ਕਿਸਾਨ ਕਾਂਗਰਸ ਦੇ ਟਾਪ ਏਜੰਡੇ ਵਿੱਚ ਸ਼ਾਮਲ: ਰਾਹੁਲ ਗਾਂਧੀ
ਪੰਜਾਬ 'ਚ ਚੱਲ ਰਹੀ ਭਾਰਤ ਜੋੜੋ ਯਾਤਰਾ ਦੌਰਾਨ ਅਕਾਲੀ ਦਲ ਅਤੇ ਹੋਰ ਰਾਜਨੀਤਕ ਪਾਰਟੀਆਂ ਦੁਆਰਾ 1984 ਦੇ ਦੰਗਿਆਂ ਅਤੇ ਅਪ੍ਰੇਸ਼ਨ ਬਲੂ ਸਟਾਰ ਨੂੰ ਲੈ ਕੇ ਉਠਾਏ ਜਾ ਰਹੇ ਮੁੱਦੇ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਦੇ ਸਮੇਂ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਦੇ ਨਾਤੇ ਸੰਸਦ ਵਿੱਚ ਆਪਣਾ ਸਟੈਂਡ ਰੱਖਿਆ ਸੀ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਿਸਾਨ ਹਮੇਸ਼ਾ ਕਾਂਗਰਸ ਦੇ ਟੌਪ ਏਜੰਡੇ ‘ਤੇ ਰਿਹਾ ਹੈ। ਪੰਜਾਬ ਅਤੇ ਕੇਂਦਰ ‘ਚ ਕਾਂਗਰਸ ਦੇ ਸੱਤਾ ਵਿੱਚ ਆਉਣ ‘ਤੇ ਕਿਸਾਨਾਂ ਨੂੰ ਐੱਮ.ਐੱਸ.ਪੀ. ਸਮੇਤ ਕਈ ਰਿਆਇਤਾਂ ਦਿੱਤੀਆਂ ਜਾਣਗੀਆਂ। ਭਾਰਤ ਜੋੜੋ ਯਾਤਰਾ ਦੇ ਛੇਵੇਂ ਦਿਨ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨਾਲ ਹੋਈ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਯੂ.ਪੀ.ਏ. ਦੀ ਸਰਕਾਰ ਦੌਰਾਨ ਕਿਸਾਨਾਂ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ, ਪ੍ਰੰਤੂ ਜਿੰਨਾ ਕੰਮ ਕਿਸਾਨਾਂ ਲਈ ਹੋਣਾ ਚਾਹੀਦਾ ਸੀ, ਉਹ ਨਹੀਂ ਹੋ ਪਾਇਆ ਹੈ। ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਖੇਤੀ ਬਚਾਉਣ ਲਈ ਕਿਸਾਨਾਂ ਨੂੰ ਇਸ ਸਮੇਂ ਵੱਡੇ ਰਾਹਤ ਪੈਕੇਜ ਦਿੱਤੇ ਜਾਣ ਦੀ ਲੋੜ ਹੈ।
ਵਰੁਣ ਗਾਂਧੀ ਦੇ ਨਾਲ ਇਕੱਠਿਆਂ ਮੰਚ ‘ਤੇ ਆਉਣ ਦੇ ਸਵਾਲ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਵਰੁਣ ਗਾਂਧੀ ਨੇ ਸੰਘ ਦੀ ਜਿਸ ਵਿਚਾਰਧਾਰਾ ਨੂੰ ਅਪਣਾਇਆ ਹੈ, ਉਹ ਉਸ ਵਿਚਾਰਧਾਰਾ ਨੂੰ ਨਹੀਂ ਅਪਣਾ ਸਕਦੇ। ਪੰਜਾਬ ਸਰਕਾਰ ‘ਤੇ ਵਿਅੰਗ ਕਸਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੁੱਝ ਸਮੇਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਮੌਕਾ ਪ੍ਰਦਾਨ ਕੀਤਾ ਹੈ, ਪ੍ਰੰਤੂ ਆਪ ਸਰਕਾਰ ਪੰਜਾਬ ਨੂੰ ਅਜੇ ਤੱਕ ਕੋਈ ਵਿਜ਼ਨ ਨਹੀਂ ਦੇ ਪਈ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਦੀ ਸਰਕਾਰ ਦੇ ਸੱਤਾ ਵਿੱਚ ਆਉਣ ‘ਤੇ ਪੰਜਾਬ ਨੂੰ ਲੰਮੇ ਸਮੇਂ ਲਈ ਇੱਕ ਸਥਾਈ ਵਿਜ਼ਨ ਦਿੱਤਾ ਜਾਵੇਗਾ। ਰਾਹੁਲ ਗਾਂਧੀ ਨੇ ਕਿਹਾ ਪੰਜਾਬ ਨੂੰ ਜਦੋਂ ਤੱਕ ਪੰਜਾਬ ਨੂੰ ਜਦੋਂ ਤੱਕ ਪੰਜਾਬ ਤੋਂ ਨਹੀਂ ਚਲਾਇਆ ਜਾਵੇਗਾ। ਉਦੋਂ ਤੱਕ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ।
ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਦੇ ਕਾਰਜਕਾਲ ‘ਤੇ ਟਿੱਪਣੀ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਸੱਤਾ ਵਿਰੋਧੀ ਲਹਿਰ ਸੀ, ਜਿਸ ਕਾਰਨ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਪ੍ਰੰਤੂ ਜਲਦੀ ਹੀ ਕਾਂਗਰਸ ਵੱਲੋਂ ਆਪਣਾ ਖੋਇਆ ਹੋਇਆ ਅਧਾਰ ਵਾਪਸ ਹਾਸਿਲ ਕਰ ਲਿਆ ਜਾਵੇਗਾ।
ਸੁਰੱਖਿਆ ਵਿੱਚ ਕੋਈ ਅਣਗਹਿਲੀ ਨਹੀਂ
ਪੰਜਾਬ ‘ਚ ਸੁਰੱਖਿਆ ‘ਚ ਅਣਗਹਿਲੀ ਦੀਆਂ ਘਟਨਾਵਾਂ ਨੂੰ ਸਿਰੇ ਤੋਂ ਨਕਾਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕਈ ਮਹੀਨਿਆਂ ਤੋਂ ਯਾਤਰਾ ਕਰ ਰਹੇ ਹਨ ਅਜਿਹਾ ਕਈ ਵਾਰ ਹੋਇਆ ਹੈ ਕਿ ਲੋਕ ਉਤਸ਼ਾਹਿਤ ਹੋ ਕੇ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ,ਪ੍ਰੰਤੂ ਸੁਰੱਖਿਆ ਕਰਮਚਾਰੀ ਰੋਕ ਦਿੰਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਸਵੇਰੇ ਵੀ ਪੰਜਾਬ ‘ਚ ਕੁੱਝ ਲੋਕਾਂ ਨੇ ਸੁਰੱਖਿਆ ਘੇਰੇ ‘ਚ ਅੰਦਰ ਦਾਖਲ ਹੋ ਕੇ ਮਿਲਣ ਦਾ ਯਤਨ ਕੀਤਾ ਹੈ। ਇਹ ਸੁਰੱਖਿਆ ਵਿੱਚ ਸੇਂਧ ਨਹੀਂ ਹੈ।
ਅਪ੍ਰੇਸ਼ਨ ਬਲੂ ਸਟਾਰ ‘ਤੇ ਸੋਨੀਆ ਅਤੇ ਮਨਮੋਹਨ ਦਾ ਸਮਰਥਨ
ਪੰਜਾਬ ‘ਚ ਚੱਲ ਰਹੀ ਭਾਰਤ ਜੋੜੋ ਯਾਤਰਾ ਦੌਰਾਨ ਅਕਾਲੀ ਦਲ ਅਤੇ ਹੋਰ ਰਾਜਨੀਤਕ ਪਾਰਟੀਆਂ ਦੁਆਰਾ 1984 ਦੇ ਦੰਗਿਆਂ ਅਤੇ ਅਪ੍ਰੇਸ਼ਨ ਬਲੂ ਸਟਾਰ ਨੂੰ ਲੈ ਕੇ ਉਠਾਏ ਜਾ ਰਹੇ ਮੁੱਦੇ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਦੇ ਸਮੇਂ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਦੇ ਨਾਤੇ ਸੰਸਦ ਵਿੱਚ ਆਪਣਾ ਸਟੈਂਡ ਰੱਖਿਆ ਸੀ। ਸੋਨੀਆ ਗਾਂਧੀ ਜਦੋਂ ਕਾਂਗਰਸ ਦੇ ਪ੍ਰਧਾਨ ਸਨ, ਉਦੋਂ ਉਨ੍ਹਾਂ ਨੇ ਵੀ ਪੂਰੇ ਦੇਸ਼ ਦੇ ਸਾਹਮਣੇ ਇਸ ਮੁੱਦੇ ‘ਤੇ ਪਾਰਟੀ ਦਾ ਪੱਖ ਰੱਖਿਆ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਅਪ੍ਰੇਸ਼ਨ ਬਲੂ ਸਟਾਰ ਮੁੱਦੇ ‘ਤੇ ਉਹ ਸੋਨੀਆ ਅਤੇ ਮਨਮੋਹਨ ਸਿੰਘ ਦੇ ਬਿਆਨ ਦਾ ਪੂਰਨ ਤੌਰ ‘ਤੇ ਸਮਰਥਨ ਕਰਦੇ ਹਨ।