AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਮਰੀਕਾ ‘ਚ ਪਠਾਨਕੋਟ ਦੇ ਰੋਮਾਂਚ ਮਹਾਜਨ ਦੇ ਨਾਂ ‘ਤੇ ਬਣਿਆ ਕਾਨੂੰਨ, ਨਿਊਯਾਰਕ ‘ਚ 150 ਸਾਲ ਪੁਰਾਣਾ ਘੋੜਾ-ਗੱਡੀਆਂ ਦਾ ਕਾਰੋਬਾਰ ਹੋਵੇਗਾ ਬੰਦ

Romanch Mahajan: ਅਮਰੀਕਾ ਦੇ ਨਿਊਯਾਰਕ ਵਿੱਚ ਪਠਾਨਕੋਟ ਦੇ ਰਹਿਣ ਵਾਲੇ ਰੋਮਾਂਚ ਮਹਾਜਨ ਦੀ ਯਾਦ ਵਿੱਚ ਇੱਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਸੈਂਟਰਲ ਪਾਰਕ ਵਿੱਚ ਹੋਏ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਦੇ ਨਾਂ 'ਤੇ ਹੁਣ ਨਿਊਯਾਰਕ ਦਾ ਨਵਾਂ ਕਾਨੂੰਨ 'ਰੋਮਾਂਚ ਲਾਅ' ਕਹਾਵੇਗਾ। ਇਸ ਕਾਨੂੰਨ ਤਹਿਤ 1 ਜੂਨ 2028 ਤੱਕ ਸ਼ਹਿਰ ਵਿੱਚ ਘੋੜਾ-ਗੱਡੀਆਂ ਚਲਾਉਣ 'ਤੇ ਪਾਬੰਦੀ ਲਗਾਈ ਜਾਵੇਗੀ।

ਅਮਰੀਕਾ 'ਚ ਪਠਾਨਕੋਟ ਦੇ ਰੋਮਾਂਚ ਮਹਾਜਨ ਦੇ ਨਾਂ 'ਤੇ ਬਣਿਆ ਕਾਨੂੰਨ, ਨਿਊਯਾਰਕ 'ਚ 150 ਸਾਲ ਪੁਰਾਣਾ ਘੋੜਾ-ਗੱਡੀਆਂ ਦਾ ਕਾਰੋਬਾਰ ਹੋਵੇਗਾ ਬੰਦ
ਅਮਰੀਕਾ ‘ਚ ਪਠਾਨਕੋਟ ਦੇ ਰੋਮਾਂਚ ਮਹਾਜਨ ਦੇ ਨਾਂ ‘ਤੇ ਪਾਸ ਹੋਇਆ ਕਾਨੂੰਨ
tv9-punjabi
| Updated On: 23 Nov 2026 13:44 PM IST
Share

ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਪਠਾਨਕੋਟ ਦੇ ਰਹਿਣ ਵਾਲੇ ਰੋਮਾਂਚ ਮਹਾਜਨ ਦੇ ਨਾਂ ‘ਤੇ ਅਮਰੀਕਾ ਵਿੱਚ ਨਵਾਂ ਕਾਨੂੰਨ ‘ਰੋਮਾਂਚ ਲਾਅ’ ਪਾਸ ਹੋ ਗਿਆ ਹੈ। ਨਿਊਯਾਰਕ ਵਿੱਚ ਘੋੜਿਆਂ ਨਾਲ ਚੱਲਣ ਵਾਲੀਆਂ ਗੱਡੀਆਂ ਨੂੰ ਪੜਾਅਵਾਰ ਬੰਦ ਕਰਨ ਲਈ ਪ੍ਰਸਤਾਵਿਤ ਬਿੱਲ ਨੂੰ ਪਹਿਲਾਂ ‘ਰਾਈਡਰ ਲਾਅ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਹੁਣ ਰੋਮਾਂਚ ਦੀ ਯਾਦ ਵਿੱਚ ਇਸ ਦਾ ਨਾਂ ਬਦਲ ਕੇ ‘ਰੋਮਾਂਚ ਲਾਅ’ ਰੱਖ ਦਿੱਤਾ ਗਿਆ ਹੈ।

ਨਿਊਯਾਰਕ ਦੇ ਮੇਅਰ ਜੋਹਰਾਨ ਕਵਾਮੇ ਮਮਦਾਨੀ ਨੇ ਸ਼ਹਿਰ ਵਿੱਚ ਪਿਛਲੇ 150 ਸਾਲਾਂ ਤੋਂ ਚੱਲ ਰਹੇ ਘੋੜਾ-ਗੱਡੀਆਂ (Horse-Drawn Carriage) ਦੇ ਕਾਰੋਬਾਰ ਨੂੰ ਖ਼ਤਮ ਕਰਨ ਵਾਲੇ ਇਤਿਹਾਸਕ ਕਾਨੂੰਨ ‘ਤੇ ਦਸਤਖ਼ਤ ਕਰ ਦਿੱਤੇ ਹਨ। ਕੌਂਸਲ ਮੈਂਬਰ ਕ੍ਰਿਸਟੋਫਰ ਮਾਰਟੇ ਵੱਲੋਂ ਪੇਸ਼ ਕੀਤੇ ਗਏ ‘ਰੋਮਾਂਚ ਲਾਅ’ ਤਹਿਤ 1 ਜੂਨ 2028 ਤੱਕ ਨਿਊਯਾਰਕ ਦੀਆਂ ਸੜਕਾਂ ਤੋਂ ਘੋੜਾ-ਗੱਡੀਆਂ ਦਾ ਸੰਚਾਲਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।

ਮੇਅਰ ਮਮਦਾਨੀ ਨੇ ਕਿਹਾ ਕਿ ਇਹ ਫ਼ੈਸਲਾ ਜਨਤਕ ਸੁਰੱਖਿਆ ਅਤੇ ਪਸ਼ੂ ਭਲਾਈ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਹਾਲਾਂਕਿ, ਸ਼ਹਿਰ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਉਨ੍ਹਾਂ ਮਜ਼ਦੂਰਾਂ ਪ੍ਰਤੀ ਵੀ ਹੈ, ਜਿਨ੍ਹਾਂ ਦੀ ਰੋਜ਼ੀ-ਰੋਟੀ ਇਸ ਕਾਰੋਬਾਰ ‘ਤੇ ਨਿਰਭਰ ਕਰਦੀ ਹੈ।

ਦੂਜੇ ਪਾਸੇ, ਟਰਾਂਸਪੋਰਟ ਵਰਕਰਜ਼ ਯੂਨੀਅਨ ਅਤੇ ਘੋੜਾ-ਗੱਡੀਆਂ ਦੇ ਮਾਲਕਾਂ ਨੇ ਆਪਣੀ ਰੋਜ਼ੀ-ਰੋਟੀ ‘ਤੇ ਸੰਕਟ ਦਾ ਹਵਾਲਾ ਦਿੰਦਿਆਂ ਇਸ ਪਾਬੰਦੀ ਖ਼ਿਲਾਫ਼ ਫੈਡਰਲ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦੱਸ ਦੇਈਏ ਕਿ ਇਸ ਕਾਨੂੰਨ ਤੋਂ ਬਾਅਦ ਰੋਮਾਂਚ ਪਹਿਲੇ ਭਾਰਤੀ ਹੋਣਗੇ, ਜਿਨ੍ਹਾਂ ਦੇ ਨਾਂ ‘ਤੇ ਅਮਰੀਕਾ ਵਿੱਚ ਕੋਈ ਕਾਨੂੰਨ ਬਣਾਇਆ ਗਿਆ ਹੈ।

ਜਿੰਦਾਦਿਲ ਅਤੇ ਦੂਜਿਆਂ ਦੀ ਮਦਦ ਕਰਨ ਵਾਲੇ ਇਨਸਾਨ ਸਨ ਰੋਮਾਂਚ: ਮੇਅਰ ਮਮਦਾਨੀ

ਮੇਅਰ ਮਮਦਾਨੀ ਨੇ ਦੱਸਿਆ ਕਿ ਉਨ੍ਹਾਂ ਨੇ ਰੋਮਾਂਚ ਦੇ ਮਾਤਾ-ਪਿਤਾ ਦੀਪਕ ਮਹਾਜਨ ਅਤੇ ਪ੍ਰਿਆ ਮਹਾਜਨ ਨਾਲ ਗੱਲਬਾਤ ਕੀਤੀ ਹੈ। ਉਹ ਚਾਹੁੰਦੇ ਹਨ ਕਿ ਦੁਨੀਆ ਰੋਮਾਂਚ ਨੂੰ ਉਨ੍ਹਾਂ ਦੇ ਜਿਊਣ ਦੇ ਅੰਦਾਜ਼ ਲਈ ਯਾਦ ਰੱਖੇ। ਮੇਅਰ ਨੇ ਕਿਹਾ ਕਿ ਰੋਮਾਂਚ ਮਹਿਜ਼ 18 ਸਾਲ ਦੇ ਇੱਕ ਹੋਣਹਾਰ ਅਤੇ ਜਿੰਦਾਦਿਲ ਨੌਜਵਾਨ ਸਨ। ਉਨ੍ਹਾਂ ਨੂੰ ਸਨੀਕਰਜ਼ (ਜੁੱਤੀਆਂ) ਇਕੱਠੀਆਂ ਕਰਨ ਦਾ ਬੇਹੱਦ ਸ਼ੌਕ ਸੀ ਅਤੇ ਉਹ ਆਪਣੇ ਛੋਟੇ ਭਰਾ ਦੇ ਸਭ ਤੋਂ ਚੰਗੇ ਦੋਸਤ ਸਨ।

ਰੋਮਾਂਚ ਦੇ ਚਾਚਾ ਦਾ ਹਵਾਲਾ ਦਿੰਦਿਆਂ ਮੇਅਰ ਨੇ ਕਿਹਾ ਕਿ ਉਹ ਬੇਮਿਸਾਲ ਦਿਆਲਤਾ ਅਤੇ ਉਦਾਰਤਾ ਵਾਲੇ ਇਨਸਾਨ ਸਨ। ਉਹ ਕਿਸੇ ਨੂੰ ਜਾਣਦੇ ਹੋਣ ਜਾਂ ਨਾ ਜਾਣਦੇ ਹੋਣ, ਹਰ ਕਿਸੇ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਸਨ।

ਪ੍ਰਭਾਵਿਤ ਮੁਲਾਜ਼ਮਾਂ ਅਤੇ ਘੋੜਿਆਂ ਲਈ ਵਿਸ਼ੇਸ਼ ਯੋਜਨਾ

ਵਿੱਤੀ ਸਹਾਇਤਾ ਅਤੇ ਰੁਜ਼ਗਾਰ: ‘NYC Talent’ ਅਤੇ ‘Department of Small Business Services’ ਦੇ ਸਹਿਯੋਗ ਨਾਲ ਇੱਕ ਨਵਾਂ ‘Horse Carriage Worker Industry Program’ ਸ਼ੁਰੂ ਕੀਤਾ ਜਾਵੇਗਾ। ਇਸ ਤਹਿਤ ਗੱਡੀਆਂ ਦੇ ਮਾਲਕਾਂ ਤੋਂ ਮੈਡੇਲੀਅਨ ਵਾਪਸ ਖਰੀਦੇ ਜਾਣਗੇ ਅਤੇ ਚਾਲਕਾਂ ਤੇ ਹੋਰ ਕਰਮਚਾਰੀਆਂ ਨੂੰ ਨਵੇਂ ਕਰੀਅਰ ਲਈ ਸਿਖਲਾਈ, ਟਿਊਸ਼ਨ ਸਹਾਇਤਾ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਵਿੱਚ ਮਦਦ ਦਿੱਤੀ ਜਾਵੇਗੀ। ਇਸ ਦੀ ਵਿਸਤ੍ਰਿਤ ਯੋਜਨਾ ਅਪ੍ਰੈਲ 2027 ਤੱਕ ਜਾਰੀ ਕੀਤੀ ਜਾਵੇਗੀ।

ਘੋੜਿਆਂ ਦਾ ਸੁਰੱਖਿਅਤ ਪੁਨਰਵਾਸ: ਮੇਅਰ ਦੇ ਪਸ਼ੂ ਭਲਾਈ ਦਫ਼ਤਰ ਅਨੁਸਾਰ, ਇਨ੍ਹਾਂ ਘੋੜਿਆਂ ਨੂੰ ਰਿਟਾਇਰਮੈਂਟ ਤੋਂ ਬਾਅਦ ਸੁਰੱਖਿਅਤ ਰੱਖਣ ਲਈ ਸੈਂਕਚੁਅਰੀ ਅਤੇ ਬਚਾਅ ਸੰਗਠਨ ਤਿਆਰ ਹਨ। ਕਾਨੂੰਨ ਤਹਿਤ ਇਨ੍ਹਾਂ ਘੋੜਿਆਂ ਨੂੰ ਬੁੱਚੜਖਾਨਿਆਂ ਜਾਂ ਕਿਸੇ ਹੋਰ ਘੋੜਾ-ਗੱਡੀ ਕਾਰੋਬਾਰ ਵਿੱਚ ਵੇਚਣ ‘ਤੇ ਸਖ਼ਤ ਪਾਬੰਦੀ ਹੋਵੇਗੀ।

ਭਵਿੱਖ ਦੇ ਵਿਕਲਪ: ਪ੍ਰਸ਼ਾਸਨ ਵੱਲੋਂ ਸੈਂਟਰਲ ਪਾਰਕ ਦੇ ਅੰਦਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਘੋੜਾ-ਗੱਡੀਆਂ ਦੇ ਵਿਕਲਪ ਵਜੋਂ ਇਲੈਕਟ੍ਰਿਕ ਗੱਡੀਆਂ ਅਤੇ ਇਲੈਕਟ੍ਰਿਕ ਪੈਡਲ-ਅਸਿਸਟ ਸਾਈਕਲਾਂ ਦੀ ਸੰਭਾਵਨਾ ਦਾ ਅਧਿਐਨ ਵੀ ਕਰਵਾਇਆ ਜਾਵੇਗਾ।

ਲਗਭਗ ਦੋ ਦਹਾਕਿਆਂ ਦੀ ਲੰਬੀ ਬਹਿਸ ਅਤੇ ਪਸ਼ੂ ਅਧਿਕਾਰ ਕਾਰਕੁਨਾਂ ਦੇ ਸੰਘਰਸ਼ ਤੋਂ ਬਾਅਦ ਪਾਸ ਹੋਏ ਇਸ ਕਾਨੂੰਨ ਦਾ ਸਿਟੀ ਕੌਂਸਲ ਦੀ ਸਪੀਕਰ ਜੂਲੀ ਮੇਨਿਨ ਅਤੇ ਸੈਂਟਰਲ ਪਾਰਕ ਕਨਜ਼ਰਵੈਂਸੀ ਨੇ ਸਵਾਗਤ ਕੀਤਾ ਹੈ।

Follow Us
ਸੈਫ਼ ਨੂੰ ਕਿਸਨੇ ਦਿੱਤੀ ਧਮਕੀ? ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਕੀ ਹੈ ਮੁੰਬਈ ਪੁਲਿਸ ਦੀ ਤਿਆਰੀ?
ਸੈਫ਼ ਨੂੰ ਕਿਸਨੇ ਦਿੱਤੀ ਧਮਕੀ? ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਕੀ ਹੈ ਮੁੰਬਈ ਪੁਲਿਸ ਦੀ ਤਿਆਰੀ?...
ਮਾਰਕ ਜ਼ੁਕਰਬਰਗ ਦਾ ₹538 ਕਰੋੜ ਦਾ ਆਇਰਿਸ਼ ਮਹਿਲ, ਜਾਣੋ ਸਟ੍ਰੈਨਕੈਲੀ ਕਾਸਲ ਦੀ ਖਾਸੀਅਤ
ਮਾਰਕ ਜ਼ੁਕਰਬਰਗ ਦਾ ₹538 ਕਰੋੜ ਦਾ ਆਇਰਿਸ਼ ਮਹਿਲ, ਜਾਣੋ ਸਟ੍ਰੈਨਕੈਲੀ ਕਾਸਲ ਦੀ ਖਾਸੀਅਤ...
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ......
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ...
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ......
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ...
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ...
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ...
ਪੰਜਾਬ ਚੋਣਾਂ 2027: ਕੀ 50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ
ਪੰਜਾਬ ਚੋਣਾਂ 2027: ਕੀ  50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ...