AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Car Loan Offer: ਇਸ ਦਿਵਾਲੀ ਕਿਸ਼ਤਾਂ ‘ਤੇ ਲੈਣੀ ਹੈ ਨਵੀਂ ਕਾਰ? ਜਾਣੋ ਕਿਹੜਾ ਬੈਂਕ ਦੇ ਰਿਹਾ ਹੈ ਸਭ ਤੋਂ ਸਸਤਾ ਲੋਨ

Car Loan Offer: ਮੱਧਵਰਗੀ ਪਰਿਵਾਰਾਂ ਲਈ ਆਪਣੀ ਨਿੱਜੀ ਕਾਰ ਖ਼ਰੀਦਣਾ ਇੱਕ ਬਹੁਤ ਵੱਡਾ ਸੁਪਨਾ ਹੁੰਦਾ ਹੈ। ਰਵਾਇਤ ਅਨੁਸਾਰ ਦਿਵਾਲੀ ਦੇ ਸ਼ੁਭ ਤਿਉਹਾਰ ਮੌਕੇ ਜ਼ਿਆਦਾਤਰ ਲੋਕ ਘਰ ਵਿੱਚ ਨਵੀਂ ਗੱਡੀ ਜਾਂ ਕੋਈ ਕੀਮਤੀ ਸਾਮਾਨ ਲਿਆਉਣਾ ਸ਼ੁਭ ਮੰਨਦੇ ਹਨ। ਜੇਕਰ ਤੁਸੀਂ ਵੀ ਇਸ ਦਿਵਾਲੀ ਆਪਣੇ ਪਰਿਵਾਰ ਲਈ ਨਵੀਂ ਕਾਰ ਲੈਣ ਦੀ ਤਿਆਰੀ ਕਰ ਰਹੇ ਹੋ, ਤਾਂ ਦੇਸ਼ ਦੇ ਪ੍ਰਮੁੱਖ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਕਈ ਸ਼ਾਨਦਾਰ ਕਾਰ ਲੋਨ ਆਫ਼ਰ ਲੈ ਕੇ ਆਏ ਹਨ।

Car Loan Offer: ਇਸ ਦਿਵਾਲੀ ਕਿਸ਼ਤਾਂ 'ਤੇ ਲੈਣੀ ਹੈ ਨਵੀਂ ਕਾਰ? ਜਾਣੋ ਕਿਹੜਾ ਬੈਂਕ ਦੇ ਰਿਹਾ ਹੈ ਸਭ ਤੋਂ ਸਸਤਾ ਲੋਨ
tv9-punjabi
| Published: 01 Nov 2026 15:40 PM IST
Share

ਮੱਧਵਰਗੀ ਪਰਿਵਾਰਾਂ ਲਈ ਆਪਣੀ ਨਿੱਜੀ ਕਾਰ ਖ਼ਰੀਦਣਾ ਇੱਕ ਬਹੁਤ ਵੱਡਾ ਸੁਪਨਾ ਹੁੰਦਾ ਹੈ। ਰਵਾਇਤ ਅਨੁਸਾਰ ਦਿਵਾਲੀ ਦੇ ਸ਼ੁਭ ਤਿਉਹਾਰ ਮੌਕੇ ਜ਼ਿਆਦਾਤਰ ਲੋਕ ਘਰ ਵਿੱਚ ਨਵੀਂ ਗੱਡੀ ਜਾਂ ਕੋਈ ਕੀਮਤੀ ਸਾਮਾਨ ਲਿਆਉਣਾ ਸ਼ੁਭ ਮੰਨਦੇ ਹਨ। ਜੇਕਰ ਤੁਸੀਂ ਵੀ ਇਸ ਦਿਵਾਲੀ ਆਪਣੇ ਪਰਿਵਾਰ ਲਈ ਨਵੀਂ ਕਾਰ ਲੈਣ ਦੀ ਤਿਆਰੀ ਕਰ ਰਹੇ ਹੋ, ਤਾਂ ਦੇਸ਼ ਦੇ ਪ੍ਰਮੁੱਖ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਕਈ ਸ਼ਾਨਦਾਰ ਕਾਰ ਲੋਨ ਆਫ਼ਰ ਲੈ ਕੇ ਆਏ ਹਨ। ਤਿਉਹਾਰਾਂ ਦੇ ਇਸ ਸੀਜ਼ਨ ਦੌਰਾਨ ਗਾਹਕਾਂ ਨੂੰ ਕਿਫ਼ਾਇਤੀ ਵਿਆਜ ਦਰਾਂ ਦੇ ਨਾਲ-ਨਾਲ ਸ਼ੁਰੂਆਤੀ ਖ਼ਰਚਿਆਂ ਵਿੱਚ ਵੀ ਵੱਡੀ ਰਾਹਤ ਦਿੱਤੀ ਜਾ ਰਹੀ ਹੈ, ਜਿਸ ਨਾਲ ਆਮ ਆਦਮੀ ਦੀ ਜੇਬ ‘ਤੇ ਪੈਣ ਵਾਲਾ ਆਰਥਿਕ ਬੋਝ ਕਾਫ਼ੀ ਹੱਦ ਤੱਕ ਹਲਕਾ ਹੋ ਸਕਦਾ ਹੈ।

ਤਿਉਹਾਰੀ ਸੀਜ਼ਨ ‘ਚ ਬੈਂਕਾਂ ਵੱਲੋਂ ਵਿਸ਼ੇਸ਼ ਰਿਆਇਤਾਂ

ਦਿਵਾਲੀ 2026 ਦੇ ਖ਼ਾਸ ਮੌਕੇ ‘ਤੇ ਸਟੇਟ ਬੈਂਕ ਆਫ਼ ਇੰਡੀਆ (SBI), ਇੰਡੀਅਨ ਬੈਂਕ, ਬੈਂਕ ਆਫ਼ ਇੰਡੀਆ ਤੋਂ ਲੈ ਕੇ ਐੱਚ.ਡੀ.ਐੱਫ.ਸੀ. (HDFC) ਬੈਂਕ ਤੱਕ ਸਾਰੇ ਵਿੱਤੀ ਅਦਾਰੇ ਗਾਹਕਾਂ ਨੂੰ ਆਕਰਸ਼ਿਤ ਕਰਨ ਵਿੱਚ ਜੁੱਟੇ ਹੋਏ ਹਨ। BankBazaar.com ਦੇ 23 ਅਕਤੂਬਰ ਤੱਕ ਦੇ ਤਾਜ਼ਾ ਅੰਕੜਿਆਂ ਅਨੁਸਾਰ, ਕੁਝ ਪ੍ਰਮੁੱਖ ਬੈਂਕਾਂ ਵਿੱਚ ਕਾਰ ਲੋਨ ਦੀ ਸ਼ੁਰੂਆਤੀ ਵਿਆਜ ਦਰ 7.55 ਫ਼ੀਸਦੀ ਤੋਂ ਲੈ ਕੇ 7.75 ਫ਼ੀਸਦੀ ਸਾਲਾਨਾ ਦੇ ਪੱਧਰ ‘ਤੇ ਆ ਗਈ ਹੈ। ਵਿਆਜ ਦਰਾਂ ਵਿੱਚ ਕਟੌਤੀ ਤੋਂ ਇਲਾਵਾ ਗਾਹਕਾਂ ਨੂੰ ਲੋਨ ਪ੍ਰੋਸੈਸਿੰਗ ਫੀਸ ਵਿੱਚ ਪੂਰੀ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਨਿਰਧਾਰਿਤ ਸਮੇਂ ਤੋਂ ਪਹਿਲਾਂ ਕਰਜ਼ਾ ਪੂਰਾ ਚੁਕਤਾ ਕਰਨ ‘ਤੇ ਲੱਗਣ ਵਾਲੇ ਫ਼ੋਰਕਲੋਜ਼ਰ ਚਾਰਜਿਜ਼ (Foreclosure Charges) ਤੋਂ ਵੀ ਰਾਹਤ ਮੁਹੱਈਆ ਕਰਵਾਈ ਜਾ ਰਹੀ ਹੈ। ਹਾਲਾਂਕਿ, ਇਹ ਸਾਰੇ ਲਾਭ ਸੰਬੰਧਿਤ ਬੈਂਕਾਂ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਹੀ ਮਿਲਣਗੇ।

ਬਿਨਾਂ ਪ੍ਰੋਸੈਸਿੰਗ ਫੀਸ ਦੇ ਕਾਰ ਲੋਨ ਦੇ ਰਹੇ ਇਹ ਸਰਕਾਰੀ ਬੈਂਕ

ਨਵੀਂ ਗੱਡੀ ਖ਼ਰੀਦਦੇ ਸਮੇਂ ਕਾਰ ਲੋਨ ਦੀ ਪ੍ਰੋਸੈਸਿੰਗ ਫੀਸ ਇੱਕ ਵੱਡਾ ਵਾਧੂ ਖ਼ਰਚਾ ਸਾਬਤ ਹੁੰਦੀ ਹੈ, ਪਰ ਕਈ ਸਰਕਾਰੀ ਬੈਂਕਾਂ ਨੇ ਤਿਉਹਾਰਾਂ ਦੇ ਮੱਦੇਨਜ਼ਰ ਇਸ ਨੂੰ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤਾ ਹੈ।

ਬੈਂਕ ਆਫ਼ ਮਹਾਰਾਸ਼ਟਰ: ਇਸ ਬੈਂਕ ਵਿੱਚ ਕਾਰ ਲੋਨ ‘ਤੇ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਲਈ ਜਾ ਰਹੀ। ਇੱਥੇ ਸਾਲਾਨਾ ਵਿਆਜ ਦਰ 7.70 ਤੋਂ 12 ਫ਼ੀਸਦੀ ਤੱਕ ਹੈ। ਇਸ ਦਰ ਦੇ ਹਿਸਾਬ ਨਾਲ 5 ਸਾਲਾਂ ਲਈ 5 ਲੱਖ ਰੁਪਏ ਦੇ ਕਰਜ਼ੇ ‘ਤੇ ਮਹੀਨਾਵਾਰ ਕਿਸ਼ਤ (EMI) 10,067 ਰੁਪਏ ਤੋਂ ਲੈ ਕੇ 11,122 ਰੁਪਏ ਤੱਕ ਬਣੇਗੀ।

ਇੰਡੀਅਨ ਬੈਂਕ: ਇਹ ਬੈਂਕ ਵੀ ਜ਼ੀਰੋ ਪ੍ਰੋਸੈਸਿੰਗ ਫੀਸ ‘ਤੇ ਕਾਰ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਦੀ ਸ਼ੁਰੂਆਤੀ ਵਿਆਜ ਦਰ 7.75 ਫ਼ੀਸਦੀ ਹੈ, ਜਿੱਥੇ 5 ਲੱਖ ਦੇ ਲੋਨ ‘ਤੇ ਪ੍ਰਤੀ ਮਹੀਨਾ 10,031 ਤੋਂ 11,034 ਰੁਪਏ ਤੱਕ ਦੀ ਕਿਸ਼ਤ ਅਦਾ ਕਰਨੀ ਪਵੇਗੀ।

ਇੰਡੀਅਨ ਓਵਰਸੀਜ਼ ਬੈਂਕ: ਇੱਥੇ ਵੀ ਪ੍ਰੋਸੈਸਿੰਗ ਫੀਸ ਬਿਲਕੁਲ ਨਹੀਂ ਲੱਗ ਰਹੀ। ਬੈਂਕ ਵੱਲੋਂ 7.80 ਤੋਂ 12 ਫ਼ੀਸਦੀ ਵਿਆਜ ਦਰ ਨਿਰਧਾਰਿਤ ਕੀਤੀ ਗਈ ਹੈ, ਜਿਸ ਅਨੁਸਾਰ ਮਹੀਨਾਵਾਰ EMI 10,090 ਤੋਂ 11,122 ਰੁਪਏ ਵਿਚਕਾਰ ਰਹੇਗੀ।

ਸੈਂਟਰਲ ਬੈਂਕ ਆਫ਼ ਇੰਡੀਆ: ਇਸ ਬੈਂਕ ਨੇ 31 ਦਸੰਬਰ 2026 ਤੱਕ ਪ੍ਰੋਸੈਸਿੰਗ ਫੀਸ ਪੂਰੀ ਤਰ੍ਹਾਂ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਇਸ ਬੈਂਕ ਵਿੱਚ 7.75 ਤੋਂ 9.55 ਫ਼ੀਸਦੀ ਵਿਆਜ ਦਰ ‘ਤੇ 5 ਲੱਖ ਦੇ ਲੋਨ ਲਈ ਮਹੀਨਾਵਾਰ ਕਿਸ਼ਤ 10,078 ਤੋਂ 10,513 ਰੁਪਏ ਦੇ ਵਿਚਕਾਰ ਬਣਦੀ ਹੈ।

ਸਭ ਤੋਂ ਸਸਤੀਆਂ ਵਿਆਜ ਦਰਾਂ ‘ਤੇ ਕਿੱਥੋਂ ਮਿਲ ਰਿਹਾ ਹੈ ਕਾਰ ਲੋਨ?

ਸਭ ਤੋਂ ਘੱਟ ਸ਼ੁਰੂਆਤੀ ਵਿਆਜ ਦਰ ਦੇ ਮਾਮਲੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਸਭ ਤੋਂ ਮੋਹਰੀ ਨਜ਼ਰ ਆ ਰਿਹਾ ਹੈ। ਇਹ ਬੈਂਕ 7.55 ਫ਼ੀਸਦੀ ਤੋਂ ਲੈ ਕੇ 14.30 ਫ਼ੀਸਦੀ ਸਾਲਾਨਾ ਵਿਆਜ ‘ਤੇ ਕਾਰ ਲੋਨ ਮੁਹੱਈਆ ਕਰਵਾ ਰਿਹਾ ਹੈ। ਇੱਥੇ 5 ਲੱਖ ਰੁਪਏ ਦੇ ਲੋਨ ‘ਤੇ 5 ਸਾਲਾਂ ਲਈ ਪ੍ਰਤੀ ਮਹੀਨਾ 10,031 ਤੋਂ 11,712 ਰੁਪਏ ਤੱਕ ਦੀ EMI ਬਣੇਗੀ। ਹਾਲਾਂਕਿ, ਇਹ ਬੈਂਕ ਕਰਜ਼ੇ ਦੀ ਰਕਮ ਦਾ 0.25 ਫ਼ੀਸਦੀ (1,000 ਤੋਂ 15,000 ਰੁਪਏ ਤੱਕ) ਪ੍ਰੋਸੈਸਿੰਗ ਫੀਸ ਵਜੋਂ ਵਸੂਲਦਾ ਹੈ।

ਇਸ ਤੋਂ ਬਾਅਦ ਕੇਨਰਾ ਬੈਂਕ ਅਤੇ ਯੂਕੋ (UCO) ਬੈਂਕ ਦਾ ਨੰਬਰ ਆਉਂਦਾ ਹੈ, ਜਿੱਥੇ ਸ਼ੁਰੂਆਤੀ ਵਿਆਜ ਦਰ 7.70 ਫ਼ੀਸਦੀ ਹੈ। ਕੇਨਰਾ ਬੈਂਕ ਵਿੱਚ 7.70 ਤੋਂ 11.70 ਫ਼ੀਸਦੀ ਵਿਆਜ ਦਰ ਅਧੀਨ ਮਹੀਨਾਵਾਰ ਕਿਸ਼ਤ 10,067 ਤੋਂ 11,047 ਰੁਪਏ ਰਹੇਗੀ, ਜਦੋਂ ਕਿ ਪ੍ਰੋਸੈਸਿੰਗ ਫੀਸ 1,000 ਤੋਂ 5,000 ਰੁਪਏ (0.25 ਫ਼ੀਸਦੀ) ਹੈ। ਯੂਕੋ ਬੈਂਕ ਵਿੱਚ 7.70 ਤੋਂ 10.25 ਫ਼ੀਸਦੀ ਵਿਆਜ ‘ਤੇ EMI 10,067 ਤੋਂ 10,685 ਰੁਪਏ ਤੱਕ ਹੋਵੇਗੀ, ਜਿਸ ‘ਤੇ 0.5 ਫ਼ੀਸਦੀ (ਵੱਧ ਤੋਂ ਵੱਧ 5,000 ਰੁਪਏ) ਪ੍ਰੋਸੈਸਿੰਗ ਫੀਸ ਲਾਗੂ ਹੋਵੇਗੀ। ਯੂਨੀਅਨ ਬੈਂਕ ਆਫ਼ ਇੰਡੀਆ ਦੀ ਗੱਲ ਕਰੀਏ ਤਾਂ ਇੱਥੇ ਵਿਆਜ ਦਰ 7.75 ਤੋਂ 10.25 ਫ਼ੀਸਦੀ ਹੈ, ਜਿੱਥੇ ਕਿਸ਼ਤ 10,078 ਤੋਂ 10,685 ਰੁਪਏ ਦੇ ਵਿਚਕਾਰ ਰਹੇਗੀ ਅਤੇ ਪ੍ਰੋਸੈਸਿੰਗ ਫੀਸ ਵੱਧ ਤੋਂ ਵੱਧ 1,000 ਰੁਪਏ ਤੱਕ ਸੀਮਤ ਹੈ।

SBI, PNB ਅਤੇ ਪ੍ਰਮੁੱਖ ਪ੍ਰਾਈਵੇਟ ਬੈਂਕਾਂ ਦੀਆਂ ਦਰਾਂ ਤੇ ਕਿਸ਼ਤਾਂ

ਦੇਸ਼ ਦੇ ਹੋਰਨਾਂ ਵੱਡੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨੇ ਵੀ 5 ਸਾਲਾਂ ਦੇ 5 ਲੱਖ ਰੁਪਏ ਦੇ ਲੋਨ ਲਈ ਆਪਣੀਆਂ ਵਿਆਜ ਦਰਾਂ ਤੈਅ ਕੀਤੀਆਂ ਹਨ:

ਸਟੇਟ ਬੈਂਕ ਆਫ਼ ਇੰਡੀਆ (SBI): ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਵਿੱਚ ਕਾਰ ਲੋਨ ਦੀ ਵਿਆਜ ਦਰ 8.45 ਤੋਂ 9.50 ਫ਼ੀਸਦੀ ਤੱਕ ਹੈ। ਇੱਥੇ ਮਹੀਨਾਵਾਰ ਕਿਸ਼ਤ 10,246 ਤੋਂ 10,501 ਰੁਪਏ ਦੇ ਵਿਚਕਾਰ ਰਹੇਗੀ, ਜਦਕਿ ਪ੍ਰੋਸੈਸਿੰਗ ਫੀਸ 500 ਤੋਂ 2,000 ਰੁਪਏ ਤੱਕ ਲਈ ਜਾ ਰਹੀ ਹੈ।

ਪੰਜਾਬ ਨੈਸ਼ਨਲ ਬੈਂਕ (PNB): ਪੀ.ਐੱਨ.ਬੀ. ਵਿੱਚ 7.85 ਤੋਂ 10.95 ਫ਼ੀਸਦੀ ਵਿਆਜ ਦਰ ‘ਤੇ ਮਹੀਨਾਵਾਰ EMI 10,102 ਤੋਂ 10,859 ਰੁਪਏ ਦੇ ਵਿਚਕਾਰ ਹੋਵੇਗੀ। ਇਸ ਦੀ ਪ੍ਰੋਸੈਸਿੰਗ ਫੀਸ 1,000 ਤੋਂ 1,500 ਰੁਪਏ (0.25 ਫ਼ੀਸਦੀ ਤੱਕ) ਹੈ।

ਬੈਂਕ ਆਫ਼ ਬੜੌਦਾ: ਇੱਥੇ 7.85 ਤੋਂ 11.55 ਫ਼ੀਸਦੀ ਵਿਆਜ ‘ਤੇ ਪ੍ਰਤੀ ਮਹੀਨਾ 10,102 ਤੋਂ 11,009 ਰੁਪਏ ਤੱਕ ਦੀ ਕਿਸ਼ਤ ਬਣੇਗੀ, ਜਿੱਥੇ ਪ੍ਰੋਸੈਸਿੰਗ ਫੀਸ ਵੱਧ ਤੋਂ ਵੱਧ 2,000 ਰੁਪਏ ਤੱਕ ਹੈ।

ਬੈਂਕ ਆਫ਼ ਇੰਡੀਆ: ਇਸ ਬੈਂਕ ਵਿੱਚ 7.85 ਤੋਂ 12.55 ਫ਼ੀਸਦੀ ਵਿਆਜ ਦਰ ‘ਤੇ EMI 10,102 ਤੋਂ 11,262 ਰੁਪਏ ਦੇ ਵਿਚਕਾਰ ਹੋਵੇਗੀ। ਇਹ ਬੈਂਕ 2,500 ਤੋਂ 10,000 ਰੁਪਏ (0.25 ਫ਼ੀਸਦੀ) ਪ੍ਰੋਸੈਸਿੰਗ ਫੀਸ ਲੈਂਦਾ ਹੈ।

HDFC ਬੈਂਕ: ਪ੍ਰਾਈਵੇਟ ਸੈਕਟਰ ਦੇ ਸਭ ਤੋਂ ਵੱਡੇ HDFC ਬੈਂਕ ਵਿੱਚ ਕਾਰ ਲੋਨ ਦੀ ਵਿਆਜ ਦਰ 8.25 ਫ਼ੀਸਦੀ ਤੋਂ ਸ਼ੁਰੂ ਹੁੰਦੀ ਹੈ, ਜਿਸ ‘ਤੇ ਸ਼ੁਰੂਆਤੀ EMI 10,198 ਰੁਪਏ ਬਣੇਗੀ। ਬੈਂਕ 3,500 ਤੋਂ 8,000 ਰੁਪਏ (0.5 ਫ਼ੀਸਦੀ ਤੱਕ) ਪ੍ਰੋਸੈਸਿੰਗ ਫੀਸ ਲੈ ਸਕਦਾ ਹੈ।

ICICI ਬੈਂਕ: ਇੱਥੇ ਵਿਆਜ ਦਰ 8.40 ਫ਼ੀਸਦੀ ਤੋਂ ਸ਼ੁਰੂ ਹੁੰਦੀ ਹੈ, ਜਿਸ ਅਨੁਸਾਰ ਸ਼ੁਰੂਆਤੀ ਮਹੀਨਾਵਾਰ ਕਿਸ਼ਤ 10,234 ਰੁਪਏ ਬਣੇਗੀ, ਜਦਕਿ ਪ੍ਰੋਸੈਸਿੰਗ ਫੀਸ 8,500 ਰੁਪਏ ਤੱਕ ਜਾ ਸਕਦੀ ਹੈ।

Follow Us
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ...
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ...
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ...
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ...
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ...
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ...
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ...
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ...