ਕੀ Royal Enfield ਅਤੇ Triumph ਨੂੰ ਮਿਲੇਗੀ ਟੱਕਰ? ਭਾਰਤ ਆਉਣ ਵਾਲੀਆਂ ਹਨ Norton ਦੀਆਂ ਇਹ ਦੋ ਸ਼ਾਨਦਾਰ ਬਾਈਕਸ
Norton Motorcycles: TVS ਦੀ ਮਾਲਕੀ ਵਾਲੇ ਬ੍ਰਿਟਿਸ਼ ਮੋਟਰਸਾਈਕਲ ਬ੍ਰਾਂਡ Norton ਨੇ ਭਾਰਤ ਵਿੱਚ ਆਪਣੀਆਂ ਦੋ ਬਾਈਕਸ Atlas GT ਟੂਰਰ ਅਤੇ Manx R ਸੁਪਰਸਪੋਰਟ ਦੇ ਡਿਜ਼ਾਈਨ ਪੇਟੈਂਟ ਕਰਵਾਏ ਹਨ। ਅਗਲੇ ਸਾਲ ਇਨ੍ਹਾਂ ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤੇ ਜਾਣ ਦੀ ਉਮੀਦ ਹੈ।
ਬ੍ਰਿਟਿਸ਼ ਮੋਟਰਸਾਈਕਲ ਬ੍ਰਾਂਡ Norton ਦੀ ਭਾਰਤ ਵਿੱਚ ਐਂਟਰੀ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। TVS ਦੀ ਮਾਲਕੀ ਵਾਲੀ ਇਸ ਕੰਪਨੀ ਨੇ ਭਾਰਤ ਵਿੱਚ ਆਪਣੀਆਂ ਦੋ ਸ਼ਾਨਦਾਰ ਬਾਈਕਸ Atlas GT ਟੂਰਰ ਅਤੇ Manx R ਸੁਪਰਸਪੋਰਟ ਦੇ ਡਿਜ਼ਾਈਨ ਪੇਟੈਂਟ ਕਰਵਾਏ ਹਨ। ਇਸ ਤੋਂ ਸੰਕੇਤ ਮਿਲਦਾ ਹੈ ਕਿ ਕੰਪਨੀ ਅਗਲੇ ਸਾਲ ਤੱਕ ਇਨ੍ਹਾਂ ਨੂੰ ਭਾਰਤੀ ਬਾਜ਼ਾਰ ਵਿੱਚ ਉਤਾਰ ਸਕਦੀ ਹੈ। ਹਾਲਾਂਕਿ, Norton ਨੇ ਅਜੇ ਤੱਕ ਇਨ੍ਹਾਂ ਦੇ ਲਾਂਚ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਪਰ ਕਿਸੇ ਵੀ ਦੇਸ਼ ਵਿੱਚ ਡਿਜ਼ਾਈਨ ਪੇਟੈਂਟ ਕਰਵਾਉਣਾ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਕੰਪਨੀ ਉੱਥੋਂ ਦੇ ਬਾਜ਼ਾਰ ਵਿੱਚ ਆਪਣੀ ਐਂਟਰੀ ਦੀ ਤਿਆਰੀ ਕਰ ਰਹੀ ਹੈ।
ਸਾਲ 2020 ਵਿੱਚ Norton ਨੂੰ ਖਰੀਦਣ ਤੋਂ ਬਾਅਦ TVS ਨੇ ਇਸ ਬ੍ਰਾਂਡ ਨੂੰ ਮੁੜ ਸਥਾਪਿਤ ਕਰਨ ਲਈ ਵੱਡਾ ਨਿਵੇਸ਼ ਕੀਤਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪਹਿਲਾਂ ਤੋਂ ਵਿਕ ਰਹੀਆਂ ਇਨ੍ਹਾਂ ਬਾਈਕਸ ਤੋਂ ਇਲਾਵਾ ਕੰਪਨੀ ਕੋਲ 450cc ਰੋਡਸਟਰ ਵਰਗੇ ਮਾਡਲਾਂ ਦੀ ਲਾਈਨਅੱਪ ਵੀ ਹੈ, ਜੋ ਭਾਰਤ ਵਿੱਚ ਪ੍ਰੀਮੀਅਮ ਗਾਹਕਾਂ ਨੂੰ ਆਕਰਸ਼ਿਤ ਕਰ ਸਕਦੀ ਹੈ।
Norton Atlas GT: ਇੰਜਣ ਅਤੇ ਫੀਚਰਜ਼
Atlas GT ਕੰਪਨੀ ਦੇ 585cc ਐਡਵੈਂਚਰ ਪਲੇਟਫਾਰਮ ‘ਤੇ ਆਧਾਰਿਤ ਇੱਕ ਮਾਡਲ ਹੈ, ਜਿਸ ਨੂੰ ਖ਼ਾਸ ਤੌਰ ‘ਤੇ ਪੱਕੀਆਂ ਸੜਕਾਂ ‘ਤੇ ਲੰਬੇ ਸਫ਼ਰ ਲਈ ਤਿਆਰ ਕੀਤਾ ਗਿਆ ਹੈ। ਸਟੈਂਡਰਡ ਮਾਡਲ ਵਿੱਚ ਮਿਲਣ ਵਾਲੇ ਸਪੋਕ ਵ੍ਹੀਲਜ਼ ਦੀ ਥਾਂ ਇਸ ਵਿੱਚ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਇਸ ਦੇ ਫਰੰਟ ਵਿੱਚ 19-ਇੰਚ ਅਤੇ ਰੀਅਰ ਵਿੱਚ 17-ਇੰਚ ਦੇ ਵ੍ਹੀਲਜ਼ ਮਿਲਦੇ ਹਨ।
ਇਸ ਬਾਈਕ ਵਿੱਚ 585cc ਦਾ ਪੈਰਲਲ-ਟਵਿਨ ਇੰਜਣ ਦਿੱਤਾ ਗਿਆ ਹੈ, ਜੋ 69 bhp ਦੀ ਪਾਵਰ ਅਤੇ 57.5 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿੱਚ 6-ਸਪੀਡ ਗਿਅਰਬਾਕਸ ਦੇ ਨਾਲ ਬਾਈ-ਡਾਇਰੈਕਸ਼ਨਲ ਕੁਇੱਕਸ਼ਿਫਟਰ, 15.4 ਲੀਟਰ ਦਾ ਫਿਊਲ ਟੈਂਕ, 220mm ਗਰਾਊਂਡ ਕਲੀਅਰੈਂਸ ਅਤੇ ਐਡਜਸਟੇਬਲ KYB ਸਸਪੈਂਸ਼ਨ ਮਿਲਦਾ ਹੈ।
ਇਸ ਦੇ ਹਾਈ-ਸਪੈਕ ‘Apex’ ਵੇਈਟਾਂ, ਟਾਇਰ ਪ੍ਰੈਸ਼ਰ ਮਾਨੀਟਰਿੰਰੀਐਂਟ ਵਿੱਚ ਹੀਟਿਡ ਗ੍ਰਿਪਸ, ਕਾਰਨਰਿੰਗ ਲਾਗ ਅਤੇ ਨੈਵੀਗੇਸ਼ਨ ਤੇ GoPro ਕੰਟਰੋਲ ਦੀ ਸਹੂਲਤ ਵਾਲੀ 8-ਇੰਚ ਦੀ TFT ਟੱਚਸਕ੍ਰੀਨ ਵਰਗੇ ਆਧੁਨਿਕ ਫੀਚਰਜ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ
Norton Manx R: ਕਿਸ ਨਾਲ ਹੋਵੇਗਾ ਮੁਕਾਬਲਾ?
ਦੂਜੇ ਪਾਸੇ, Manx R ਇੱਕ ਦਮਦਾਰ 1,200cc V4 ਸੁਪਰਸਪੋਰਟ ਬਾਈਕ ਹੈ, ਜੋ 200bhp ਵਾਲੀਆਂ ਸੁਪਰਬਾਈਕਸ ਨੂੰ ਸਿੱਧੀ ਟੱਕਰ ਦਿੰਦੀ ਹੈ। ਇਸ ਦਾ ਇੰਜਣ 206bhp ਦੀ ਜ਼ਬਰਦਸਤ ਪਾਵਰ ਅਤੇ 130Nm ਦਾ ਟਾਰਕ ਜਨਰੇਟ ਕਰਦਾ ਹੈ।
ਟ੍ਰੈਕ ‘ਤੇ ਬਿਹਤਰ ਕੰਟਰੋਲ ਲਈ ਇਸ ਵਿੱਚ ਸਿਕਸ-ਐਕਸਿਸ IMU, ਟ੍ਰੈਕਸ਼ਨ ਅਤੇ ਵ੍ਹੀਲੀ ਕੰਟਰੋਲ, Brembo ਬ੍ਰੇਕ ਅਤੇ Pirelli ਟਾਇਰਜ਼ ਦਿੱਤੇ ਗਏ ਹਨ। ਕੰਪਨੀ ਇਸ ਨੂੰ ਸਟੈਂਡਰਡ, Apex, Signature ਅਤੇ First Edition ਵੇਰੀਐਂਟਸ ਵਿੱਚ ਵੇਚਦੀ ਹੈ।
ਇਸ ਦੇ ਟਾਪ ਮਾਡਲਾਂ ਵਿੱਚ ਕਾਰਬਨ-ਫਾਈਬਰ ਬਾਡੀ ਅਤੇ ਹਲਕੇ ਟਾਈਟੇਨੀਅਮ ਪਾਰਟਸ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਬਾਈਕ ਦਾ ਭਾਰ ਘਟ ਕੇ 201 ਕਿਲੋਗ੍ਰਾਮ ਰਹਿ ਜਾਂਦਾ ਹੈ। ਦੁਨੀਆ ਭਰ ਵਿੱਚ ਇਸ ਦੇ First Edition ਦੀਆਂ ਸਿਰਫ਼ 150 ਯੂਨਿਟਾਂ ਹੀ ਬਣਾਈਆਂ ਜਾਣਗੀਆਂ।
Source: TV9Hindi.com


