ਭਾਰਤੀ ਰਿਜ਼ਰਵ ਬੈਂਕ ਵੱਲੋਂ ਕੁੜੀਆਂ ਨੂੰ ਦਿੱਤੀ ਗਈ ਵਿੱਤੀ ਸਾਖਰਤਾ ਬਾਰੇ ਜਾਣਕਾਰੀ
ਕੈਂਪ ਦੌਰਾਨ ਸਿਖਿਆਰਥਣਾਂ ਨੂੰ ਸੁਕੰਨਿਆ ਸਮਰਿਧੀ ਯੋਜਨਾ ਅਤੇ ਪੈਨਸ਼ਨ ਸਕੀਮ ਤੇ ਏਟੀਐੱਮ ਦੀ ਸਹੀ ਵਰਤੋਂ ਅਤੇ ਡਿਜੀਟਲ ਫਰਾਡ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ।
ਜਲੰਧਰ ਵਿੱਚ ਭਾਰਤੀ ਰਿਜਰਵ ਬੈਂਕ ਵੱਲੋਂ ਸ਼ੁਰੂ ਕੀਤੀ ਵਿੱਤੀ ਸਾਖਰਤਾ ਮੁਹਿੰਮ ਤਹਿਤ ਬਲਾਕ ਭੋਗਪੁਰ ਦੇ ਪਿੰਡ ਮੋਗਾ ਸਥਿਤ ਸਰਕਾਰੀ ਆਈਟੀਆਈ(ਲੜਕੀਆਂ) ਵਿਖੇ ਕੈਂਪ ਲਾਇਆ ਗਿਆ, ਜਿਸ ਵਿੱਚ ਸੰਸਥਾ ਦੀਆਂ ਸਿਖਿਆਰਥਣਾਂ ਅਤੇ ਸਟਾਫ਼ ਮੈਬਰਾਂ ਨੂੰ ਵਿੱਤੀ ਸਾਖਰਤਾ ਬਾਰੇ ਜਾਣਕਾਰੀ ਦਿੱਤੀ ਗਈ । ਇਸ ਦੌਰਾਨ ਸੁਕੰਨਿਆ ਸਮਰਿਧੀ ਯੋਜਨਾ ਅਤੇ ਪੈਨਸ਼ਨ ਸਕੀਮ ਤੇ ਏਟੀਐੱਮ ਦੀ ਸਹੀ ਵਰਤੋਂ ਅਤੇ ਡਿਜੀਟਲ ਫਰਾਡ ਤੋਂ ਬਚਾਅ ਬਾਰੇ ਵੀ ਦੱਸਿਆ ਗਿਆ । ਇਸ ਮੌਕੇ ਸਿਖਿਆਰਥਣਾਂ ਵਿਚਾਲੇ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।
ਵਿਸ਼ੇਸ਼ ਤੌਰ ‘ਤੇ ਲਗਾਇਆ ਗਿਆ ਕੈਂਪ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਰਿਜਰਵ ਬੈਂਕ ਦੇ ਅਧਿਕਾਰੀ ਨੇ ਕਿਹਾ ਸਿਖਿਆਰਥਣਾਂ ਨੂੰ ਜਾਣਕਾਰੀ ਦੇਣ ਲਈ ਵਿਸ਼ੇਸ਼ ਤੌਰ ਤੇ ਇਹ ਕੈਂਪ ਲਗਾਇਆ ਗਿਆ ਹੈ । ਇਸ ਕੈਂਪ ਦੌਰਾਨ ਸਿਖਿਆਰਥਣਾਂ ਨੂੰ ਸੁਕੰਨਿਆ ਸਮਰਿਧੀ ਯੋਜਨਾ ਅਤੇ ਪੈਨਸ਼ਨ ਸਕੀਮ ਤੇ ਏਟੀਐੱਮ ਦੀ ਸਹੀ ਵਰਤੋਂ ਅਤੇ ਡਿਜੀਟਲ ਫਰਾਡ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ ਹੈ । ਸਿਖਿਆਰਥਣਾਂ ਵਿਚਾਲੇ ਇਕ ਰੋਮਾਂਚਕ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਇਨਾਮ ਵੀ ਦਿੱਤਾ ਗਿਆ ਹੈ । ਉਨਾਂ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਤਕਨੀਕ ਦੀ ਚੰਗੀ ਵਰਤੋਂ ਕਰਕੇ ਅਸੀਂ ਆਪਣਏ ਕਾਰੋਬਾਰ ਅੱਗੇ ਵਧਾ ਸਕੀਏ ।
ਕੈਂਪ ਦੀ ਲੋੜ ਅਤੇ ਮਹੱਤਤਾ ਤੇ ਪਾਇਆ ਚਾਨਣਾ
ਇਸ ਮੌਕੇ ਲੀਡ ਡਿਸਟ੍ਰਿਕਟ ਮੈਨੇਜਰ ਐੱਮਐੱਸ ਮੋਤੀ ਨੇ ਕਿਹਾ ਜਿਥੇ ਕੈਂਪ ਦੀ ਲੋੜ ਅਤੇ ਮਹੱਤਤਾ ਤੇ ਚਾਨਣਾ ਪਾਇਆ ਉਥੇ ਗੁਰਦੇਵ ਕੁਮਾਰ ਨੇ ਸੁਕੰਨਿਆ ਸਮਰਿਧੀ ਯੋਜਨਾ ਅਤੇ ਪੈਨਸ਼ਨ ਸਕੀਮ ਦੇ ਨਾਲ-ਨਾਲ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਸਕੀਮਾਂ ਬਾਰੇ ਵੀ ਕੁੜੀਆਂ ਨੂੰ ਜਾਣਕਾਰੀ ਦਿੱਤੀ। ਇਸ ਦੌਰਾਨ ਕਰਜ਼ਾ ਪ੍ਰਾਪਤ ਕਰਨ ਲਈ ਰੂਰੀ ਦਸਤਾਵੇਜ਼ਾਂ ਬਾਰੇ ਵੀ ਜਾਣੂ ਕਰਵਾਇਆ ਗਿਆ।