ਦੂਤਾਵਾਸ ਮਾਮਲੇ ‘ਚ ਰੇਡੀਓ ਪ੍ਰਮੁੱਖ ਦਾ ਇਤਰਾਜ, ਕੈਨੇਡੀਅਨ PM ਨੂੰ ਲਿਖਿਆ ਪੱਤਰ
Canada embassy issue: ਕੁੱਝ ਸਮਾਂ ਪਹਿਲਾਂ ਹੀ ਸਰਕਾਰੀ ਸਹਾਇਤਾ ਨਾਲ ਇੱਥੇ 1.5 ਲੱਖ ਡਾਲਰ ਖਰਚ ਕਰਕੇ ਇੱਕ ਲਿਫਟ ਵੀ ਲਗਾਈ ਗਈ ਸੀ। ਇਹ ਇਮਾਰਤ ਇੱਕ ਚੈਰਿਟੀ ਵਜੋਂ ਰਜਿਸਟਰਡ ਹੈ। ਇਸ ਦਾ ਉਦੇਸ਼ ਨਾ ਸਿਰਫ਼ ਸਿੱਖ ਭਾਈਚਾਰੇ ਨੂੰ ਸਗੋਂ ਦੁਨੀਆ ਭਰ ਦੇ ਹੋਰ ਭਾਈਚਾਰਿਆਂ ਨੂੰ ਵੀ ਸਹੂਲਤਾਂ ਪ੍ਰਦਾਨ ਕਰਨਾ ਸੀ।
ਕੈਨੇਡਾ ਦੇ ਸਰੀ ਸ਼ਹਿਰ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਕੰਪਲੈਕਸ ਵਿੱਚ ‘ਰਿਪਬਲਿਕ ਆਫ਼ ਖਾਲਿਸਤਾਨ’ ਦੇ ਨਾਮ ‘ਤੇ ਖਾਲਿਸਤਾਨ ਦੂਤਾਵਾਸ ਦਾ ਬੋਰਡ ਲਗਾਉਣ ‘ਤੇ ਹੁਣ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ। ਇਸ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹੋਏ, ਕੈਨੇਡੀਅਨ ਰੇਡੀਓ ਸਟੇਸ਼ਨ ਦੇ ਮੁਖੀ ਮਨਿੰਦਰ ਗਿੱਲ ਨੇ ਇੱਕ ਪੱਤਰ ਲਿਖਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸੂਬਾਈ ਆਗੂਆਂ ਨੂੰ ਲਿਖੇ ਇਸ ਪੱਤਰ ਵਿੱਚ ਭਾਰਤ ਨਾਲ ਸਬੰਧਾਂ ‘ਤੇ ਚਰਚਾ ਕੀਤੀ ਗਈ ਹੈ। ਇਸ ਦੇ ਨਾਲ ਹੀ, ਤੁਰੰਤ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਮਨਿੰਦਰ ਗਿੱਲ ਨੇ ਆਪਣੇ ਪੱਤਰ ਵਿੱਚ ਕਿਹਾ – ਇਹ ਇਮਾਰਤ ਅਸਲ ਵਿੱਚ ਇੱਕ ਕਮਿਊਨਿਟੀ ਸੈਂਟਰ ਵਜੋਂ ਬਣਾਈ ਗਈ ਸੀ, ਜਿਸ ਲਈ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ 150,000 ਕੈਨੇਡੀਅਨ ਡਾਲਰ ਦਿੱਤੇ ਸਨ। ਭਾਰਤੀ ਰੁਪਏ ਵਿੱਚ, ਇਹ 95 ਲੱਖ ਰੁਪਏ ਬਣਦੀ ਹੈ।
ਕੁੱਝ ਸਮਾਂ ਪਹਿਲਾਂ ਹੀ ਸਰਕਾਰੀ ਸਹਾਇਤਾ ਨਾਲ ਇੱਥੇ 1.5 ਲੱਖ ਡਾਲਰ ਖਰਚ ਕਰਕੇ ਇੱਕ ਲਿਫਟ ਵੀ ਲਗਾਈ ਗਈ ਸੀ। ਇਹ ਇਮਾਰਤ ਇੱਕ ਚੈਰਿਟੀ ਵਜੋਂ ਰਜਿਸਟਰਡ ਹੈ। ਇਸ ਦਾ ਉਦੇਸ਼ ਨਾ ਸਿਰਫ਼ ਸਿੱਖ ਭਾਈਚਾਰੇ ਨੂੰ ਸਗੋਂ ਦੁਨੀਆ ਭਰ ਦੇ ਹੋਰ ਭਾਈਚਾਰਿਆਂ ਨੂੰ ਵੀ ਸਹੂਲਤਾਂ ਪ੍ਰਦਾਨ ਕਰਨਾ ਸੀ।
ਹੁਣ ਇਸ ਇਮਾਰਤ ਦੇ ਬਾਹਰ ਖਾਲਿਸਤਾਨ ਗਣਰਾਜ ਅਤੇ ਖਾਲਿਸਤਾਨ ਦੂਤਾਵਾਸ ਦੇ ਬੋਰਡ ਲਗਾਏ ਗਏ ਹਨ। ਗਿੱਲ ਦਾ ਕਹਿਣਾ ਹੈ ਕਿ ਅਜਿਹਾ ਕਦਮ ਨਾ ਸਿਰਫ਼ ਸੂਬਾਈ ਗ੍ਰਾਂਟਾਂ ਦੀ ਦੁਰਵਰਤੋਂ ਹੈ, ਸਗੋਂ ਇਹ ਕੈਨੇਡੀਅਨ ਸਰਕਾਰ ਦੇ ਅਕਸ ‘ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਟੈਕਸਦਾਤਾਵਾਂ ਦੇ ਪੈਸੇ ਨਾਲ ਬਣੇ ਭਾਈਚਾਰਕ ਢਾਂਚੇ ਨੂੰ ਅੱਤਵਾਦੀ ਜਾਂ ਵੱਖਵਾਦੀ ਏਜੰਡੇ ਨੂੰ ਫੈਲਾਉਣ ਲਈ ਵਰਤਣਾ ਅਸਵੀਕਾਰਨਯੋਗ ਹੈ।
ਬ੍ਰਿਟਿਸ਼ ਕੋਲੰਬੀਆ ਚ ਬਣਾਇਆ ਗਿਆ ਹੈ ਫਰਜੀ ਦੂਤਾਵਾਸ
‘ਖਾਲਿਸਤਾਨ ਗਣਰਾਜ ਦਾ ਦੂਤਾਵਾਸ’ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਬਣਾਇਆ ਗਿਆ ਹੈ। ਇਹ ‘ਦੂਤਾਵਾਸ’ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਅਹਾਤੇ ਵਿੱਚ ਬਣਾਇਆ ਗਿਆ ਹੈ। ਇਸ ਦੇ ਬੋਰਡ ‘ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਹੈ। ਖਾਲਿਸਤਾਨੀਆਂ ਦਾ ਇਹ ਕਦਮ ਇੱਕ ਵਾਰ ਫਿਰ ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅ ਦਾ ਕਾਰਨ ਬਣ ਸਕਦਾ ਹੈ। ਦੋਵੇਂ ਦੇਸ਼ ਹਾਲ ਹੀ ਦੇ ਹਫ਼ਤਿਆਂ ਵਿੱਚ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਦੇਖੇ ਗਏ ਸਨ।
ਇਹ ਵੀ ਪੜ੍ਹੋ
ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਨੇ ਇਹ ਖਾਲਿਸਤਾਨ ਦੂਤਾਵਾਸ ਸਥਾਪਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅਖੌਤੀ ਦੂਤਾਵਾਸ ਕੈਨੇਡਾ ਦੀ ਸਥਾਨਕ ਸਿੱਖ ਆਬਾਦੀ ਲਈ ਇੱਕ ਕਮਿਊਨਿਟੀ ਸੈਂਟਰ ਵਜੋਂ ਕੰਮ ਕਰਦਾ ਹੈ। ਕੱਟੜਪੰਥੀ ਤੱਤ ਇਸ ਇਮਾਰਤ ਦੀ ਵਰਤੋਂ ਸਥਾਨਕ ਲੋਕਾਂ ਵਿੱਚ ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਲਈ ਕਰ ਰਹੇ ਹਨ। ਇਸ ਇਮਾਰਤ ਬਾਰੇ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਭਾਰਤ ਆਪਣੇ ਰੁਖ਼ ਵਿੱਚ ਹੋਰ ਸਾਵਧਾਨ ਹੋ ਸਕਦਾ ਹੈ ਕਿਉਂਕਿ ਇਸ ਨੇ ਕੈਨੇਡਾ ਵਿੱਚ ਖਾਲਿਸਤਾਨੀ ਕੱਟੜਪੰਥੀਆਂ ਦੇ ਪਾਲਣ-ਪੋਸ਼ਣ ‘ਤੇ ਸਵਾਲ ਖੜ੍ਹੇ ਕੀਤੇ ਹਨ।


