ਪੈਂਗੁਇਨ ਪਬਲੀਕੇਸ਼ਨ ਦੀ ਕਿੰਨੀ ਹੈ ਕਮਾਈ? ਜਾਣੋ ਹਰ ਸਾਲ ਕਿੰਨੀਆਂ ਕਿਤਾਬਾਂ ਛਾਪਦਾ ਹੈ ਇਹ ਦਿੱਗਜ ਪ੍ਰਕਾਸ਼ਕ
Penguin Random House India Revenue : ਪਿਛਲੇ ਕੁਝ ਦਿਨਾਂ ਤੋਂ ਸਾਬਕਾ ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਦੀ ਕਿਤਾਬ 'ਫੋਰ ਸਟਾਰਜ਼ ਆਫ ਡੈਸਟੀਨੀ'ਨੂੰ ਲੈ ਕੇ ਦੇਸ਼ ਵਿੱਚ ਸਿਆਸੀ ਬਹਿਸ ਤੇਜ਼ ਹੋ ਗਈ ਹੈ। ਇਸ ਪੂਰੇ ਵਿਵਾਦ ਦੇ ਕੇਂਦਰ ਵਿੱਚ ਇੱਕ ਨਾਮ ਵਾਰ-ਵਾਰ ਉੱਭਰ ਕੇ ਸਾਹਮਣੇ ਆ ਰਿਹਾ ਹੈ - 'ਪੈਂਗੁਇਨ ਰੈਂਡਮ ਹਾਊਸ ਇੰਡੀਆ'।
ਪਿਛਲੇ ਕੁਝ ਦਿਨਾਂ ਤੋਂ ਸਾਬਕਾ ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਦੀ ਕਿਤਾਬ ‘ਫੋਰ ਸਟਾਰਜ਼ ਆਫ ਡੈਸਟੀਨੀ’ਨੂੰ ਲੈ ਕੇ ਦੇਸ਼ ਵਿੱਚ ਸਿਆਸੀ ਬਹਿਸ ਤੇਜ਼ ਹੋ ਗਈ ਹੈ। ਇਸ ਪੂਰੇ ਵਿਵਾਦ ਦੇ ਕੇਂਦਰ ਵਿੱਚ ਇੱਕ ਨਾਮ ਵਾਰ-ਵਾਰ ਉੱਭਰ ਕੇ ਸਾਹਮਣੇ ਆ ਰਿਹਾ ਹੈ – ‘ਪੈਂਗੁਇਨ ਰੈਂਡਮ ਹਾਊਸ ਇੰਡੀਆ’। ਜਿਵੇਂ ਹੀ ਇਹ ਸਪੱਸ਼ਟ ਹੋਇਆ ਕਿ ਕਿਤਾਬ ਅਜੇ ਛਪੀ ਹੀ ਨਹੀਂ ਹੈ, ਲੋਕਾਂ ਵਿੱਚ ਇਹ ਜਾਨਣ ਦੀ ਉਤਸੁਕਤਾ ਵਧ ਗਈ ਹੈ ਕਿ ਆਖ਼ਰ ਇਹ ਪਬਲੀਕੇਸ਼ਨ ਕੌਣ ਹੈ, ਇਹ ਭਾਰਤੀ ਹੈ ਜਾਂ ਵਿਦੇਸ਼ੀ, ਅਤੇ ਇਸ ਦੀ ਸਾਲਾਨਾ ਕਮਾਈ ਕਿੰਨੀ ਹੈ।
ਵਿਦੇਸ਼ੀ ਗਰੁੱਪ ਦਾ ਭਾਰਤੀ ਚਿਹਰਾ
ਪੈਂਗੁਇਨ ਰੈਂਡਮ ਹਾਊਸ ਇੰਡੀਆ ਦਰਅਸਲ ਇੱਕ ਵਿਦੇਸ਼ੀ ਪਬਲਿਸ਼ਿੰਗ ਗਰੁੱਪ ਦਾ ਭਾਰਤੀ ਚਿਹਰਾ ਹੈ। ਇਸ ਦੀ ਮੂਲ ਕੰਪਨੀ ‘ਪੈਂਗੁਇਨ ਰੈਂਡਮ ਹਾਊਸ’ ਦੁਨੀਆ ਦੀਆਂ ਸਭ ਤੋਂ ਵੱਡੀਆਂ ਕਿਤਾਬਾਂ ਪ੍ਰਕਾਸ਼ਿਤ ਕਰਨ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਹੈ, ਜਿਸ ਦਾ ਮੁੱਖ ਦਫ਼ਤਰ ਨਿਊਯਾਰਕ ਵਿੱਚ ਹੈ। ਭਾਵੇਂ ਇਹ ਇੱਕ ਅੰਤਰਰਾਸ਼ਟਰੀ ਕੰਪਨੀ ਹੈ, ਪਰ ਭਾਰਤ ਵਿੱਚ ਇਸ ਦਾ ਸੰਚਾਲਨ ਪੂਰੀ ਤਰ੍ਹਾਂ ਭਾਰਤੀ ਬਾਜ਼ਾਰ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ। ਇਹ ਕੰਪਨੀ ਪਿਛਲੇ ਲਗਭਗ ਚਾਰ ਦਹਾਕਿਆਂ ਤੋਂ ਭਾਰਤ ਵਿੱਚ ਸਰਗਰਮ ਹੈ ਅਤੇ ਦੇਸ਼ ਦੇ ਸਭ ਤੋਂ ਵੱਡੇ ਪ੍ਰਕਾਸ਼ਕਾਂ ਵਿੱਚ ਗਿਣੀ ਜਾਂਦੀ ਹੈ।
ਕਿਉਂ ਚਰਚਾ ਵਿੱਚ ਹੈ ਇਹ ਪਬਲੀਕੇਸ਼ਨ?
ਜਨਰਲ ਨਰਵਣੇ ਦੀ ਕਿਤਾਬ ਨੂੰ ਲੈ ਕੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਦੇ ਕਥਿਤ ਪੰਨੇ ਦਿਖਾ ਕੇ ਸਰਕਾਰ ‘ਤੇ ਸਵਾਲ ਚੁੱਕੇ। ਇਸ ਤੋਂ ਬਾਅਦ ਪੈਂਗੁਇਨ ਰੈਂਡਮ ਹਾਊਸ ਇੰਡੀਆ ਨੂੰ ਸਪੱਸ਼ਟੀਕਰਨ ਦੇਣਾ ਪਿਆ। ਕੰਪਨੀ ਨੇ ਸਾਫ਼ ਕੀਤਾ ਕਿ ਕਿਤਾਬ ਅਜੇ ਤੱਕ ਪ੍ਰਕਾਸ਼ਿਤ ਨਹੀਂ ਹੋਈ ਹੈ ਅਤੇ ਨਾ ਹੀ ਇਸ ਦੀ ਕੋਈ ਪ੍ਰਿੰਟ ਜਾਂ ਡਿਜੀਟਲ ਕਾਪੀ ਅਧਿਕਾਰਤ ਤੌਰ ‘ਤੇ ਜਾਰੀ ਕੀਤੀ ਗਈ ਹੈ। ਕੰਪਨੀ ਅਨੁਸਾਰ, ਜੇਕਰ ਕਿਤੇ ਵੀ ਇਸ ਦੇ ਅੰਸ਼ ਸਾਹਮਣੇ ਆਏ ਹਨ, ਤਾਂ ਉਹ ਕਾਪੀਰਾਈਟ ਦੀ ਉਲੰਘਣਾ ਹੋ ਸਕਦੀ ਹੈ।
ਕਿੰਨੀ ਹੈ ਪੈਂਗੁਇਨ ਦੀ ਕਮਾਈ?
ਵਿੱਤੀ ਪੱਖ ਤੋਂ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਪੱਧਰ ‘ਤੇ ਪੈਂਗੁਇਨ ਰੈਂਡਮ ਹਾਊਸ ਨੇ ਸਾਲ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕੰਪਨੀ ਦੀ ਗਲੋਬਲ ਆਮਦਨ ਲਗਭਗ 4.9 ਅਰਬ ਯੂਰੋ ਤੱਕ ਪਹੁੰਚ ਗਈ ਹੈ, ਜੋ ਭਾਰਤੀ ਕਰੰਸੀ ਵਿੱਚ 52 ਹਜ਼ਾਰ ਕਰੋੜ ਰੁਪਏ ਤੋਂ ਵੱਧ ਬਣਦੀ ਹੈ।
ਜੇਕਰ ਭਾਰਤੀ ਬਾਜ਼ਾਰ ਦੀ ਗੱਲ ਕਰੀਏ ਤਾਂ ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਵਿੱਤੀ ਸਾਲ 2024 ਵਿੱਚ ਚੰਗੀ ਤਰੱਕੀ ਦਿਖਾਈ ਹੈ। ਕੰਪਨੀ ਦੀ ਆਪਰੇਟਿੰਗ ਆਮਦਨ ਵਧ ਕੇ ਲਗਭਗ 405 ਕਰੋੜ ਰੁਪਏ ਹੋ ਗਈ ਹੈ। ਹਾਲਾਂਕਿ, ਮੁਨਾਫਾ ਪਹਿਲਾਂ ਦੇ ਮੁਕਾਬਲੇ ਘਟਿਆ ਹੈ ਅਤੇ ਲਗਭਗ 9 ਕਰੋੜ ਰੁਪਏ ਰਿਹਾ ਹੈ। ਇਸ ਦੇ ਬਾਵਜੂਦ ਕੰਪਨੀ ਦੀ ਵਿੱਤੀ ਸਥਿਤੀ ਬਹੁਤ ਮਜ਼ਬੂਤ ਮੰਨੀ ਜਾਂਦੀ ਹੈ ਕਿਉਂਕਿ ਇਸ ‘ਤੇ ਕੋਈ ਬਾਹਰੀ ਕਰਜ਼ਾ ਨਹੀਂ ਹੈ ਅਤੇ ਕੰਪਨੀ ਕੋਲ ਭਾਰੀ ਨਕਦ ਭੰਡਾਰ (Cash Reserve) ਮੌਜੂਦ ਹੈ।
ਇਹ ਵੀ ਪੜ੍ਹੋ
ਹਰ ਸਾਲ ਕਿੰਨੀ ਕਿਤਾਬਾਂ ਛਾਪਦਾ ਹੈ
ਪੈਂਗੁਇਨ ਰੈਂਡਮ ਹਾਊਸ ਇੰਡੀਆ ਹਰ ਸਾਲ ਔਸਤਨ 300 ਤੋਂ ਵੱਧ ਨਵੀਆਂ ਕਿਤਾਬਾਂ ਪ੍ਰਕਾਸ਼ਿਤ ਕਰਦੀ ਹੈ। ਇਹ ਸਿਰਫ਼ ਅੰਗਰੇਜ਼ੀ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਹਿੰਦੀ ਅਤੇ ਕਈ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਕਿਤਾਬਾਂ ਛਾਪਦੀ ਹੈ। ਕੰਪਨੀ ਖੇਤਰੀ ਪ੍ਰਕਾਸ਼ਕਾਂ ਨਾਲ ਮਿਲ ਕੇ ਪੰਜਾਬੀ, ਮਰਾਠੀ, ਤਾਮਿਲ, ਤੇਲਗੂ, ਮਲਿਆਲਮ, ਬੰਗਾਲੀ ਅਤੇ ਗੁਜਰਾਤੀ ਵਰਗੀਆਂ ਭਾਸ਼ਾਵਾਂ ਵਿੱਚ ਵੀ ਪਾਠਕਾਂ ਤੱਕ ਪਹੁੰਚ ਬਣਾਉਂਦੀ ਹੈ। ਕੰਪਨੀ ਦੇ ਕੈਟਾਲਾਗ ਵਿੱਚ 3,000 ਤੋਂ ਵੱਧ ਕਿਤਾਬਾਂ ਪਹਿਲਾਂ ਹੀ ਮੌਜੂਦ ਹਨ, ਜੋ ਕਿ ਕੰਪਨੀ ਦੀ ਸਥਾਈ ਕਮਾਈ ਦਾ ਇੱਕ ਵੱਡਾ ਸਾਧਨ ਹਨ।


