ਲੁਧਿਆਣਾ: ਨਰਸ ਗਰਲਫ੍ਰੈਂਡ ਨੇ ਕੱਟਰ ਨਾਲ ਕੱਟਿਆ ਬੁਆਏਫ੍ਰੈਂਡ ਦਾ ਪ੍ਰਾਈਵੇਟ ਪਾਰਟ, ਕਤਲ ਕਰ ਕੇ ਫ਼ਰਾਰ ਹੋਇਆ ਪ੍ਰੇਮੀ
ਇਹ ਘਟਨਾ ਸ਼ੁੱਕਰਵਾਰ ਦੀ ਹੈ। ਲੁਧਿਆਣਾ ਦੇ ਇੰਡੋ ਅਮੈਰੀਕਨ ਨਾਮ ਦੇ ਹੋਟਲ 'ਚ ਪ੍ਰੇਮੀ ਅਮਿਤ ਆਪਣੀ ਪ੍ਰੇਮਿਕਾ ਰੇਖਾ ਨਾਲ ਪਹੁੰਚਿਆ ਸੀ। ਇੱਥੇ ਉਸ ਨੇ ਆਪਣੀ ਪ੍ਰੇਮਿਕਾ ਨਾਲ ਸਬੰਧ ਬਣਾਇਆ। ਹਾਲਾਂਕਿ, ਇਸ ਵਿਚਕਾਰ ਦੋਵਾਂ ਵਿਚਕਾਰ ਵਿਆਹ ਨੂੰ ਲੈ ਕੇ ਗੱਲਬਾਤ ਹੋਣ ਲੱਗੀ, ਪਰ ਇਸ ਦੌਰਾਨ ਪ੍ਰੇਮੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਵਿਚਕਾਰ ਬਹਿਸ ਹੋਣ ਲੱਗੀ।
ਲੁਧਿਆਣਾ ਦੇ ਇੱਕ ਹੋਟਲ ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪ੍ਰੇਮੀ ਨੇ ਨਰਸ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਹਾਲਾਂਕਿ, ਇਸ ਤੋਂ ਪਹਿਲਾਂ ਪ੍ਰੇਮਿਕਾ ਨੇ ਪ੍ਰੇਮੀ ਦਾ ਪ੍ਰਾਈਵੇਟ ਪਾਰਟ ਕੱਟਰ ਨਾਲ ਕੱਟ ਦਿੱਤਾ। ਦਰਅਸਲ, ਦੋਵੇਂ ਇੱਕ ਹੋਟਲ ‘ਚ ਸਬੰਧ ਬਣਾ ਰਹੇ ਸਨ, ਇਸੇ ਵਿਚਕਾਰ ਪ੍ਰੇਮੀ ਨੇ ਪ੍ਰੇਮਿਕਾ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਪ੍ਰੇਮੀ ਦਾ ਪ੍ਰਾਈਵੇਟ ਪਾਰਟ ਕੱਟਰ ਨਾਲ ਕੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਇਸ ਸਭ ਤੋਂ ਬਾਅਦ ਪ੍ਰੇਮੀ ਝੂਠੀ ਕਹਾਣੀ ਬਣਾਉਂਦੇ ਹੋਏ ਹਸਪਤਾਲ ਆਪਣੇ ਪ੍ਰਾਈਵੇਟ ਪਾਰਟ ਦਾ ਇਲਾਜ਼ ਕਰਵਾਉਣ ਲਈ ਪਹੁੰਚਿਆ।
ਵਾਰਦਾਤ ਵਾਲੇ ਦਿਨ ਦੀ ਕਹਾਣੀ
ਇਹ ਘਟਨਾ ਸ਼ੁੱਕਰਵਾਰ ਦੀ ਹੈ। ਲੁਧਿਆਣਾ ਦੇ ਇੰਡੋ ਅਮੈਰੀਕਨ ਨਾਮ ਦੇ ਹੋਟਲ ‘ਚ ਪ੍ਰੇਮੀ ਅਮਿਤ ਆਪਣੀ ਪ੍ਰੇਮਿਕਾ ਰੇਖਾ ਨਾਲ ਪਹੁੰਚਿਆ ਸੀ। ਇੱਥੇ ਉਸ ਨੇ ਆਪਣੀ ਪ੍ਰੇਮਿਕਾ ਨਾਲ ਸਬੰਧ ਬਣਾਇਆ। ਹਾਲਾਂਕਿ, ਇਸ ਵਿਚਕਾਰ ਦੋਵਾਂ ਵਿਚਕਾਰ ਵਿਆਹ ਨੂੰ ਲੈ ਕੇ ਗੱਲਬਾਤ ਹੋਣ ਲੱਗੀ, ਪਰ ਇਸ ਦੌਰਾਨ ਪ੍ਰੇਮੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਵਿਚਕਾਰ ਬਹਿਸ ਹੋਣ ਲੱਗੀ। ਪ੍ਰੇਮਿਕਾ ਰੇਖਾ ਨੇ ਅਮਿਤ ਦਾ ਪ੍ਰਾਈਵੇਟ ਪਾਰਟ ਕੱਟਰ ਨਾਲ ਕੱਟ ਦਿੱਤਾ। ਅਮਿਤ ਨੇ ਇਸ ਤੋਂ ਬਾਅਦ ਰੇਖਾ ਦੇ ਮੂੰਹ ਤੇ ਕਈ ਮੁੱਕੇ ਮਾਰੇ ਤੇ ਉਸ ਗਲਾ ਉਦੋਂ ਤੱਕ ਦਬਾ ਰੱਖਿਆ, ਜਦੋਂ ਤੱਕ ਕਿ ਉਸ ਦੇ ਸਾਹ ਰੁੱਕ ਨਹੀਂ ਗਏ। ਕਤਲ ਦੀ ਵਾਰਦਾਤ ਤੋਂ ਬਾਅਦ ਅਮਿਤ ਮੌਕੇ ਤੋਂ ਫ਼ਰਾਰ ਹੋ ਗਿਆ।
ਜ਼ਖ਼ਮੀ ਪ੍ਰਾਈਵੇਟ ਪਾਰਟ ਲੈ ਕੇ ਹਸਪਤਾਲ ਪਹੁੰਚਿਆ ਅਮਿਤ
ਇਸ ਤੋਂ ਬਾਅਦ ਅਮਿਤ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਸੀਐਮਸੀ ਪਹੁੰਚਿਆ। ਉਸ ਨੇ ਡਾਕਟਰਾਂ ਨੂੰ ਦੱਸਿਆ ਕਿ ਉਸ ਨੂੰ ਜਲੰਧਰ ਬਾਈਪਾਸ ਨੇੜੇ ਗੁੰਡਿਆਂ ਨੇ ਘੇਰ ਲਿਆ ਸੀ ਤੇ ਉਨ੍ਹਾਂ ਨੇ ਉਸ ਦੇ ਪ੍ਰਾਈਵੇਟ ਪਾਰਟ ‘ਤੇ ਹਥਿਆਰ ਨਾਲ ਹਮਲਾ ਕੀਤਾ। ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਅਮਿਤ ਨੇ ਪੁਲਿਸ ਸਾਹਮਣੇ ਵੀ ਇਹੀ ਝੂਠੀ ਕਹਾਣੀ ਦੱਸੀ। ਡਾਕਟਰਾਂ ਨੇ ਅਮਿਤ ਨੇ ਪ੍ਰਾਈਵੇਟ ਪਾਰਟ ਦਾ ਇਲਾਜ਼ ਕੀਤਾ।
ਹਾਲਾਂਕਿ, ਅਮਿਤ ਦੀ ਹਾਲਤ ਗੰਭੀਰ ਸੀ ਇਸ ਲਈ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਸ ਵਿਚਕਾਰ ਪੁਲਿਸ ਨੇ ਅਮਿਤ ਦੀ ਮਾਂ ਨੂੰ ਜਾਣਕਾਰੀ ਦਿੱਤੀ। ਅਮਿਤ ਨੇ ਆਪਣੀ ਮਾਂ ਨੂੰ ਵੀ ਦੱਸਿਆ ਸੀ ਕਿ ਉਸ ‘ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਸੀ।ਹੋਟਲ ਤੋਂ ਮਿਲੀ ਸੂਚਨਾ, ਪੁਲਿਸ ਨੂੰ ਹੋਇਆ ਸ਼ੱਕ
ਇਸ ਘਟਨਾਕ੍ਰਮ ਦੌਰਾਨ ਪੁਲਿਸ ਨੂੰ ਜਲੰਧਰ ਬਾਈਪਾਸ ਨਜ਼ਦੀਕ ਇੱਕ ਹੋਟਲ ਤੋਂ ਕਾਲ ਆਈ। ਹੋਟਲ ‘ਚ ਇੱਕ ਮਹਿਲਾ ਦੀ ਅਰਧ ਨਗਨ ਲਾਸ਼ ਦੀ ਰਿਪੋਰਟ ਕੀਤੀ ਗਈ। ਹੋਟਲ ਕਰਮਚਾਰੀਆਂ ਨੇ ਦੱਸਿਆ ਕਿ ਇਸ ਹੋਟਲ ‘ਚ ਮ੍ਰਿਤ ਪਈ ਲੜਕੀ ਨਾਲ ਜੋ ਸ਼ਖਸ ਆਇਆ ਸੀ, ਉਹ ਫ਼ਰਾਰ ਹੋ ਗਿਆ ਹੈ। ਇਹ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਅਮਿਤ ‘ਤੇ ਸ਼ੱਕ ਹੋਇਆ। ਜਦੋਂ ਉਸ ਤੋਂ ਸਖ਼ਤੀ ਨਾਲ ਪੁੱਛ ਗਿੱਛ ਕੀਤੀ ਤਾਂ ਉਸ ਨੇ ਕਤਲ ਦੀ ਗੱਲ ਕਬੂਲ ਲਈ।
ਪ੍ਰੇਮੀ ਅਮਿਤ ਨੇ ਕਬੂਲਿਆ ਸੱਚ
ਅਮਿਤ ਨੇ ਦੱਸਿਆ ਕਿ ਉਹ ਬਾਈਕ ‘ਤੇ ਰੇਖਾ ਨੂੰ ਲੈ ਹੋਟਲ ਪਹੁੰਚਿਆ ਸੀ। ਇਸ ਦੌਰਾਨ ਸਬੰਧ ਬਣਾਉਣ ਤੋਂ ਬਾਅਦ ਰੇਖਾ ਨੇ ਉਸ ਦਾ ਪ੍ਰਾਈਵੇਟ ਪਾਰਟ ਕੱਟਰ ਨਾਲ ਕੱਟ ਦਿੱਤਾ। ਉਸ ਨੇ ਉਸ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਆਪਣੇ ਪ੍ਰਾਈਵੇਟ ਪਾਰਟ ‘ਤੇ ਕਪੜਾ ਲਪੇਟ ਕੇ ਹੋਟਲ ਤੋਂ ਭੱਜ ਗਿਆ। ਉਸ ਨੇ ਹੋਟਲ ਦੇ ਬਾਹਰ ਈ-ਰਿਕਸ਼ਾ ਫੜਿਆ ਤੇ ਹਸਪਤਾਲ ਪਹੁੰਚ ਗਿਆ।
ਇਹ ਵੀ ਪੜ੍ਹੋ
ਮ੍ਰਿਤਕ ਰੇਖਾ ਨਰਸ ਦਾ ਕਰਦੀ ਸੀ ਕੰਮ, ਦੋ ਪੁੱਤਰਾਂ ਦੀ ਸੀ ਮਾਂ
ਮ੍ਰਿਤਕ ਰੇਖਾ ਆਪਣੇ ਪਤੀ ਤੋਂ ਵੱਖ ਰਹਿੰਦੀ ਸੀ। ਰੇਖਾ ਦੇ ਦੋ ਪੁੱਤਰ ਵੀ ਹਨ। ਰੇਖਾ ਇੱਕ ਨਰਸ ਦਾ ਕੰਮ ਕਰਦੀ ਸੀ। ਰੇਖਾ ਦਾ ਭਰਾ ਕੋਹਾੜਾ ‘ਚ ਕਿਸੇ ਫੈਕਟਰੀ ‘ਚ ਕੰਮ ਕਰਦਾ ਸੀ। ਉਸ ਦੇ ਭਰਾ ਨੇ ਸੋਸ਼ਲ ਮੀਡੀਆ ‘ਤੇ ਭੈਣ ਦੀ ਫੋਟੋ ਦੇਖੀ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨਾਲ ਸੰਪਰਕ ਕੀਤਾ। ਜਾਣਕਾਰੀ ਅਨੁਸਾਰ, ਪ੍ਰੇਮੀ ਅਮਿਤ ਕਢਾਈ ਦਾ ਕੰਮ ਕਰਦ ਸੀ


