AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕੱਚੇ ਤੇਲ ਦੇ ਬਾਜ਼ਾਰ ਨੂੰ ਵੱਡੀ ਰਾਹਤ! ਹੋਰਮੁਜ਼ ਰਾਹੀਂ ਮੁੜ ਨਿਕਲਣ ਲੱਗੇ ਜਹਾਜ਼, ਘਟ ਸਕਦੀਆਂ ਹਨ ਕੀਮਤਾਂ

ਮੱਧ-ਪੂਰਬ 'ਚ ਜਾਰੀ ਤਣਾਅ ਦੇ ਬਾਵਜੂਦ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਮਾਰਗਾਂ 'ਚੋਂ ਇੱਕ ਹੋਰਮੁਜ਼ ਸਟ੍ਰੇਟ ਰਾਹੀਂ ਕੱਚੇ ਤੇਲ ਦੀ ਸਪਲਾਈ ਮੁੜ ਤੇਜ਼ ਹੋਣ ਲੱਗੀ ਹੈ। ਤੇਲ ਕੰਪਨੀਆਂ ਹੁਣ 'ਸ਼ਟਲ ਟ੍ਰੇਡ' ਤਰੀਕੇ ਰਾਹੀਂ ਤੇਲ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾ ਕੇ ਅੱਗੇ ਵੱਡੇ ਜਹਾਜ਼ਾਂ 'ਚ ਭੇਜ ਰਹੀਆਂ ਹਨ। ਇਸ ਨਾਲ ਵਿਸ਼ਵ ਪੱਧਰੀ ਤੇਲ ਸਪਲਾਈ 'ਚ ਸੁਧਾਰ ਦੀ ਉਮੀਦ ਜਤਾਈ ਜਾ ਰਹੀ ਹੈ। ਹਾਲਾਂਕਿ, ਸੁਰੱਖਿਆ ਨਾਲ ਜੁੜੇ ਖਤਰੇ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਏ ਹਨ।

ਕੱਚੇ ਤੇਲ ਦੇ ਬਾਜ਼ਾਰ ਨੂੰ ਵੱਡੀ ਰਾਹਤ! ਹੋਰਮੁਜ਼ ਰਾਹੀਂ ਮੁੜ ਨਿਕਲਣ ਲੱਗੇ ਜਹਾਜ਼, ਘਟ ਸਕਦੀਆਂ ਹਨ ਕੀਮਤਾਂ
ਫਾਈਲ ਫੋਟੋ
tv9-punjabi
| Published: 02 Aug 2026 08:43 AM IST
Share

ਮੱਧ-ਪੂਰਬ ‘ਚ ਚੱਲ ਰਹੇ ਤਣਾਅ ਦੇ ਵਿਚਕਾਰ ਹੋਰਮੁਜ਼ ਸਟ੍ਰੇਟ ਤੋਂ ਕੱਚੇ ਤੇਲ ਦੀ ਆਵਾਜਾਈ ਦੁਬਾਰਾ ਤੇਜ਼ ਹੋਣ ਲੱਗੀ ਹੈ। ਪਿਛਲੇ ਕੁਝ ਦਿਨਾਂ ‘ਚ ਜੰਗ ਤੇ ਹਮਲਿਆਂ ਕਾਰਨ ਤੇਲ ਦੀ ਸਪਲਾਈ ਹੌਲੀ ਹੋ ਗਈ ਸੀ, ਪਰ ਹੁਣ ਤੇਲ ਕੰਪਨੀਆਂ ਤੇ ਸ਼ਿਪਿੰਗ ਆਪਰੇਟਰ ਵੱਡੀ ਮਾਤਰਾ ‘ਚ ਕੱਚਾ ਤੇਲ ਇਸ ਖੇਤਰ ਤੋਂ ਬਾਹਰ ਭੇਜ ਰਹੇ ਹਨ। ਹਾਲਾਂਕਿ, ਤੇਲ ਕੰਪਨੀਆਂ ਨੇ ‘ਸ਼ਟਲ ਟ੍ਰੇਡ’ ਵਜੋਂ ਜਾਣਿਆ ਜਾਂਦਾ ਇੱਕ ਨਵਾਂ ਤਰੀਕਾ ਅਪਣਾਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਵਿਸ਼ਵ ਬਾਜ਼ਾਰ ‘ਚ ਕੱਚੇ ਤੇਲ ਦੀ ਉਪਲਬਧਤਾ ਵਧੇਗੀ ਤੇ ਤੇਲ ਦੀਆਂ ਕੀਮਤਾਂ ‘ਚ ਅਚਾਨਕ ਵੱਡੇ ਵਾਧੇ ਦਾ ਖਤਰਾ ਘੱਟ ਹੋ ਸਕਦਾ ਹੈ।

ਕੀ ਹੈ ‘ਸ਼ਟਲ ਟ੍ਰੇਡ’?

ਤਣਾਅ ਵਧਣ ਤੋਂ ਬਾਅਦ ਕਈ ਵੱਡੇ ਜਹਾਜ਼ ਹੋਰਮੁਜ਼ ਸਟ੍ਰੇਟ ਰਾਹੀਂ ਜਾਣ ਤੋਂ ਬਚ ਰਹੇ ਸਨ। ਇਸ ਦੇ ਬਦਲ ਵਜੋਂ ਤੇਲ ਕੰਪਨੀਆਂ ਨੇ ‘ਸ਼ਟਲ ਟ੍ਰੇਡ’ ਦਾ ਤਰੀਕਾ ਅਪਣਾਇਆ ਹੈ। ਇਸ ਪ੍ਰਕਿਰਿਆ ‘ਚ ਛੋਟੇ ਜਾਂ ਦਰਮਿਆਨੇ ਆਕਾਰ ਦੇ ਜਹਾਜ਼ ਖਾੜੀ ਦੇਸ਼ਾਂ ਤੋਂ ਕੱਚਾ ਤੇਲ ਲੈ ਕੇ ਹੋਰਮੁਜ਼ ਤੋਂ ਬਾਹਰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਂਦੇ ਹਨ। ਇਸ ਤੋਂ ਬਾਅਦ ਸਮੁੰਦਰ ‘ਚ ਹੀ ਤੇਲ ਨੂੰ ਵੱਡੇ ਜਹਾਜ਼ਾਂ ‘ਚ ਟਰਾਂਸਫਰ ਕੀਤਾ ਜਾਂਦਾ ਹੈ, ਜੋ ਅੱਗੇ ਏਸ਼ੀਆ, ਯੂਰਪ ਤੇ ਦੁਨੀਆ ਦੇ ਹੋਰ ਦੇਸ਼ਾਂ ਤੱਕ ਤੇਲ ਪਹੁੰਚਾਉਂਦੇ ਹਨ। ਜੰਗੀ ਹਾਲਾਤਾਂ ਦੌਰਾਨ ਇਹ ਤਰੀਕਾ ਕਈ ਤੇਲ ਉਤਪਾਦਕ ਦੇਸ਼ਾਂ ਲਈ ਵੱਡਾ ਸਹਾਰਾ ਬਣਿਆ ਹੋਇਆ ਹੈ।

ਮੁੜ ਵਧੀ ਤੇਲ ਦੀ ਆਵਾਜਾਈ

ਜਾਣਕਾਰੀ ਮੁਤਾਬਕ, ਹਾਲ ਹੀ ਦੇ ਦਿਨਾਂ ‘ਚ ਘੱਟੋ-ਘੱਟ ਦੋ ਵੱਡੀਆਂ ਸ਼ਿਪਿੰਗ ਕੰਪਨੀਆਂ ਨੇ ਪਹਿਲਾਂ ਵਾਂਗ ਤੇਲ ਦੀ ਢੁਆਈ ਮੁੜ ਸ਼ੁਰੂ ਕਰ ਦਿੱਤੀ ਹੈ। ਸੈਟੇਲਾਈਟ ਤਸਵੀਰਾਂ ਤੋਂ ਵੀ ਸੰਕੇਤ ਮਿਲੇ ਹਨ ਕਿ ਓਮਾਨ ਦੇ ਸੋਹਾਰ ਤੇ ਫੁਜੈਰਾ ਦੇ ਨੇੜੇ ਸਮੁੰਦਰ ‘ਚ ਜਹਾਜ਼ਾਂ ਵਿਚਕਾਰ ਤੇਲ ਟਰਾਂਸਫਰ ਦੀਆਂ ਗਤੀਵਿਧੀਆਂ ਵਧੀਆਂ ਹਨ। ਪਹਿਲਾਂ ਜਿੱਥੇ ਇਹ ਗਤੀਵਿਧੀਆਂ ਕਾਫ਼ੀ ਘੱਟ ਹੋ ਗਈਆਂ ਸਨ, ਉੱਥੇ ਹੁਣ ਕਈ ਵੱਡੇ ਟੈਂਕਰ ਮੁੜ ਸਰਗਰਮ ਦਿਖਾਈ ਦੇ ਰਹੇ ਹਨ।

ਜੰਗ ਕਾਰਨ ਆਈ ਸੀ ਰੁਕਾਵਟ

ਅਮਰੀਕਾ ਤੇ ਈਰਾਨ ਵਿਚਕਾਰ ਵਧੇ ਤਣਾਅ ਤੇ ਖੇਤਰ ‘ਚ ਹੋਏ ਹਮਲਿਆਂ ਕਾਰਨ ਕਈ ਸ਼ਿਪਿੰਗ ਕੰਪਨੀਆਂ ਹੋਰਮੁਜ਼ ਰਾਹੀਂ ਜਾਣ ਤੋਂ ਬਚਾਅ ਕਰਦੀਆਂ ਦਿਖਾਈ ਦਿੱਤੀਆਂ। ਸੁਰੱਖਿਆ ਕਾਰਨਾਂ ਕਰਕੇ ਕੁਝ ਜਹਾਜ਼ਾਂ ਨੇ ਆਪਣਾ ਲੋਕੇਸ਼ਨ ਦੱਸਣ ਵਾਲਾ ਸਿਸਟਮ ਵੀ ਬੰਦ ਕਰ ਦਿੱਤਾ ਸੀ ਤਾਂ ਜੋ ਉਨ੍ਹਾਂ ਦੀ ਗਤੀਵਿਧੀ ਦਾ ਪਤਾ ਨਾ ਲੱਗ ਸਕੇ। ਇਸ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਤੇ ਵਿਸ਼ਵ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਇੱਕ ਸਮੇਂ 100 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਈਆਂ ਸਨ।

ਦੁਨੀਆ ਲਈ ਕਿਉਂ ਅਹਿਮ ਹੈ ਹੋਰਮੁਜ਼ ਸਟ੍ਰੇਟ?

ਹੋਰਮੁਜ਼ ਸਟ੍ਰੇਟ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਮਾਰਗਾਂ ‘ਚੋਂ ਇੱਕ ਹੈ। ਜੰਗ ਤੋਂ ਪਹਿਲਾਂ ਇਸ ਰਸਤੇ ਰਾਹੀਂ ਦੁਨੀਆ ਦੀ ਕੁੱਲ ਤੇਲ ਸਪਲਾਈ ਦਾ ਲਗਭਗ 20 ਫੀਸਦੀ, ਯਾਨੀ ਕਰੀਬ 2 ਕਰੋੜ ਬੈਰਲ ਤੇਲ ਪ੍ਰਤੀ ਦਿਨ ਲੰਘਦਾ ਸੀ। ਇਸੇ ਕਾਰਨ ਇਸ ਰਸਤੇ ‘ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦਾ ਸਿੱਧਾ ਅਸਰ ਪੈਟਰੋਲ, ਡੀਜ਼ਲ ਤੇ ਕੱਚੇ ਤੇਲ ਦੀਆਂ ਕੀਮਤਾਂ ਤੇ ਪੈਂਦਾ ਹੈ।

ਹਾਲਾਂਕਿ ਤੇਲ ਦੀ ਆਵਾਜਾਈ ਮੁੜ ਵਧਣ ਲੱਗੀ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਹਾਲਾਤ ਅਜੇ ਪੂਰੀ ਤਰ੍ਹਾਂ ਆਮ ਨਹੀਂ ਹੋਏ ਹਨ। ਕਈ ਜਹਾਜ਼ ਮਾਲਕ ਅਜੇ ਵੀ ਸੁਰੱਖਿਆ ਕਾਰਨਾਂ ਕਰਕੇ ਇਸ ਰਸਤੇ ਤੋਂ ਜਾਣ ਤੋਂ ਬਚ ਰਹੇ ਹਨ। ਇਸ ਲਈ ਕੁਝ ਤੇਲ ਉਤਪਾਦਕ ਦੇਸ਼ ਆਪਣੇ ਖੁਦ ਦੇ ਜਹਾਜ਼ਾਂ ਦੀ ਵਰਤੋਂ ਕਰ ਰਹੇ ਹਨ ਜਾਂ ਲੰਬੇ ਸਮੇਂ ਦੇ ਸ਼ਿਪਿੰਗ ਸਮਝੌਤੇ ਕਰ ਰਹੇ ਹਨ ਤਾਂ ਜੋ ਤੇਲ ਦੀ ਸਪਲਾਈ ਲਗਾਤਾਰ ਜਾਰੀ ਰਹਿ ਸਕੇ। Source: TV9Hindi.com

Follow Us
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ...
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ...
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ...
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells...
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ...
ਪੰਜਾਬ ਵਿਧਾਨਸਭਾ ਦਾ ਮਾਨਸੂਨ ਸੈਸ਼ਨ: ਅਮਨ ਅਰੋੜਾ ਕਿਉਂ ਬੋਲੇ - ਮੈਂ ਅਸਤੀਫਾ ਦੇ ਦੇਵਾਂਗਾ, ਜਾਣੋ
ਪੰਜਾਬ ਵਿਧਾਨਸਭਾ ਦਾ ਮਾਨਸੂਨ ਸੈਸ਼ਨ: ਅਮਨ ਅਰੋੜਾ ਕਿਉਂ ਬੋਲੇ - ਮੈਂ ਅਸਤੀਫਾ ਦੇ ਦੇਵਾਂਗਾ, ਜਾਣੋ...
ਅੰਮ੍ਰਿਤਸਰ 'ਚ ਚਿਪਕੇ ਚੰਨੀ ਖਿਲਾਫ ਪੋਸਟਰ... ਥੱਲੇ ਛਪੇ ਫੋਨ ਨੰਬਰ ਨਾਲ ਪਿਆ ਪੁਆੜਾ
ਅੰਮ੍ਰਿਤਸਰ 'ਚ ਚਿਪਕੇ ਚੰਨੀ ਖਿਲਾਫ ਪੋਸਟਰ... ਥੱਲੇ ਛਪੇ ਫੋਨ ਨੰਬਰ ਨਾਲ ਪਿਆ ਪੁਆੜਾ...
ਉੱਤਰੀ ਭਾਰਤ 'ਚ ਭਾਰੀ ਮੀਂਹ ਦਾ ਕਹਿਰ, ਹਰਿਦੁਆਰ ਵਿੱਚ ਗੰਗਾ ਉਫਾਨ 'ਤੇ, ਕਈ ਸੂਬਿਆਂ ਵਿੱਚ ਬਚਾਅ ਕਾਰਜ ਜਾਰੀ
ਉੱਤਰੀ ਭਾਰਤ 'ਚ ਭਾਰੀ ਮੀਂਹ ਦਾ ਕਹਿਰ, ਹਰਿਦੁਆਰ ਵਿੱਚ ਗੰਗਾ ਉਫਾਨ 'ਤੇ, ਕਈ ਸੂਬਿਆਂ ਵਿੱਚ ਬਚਾਅ ਕਾਰਜ ਜਾਰੀ...
E-20 ਪੈਟਰੋਲ ਨੂੰ ਲੈ ਅਰਵਿੰਦ ਕੇਜਰੀਵਾਲ ਨੇ ਖੋਲ੍ਹਿਆ ਮੋਰਚਾ, ਦਿੱਤੀ ਇਹ ਚੇਤਾਵਨੀ
E-20 ਪੈਟਰੋਲ ਨੂੰ ਲੈ ਅਰਵਿੰਦ ਕੇਜਰੀਵਾਲ ਨੇ ਖੋਲ੍ਹਿਆ ਮੋਰਚਾ, ਦਿੱਤੀ ਇਹ ਚੇਤਾਵਨੀ...