੀ ਤੋਂ ਵਧ ਕੇ 6.50 ਫੀਸਦੀ ਹੋ ਗਈ ਹੈ। ਐਕਸਿਸ ਬੈਂਕ ਦੇ ਮੁੱਖ ਅਰਥ ਸ਼ਾਸਤਰੀ ਸੌਗਾਤਾ ਭੱਟਾਚਾਰੀਆ ਨੇ ਮੀਡੀਆ ਨੂੰ ਦੱਸਿਆ ਕਿ ਉਹ ਪਿਛਲੀ ਵਾਰ 0.25 ਫੀਸਦੀ ਦੇ ਵਾਧੇ ਦੀ ਉਮੀਦ ਕਰ ਰਹੇ ਹਨ।
MPC ਦੀ ਮੀਟਿੰਗ ਇਸ ਸਾਲ 6 ਵਾਰ ਹੋਵੇਗੀ
ਇਸ ਵਾਰ ਵਿੱਤੀ ਸਾਲ 2023-24 ਵਿੱਚ, ਭਾਰਤੀ ਰਿਜ਼ਰਵ ਬੈਂਕ 6 ਵਾਰ MPC ਮੀਟਿੰਗ ਕਰ ਸਕਦਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਯੂਐਸ ਫੈੱਡ ਰਿਜ਼ਰਵ, ਯੂਰਪੀਅਨ ਸੈਂਟਰਲ ਬੈਂਕ ਅਤੇ ਬੈਂਕ ਆਫ ਇੰਗਲੈਂਡ ਸਮੇਤ ਕਈ ਦੇਸ਼ਾਂ ਦੇ ਬੈਂਕਾਂ ਨੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਵਿਆਜ ਦਰਾਂ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਆਰਬੀਆਈ ਰੈਪੋ ਰੇਟ (RBI Repo Rate) ਵੀ ਵਧਾ ਸਕਦਾ ਹੈ।