Pakistan ‘ਚ ਟਾਰਗੇਟ ਕਿਲਿੰਗ! ਹਿੰਦੂ ਡਾਕਟਰ ਤੋਂ ਬਾਅਦ ਸਿੱਖ ਵਪਾਰੀ ਦਾ ਗੋਲੀਮਾਰ ਕੇ ਕਤਲ
Pakistan Target Killing: ਪਾਕਿਸਤਾਨ ਦੇ ਪੇਸ਼ਾਵਰ 'ਚ ਇੱਕ ਸਿੱਖ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਰਮਜ਼ਾਨ ਦੇ ਮਹੀਨੇ 'ਚ ਉਹ ਮੁਸਲਮਾਨਾਂ ਨੂੰ ਇਫਤਾਰ ਪਾਰਟੀਆਂ ਦਿੰਦਾ ਸੀ। ਪਿਛਲੇ ਸਾਲ ਉਸ ਦੇ ਦੋ ਰਿਸ਼ਤੇਦਾਰਾਂ ਨੂੰ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ।

ਪਾਕਿਸਤਾਨ ਵਿੱਚ ਸਿੱਖ ਵਪਾਰੀ ਦਾ ਗੋਲੀ ਮਾਰ ਕੇ ਕਤਲ Image Credit Source: Twitter
Peshawar Sikh Target Killing: ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਸਿੱਖ ਵਪਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇੱਥੇ ਖੈਬਰ ਪਖਤੂਨਖਵਾ ਦੇ ਪੇਸ਼ਾਵਰ ਵਿੱਚ, ਇੱਕ ਅਣਪਛਾਤੇ ਵਿਅਕਤੀ ਨੇ ਦਿਨ ਦਿਹਾੜੇ ਉਸ ਦੀ ਦੁਕਾਨ ਵਿੱਚ ਦਾਖਲ ਹੋ ਕੇ ਇੱਕ ਵਪਾਰੀ ਨੂੰ ਗੋਲੀ ਮਾਰ (Shoot) ਦਿੱਤੀ। ਕਾਰੋਬਾਰੀ ਦੀ ਪਛਾਣ ਦਿਆਲ ਸਿੰਘ ਵਜੋਂ ਹੋਈ ਹੈ। ਪਿਸ਼ਾਵਰ ਵਾਸੀ ਸਰੂਪ ਸਿੰਘ ਨੇ ਦੱਸਿਆ ਕਿ ਦਿਆਲ ਸਿੰਘ ਦੀ ਕਰਿਆਨੇ ਦੀ ਛੋਟੀ ਦੁਕਾਨ ਸੀ। ਗਰੀਬ ਹੋਣ ਦੇ ਬਾਵਜੂਦ ਉਹ ਮੁਸਲਮਾਨਾਂ ਨੂੰ ਇਫਤਾਰ ਪਾਰਟੀਆਂ ਦਿੰਦੇ ਸਨ।