Nepal Protest News: ਨੇਪਾਲ ਵਿੱਚ ਤਖ਼ਤਾਪਲਟ? ਭੀੜ ਨੇ ਸਿਸਟਮ ‘ਤੇ ਕੀਤਾ ਕਬਜ਼ਾ, ਨੇਪਾਲੀ ਮੀਡੀਆ ਦਾ ਦਾਅਵਾ – ਪੀਐਮ ਓਲੀ ਨੇਪਾਲ ਛੱਡ ਕੇ ਭੱਜੇ
Nepal Gen-Z Protest Updates in Punjabi: ਨੇਪਾਲ ਵਿੱਚ ਹਿੰਸਾ ਲਗਾਤਾਰ ਜਾਰੀ ਹੈ। ਕਿਹਾ ਜਾ ਰਿਹਾ ਹੈ ਕਿ ਨੇਪਾਲੀ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਆਪਣੇ ਕੁਝ ਨੇੜਲੇ ਮੰਤਰੀਆਂ ਨਾਲ ਹੈਲੀਕਾਪਟਰ ਤੇ ਸਵਾਰ ਹੋ ਕੇ ਨੇਪਾਲ ਤੋਂ ਬਾਹਰ ਜਾਣ ਦੀ ਕੋਸ਼ਿਸ਼ ਵਿੱਚ ਹਨ। ਉੱਧਰ, ਉਪ ਪ੍ਰਧਾਨ ਮੰਤਰੀ ਸਮੇਤ ਦਸ ਮੰਤਰੀਆਂ ਨੇ ਹੁਣ ਤੱਕ ਅਸਤੀਫਾ ਦੇ ਦਿੱਤਾ ਹੈ। ਪ੍ਰਦਰਸ਼ਨਕਾਰੀ ਪੰਜ ਮੰਗਾਂ ਨੂੰ ਲੈ ਕੇ ਇਕੱਠੇ ਹੋਏ ਹਨ। ਕਈ ਸ਼ਹਿਰਾਂ ਵਿੱਚ ਭਾਰੀ ਹੰਗਾਮਾ ਹੋ ਰਿਹਾ ਹੈ।
ਨੇਪਾਲ ਵਿੱਚ ਤਾਜ਼ਾ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ, Gen-Z ਨੇ ਪ੍ਰਧਾਨ ਮੰਤਰੀ ਓਲੀ ਦੇ ਅਸਤੀਫੇ ਅਤੇ ਭ੍ਰਿਸ਼ਟ ਸਿਆਸਤਦਾਨਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਵਿਦਿਆਰਥੀਆਂ ਦੀ ਅਗਵਾਈ ਵਿੱਚ ਹਿੰਸਕ ਸਰਕਾਰ ਵਿਰੋਧੀ ਪ੍ਰਦਰਸ਼ਨ ਮੰਗਲਵਾਰ ਨੂੰ ਨੇਪਾਲ ਵਿੱਚ ਦੂਜੇ ਦਿਨ ਵੀ ਜਾਰੀ ਰਹੇ। ਪ੍ਰਦਰਸ਼ਨਕਾਰੀਆਂ ਨੇ ਜਨਤਕ ਇਕੱਠਾਂ ‘ਤੇ ਪਾਬੰਦੀਆਂ ਦੀ ਉਲੰਘਣਾ ਕੀਤੀ ਅਤੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਕਈ ਰਾਜਨੀਤਿਕ ਨੇਤਾਵਾਂ ਦੇ ਨਿਵਾਸ ਸਥਾਨਾਂ ਦੀ ਭੰਨਤੋੜ ਕੀਤੀ ਅਤੇ ਕਈ ਮੰਤਰੀਆਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ।
ਉੱਧਰ, ਨੇਪਾਲ ਦੇ ਲਲਿਤਪੁਰ ਦੇ ਭੈਸਪਤੀ ਵਿੱਚ ਕਈ ਹੈਲੀਕਾਪਟਰ ਉੱਡਦੇ ਦੇਖੇ ਗਏ, ਮੰਨਿਆ ਇਹ ਵੀ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਓਲੀ ਆਪਣੇ ਕੁਝ ਨੇੜਲੇ ਮੰਤਰੀਆਂ ਸਮੇਤ ਹੈਲੀਕਾਪਟਰਾਂ ਰਾਹੀਂ ਕਾਠਮਾਂਡੂ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਇਸ ਦੌਰਾਨ, ਹਿਮਾਲੀਅਨ ਏਅਰਵੇਜ਼ ਦਾ ਇੱਕ ਜਹਾਜ਼ ਕਾਠਮੰਡੂ ਹਵਾਈ ਅੱਡੇ ‘ਤੇ ਪਹੁੰਚ ਗਿਆ ਹੈ। ਕੇਪੀ ਓਲੀ ਇਸੇ ਜਹਾਜ਼ ਰਾਹੀਂ ਚੀਨ ਗਏ ਸਨ। ਉੱਧਰ, ਪ੍ਰਦਰਸ਼ਨਕਾਰੀ ਕੇਪੀ ਓਲੀ ਦੀ ਭਾਲ ਕਰ ਰਹੇ ਹਨ। ਅੰਦੋਲਨਕਾਰੀਆਂ ਨੇ ਭਗਤਪੁਰ ਦੇ ਬਾਲਾਕੋਟ ਵਿੱਚ ਓਲੀ ਦੇ ਨਿਵਾਸ ਨੂੰ ਅੱਗ ਲਗਾ ਦਿੱਤੀ।
ਪ੍ਰਦਰਸ਼ਨਕਾਰੀਆਂ ਨੇ ਵਿੱਤ ਮੰਤਰੀ ਨੂੰ ਸੜਕ ਤੇ ਕੁੱਟਿਆ
ਨੇਪਾਲ ਵਿੱਚ ਪ੍ਰਦਰਸ਼ਨਕਾਰੀ ਕਾਬੂ ਤੋਂ ਬਾਹਰ ਹੋ ਗਏ ਹਨ। ਜਿਵੇਂ ਹੀ ਉਹ ਸੰਸਦ ਭਵਨ ਵਿੱਚ ਦਾਖਲ ਹੋਏ, ਉਨ੍ਹਾਂ ਨੇ ਵਿੱਤ ਮੰਤਰੀ ਵਿਸ਼ਨੂੰ ਪੌਡੇਲ ਨੂੰ ਫੜ ਲਿਆ ਅਤੇ ਸੜਕ ‘ਤੇ ਉਨ੍ਹਾਂ ਨੂੰ ਕੁੱਟਦੇ ਹੋਏ ਨਜਰ ਆਏ।
ਪ੍ਰਦਰਸ਼ਨਕਾਰੀਆਂ ਨੇ ਖੋਹੇ ਫੌਜ ਦੇ ਹਥਿਆਰ
ਨੇਪਾਲ ਵਿੱਚ ਸੰਸਦ ਵਿੱਚ ਦਾਖਲ ਹੋਏ ਪ੍ਰਦਰਸ਼ਨਕਾਰੀਆਂ ਨੇ ਫੌਜ ਦੇ ਹਥਿਆਰ ਖੋਹ ਲਏ ਅਤੇ ਉਨ੍ਹਾਂ ਨੂੰ ਲਹਿਰਾਉਂਦੇ ਹੋਏ ਦੇਖਿਆ ਗਿਆ। ਇਸ ਦੌਰਾਨ, ਕਾਠਮਾਂਡੂ ਹਵਾਈ ਅੱਡੇ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸ਼ਹਿਰ ਵਿੱਚ ਸਥਿਤੀ ਲਗਾਤਾਰ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ।
#WATCH | Nepal: Protesters chase and pelt stones at security personnel in Kathmandu, as the demonstrations turn violent. Protesters are demonstrating against alleged corruption. pic.twitter.com/v4BYEd03Xe
— ANI (@ANI) September 9, 2025ਇਹ ਵੀ ਪੜ੍ਹੋ
ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਘਰ ਵਿੱਚ ਅੱਗਜ਼ਨੀ
ਗੁੱਸੇ ਵਿੱਚ ਆਈ ਭੀੜ ਆਗੂਆਂ ਅਤੇ ਮੰਤਰੀਆਂ ਦੇ ਘਰਾਂ ਵਿੱਚ ਭੰਨਤੋੜ ਕਰ ਰਹੀ ਹੈ ਅਤੇ ਅੱਗ ਲਗਾ ਰਹੀ ਹੈ। ਬਾਲਾਕੋਟ ਵਿੱਚ ਪ੍ਰਧਾਨ ਮੰਤਰੀ ਓਲੀ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੇ ਨਿੱਜੀ ਘਰ ‘ਤੇ ਕਬਜ਼ਾ ਕਰ ਲਿਆ ਅਤੇ ਅੱਗ ਲਗਾ ਦਿੱਤੀ। ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ।
ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਰਮੇਸ਼ ਲੇਖਕ , ਵਿਦੇਸ਼ ਮੰਤਰੀ ਡਾ. ਰਜੂ ਰਾਣਾ ਦੇਉਬਾ, ਸੰਚਾਰ ਮੰਤਰੀ ਪ੍ਰਿਥਵੀ ਸੁੱਬਾ ਗੁਰੂੰਗ, ਊਰਜਾ ਮੰਤਰੀ ਦੀਪਕ ਖੜਕਾ ਦੇ ਘਰਾਂ ਦੀ ਵੀ ਭੰਨਤੋੜ ਕੀਤੀ ਗਈ ਅਤੇ ਅੱਗ ਲਗਾ ਦਿੱਤੀ ਗਈ। ਮੰਤਰੀਆਂ ਨੂੰ ਸੁਰੱਖਿਅਤ ਥਾਂ ‘ਤੇ ਲਿਜਾਇਆ ਜਾ ਰਿਹਾ ਹੈ। ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ, ਰਾਜਧਾਨੀ ਕਾਠਮਾਂਡੂ ਸਮੇਤ ਕਈ ਸ਼ਹਿਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।
ਪ੍ਰਦਰਸ਼ਨ ਹਿੰਸਾ ਵਿੱਚ ਕਿਵੇਂ ਬਦਲਿਆ?
ਓਲੀ ਸਰਕਾਰ ‘ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਨਾ ਕਰਨ ਦਾ ਆਰੋਪ ਲਗਾਇਆ ਗਿਆ। ਨੌਜਵਾਨ ਬੇਰੁਜ਼ਗਾਰੀ, ਆਰਥਿਕ ਮੰਦੀ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨਾ ਚਾਹੁੰਦੇ ਸਨ। ਸੋਮਵਾਰ ਨੂੰ ਹਜ਼ਾਰਾਂ ਨੌਜਵਾਨਾਂ ਨੇ ਕਾਠਮਾਂਡੂ ਵਿੱਚ ਸੰਸਦ ਭਵਨ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ।
ਉਹ ਸਰਕਾਰ ਤੋਂ ਸੋਸ਼ਲ ਮੀਡੀਆ ‘ਤੇ ਲੱਗੈ ਬੈਨ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ। ਇਨ੍ਹਾਂ ਵਿੱਚੋਂ ਕੁਝ ਲੋਕ ਸੰਸਦ ਕੰਪਲੈਕਸ ਵਿੱਚ ਦਾਖਲ ਹੋ ਗਏ, ਜਿਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਵਾਟਰ ਕੈਨਨ, ਅੱਥਰੂ ਗੈਸ ਦੇ ਗੋਲੇ ਅਤੇ ਗੋਲੀਬਾਰੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਨੇਤਾਵਾਂ ਦੇ ਬੱਚੇ ਭ੍ਰਿਸ਼ਟਾਚਾਰ ਰਾਹੀਂ ਕਮਾਏ ਪੈਸੇ ਦਾ ਆਨੰਦ ਮਾਣ ਰਹੇ ਹਨ ਅਤੇ ਅਸੀਂ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਰਹੇ ਹਾਂ।


