AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Ducati ਦੀ ਨਵੀਂ ਬਾਈਕ ਦੇਖ ਕੇ ਟਿਕ ਜਾਣਗੀਆਂ ਨਜ਼ਰਾਂ, ਭਾਰਤ ‘ਚ ਲਾਂਚ ਹੋਈ Desmo450 EDX; ਕੀਮਤ 18.55 ਲੱਖ ਰੁਪਏ ਤੋਂ ਸ਼ੁਰੂ

Ducati Desmo450 EDX: Ducati ਨੇ ਭਾਰਤ ਵਿੱਚ Desmo450 EDX ਨੂੰ 18.55 ਲੱਖ ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਹੈ। 449.6cc ਇੰਜਣ ਵਾਲੀ ਇਹ ਬਾਈਕ ਖਾਸ ਤੌਰ 'ਤੇ ਆਫ-ਰੋਡਿੰਗ ਲਈ ਤਿਆਰ ਕੀਤੀ ਗਈ ਹੈ। ਕੰਪਨੀ ਨੇ MX Factory ਮਾਡਲ ਵੀ 21.26 ਲੱਖ ਰੁਪਏ ਵਿੱਚ ਲਾਂਚ ਕੀਤਾ ਹੈ।

Ducati ਦੀ ਨਵੀਂ ਬਾਈਕ ਦੇਖ ਕੇ ਟਿਕ ਜਾਣਗੀਆਂ ਨਜ਼ਰਾਂ, ਭਾਰਤ 'ਚ ਲਾਂਚ ਹੋਈ Desmo450 EDX; ਕੀਮਤ 18.55 ਲੱਖ ਰੁਪਏ ਤੋਂ ਸ਼ੁਰੂ
Ducati Desmo450 EDX ਭਾਰਤ ਵਿੱਚ ਲਾਂਚ
tv9-punjabi
| Published: 06 Nov 2026 16:29 PM IST
Share

Ducati Desmo450 EDX: Ducati ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਨਵੀਂ ਆਫ-ਰੋਡ ਮੋਟਰਸਾਈਕਲ Desmo450 EDX ਲਾਂਚ ਕਰ ਦਿੱਤੀ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 18.55 ਲੱਖ ਰੁਪਏ ਰੱਖੀ ਗਈ ਹੈ। ਕੰਪਨੀ ਨੇ ਗਲੋਬਲ ਡੈਬਿਊ ਤੋਂ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਸ ਬਾਈਕ ਨੂੰ ਭਾਰਤ ਵਿੱਚ ਲਾਂਚ ਕੀਤਾ ਹੈ। ਇਸ ਦੇ ਨਾਲ ਹੀ Ducati Desmo450 MX Factory ਨੂੰ ਵੀ ਬਾਜ਼ਾਰ ਵਿੱਚ ਉਤਾਰਿਆ ਗਿਆ ਹੈ, ਜਿਸ ਦੀ ਕੀਮਤ 21.26 ਲੱਖ ਰੁਪਏ ਹੈ। ਉੱਥੇ ਹੀ 2026 Desmo450 MX ਪਹਿਲਾਂ ਵਾਂਗ 17.24 ਲੱਖ ਰੁਪਏ ਵਿੱਚ ਉਪਲਬਧ ਰਹੇਗੀ। ਹਾਲਾਂਕਿ, 2027 ਦਾ ਸਟੈਂਡਰਡ Desmo450 MX ਮਾਡਲ ਅਜੇ ਭਾਰਤ ਵਿੱਚ ਲਾਂਚ ਨਹੀਂ ਕੀਤਾ ਗਿਆ ਹੈ।

Ducati Desmo450 EDX: ਡਿਜ਼ਾਈਨ

Desmo450 EDX ਨੂੰ ਖਾਸ ਤੌਰ ‘ਤੇ Enduro ਅਤੇ Cross-country ਰਾਈਡਿੰਗ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। MX Factory ਦੇ ਮੁਕਾਬਲੇ ਇਸ ਵਿੱਚ ਕੁਝ ਬਦਲਾਅ ਕੀਤੇ ਗਏ ਹਨ, ਤਾਂ ਜੋ ਖਰਾਬ ਰਸਤਿਆਂ ਅਤੇ ਲੰਬੇ ਆਫ-ਰੋਡ ਸਫ਼ਰ ਦੌਰਾਨ ਬਾਈਕ ਚਲਾਉਣਾ ਆਸਾਨ ਹੋ ਸਕੇ। ਇਸ ਵਿੱਚ 8.5 ਲੀਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ, ਜਦਕਿ MX Factory ਵਿੱਚ 7.2 ਲੀਟਰ ਦੀ ਸਮਰੱਥਾ ਵਾਲਾ ਟੈਂਕ ਮਿਲਦਾ ਹੈ। ਬਾਈਕ ਵਿੱਚ Pirelli Scorpion XC Mid-Soft ਟਾਇਰ ਲਗਾਏ ਗਏ ਹਨ, ਜੋ ਟ੍ਰੇਲ ਰਾਈਡਿੰਗ ਲਈ ਤਿਆਰ ਕੀਤੇ ਗਏ ਹਨ। ਇਸ ਦੇ ਚੈਸਿਸ ਅਤੇ Showa ਸਸਪੈਂਸ਼ਨ ਨੂੰ ਵੀ ਇਸ ਤਰ੍ਹਾਂ ਸੈੱਟ ਕੀਤਾ ਗਿਆ ਹੈ ਕਿ ਉਬੜ-ਖਾਬੜ ਰਸਤਿਆਂ ‘ਤੇ ਝਟਕੇ ਘੱਟ ਮਹਿਸੂਸ ਹੋਣ। ਇਨ੍ਹਾਂ ਬਦਲਾਵਾਂ ਦੇ ਬਾਵਜੂਦ ਬਾਈਕ ਦਾ ਬਿਨਾਂ ਫਿਊਲ ਤੋਂ ਭਾਰ 107.1 ਕਿਲੋਗ੍ਰਾਮ ਰੱਖਿਆ ਗਿਆ ਹੈ।

ਇੰਜਣ ਅਤੇ ਫੀਚਰਜ਼

Ducati Desmo450 EDX ਵਿੱਚ 449.6cc ਦਾ ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 9,400 rpm ‘ਤੇ 63.5 hp ਦੀ ਪਾਵਰ ਅਤੇ 7,500 rpm ‘ਤੇ 53.5 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿੱਚ Ducati ਦਾ ਖਾਸ Desmodromic ਵਾਲਵ ਸਿਸਟਮ ਮਿਲਦਾ ਹੈ। ਇਸ ਸਿਸਟਮ ਵਿੱਚ ਆਮ ਸਪ੍ਰਿੰਗ ਦੀ ਬਜਾਏ ਮਕੈਨੀਕਲ ਐਕਚੂਏਟਰ ਵਾਲਵ ਨੂੰ ਖੋਲ੍ਹਣ ਅਤੇ ਬੰਦ ਕਰਨ ਦਾ ਕੰਮ ਕਰਦੇ ਹਨ।

ਇਸ ਇੰਜਣ ਦੀ ਖਾਸੀਅਤ ਇਹ ਹੈ ਕਿ ਇਹ 4,200 rpm ‘ਤੇ ਹੀ ਆਪਣੇ ਵੱਧ ਤੋਂ ਵੱਧ ਟਾਰਕ ਦਾ 70 ਫੀਸਦੀ ਹਿੱਸਾ ਪੈਦਾ ਕਰ ਦਿੰਦਾ ਹੈ। ਇਸ ਨਾਲ ਮੁਸ਼ਕਲ ਰਸਤਿਆਂ ਅਤੇ ਤਿੱਖੇ ਮੋੜਾਂ ‘ਤੇ ਬਾਈਕ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।

ਇਲੈਕਟ੍ਰੋਨਿਕਸ ਦੀ ਗੱਲ ਕਰੀਏ ਤਾਂ ਇਸ ਵਿੱਚ Traction Control, Launch Control, Engine Brake Control ਅਤੇ Bi-directional Quickshifter ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ Power ਅਤੇ Riding Modes ਵੀ ਮਿਲਦੇ ਹਨ।

Ducati Desmo450 MX Factory ਵਿੱਚ ਕੀ ਹੈ ਖਾਸ?

Desmo450 MX Factory ਨੂੰ ਖਾਸ ਤੌਰ ‘ਤੇ ਰੇਸਿੰਗ ਲਈ ਤਿਆਰ ਕੀਤਾ ਗਿਆ ਹੈ। ਇਸ ਦਾ ਬਿਨਾਂ ਫਿਊਲ ਤੋਂ ਭਾਰ 104 ਕਿਲੋਗ੍ਰਾਮ ਹੈ। ਇਸ ਵਿੱਚ Titanium Akrapovic Exhaust, ਖਾਸ Engine Mapping, Billet Triple Clamps ਅਤੇ Holeshot Device ਦਿੱਤਾ ਗਿਆ ਹੈ।

ਇਸ ਦੇ ਪਿਛਲੇ ਹਿੱਸੇ ਵਿੱਚ 49 ਦੀ ਬਜਾਏ 51 ਦੰਦਾਂ ਵਾਲਾ ਵੱਡਾ Sprocket ਦਿੱਤਾ ਗਿਆ ਹੈ, ਜਿਸ ਨਾਲ ਮੋੜ ਤੋਂ ਬਾਹਰ ਨਿਕਲਦੇ ਸਮੇਂ ਪਿਛਲੇ ਪਹੀਏ ਨੂੰ ਬਿਹਤਰ ਟਾਰਕ ਮਿਲਦਾ ਹੈ।

ਇਸ ਵਿੱਚ 49mm Showa ਦਾ ਐਡਜਸਟੇਬਲ ਇਨਵਰਟਿਡ ਫਰੰਟ ਫੋਰਕ ਦਿੱਤਾ ਗਿਆ ਹੈ, ਜਿਸ ਵਿੱਚ 310mm ਦਾ ਟ੍ਰੈਵਲ ਮਿਲਦਾ ਹੈ। ਪਿਛਲੇ ਮੋਨੋਸ਼ੌਕ ਵਿੱਚ 301mm ਦਾ ਵ੍ਹੀਲ ਟ੍ਰੈਵਲ ਦਿੱਤਾ ਗਿਆ ਹੈ। ਦੋਵਾਂ ਸਸਪੈਂਸ਼ਨਾਂ ‘ਤੇ ਖਾਸ ਕੋਟਿੰਗ ਕੀਤੀ ਗਈ ਹੈ, ਜਿਸ ਨਾਲ ਰਗੜ ਘੱਟ ਹੁੰਦੀ ਹੈ ਅਤੇ ਮਜ਼ਬੂਤੀ ਬਣੀ ਰਹਿੰਦੀ ਹੈ।

ਬਾਈਕ ਵਿੱਚ ਅੱਗੇ 21 ਇੰਚ ਅਤੇ ਪਿੱਛੇ 19 ਇੰਚ ਦੇ ਵਾਇਰ-ਸਪੋਕ ਵ੍ਹੀਲ ਦਿੱਤੇ ਗਏ ਹਨ। ਇਨ੍ਹਾਂ ਵਿੱਚ Pirelli Scorpion MX32 Mid-Soft ਟਾਇਰ ਲੱਗੇ ਹਨ। ਬ੍ਰੇਕਿੰਗ ਲਈ Brembo ਕੈਲੀਪਰਜ਼ ਦੇ ਨਾਲ ਅੱਗੇ 260mm ਅਤੇ ਪਿੱਛੇ 240mm ਦੀਆਂ Galfer ਡਿਸਕਸ ਦਿੱਤੀਆਂ ਗਈਆਂ ਹਨ।

Source: TV9Hindi.com

Follow Us
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ......
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ...
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...