ਖਾਲਿਸਤਾਨੀਆਂ ‘ਤੇ ਕੱਸੇਗੀ ਨਕੇਲ! ਟਰੰਪ ਦੀ ਖੁਫੀਆ ਮੁਖੀ ਨੂੰ ਰਾਜਨਾਥ ਸਿੰਘ ਦੀ ਦੋ ਟੁੱਕ, ਅਮਰੀਕਾ ਵਿੱਚ ਨਹੀਂ ਮਿਲੇਗਾ ਠਿਕਾਣਾ
Rajnath Singh Meeting With Tulsi Gabbard: ਭਾਰਤ ਨੇ ਵਿਦੇਸ਼ੀ ਧਰਤੀ ਤੋਂ ਕੰਮ ਕਰ ਰਹੇ ਭਾਰਤ ਵਿਰੋਧੀ ਤੱਤਾਂ, ਜਿਨ੍ਹਾਂ ਵਿੱਚ ਖਾਲਿਸਤਾਨ ਪੱਖੀ ਸਮੂਹ ਵੀ ਸ਼ਾਮਲ ਹਨ, 'ਤੇ ਚਿੰਤਾ ਪ੍ਰਗਟ ਕੀਤੀ ਹੈ। ਇਹ ਕਦਮ ਕੈਲੀਫੋਰਨੀਆ ਵਿੱਚ ਇੱਕ ਹਿੰਦੂ ਮੰਦਰ 'ਤੇ ਹਮਲੇ ਤੋਂ ਕੁਝ ਦਿਨ ਬਾਅਦ ਚੁੱਕਿਆ ਗਿਆ ਹੈ। ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਅਮਰੀਕੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਤੁਲਸੀ ਗਾਰਡ ਵਿਚਕਾਰ ਹੋਈ ਮੀਟਿੰਗ ਵਿੱਚ ਖਾਲਿਸਤਾਨੀ ਸਮਰਥਕਾਂ 'ਤੇ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ।

Rajnath Singh Meeting With Tulsi Gabbard: ਖਾਲਿਸਤਾਨੀ ਦੁਨੀਆ ਭਰ ਵਿੱਚ ਭਾਰਤ ਵਿਰੁੱਧ ਜ਼ਹਿਰ ਘੋਲਦੇ ਰਹਿੰਦੇ ਹਨ। ਕੈਨੇਡਾ ਤੋਂ ਬ੍ਰਿਟੇਨ ਤੱਕ, ਉਹ ਭਾਰਤੀਆਂ ਅਤੇ ਭਾਰਤੀ ਸੰਸਥਾਵਾਂ ‘ਤੇ ਹਮਲਾ ਕਰਦੇ ਹਨ। ਪਰ ਹੁਣ ਭਾਰਤ ਨੇ ਵੀ ਖਾਲਿਸਤਾਨੀਆਂ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਹੈ। ਭਾਰਤ ਨੇ ਅਮਰੀਕਾ ਵਿੱਚ ਕੰਮ ਕਰ ਰਹੇ ਖਾਲਿਸਤਾਨੀ ਸਮੂਹ ‘ਸਿੱਖਸ ਫਾਰ ਜਸਟਿਸ’ (SFJ) ਦੀਆਂ ਗਤੀਵਿਧੀਆਂ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਇਹ ਚਿੰਤਾ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਅਮਰੀਕੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਤੁਲਸੀ ਗਬਾਰਡ ਵਿਚਕਾਰ ਹੋਈ ਮੁਲਾਕਾਤ ਦੌਰਾਨ ਪ੍ਰਗਟ ਕੀਤੀ ਗਈ।
ਸੂਤਰਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਮੀਟਿੰਗ ਦੌਰਾਨ ਰਾਜਨਾਥ ਸਿੰਘ ਨੇ ਅਮਰੀਕੀ ਪ੍ਰਸ਼ਾਸਨ ਨੂੰ ਖਾਲ਼ਿਸਤਾਨੀ ਗੁਟਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਰੱਖਿਆ ਮੰਤਰੀ ਅਤੇ ਗਬਾਰਡ ਵਿਚਕਾਰ ਹੋਈ ਮੁਲਾਕਾਤ ਦਾ ਮੁੱਖ ਉਦੇਸ਼ ਭਾਰਤ-ਅਮਰੀਕਾ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨਾ ਸੀ। ਇਸ ਵਿੱਚ ਰੱਖਿਆ ਅਤੇ ਖੁਫੀਆ ਭਾਈਵਾਲੀ ‘ਤੇ ਜ਼ੋਰ ਦਿੱਤਾ ਗਿਆ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਦੋਵਾਂ ਨੇਤਾਵਾਂ ਨੇ ਜ਼ੋਰ ਦਿੱਤਾ ਕਿ ਰਣਨੀਤਕ ਸੁਰੱਖਿਆ ਦੋਵਾਂ ਦੇਸ਼ਾਂ ਵਿਚਕਾਰ ਵਿਆਪਕ ਗਲੋਬਲ ਰਣਨੀਤਕ ਸਹਿਯੋਗ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ।
ਦੋਵਾਂ ਵਿਚਕਾਰ ਕਈ ਮੁੱਦਿਆਂ ‘ਤੇ ਹੋਈ ਚਰਚਾ
ਅਧਿਕਾਰਤ ਬਿਆਨ ਵਿੱਚ ਕਿਹਾ ਗਿਆ, “ਰਾਜਨਾਥ ਸਿੰਘ ਅਤੇ ਤੁਲਸੀ ਗੈਬਾਰਡ ਨੇ ਫੌਜੀ ਅਭਿਆਸਾਂ, ਰਣਨੀਤਕ ਸਹਿਯੋਗ, ਰੱਖਿਆ ਉਦਯੋਗਿਕ ਸਪਲਾਈ ਚੇਨਾਂ ਦੇ ਏਕੀਕਰਨ, ਅਤੇ ਜਾਣਕਾਰੀ-ਸਾਂਝਾਕਰਨ ਸਹਿਯੋਗ, ਖਾਸ ਕਰਕੇ ਸਮੁੰਦਰੀ ਖੇਤਰ ਵਿੱਚ ਮਹੱਤਵਪੂਰਨ ਪ੍ਰਗਤੀ ਦੀ ਸਮੀਖਿਆ ਕੀਤੀ।” ਦੋਵਾਂ ਆਗੂਆਂ ਨੇ ਅਤਿ-ਆਧੁਨਿਕ ਰੱਖਿਆ ਨਵੀਨਤਾ ਅਤੇ ਵਿਸ਼ੇਸ਼ ਤਕਨੀਕਾਂ ਵਿੱਚ ਸਹਿਯੋਗ ਦੇ ਮੌਕਿਆਂ ਦੀ ਪੜਚੋਲ ਕੀਤੀ, ਜੋ ਉਨ੍ਹਾਂ ਦੇ ਸਾਂਝੇ ਰਣਨੀਤਕ ਹਿੱਤਾਂ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਅੰਤਰ-ਸੰਚਾਲਨ ਨੂੰ ਵਧਾਉਣ ਅਤੇ ਰੱਖਿਆ ਉਦਯੋਗਿਕ ਸਪਲਾਈ ਚੇਨਾਂ ਦੇ ਏਕੀਕਰਨ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਖੇਤਰਾਂ ‘ਤੇ ਵੀ ਚਰਚਾ ਕੀਤੀ।
Happy to have met the US Director of National Intelligence Ms @TulsiGabbard in New Delhi. We discussed a wide range of issues which include defence and information sharing, aiming to further deepen the India-US partnership. pic.twitter.com/DTUgJIgeCN
— Rajnath Singh (@rajnathsingh) March 17, 2025
ਡੋਵਾਲ ਨਾਲ ਵੀ ਹੋਈ ਸੀ ਬੈਠਕ
ਗਬਾਰਡ ਦੀ ਭਾਰਤ ਫੇਰੀ ਟਰੰਪ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਦੀ ਪਹਿਲੀ ਉੱਚ-ਪੱਧਰੀ ਫੇਰੀ ਹੈ। ਰਾਜਨਾਥ ਸਿੰਘ ਨਾਲ ਉਨ੍ਹਾਂ ਦੀ ਇਹ ਚਰਚਾ ਐਤਵਾਰ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਨਾਲ ਬੈਠਕ ਹੋਈ, ਜਿਸ ਵਿੱਚ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਸੁਰੱਖਿਆ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ ਗਈ।
ਗੈਬਾਰਡ ਨੇ ਭਾਰਤ ਵੱਲੋਂ ਆਯੋਜਿਤ ਗਲੋਬਲ ਇੰਟੈਲੀਜੈਂਸ ਚੀਫ਼ਸ ਕਾਨਫਰੰਸ ਵਿੱਚ ਵੀ ਸ਼ਿਰਕਤ ਕੀਤੀ। ਇਸ ਵਿੱਚ ਅਮਰੀਕਾ, ਕੈਨੇਡਾ ਅਤੇ ਯੂਕੇ ਦੇ ਪ੍ਰਤੀਨਿਧੀ ਸ਼ਾਮਲ ਸਨ। ਬੰਦ ਦਰਵਾਜ਼ਿਆਂ ਪਿੱਛੇ ਹੋਈ ਇਹ ਚਰਚਾ ਖੁਫੀਆ ਜਾਣਕਾਰੀ ਸਾਂਝੀ ਕਰਨ, ਅੱਤਵਾਦ ਵਿਰੋਧੀ ਯਤਨਾਂ, ਉੱਭਰ ਰਹੇ ਤਕਨੀਕੀ ਖਤਰਿਆਂ ਅਤੇ ਇੰਡੋ-ਪੈਸੀਫਿਕ ਸੁਰੱਖਿਆ ‘ਤੇ ਕੇਂਦ੍ਰਿਤ ਸੀ।
ਭਾਰਤ ਨੇ ਖਾਲਿਸਤਾਨੀਆਂ ‘ਤੇ ਪ੍ਰਗਟਾਈ ਚਿੰਤਾ
ਭਾਰਤੀ ਪੱਖ ਨੇ ਵਿਦੇਸ਼ੀ ਧਰਤੀ ਤੋਂ ਕੰਮ ਕਰ ਰਹੇ ਖਾਲਿਸਤਾਨ ਪੱਖੀ ਸਮੂਹਾਂ ਸਮੇਤ ਭਾਰਤ ਵਿਰੋਧੀ ਤੱਤਾਂ ‘ਤੇ ਚਿੰਤਾ ਪ੍ਰਗਟ ਕੀਤੀ। ਕਾਨਫਰੰਸ ਵਿੱਚ ਰੂਸ-ਯੂਕਰੇਨ ਯੁੱਧ ਅਤੇ ਮੱਧ ਪੂਰਬ ਦੇ ਟਕਰਾਅ ਵਰਗੀਆਂ ਵਿਸ਼ਵਵਿਆਪੀ ਚੁਣੌਤੀਆਂ ‘ਤੇ ਵੀ ਚਰਚਾ ਕੀਤੀ ਗਈ। ਗਬਾਰਡ ਦੀ ਬਹੁ-ਦੇਸ਼ੀ ਯਾਤਰਾ ਵਿੱਚ ਜਾਪਾਨ, ਥਾਈਲੈਂਡ ਅਤੇ ਫਰਾਂਸ ਵੀ ਸ਼ਾਮਲ ਹਨ।
ਅਮਰੀਕਾ ਵਿੱਚ ਵੀ ਖਾਲ਼ਿਸਤਾਨੀ ਕਰ ਰਹੇ ਹਿੰਦੂ ਮੰਦਰਾਂ ‘ਤੇ ਹਮਲਾ
ਜਿਕਰਯੋਗ ਹੈ ਕਿ ਬੀਤੀ 9 ਮਾਰਚ ਨੂੰ ਕੈਲੀਫੋਰਨੀਆ ਦੇ ਇੱਕ ਹਿੰਦੂ ਮੰਦਰ ‘ਤੇ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਨੇ “ਭਾਰਤ ਵਿਰੋਧੀ” ਗ੍ਰੈਫਿਟੀ ਦੇ ਨਾਲ ਹਮਲਾ ਕੀਤਾ ਸੀ। ਭਾਰਤ ਨੇ ਇਸਦੀ ਸਖ਼ਤ ਨਿੰਦਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅਜਿਹੀਆਂ ਕਾਰਵਾਈਆਂ ਨੂੰ “ਘਿਣਾਉਣੀ” ਕਰਾਰ ਦਿੰਦਿਆਂ ਕਿਹਾ ਕਿ ਸਥਾਨਕ ਅਧਿਕਾਰੀਆਂ ਨੂੰ ਪੂਜਾ ਸਥਾਨਾਂ ਦੀ ਢੁਕਵੀਂ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਇਹ ਘਟਨਾ ਨਿਊਯਾਰਕ ਦੇ ਬੀਏਪੀਐਸ ਮੰਦਰ ਵਿੱਚ ਇਸੇ ਤਰ੍ਹਾਂ ਦੀ ਘਟਨਾ ਤੋਂ ਦਸ ਦਿਨ ਬਾਅਦ ਵਾਪਰੀ। ਪਿਛਲੇ ਸਾਲ ਵੀ ਹਿੰਦੂ ਮੰਦਰਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ।
ਭਾਰਤ ਨੇ ਇਹ ਵੀ ਆਰੋਪ ਲਗਾਇਆ ਹੈ ਕਿ ਖਾਲਿਸਤਾਨ ਪੱਖੀ ਸਮੂਹ ਸਿੱਖਸ ਫਾਰ ਜਸਟਿਸ (SFJ) ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਭਾਰਤੀ ਪਤਵੰਤਿਆਂ ਵਿਰੁੱਧ “ਨਿਰਾਧਾਰ” ਮਾਮਲੇ ਦਰਜ ਕਰਵਾ ਕੇ ਭਾਰਤ ਵਿਰੋਧੀ ਪ੍ਰਚਾਰ ਕਰ ਰਿਹਾ ਹੈ। ਭਾਰਤ ਨੇ SFJ ‘ਤੇ “ਦੇਸ਼ ਵਿਰੋਧੀ ਅਤੇ ਵਿਨਾਸ਼ਕਾਰੀ ਗਤੀਵਿਧੀਆਂ” ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਭਾਰਤ ਸਰਕਾਰ ਨੇ ਕੈਨੇਡਾ ਅਤੇ ਅਮਰੀਕਾ ਵਿੱਚ ਪੰਨੂ ਅਤੇ ਹੋਰ ਖਾਲਿਸਤਾਨ ਪੱਖੀ ਆਗੂਆਂ ਦੀਆਂ ਗਤੀਵਿਧੀਆਂ ‘ਤੇ ਲਗਾਤਾਰ ਚਿੰਤਾ ਪ੍ਰਗਟ ਕੀਤੀ ਹੈ, ਜਿਸ ਵਿੱਚ ਭਾਰਤੀ ਡਿਪਲੋਮੈਟਾਂ ਅਤੇ ਡਿਪਲੋਮੈਟਿਕ ਮਿਸ਼ਨਾਂ ਵਿਰੁੱਧ ਹਿੰਸਾ ਭੜਕਾਉਣ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਰਹੀ ਹੈ।