ਕਰਾਚੀ ਵਿੱਚ ਸੰਦਿਗਧ ਬਿਮਾਰੀ ਨਾਲ 14 ਨਿਆਣਿਆਂ ਸਮੇਤ 18 ਦੀ ਮੌਤ
ਪਾਕਿਸਤਾਨ ਦੇ ਸਿਹਤ ਸੇਵਾਵਾਂ ਵਿਭਾਗ ਦੇ ਨਿਦੇਸ਼ਕ ਵੱਲੋਂ ਦਸਿਆ ਗਿਆ ਕਿ 10 ਜਨਵਰੀ ਤੋਂ ਲੈ ਕੇ 25 ਜਨਵਰੀ ਦੇ ਦਰਮਿਆਨ ਕਰਾਚੀ ਦੇ ਕੇਮਾਰੀ ਵਿੱਚ ਪੈਂਦੇ ਮਾਵਚ ਗੋਠ ਵਿੱਚ ਇਸ ਬਿਮਾਰੀ ਨਾਲ ਲੋਕਾਂ ਦੀ ਮੌਤ ਹੋਈ।
ਸੰਕੇਤਕ ਤਸਵੀਰ
ਕਰਾਚੀ : ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਸੰਦਿਗਧ ਬਿਮਾਰੀ ਨਾਲ 14 ਨਿਆਣਿਆਂ ਸਮੇਤ 18 ਦੀ ਮੌਤ ਹੋ ਗਈ। ਦੱਖਣ ਪਾਕਿਸਤਾਨ ਦੇ ਇਸ ਬੰਦਰਗਾਹ ਸ਼ਹਿਰ ਕਰਾਚੀ ਦੇ ਬਾਹਰੀ ਇਲਾਕੇ ਵਿੱਚ ਮੌਤ ਦੀ ਵਜ੍ਹਾ ਬਣੀ ਇਸ ਬਿਮਾਰੀ ਦਾ ਉਥੇ ਦੇ ਸਿਹਤ ਅਧਿਕਾਰੀਆਂ ਨੂੰ ਹਾਲੇ ਕੁੱਝ ਅਤਾ ਪਤਾ ਨਹੀਂ। ਪਾਕਿਸਤਾਨ ਦੇ ਸਿਹਤ ਸੇਵਾਵਾਂ ਵਿਭਾਗ ਦੇ ਨਿਦੇਸ਼ਕ ਵੱਲੋਂ ਦਸਿਆ ਗਿਆ ਕਿ 10 ਜਨਵਰੀ ਤੋਂ ਲੈ ਕੇ 25 ਜਨਵਰੀ ਦੇ ਦਰਮਿਆਨ ਕਰਾਚੀ ਦੇ ਕੇਮਾਰੀ ਵਿੱਚ ਪੈਂਦੇ ਮਾਵਚ ਗੋਠ ਵਿੱਚ ਇਸ ਬਿਮਾਰੀ ਨਾਲ ਲੋਕਾਂ ਦੀ ਮੌਤ ਹੋਈ ਹੈ।
ਇਹਨਾਂ ਮਰਨ ਵਾਲਿਆਂ ਵਿੱਚ ਉਨ੍ਹਾਂ ਦੇ ਤਿੰਨ ਨਿੱਕੇ ਨਿਆਣਿਆਂ ਸਮੇਤ ਇੱਕ ਪਰਿਵਾਰ ਦੇ ਹੀ ਛੇ ਲੋਕ ਹਨ ਜਦ ਕਿ ਇਕ ਹੋਰ ਵਿਅਕਤੀ ਦੀ ਪਤਨੀ ਅਤੇ ਨੀਆਣਿਆਂ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਸਿਹਤ ਮਹਿਕਮੇ ਦੀ ਇੱਕ ਟੀਮ ਉਸ ਇਲਾਕੇ ਵਿਚ ਮੋਤ ਦੀ ਵਜਾ ਬਣਨ ਵਾਲੀ ਬਿਮਾਰੀ ਦਾ ਪਤਾ ਲਗਾ ਰਹੀ ਹੈ ਪਰ ਸਾਨੂੰ ਲਗਦਾ ਹੈ ਕਿ ਇਹ ਮੌਤਾਂ ਓਸ ਇਲਾਕੇ ਦੇ ਬਾਸ਼ਿੰਦਿਆਂ ਵਿੱਚ ਹੋਈਆਂ ਹਨ ਜੋ ਉੱਥੇ ਸਮੰਦਰ ਕਿਨਾਰੇ ਗੋਠ ਜਾਨੀ ਪਿੰਡ ਵਿੱਚ ਬਣੀਆਂ ਬਸਤੀਆਂ ਵਿਚ ਰਹਿੰਦੇ ਹਨ।


