Imran Khan ਦੀ ਲੱਤ ‘ਚ ਫਰੈਕਚਰ ਨਹੀਂ, ਪਿਸ਼ਾਬ ਦੇ ਨਮੂਨੇ ‘ਚ ਮਿਲੀ ਕੋਕੀਨ, ਪਾਕਿ ਸਿਹਤ ਮੰਤਰੀ ਦਾ ਦਾਅਵਾ
ਪਾਕਿ ਨੇਤਾ ਅਬਦੁਲ ਕਾਦਿਰ ਨੇ ਕਿਹਾ ਕਿ ਸੀਨੀਅਰ ਡਾਕਟਰਾਂ ਦੇ ਪੰਜ ਮੈਂਬਰੀ ਪੈਨਲ ਨੇ ਦੱਸਿਆ ਹੈ ਕਿ ਇਮਰਾਨ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਉਸ ਦੀਆਂ ਹਰਕਤਾਂ ਕਿਸੇ ਆਮ ਆਦਮੀ ਵਾਂਗ ਨਹੀਂ ਹਨ।
ਇਸਲਾਮਾਬਾਦ। ਪਾਕਿਸਤਾਨ ਦੇ ਸਿਹਤ ਮੰਤਰੀ ਅਬਦੁਲ ਕਾਦਿਰ ਪਟੇਲ ਨੇ ਪੀਟੀਆਈ ਪ੍ਰਧਾਨ ਇਮਰਾਨ ਖਾਨ (Imran Khan) ‘ਤੇ ਵੱਡਾ ਨਿਸ਼ਾਨਾ ਸਾਧਿਆ ਹੈ। ਇਮਰਾਨ ਖਾਨ ਦੀ ਮੈਡੀਕਲ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੱਤ ‘ਚ ਕੋਈ ਫਰੈਕਚਰ ਨਹੀਂ ਹੈ। ਇਮਰਾਨ ਖਾਨ ਦੀ ਮੈਡੀਕਲ ਰਿਪੋਰਟ ਦੇ ਮੁਤਾਬਕ, ਉਨ੍ਹਾਂ ਦੇ ਪਿਸ਼ਾਬ ਦੇ ਨਮੂਨੇ ‘ਚ ਕੋਕੀਨ ਅਤੇ ਅਲਕੋਹਲ ਦੀ ਵਰਤੋਂ ਯਕੀਨੀ ਤੌਰ ‘ਤੇ ਸਾਹਮਣੇ ਆਈ ਹੈ। ਦੱਸ ਦਈਏ ਕਿ ਅਲ-ਕਾਦਿਰ ਟਰੱਸਟ ਮਾਮਲੇ ‘ਚ ਇਮਰਾਨ ਦੀ ਗ੍ਰਿਫਤਾਰੀ ਦੇ ਸਮੇਂ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਨੇ ਉਸ ਦਾ ਸੈਂਪਲ ਲਿਆ ਸੀ।
ਸਿਹਤ ਮੰਤਰੀ ਅਬਦੁਲ ਕਾਦਿਰ ਪਟੇਲ ਨੇ ਕਿਹਾ ਹੈ ਕਿ ਪੀਟੀਆਈ (PTI) ਮੁਖੀ ਇਮਰਾਨ ਖਾਨ ਦੀ ਮੈਡੀਕਲ ਰਿਪੋਰਟ ਵਿੱਚ ਕੋਈ ਫਰੈਕਚਰ ਨਹੀਂ ਪਾਇਆ ਗਿਆ ਹੈ, ਭਾਵੇਂ ਕਿ ਉਨ੍ਹਾਂ ਨੇ 5-6 ਮਹੀਨਿਆਂ ਤੋਂ ਆਪਣੀ ਲੱਤ ‘ਤੇ ਪਲਾਸਟਰ ਪਾਇਆ ਹੋਇਆ ਸੀ। ਉਸਨੇ ਕਿਹਾ ਕੀ ਤੁਸੀਂ ਕਿਸੇ ਨੂੰ ਮਾਸਪੇਸ਼ੀ ‘ਤੇ ਜ਼ਖ਼ਮ ‘ਤੇ ਪਲਾਸਟਰ ਲਗਾਉਂਦੇ ਹੋਏ ਦੇਖਿਆ ਹੈ?


