ਪੰਜਾਬ ਦੇ ਸਟਾਰਟਅੱਪਸ ਲਈ ਸੀਐਮ ਮਾਨ ਦਾ ਵੱਡਾ ਐਲਾਨ, ਮਿਲਣਗੇ 20 ਲੱਖ ਰੁਪਏ, ਬੋਲੇ “ਮੋਹਾਲੀ ਨੂੰ ਬਣਾਵਾਂਗੇ ਸਿਲੀਕਾਨ ਵੈਲੀ”
CM Maan Participated in Startup Punjab Conclave: ਸੀਐਮ ਮਾਨ ਅਤੇ ਸੰਜੀਵ ਅਰੋੜਾ ਨੇ ਕਿਹਾ ਕਿ ਸਟਾਰਟਅੱਪ ਪੰਜਾਬ ਇੱਥੇ ਇੱਕ ਵਪਾਰਕ ਮਾਹੌਲ ਬਣਾਏਗਾ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਇਨੋਵੇਸ਼ਨਸ ਸਟਾਰਟ ਕਰਨ ਵਾਲਾ ਸੂਬਾ ਬਣੇ। ਇਸ ਉਦੇਸ਼ ਲਈ, ਮੋਹਾਲੀ ਵਿੱਚ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਰਿਹਾ ਹੈ। ਕੋਰੀਆ ਵਿੱਚ ਸਟਾਰਟਅੱਪ ਵੈਲੀ, ਪੰਗਿਊਟੇਕ ਵਿਖੇ ਫੈਸਲਾ ਕੀਤਾ ਗਿਆ ਸੀ ਕਿਪੰਜਾਬ ਵਿੱਚ ਇੱਕ ਅਜਿਹੀ ਹੀ ਸਟਾਰਟਅੱਪ ਵੈਲੀ ਬਣਾਵਾਂਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਸਟਾਰਟਅੱਪ ਪੰਜਾਬ ਕਨਕਲੇਵ ਵਿੱਚ ਹਿੱਸਾ ਲਿਆ। ਐਲਪੀਯੂ ਵਿੱਚ ਹੋਏ ਕਨਕਲੇਵ ਵਿੱਚ, ਉਦਯੋਗ ਮੰਤਰੀ ਸੰਜੀਵ ਅਰੋੜਾ ਨੇ 21 ਜਨਵਰੀ ਨੂੰ ਇੱਕ ਨਵੀਂ ਸਟਾਰਟਅੱਪ ਪਾਲਿਸੀ ਦੀ ਸ਼ੁਰੂਆਤ ਦਾ ਐਲਾਨ ਕੀਤਾ। ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸਟਾਰਟਅੱਪਸ ਲਈ ਫੰਡਿੰਗ 3 ਲੱਖ ਤੋਂ ਵਧਾ ਕੇ ₹20 ਲੱਖ ਕਰੇਗੀ। ਕਨਕਲੇਵ ਵਿੱਚ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਟਾਰਟਅੱਪ ਮਾਹੈਲ ਬਣਾਉਣ ਜਾ ਰਹੀ ਹੈ।
ਮੋਹਾਲੀ ਨੂੰ ਪੰਜਾਬ ਦੀ ਸਿਲੀਕਾਨ ਵੈਲੀ ਵਜੋਂ ਵਿਕਸਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਲੋਕ ਤਰੱਕੀ ਕਰਨ ਤੋਂ ਡਰਦੇ ਸਨ। ਜਦੋਂ ਵੀ ਲੋਕ ਇੱਥੇ ਤਰੱਕੀ ਕਰਦੇ ਸਨ, ਕੁਝ ਲੋਕ ਆਉਂਦੇ ਸਨ ਅਤੇ ਆਪਣਾ ਹਿੱਸਾ ਮੰਗਦੇ ਸਨ। ਲੋਕ ਪ੍ਰਾਰਥਨਾ ਕਰਨ ਲੱਗ ਪਏ, “ਰੱਬ ਤਰੱਕੀ ਦੇਣਾ, ਪਰ ਇੰਨੀ ਨਾ ਦੇਣਾ ਕਿ ਉਹ ਲੋਕਾਂ ਦੀ ਨਜਰ ਵਿੱਚ ਆ ਜਾਣ।”
ਅੱਜ ਜਲੰਧਰ ਵਿਖੇ ਸਟਾਰਟ-ਅੱਪ ਪੰਜਾਬ ਕਨਕਲੇਵ-2026 ਪ੍ਰੋਗਰਾਮ ‘ਚ ਹਿੱਸਾ ਲਿਆ। ਉੱਦਮੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਨਾਲ ਹੀ 8 ਸਟਾਰਟ-ਅੱਪਸ ਨੂੰ ਵਿਸ਼ੇਸ਼ ਪ੍ਰੋਤਸਾਹਨ ਚੈੱਕ ਵੰਡੇ।
ਸਟਾਰਟ-ਅੱਪ ਪ੍ਰੋਗਰਾਮ ਦਾ ਮੁੱਖ ਉਦੇਸ਼ ਉੱਦਮੀਆਂ, ਨਿਵੇਸ਼ਕਾਂ, ਅਕਾਦਮਿਕ ਮਾਹਿਰਾਂ ਅਤੇ ਨੀਤੀ ਘੜਨ ਵਾਲਿਆਂ ਨੂੰ ਇੱਕੋ ਛੱਤ pic.twitter.com/jti4suFD4J — Bhagwant Mann (@BhagwantMann) January 12, 2026
ਸਟਾਰਟਅੱਪਸ ਲਈ ਆਵੇਗੀ ਨਵੀਂ ਪਾਲਿਸੀ
ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਸਟਾਰਟਅੱਪਸ ਲਈ ਇੱਕ ਨਵੀਂ ਪਾਲਿਸੀ ਦਾ ਐਲਾਨ 21 ਜਨਵਰੀ ਤੱਕ ਕੀਤਾ ਜਾਵੇਗਾ। ਅਰੋੜਾ ਨੇ ਕਿਹਾ ਕਿ ਜਦੋਂ ਕਿ ਸਟਾਰਟਅੱਪ ਪਹਿਲਾਂ ਨਾਮ ਨਹੀਂ ਹੁੰਦਾ ਸੀ, ਉਹ ਉਦੋਂ ਵੀ ਮੌਜੂਦ ਸਨ। ਹੀਰੋ ਤੋਂ ਲੈ ਕੇ ਮੈਕਡੋਨਲਡ ਤੱਕ, ਸਟਾਰਟਅੱਪ ਆਏ। ਹੁਣ, ਸਾਡੀਆਂ ਨੌਜਵਾਨ ਪੀੜ੍ਹੀਆਂ ਲਈ ਆਪਣੇ ਕਾਰੋਬਾਰ ਸ਼ੁਰੂ ਕਰਨ ਦਾ ਮੌਕਾ ਹੈ।
‘ਪੰਜਾਬ ਸਟਾਰਟਅੱਪ ਕਨਕਲੇਵ-2026’ ਸਮਾਗਮ ਦੌਰਾਨ ਜਲੰਧਰ ਤੋਂ LIVE …… ‘पंजाब स्टार्टअप कॉन्क्लेव-2026’ समारोह के दौरान जालंधर से LIVE https://t.co/SnLxjLvgPR
— Bhagwant Mann (@BhagwantMann) January 12, 2026ਇਹ ਵੀ ਪੜ੍ਹੋ
ਅਸੀਂ ਹਰੇਕ ਸਟਾਰਟਅੱਪ ਲਈ 3 ਲੱਖ ਪ੍ਰਦਾਨ ਕਰ ਰਹੇ ਸੀ, ਅਤੇ ਅਸੀਂ ਇਸਨੂੰ 20 ਲੱਖ ਤੱਕ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ। ਹੁਣ ਤੱਕ 200 ਤੋਂ ਵੱਧ ਸਟਾਰਟਅੱਪ ਨੂੰ ਫੰਡਿੰਗ ਪ੍ਰਾਪਤ ਹੋਈ ਹੈ। ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਕਿਸੇ ਵੀ ਸਟਾਰਟਅੱਪ ਨੂੰ ਫੰਡਿੰਗ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ।
— Bhagwant Mann (@BhagwantMann) January 12, 2026
ਪੰਜਾਬ ਦੇ ਇਹਨਾਂ ਸਟਾਰਟਅੱਪਾਂ ਨੂੰ ਕੀਤਾ ਗਿਆ ਸਨਮਾਨਿਤ
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਪੰਜਾਬ ਦੇ ਸਟਾਰਟਅੱਪਸ ਦਾ ਸਨਮਾਨ ਕੀਤਾ। ਐਗਰੀ ਜੈਨ ਆਰਗੈਨਿਕ ਤੋਂ ਸੁਖਰਾਜ ਅਤੇ ਅਮਨਪ੍ਰੀਤ ਕੌਰ, ਪਲੇ ਡਿੱਕ ਟੌਇਜ਼ ਤੋਂ ਮੋਹਿਤ ਗੁਗਲਾਨੀ, ਜ਼ਿਪਜ਼ੈਪ ਤੋਂ ਭਰਤ ਬੋਹਰਾ, ਲਾਈਵਜ਼ ਟੂ ਅਪੈਰਲ ਤੋਂ ਆਦਰਸ਼ ਕੁਮਾਰ, ਸਮਰਥਿਆ ਡਿਫੈਂਸ ਟੈਕਨਾਲੋਜੀ ਤੋਂ ਡਾ. ਸੁਧੀਰ ਅਰੋੜਾ, ਅਤੇ ਦਿਲ ਤਕ.ਏਆਈ ਤੋਂ ਅਕਸ਼ਿਤ, ਫੁੱਲ ਇਲੈਕਟ੍ਰਾਨਿਕ ਟੈਕਨਾਲੋਜੀ ਤੋਂ ਮਿਸ ਪੂਜਾ ਭਾਰਦਵਾਜ, ਸ਼ਾਇਰਾ ਫੂਡ ਤੋਂ ਗਲੈਕਸੀ ਚੋਪੜਾ ਅਤੇ ਰੀਨਾ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।


