ਪਰਮਾਣੂ ਊਰਜਾ ਤੋਂ ਲੈ ਕੇ ਕੱਚੇ ਤੇਲ ਦੇ ਭੰਡਾਰਨ ਤੱਕ, ਭਾਰਤ ਅਤੇ UAE ਵਿਚਾਲੇ 4 ਵੱਡੇ ਸਮਝੌਤਿਆਂ ‘ਤੇ ਦਸਤਖਤ
UAE India Relation: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਲੰਮੀ ਗੱਲਬਾਤ ਕੀਤੀ, ਚਰਚਾ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਸੀ।
ਸੰਯੁਕਤ ਅਰਬ ਅਮੀਰਾਤ (UAE) ਅਤੇ ਭਾਰਤ ਨੇ ਸੋਮਵਾਰ ਨੂੰ ਚਾਰ ਵਿਸ਼ੇਸ਼ ਸਮਝੌਤਿਆਂ ‘ਤੇ ਦਸਤਖਤ ਕੀਤੇ। ਇਹ ਸਮਝੌਤਿਆਂ ਨਾਲ ਭਾਰਤ ਅਤੇ ਯੂਏਈ ਦੇ ਦੁਵੱਲੇ ਸਬੰਧਾਂ ਨੂੰ ਇੱਕ ਨਵਾਂ ਜੀਵਨ ਮਿਲੇਗਾ, ਇਨ੍ਹਾਂ ਸਮਝੌਤਿਆਂ ਵਿੱਚ ਕੱਚੇ ਤੇਲ ਦੇ ਭੰਡਾਰਨ, ਲੰਬੇ ਸਮੇਂ ਲਈ ਐਲਐਨਜੀ ਸਪਲਾਈ, ਪ੍ਰਮਾਣੂ ਊਰਜਾ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦੀ ਭਾਈਵਾਲੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਲੰਬੀ ਗੱਲਬਾਤ ਕੀਤੀ, ਇਹ ਚਰਚਾ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਕੇਂਦਰਿਤ ਸੀ।
UAE ਨੇ 2022 ਵਿੱਚ ਭਾਰਤ ਨਾਲ CEPA (Comprehensive Economic Partnership Agreement) ‘ਤੇ ਹਸਤਾਖਰ ਕੀਤੇ ਸਨ, ਜਿਸਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰ ਨੂੰ 100 ਬਿਲੀਅਨ ਡਾਲਰ ਤੱਕ ਵਧਾਉਣਾ ਸੀ। ਮੀਟਿੰਗ ਤੋਂ ਬਾਅਦ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਕ੍ਰਾਊਨ ਪ੍ਰਿੰਸ ਅਲ ਨਾਹਯਾਨ ਨੇ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਸਫਲ ਬਣਾਉਣ ਦੇ ਉਦੇਸ਼ ਨਾਲ ਭਾਰਤ ਅਤੇ ਯੂਏਈ ਦਰਮਿਆਨ ਬਹੁਪੱਖੀ ਸਬੰਧਾਂ ‘ਤੇ ਚਰਚਾ ਕੀਤੀ।
ਮੁੱਖ ਸਮਝੌਤੇ-
ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ADNOC) ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਵਿਚਕਾਰ ਡੀਲ
ADNOC ਅਤੇ ਇੰਡੀਆ ਸਟ੍ਰੈਟਜਿਕ ਪੈਟਰੋਲੀਅਮ ਰਿਜ਼ਰਵ ਲਿਮਟਿਡ ਵਿਚਕਾਰ ਡੀਸ
ਬਰਾਕਾਹ ਪ੍ਰਮਾਣੂ ਪਲਾਂਟ ਬਾਰੇ ਅਮੀਰਾਤ ਪ੍ਰਮਾਣੂ ਨਾਲ ਸਮਝੌਤਾ
ਇਹ ਵੀ ਪੜ੍ਹੋ
ਗੁਜਰਾਤ ਸਰਕਾਰ ਅਤੇ ਅਬੂ ਧਾਬੀ ਸਥਿਤ ਪੀਜੇਐਸਸੀ ਕੰਪਨੀ ਵਿਚਕਾਰ ਫੂਡ ਪਾਰਕ ਦੇ ਵਿਕਾਸ ਲਈ ਸਮਝੌਤਾ
LNG ਸਪਲਾਈ ਅਤੇ ਪ੍ਰਮਾਣੂ ਊਰਜਾ ਵਿੱਚ ਪਾਰਟਨਰਸ਼ਿਪ
ਚਾਰ ਸਮਝੌਤਿਆਂ ਵਿੱਚੋਂ, ਇੱਕ ਮਹੱਤਵਪੂਰਨ ਸਮਝੌਤਾ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ADNOC) ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਵਿਚਕਾਰ ਹਸਤਾਖਰ ਕੀਤੇ ਗਏ ਹਨ। ਇਸ ਤਹਿਤ ਐਲਐਨਜੀ ਦੀ ਲੰਬੇ ਸਮੇਂ ਦੀ ਸਪਲਾਈ ਨੂੰ ਹਰ ਸਾਲ ਵਧਾ ਕੇ 10 ਲੱਖ ਮੀਟ੍ਰਿਕ ਟਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੱਚੇ ਤੇਲ ਦੇ ਸਟੋਰੇਜ ਨੂੰ ਲੈ ਕੇ ADNOC ਅਤੇ ਇੰਡੀਆ ਸਟ੍ਰੈਟਜਿਕ ਪੈਟਰੋਲੀਅਮ ਰਿਜ਼ਰਵ ਲਿਮਟਿਡ (ISPRL) ਵਿਚਕਾਰ ਸਮਝੌਤਾ ਹੋਇਆ ਹੈ, ਇਸ ਦੇ ਤਹਿਤ ਭਾਰਤ ਵਿੱਚ ਕੱਚੇ ਤੇਲ ਦੇ ਭੰਡਾਰ ਨੂੰ ਵਧਾਇਆ ਜਾਵੇਗਾ ਅਤੇ ਪਹਿਲਾਂ ਤੋਂ ਮੌਜੂਦ ਸਟੋਰੇਜ ਸੁਵਿਧਾ ਦਾ ਨਵੀਨੀਕਰਨ ਕੀਤਾ ਜਾਵੇਗਾ।
ਗੁਜਰਾਤ ਫੂਡ ਪਾਰਕ ਅਤੇ ਬਰਾਕਾਹ ਨਿਊਕਲੀਅਰ ਪਲਾਂਟ ਸਮਝੌਤਾ
ਤੀਜਾ ਸਮਝੌਤਾ ਗੁਜਰਾਤ ਵਿੱਚ ਫੂਡ ਪਾਰਕ ਬਣਾਉਣ ਬਾਰੇ ਹੋਇਆ। ਅਬੂ ਧਾਬੀ ਡਿਵੈਲਪਮੈਂਟਲ ਹੋਲਡਿੰਗ ਕੰਪਨੀ ਗੁਜਰਾਤ ਵਿੱਚ ਇੱਕ ਫੂਡ ਪਾਰਕ ਬਣਾਏਗੀ। ਯੂਏਈ ਸਰਕਾਰ ਨੇ ਜਨਵਰੀ 2024 ਵਿੱਚ ਵਾਈਬ੍ਰੈਂਟ ਗੁਜਰਾਤ ਦੌਰਾਨ ਫੂਡ ਪਾਰਕ ਦਾ ਪ੍ਰਸਤਾਵ ਰੱਖਿਆ ਸੀ ਅਤੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਦੀ ਫੇਰੀ ‘ਤੇ ਇੱਕ ਸਮਝੌਤਾ ਹੋਇਆ ਸੀ। ਇਹ ਪਾਰਕ ਅਹਿਮਦਾਬਾਦ ਦੇ ਗੁੰਡਨਪਾੜਾ ਖੇਤਰ ਵਿੱਚ ਬਣਾਇਆ ਜਾ ਸਕਦਾ ਹੈ ਅਤੇ ਇਸਨੂੰ 2025 ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ।
ਬਰਾਕਾਹ ਪਰਮਾਣੂ ਪਲਾਂਟ ਸਮਝੌਤਾ ਅਮੀਰਾਤ ਨਿਊਕਲੀਅਰ ਕੋਆਪਰੇਸ਼ਨ ਅਤੇ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐਨਪੀਸੀਆਈਐਲ) ਵਿਚਕਾਰ ਬਰਾਕਾਹ ਪ੍ਰਮਾਣੂ ਪਲਾਂਟ ਦੇ ਰੱਖ-ਰਖਾਅ ਅਤੇ ਸੰਚਾਲਨ ਦੀ ਨਿਗਰਾਨੀ ਲਈ ਹਸਤਾਖਰ ਕੀਤੇ ਗਏ ਹਨ। ਇਸ ਤਹਿਤ ਭਾਰਤ ਬਰਾਕਾਹ ਪਲਾਂਟ ਦੇ ਕੁਝ ਹਿੱਸਿਆਂ ਦਾ ਰੱਖ-ਰਖਾਅ ਅਤੇ ਸੰਚਾਲਨ ਕਰੇਗਾ। ਇਹ ਸਮਝੌਤਾ ਪ੍ਰਮਾਣੂ ਭਾਈਵਾਲੀ ਲਈ ਇੱਕ ਅਹਿਮ ਕਦਮ ਹੈ।
ਪ੍ਰਧਾਨ ਮੰਤਰੀ ਮੋਦੀ ਅਤੇ ਕ੍ਰਾਊਨ ਪ੍ਰਿੰਸ ਅਲ ਨਾਹਯਾਨ ਨੇ ਭਾਰਤ ਅਤੇ ਯੂਏਈ ਵਿਚਕਾਰ ਹੋਏ ਸਮਝੌਤਿਆਂ ‘ਤੇ ਤਸੱਲੀ ਪ੍ਰਗਟਾਈ ਹੈ ਅਤੇ ਸਾਰੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੇ ਮੌਕਿਆਂ ‘ਤੇ ਚਰਚਾ ਕੀਤੀ ਹੈ।