AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਈਰਾਨ ਜੰਗ ਪਈ ਮਹਿੰਗੀ, ਅਮਰੀਕਾ ਨੇ ਹੁਣ ਤੱਕ ਖਰਚ ਕੀਤੇ 37.5 ਅਰਬ ਡਾਲਰ, 87 ਅਰਬ ਡਾਲਰ ਹੋਰ ਮੰਗੇ

Iran War: ਅਮਰੀਕਾ-ਈਰਾਨ ਜੰਗ ਦਾ ਖਰਚ ਵਧ ਕੇ 37.5 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਪੈਂਟਾਗਨ ਨੇ ਹੁਣ ਕਾਂਗਰਸ ਤੋਂ 87 ਅਰਬ ਡਾਲਰ ਦੀ ਵਾਧੂ ਫੰਡਿੰਗ ਦੀ ਮੰਗ ਕੀਤੀ ਹੈ। ਇਸ ਜੰਗ ਵਿੱਚ ਹੁਣ ਤੱਕ 17 ਅਮਰੀਕੀ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 100 ਤੋਂ ਵੱਧ ਜਵਾਨ ਜ਼ਖਮੀ ਹੋਏ ਹਨ। ਵਧਦੇ ਖਰਚ, ਰਣਨੀਤੀ ਅਤੇ ਫੰਡਿੰਗ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਾਂਗਰਸ ਵਿੱਚ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ।

ਈਰਾਨ ਜੰਗ ਪਈ ਮਹਿੰਗੀ, ਅਮਰੀਕਾ ਨੇ ਹੁਣ ਤੱਕ ਖਰਚ ਕੀਤੇ 37.5 ਅਰਬ ਡਾਲਰ, 87 ਅਰਬ ਡਾਲਰ ਹੋਰ ਮੰਗੇ
ਅਮਰੀਕਾ-ਈਰਾਨ ਜੰਗ ਪਈ ਮਹਿੰਗੀ
tv9-punjabi
| Published: 22 Jul 2026 14:44 PM IST
Share

ਅਮਰੀਕਾ ਅਤੇ ਈਰਾਨ ਵਿਚਕਾਰ ਜਾਰੀ ਜੰਗ ‘ਤੇ ਹੁਣ ਅਮਰੀਕਾ ਦਾ ਖਰਚ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਸੈਨੇਟ ਦੀ ਐਪ੍ਰੋਪ੍ਰੀਏਸ਼ਨ ਕਮੇਟੀ ਵਿੱਚ ਦੱਸਿਆ ਕਿ ਹੁਣ ਤੱਕ ਇਸ ਜੰਗ ‘ਤੇ ਅਮਰੀਕਾ 37.5 ਅਰਬ ਡਾਲਰ (ਲਗਭਗ 3.2 ਲੱਖ ਕਰੋੜ ਰੁਪਏ) ਖਰਚ ਕਰ ਚੁੱਕਾ ਹੈ। ਇਹ ਅੰਕੜਾ ਮਈ ਮਹੀਨੇ ਵਿੱਚ ਪੈਂਟਾਗਨ ਵੱਲੋਂ ਲਗਾਏ ਗਏ ਅਨੁਮਾਨ ਤੋਂ ਕਰੀਬ 8 ਅਰਬ ਡਾਲਰ ਜ਼ਿਆਦਾ ਹੈ।

ਪੈਂਟਾਗਨ ਨੇ ਹੁਣ ਕਾਂਗਰਸ ਤੋਂ 87 ਅਰਬ ਡਾਲਰ ਦੀ ਵਾਧੂ ਫੰਡਿੰਗ ਦੀ ਮੰਗ ਕੀਤੀ ਹੈ। ਇਸ ਵਿੱਚੋਂ ਕਰੀਬ 67 ਅਰਬ ਡਾਲਰ ਮੱਧ ਪੂਰਬ ਵਿੱਚ ਚੱਲ ਰਹੇ ਫੌਜੀ ਆਪਰੇਸ਼ਨਾਂ ਲਈ ਰੱਖੇ ਗਏ ਹਨ। ਹੇਗਸੇਥ ਨੇ ਇਸ ਨੂੰ ਬੇਹੱਦ ਜ਼ਰੂਰੀ ਦੱਸਦੇ ਹੋਏ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦਾ 1.5 ਟ੍ਰਿਲੀਅਨ ਡਾਲਰ ਦਾ ਰੱਖਿਆ ਬਜਟ ਅਮਰੀਕੀ ਫੌਜ ਲਈ ਆਉਣ ਵਾਲੇ ਸਮੇਂ ਦਾ ਵੱਡਾ ਨਿਵੇਸ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਫੰਡ ਨਹੀਂ ਮਿਲਿਆ ਤਾਂ ਸੈਨਿਕਾਂ ਦੀ ਤਨਖਾਹ ਦੇਣ, ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਭਰਪਾਈ ਕਰਨ ਅਤੇ ਫੌਜੀ ਕਾਰਵਾਈਆਂ ਨੂੰ ਬਿਨਾਂ ਰੁਕਾਵਟ ਜਾਰੀ ਰੱਖਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ।

ਹੁਣ ਤੱਕ 17 ਅਮਰੀਕੀ ਸੈਨਿਕਾਂ ਦੀ ਮੌਤ

ਇਸ ਦੌਰਾਨ ਜੰਗ ਵਿੱਚ ਅਮਰੀਕੀ ਫੌਜ ਨੂੰ ਵੀ ਨੁਕਸਾਨ ਝੱਲਣਾ ਪਿਆ ਹੈ। ਪੈਂਟਾਗਨ ਮੁਤਾਬਕ ਹਾਲ ਹੀ ਵਿੱਚ 3 ਹੋਰ ਅਮਰੀਕੀ ਸੈਨਿਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਜੁਲਾਈ ਦੀ ਸ਼ੁਰੂਆਤ ਤੋਂ ਹੁਣ ਤੱਕ ਮਰਨ ਵਾਲੇ ਅਮਰੀਕੀ ਸੈਨਿਕਾਂ ਦੀ ਗਿਣਤੀ 17 ਹੋ ਗਈ ਹੈ, ਜਦਕਿ 100 ਤੋਂ ਵੱਧ ਸੈਨਿਕ ਜ਼ਖਮੀ ਹੋਏ ਹਨ। ਜੰਗ ਦੀ ਲਾਗਤ ਲਗਾਤਾਰ ਵੱਧ ਰਹੀ ਹੈ। ਪਹਿਲੇ ਹਫ਼ਤੇ ਵਿੱਚ ਇਸ ਦਾ ਖਰਚ 11.3 ਅਰਬ ਡਾਲਰ ਦੱਸਿਆ ਗਿਆ ਸੀ। ਉੱਥੇ ਹੀ 12 ਮਈ ਤੱਕ ਇਹ ਵੱਧ ਕੇ ਕਰੀਬ 29 ਅਰਬ ਡਾਲਰ ਪਹੁੰਚ ਗਿਆ ਸੀ। ਹੁਣ ਇਹ ਅੰਕੜਾ 37.5 ਅਰਬ ਡਾਲਰ ਤੱਕ ਪਹੁੰਚ ਚੁੱਕਾ ਹੈ।

ਵਾਧੂ ਫੰਡਿੰਗ ਨੂੰ ਲੈ ਕੇ ਉੱਠੇ ਸਵਾਲ

ਕਾਂਗਰਸ ਵਿੱਚ ਇਸ ਵਾਧੂ ਫੰਡਿੰਗ ਨੂੰ ਲੈ ਕੇ ਤਿੱਖੀ ਬਹਿਸ ਚੱਲ ਰਹੀ ਹੈ। ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਦੀ ਜੰਗੀ ਨੀਤੀ ‘ਤੇ ਸਵਾਲ ਚੁੱਕੇ ਹਨ। ਸੈਨੇਟਰ ਪੈਟੀ ਮਰੇ ਨੇ ਕਿਹਾ ਕਿ ਇਹ ਜੰਗ ਇੱਕ ਵਾਰ ਫਿਰ ਬੇਅੰਤ ਜੰਗ ਬਣਦੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਟਰੰਪ ਵਾਰ-ਵਾਰ ਕਹਿ ਰਹੇ ਹਨ ਕਿ ਈਰਾਨ ਨਾਲ ਸਮਝੌਤਾ ਨੇੜੇ ਹੈ, ਤਾਂ ਫਿਰ 70 ਅਰਬ ਡਾਲਰ ਤੋਂ ਵੱਧ ਵਾਧੂ ਪੈਸੇ ਦੀ ਲੋੜ ਕਿਉਂ ਪੈ ਰਹੀ ਹੈ। ਸੈਨੇਟਰ ਜੀਨ ਸ਼ਾਹੀਨ ਨੇ ਵੀ ਸਵਾਲ ਚੁੱਕਿਆ ਕਿ ਪਿਛਲੇ ਸਾਲ ਮਿਲੇ 150 ਅਰਬ ਡਾਲਰ ਦੇ ਬਜਟ ਵਿੱਚੋਂ ਕਰੀਬ ਅੱਧਾ ਪੈਸਾ ਅਜੇ ਤੱਕ ਖਰਚ ਨਹੀਂ ਹੋਇਆ, ਫਿਰ ਨਵੀਂ ਫੰਡਿੰਗ ਕਿਉਂ ਮੰਗੀ ਜਾ ਰਹੀ ਹੈ। ਇਸ ‘ਤੇ ਹੇਗਸੇਥ ਨੇ ਜਵਾਬ ਦਿੱਤਾ ਕਿ ਪਹਿਲਾਂ ਵਾਲਾ ਪੈਸਾ ਸਤੰਬਰ ਤੱਕ ਖਰਚ ਹੋ ਜਾਵੇਗਾ।

ਹੇਗਸੇਥ ਅਤੇ ਡੈਮੋਕ੍ਰੇਟ ਸੰਸਦ ਮੈਂਬਰਾਂ ਵਿਚਕਾਰ ਬਹਿਸ

ਤਿੰਨ ਘੰਟਿਆਂ ਤੋਂ ਵੱਧ ਚੱਲੀ ਸੁਣਵਾਈ ਦੌਰਾਨ ਜੰਗ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਕਈ ਵਾਰ ਨਾਅਰੇਬਾਜ਼ੀ ਕਰਕੇ ਕਾਰਵਾਈ ਵਿੱਚ ਰੁਕਾਵਟ ਪਾਈ। ਸੁਣਵਾਈ ਦੌਰਾਨ ਹੇਗਸੇਥ ਅਤੇ ਡੈਮੋਕ੍ਰੇਟ ਸੰਸਦ ਮੈਂਬਰਾਂ ਵਿਚਕਾਰ ਤਿੱਖੀ ਬਹਿਸ ਵੀ ਹੋਈ। ਰਿਪਬਲਿਕਨ ਪਾਰਟੀ ਇਸ ਫੰਡਿੰਗ ਬਿੱਲ ਨੂੰ ਜਲਦ ਪਾਸ ਕਰਵਾਉਣਾ ਚਾਹੁੰਦੀ ਹੈ, ਪਰ ਡੈਮੋਕ੍ਰੇਟਸ ਅਤੇ ਕੁਝ ਰਿਪਬਲਿਕਨ ਸੰਸਦ ਮੈਂਬਰ ਇਸ ਦਾ ਵਿਰੋਧ ਕਰ ਰਹੇ ਹਨ। ਅਜਿਹੇ ਵਿੱਚ ਕਾਂਗਰਸ ਦੀਆਂ ਛੁੱਟੀਆਂ ਤੋਂ ਪਹਿਲਾਂ ਇਸ ਪ੍ਰਸਤਾਵ ਦੇ ਪਾਸ ਹੋਣ ਨੂੰ ਲੈ ਕੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ।

Source:TV9Hindi.com

Follow Us
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...