AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਹੜ੍ਹ ‘ਚ ਸਭ ਕੁਝ ਵਹਿ ਗਿਆ, ਫਿਰ ਵੀ ਕਿਵੇਂ ਬਚਿਆ ਨੇਪਾਲ ਦਾ ਹਰਾ ਘਰ?

Nepal flood: ਨੇਪਾਲ ਵਿੱਚ ਭਿਆਨਕ ਫਲੈਸ਼ ਫਲੱਡ ਦੌਰਾਨ ਆਸ-ਪਾਸ ਦੀਆਂ ਇਮਾਰਤਾਂ ਢਹਿ ਗਈਆਂ, ਪਰ ਇੱਕ ਹਰਾ ਘਰ ਬਚ ਗਿਆ। ਮਜ਼ਬੂਤ RCC ਫਰੇਮ, ਸਟੀਲ ਸਰਿਆ ਅਤੇ ਉੱਚੀ ਜਗ੍ਹਾ ਤੇ ਬਣਿਆ ਹੋਣ ਕਾਰਨ ਇਹ ਘਰ ਤੇਜ਼ ਪਾਣੀ ਅਤੇ ਮਲਬੇ ਦੀ ਲਪੇਟ ਤੋਂ ਬਚ ਗਿਆ।

ਹੜ੍ਹ 'ਚ ਸਭ ਕੁਝ ਵਹਿ ਗਿਆ, ਫਿਰ ਵੀ ਕਿਵੇਂ ਬਚਿਆ ਨੇਪਾਲ ਦਾ ਹਰਾ ਘਰ?
ਹੜ੍ਹ ‘ਚ ਕਿਵੇਂ ਬਚਿਆ ਨੇਪਾਲ ਦਾ ਹਰਾ ਘਰ?
tv9-punjabi
| Published: 31 Aug 2026 12:00 PM IST
Share

ਨੇਪਾਲ ਵਿੱਚ ਆਈ ਭਿਆਨਕ ਹੜ੍ਹ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਤੇਜ਼ ਰਫ਼ਤਾਰ ਪਾਣੀ ਦੇ ਨਾਲ ਵੱਡੇ-ਵੱਡੇ ਪੱਥਰ, ਚਿੱਕੜ ਅਤੇ ਉਖੜੇ ਹੋਏ ਦਰੱਖਤ ਵਹਿੰਦੇ ਹੋਏ ਦਿਖਾਈ ਦੇ ਰਹੇ ਹਨ। ਪਾਣੀ ਅਤੇ ਮਲਬੇ ਦੀ ਇਸ ਧਾਰ ਨੇ ਰਸਤੇ ਵਿੱਚ ਆਉਣ ਵਾਲੀਆਂ ਕਈ ਛੋਟੀਆਂ-ਵੱਡੀਆਂ ਇਮਾਰਤਾਂ ਨੂੰ ਕੁਝ ਹੀ ਮਿੰਟਾਂ ਵਿੱਚ ਢਾਹ ਦਿੱਤਾ। ਪਰ ਇਸ ਤਬਾਹੀ ਦੇ ਵਿਚਕਾਰ ਹਰੇ ਰੰਗ ਦਾ ਘਰ ਮਜ਼ਬੂਤੀ ਨਾਲ ਖੜ੍ਹਾ ਰਿਹਾ। ਘਰ ਵਿੱਚ ਮੌਜੂਦ ਪਰਿਵਾਰ ਵੀ ਬਾਲਕਨੀ ਵਿੱਚ ਇੱਕ-ਦੂਜੇ ਨਾਲ ਸਟ ਕੇ ਬੈਠਾ ਰਿਹਾ ਅਤੇ ਇਸ ਉਮੀਦ ਵਿੱਚ ਸੀ ਕਿ ਘਰ ਹੜ੍ਹ ਦਾ ਦਬਾਅ ਝੱਲ ਲਵੇਗਾ। ਆਖ਼ਰਕਾਰ ਘਰ ਅਤੇ ਪਰਿਵਾਰ ਦੋਵੇਂ ਸੁਰੱਖਿਅਤ ਬਚ ਗਏ।

ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਸਵਾਲ ਉੱਠਣ ਲੱਗਾ ਕਿ ਜਦੋਂ ਆਲੇ-ਦੁਆਲੇ ਦੀਆਂ ਇਮਾਰਤਾਂ ਢਹਿ ਗਈਆਂ ਤਾਂ ਇਹ ਘਰ ਕਿਵੇਂ ਬਚ ਗਿਆ? ਸਟਰਕਚਰਲ ਇੰਜੀਨੀਅਰਿੰਗ ਨਾਲ ਜੁੜੇ ਮਾਹਰਾਂ ਨੇ ਦੱਸਿਆ ਕਿ ਇਸ ਦੇ ਪਿੱਛੇ ਸਿਰਫ਼ ਕਿਸਮਤ ਨਹੀਂ ਸੀ, ਸਗੋਂ ਘਰ ਦੀ ਮਜ਼ਬੂਤ ਬਣਤਰ ਅਤੇ ਇਸ ਦੀ ਜਗ੍ਹਾ ਨੇ ਵੀ ਅਹਿਮ ਭੂਮਿਕਾ ਨਿਭਾਈ।

ਘਰ ਦੀ ਬਣਤਰ ਨੇ ਬਚਾਈ ਜਾਨ

ਨੇਪਾਲ ਦੀਆਂ ਹਿਮਾਲਿਆਈ ਘਾਟੀਆਂ ਵਿੱਚ ਜ਼ਿਆਦਾਤਰ ਘਰ ਪੱਥਰਾਂ ਦੀ ਚਿਣਾਈ ਨਾਲ ਬਣਾਏ ਜਾਂਦੇ ਹਨ। ਇਨ੍ਹਾਂ ਵਿੱਚ ਆਮ ਤੌਰ ‘ਤੇ ਮਜ਼ਬੂਤ ਆਰਸੀਸੀ ਫਰੇਮ ਨਹੀਂ ਹੁੰਦਾ। ਅਜਿਹੇ ਘਰ ਉੱਪਰੋਂ ਪੈਣ ਵਾਲੇ ਭਾਰ ਯਾਨੀ ਵਰਟੀਕਲ ਲੋਡ ਨੂੰ ਤਾਂ ਸੰਭਾਲ ਸਕਦੇ ਹਨ, ਪਰ ਤੇਜ਼ ਪਾਣੀ ਅਤੇ ਮਲਬੇ ਨਾਲ ਆਉਣ ਵਾਲੇ ਪਾਸੇ ਦੇ ਦਬਾਅ ਵਿੱਚ ਕਮਜ਼ੋਰ ਪੈ ਸਕਦੇ ਹਨ।

ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਘਰ ਵੱਖਰੇ ਤਰੀਕੇ ਨਾਲ ਬਣਾਇਆ ਗਿਆ ਸੀ। ਇਸ ਵਿੱਚ ਰੀਇਨਫੋਰਸਡ ਕੰਕਰੀਟ ਫਰੇਮ ਸੀ। ਸਟੀਲ ਦੀਆਂ ਸਰਿਆਂ ਨੂੰ ਕਾਲਮ, ਬੀਮ ਅਤੇ ਨੀਂਹ ਨਾਲ ਲਗਾਤਾਰ ਜੋੜਿਆ ਗਿਆ ਸੀ। ਇਸ ਨਾਲ ਪੂਰਾ ਘਰ ਇੱਕ ਮਜ਼ਬੂਤ ਢਾਂਚੇ ਵਾਂਗ ਕੰਮ ਕਰ ਰਿਹਾ ਸੀ। ਜਦੋਂ ਪਾਣੀ, ਚਿੱਕੜ ਅਤੇ ਮਲਬੇ ਦੀ ਤੇਜ਼ ਧਾਰਾ ਘਰ ਨਾਲ ਟਕਰਾਈ ਤਾਂ ਇਸ ਮਜ਼ਬੂਤ ਫਰੇਮ ਨੇ ਪਾਸੇ ਤੋਂ ਆਉਣ ਵਾਲੇ ਦਬਾਅ ਨੂੰ ਸੰਭਾਲਿਆ ਅਤੇ ਉਸ ਤਾਕਤ ਨੂੰ ਨੀਂਹ ਰਾਹੀਂ ਜ਼ਮੀਨ ਤੱਕ ਪਹੁੰਚਾਇਆ। ਇਹੀ ਕਾਰਨ ਰਿਹਾ ਕਿ ਘਰ ਆਸਾਨੀ ਨਾਲ ਨਹੀਂ ਟੁੱਟਿਆ।

ਘਰ ਸਹੀ ਜਗ੍ਹਾ ‘ਤੇ ਵੀ ਸੀ

ਘਰ ਦੇ ਬਚਣ ਦੀ ਦੂਜੀ ਵੱਡੀ ਵਜ੍ਹਾ ਇਸ ਦੀ ਲੋਕੇਸ਼ਨ ਸੀ। ਇਹ ਮਲਬੇ ਅਤੇ ਪਾਣੀ ਦੀ ਧਾਰਾ ਦੇ ਬਿਲਕੁਲ ਵਿਚਕਾਰ ਨਹੀਂ ਸੀ। ਮਲਬੇ ਦੀ ਧਾਰਾ ਵਿੱਚ ਸਭ ਤੋਂ ਵੱਡੇ ਅਤੇ ਭਾਰੀ ਪੱਥਰ ਆਮ ਤੌਰ ‘ਤੇ ਸਭ ਤੋਂ ਡੂੰਘੇ ਮੁੱਖ ਰਸਤੇ ਰਾਹੀਂ ਲੰਘਦੇ ਹਨ। ਇਹ ਘਰ ਉਸ ਰਸਤੇ ਤੋਂ ਥੋੜ੍ਹਾ ਹਟ ਕੇ ਅਤੇ ਕੁਝ ਉੱਚੀ ਜ਼ਮੀਨ ‘ਤੇ ਬਣਿਆ ਹੋਇਆ ਸੀ। ਪਾਣੀ ਦੀ ਦਿਸ਼ਾ ਘਰ ਦੇ ਬਿਲਕੁਲ ਨਾਲ ਤੋਂ ਹੀ ਲੰਘ ਰਹੀ ਸੀ। ਘਰ ਤੋਂ ਪਹਿਲਾਂ ਕੁਝ ਦਰੱਖਤ ਵੀ ਲਗਾਏ ਹੋਏ ਸਨ। ਨਾਲ ਹੀ, ਲਾਗੇ ਵਿੱਚ ਦੋ ਘਰ ਵੀ ਜੁੜੇ ਹੋਏ ਸਨ, ਜਿਸ ਕਾਰਨ ਇਸ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ।

ਘਰ ਦਾ ਛੋਟਾ ਅਤੇ ਕੌਂਪੈਕਟ ਆਕਾਰ ਵੀ ਮਦਦਗਾਰ ਰਿਹਾ। ਪਾਣੀ ਅਤੇ ਮਲਬਾ ਘਰ ਨਾਲ ਸਿੱਧਾ ਟਕਰਾਉਣ ਦੀ ਬਜਾਏ ਦੋਵੇਂ ਪਾਸਿਆਂ ਤੋਂ ਲੰਘ ਗਿਆ। ਬਾਅਦ ਵਿੱਚ ਜਮਿਆ ਹੋਇਆ ਚਿੱਕੜ ਇੱਕ ਕੁਦਰਤੀ ਰੈਂਪ ਵਾਂਗ ਬਣ ਗਿਆ, ਜਿਸ ਕਾਰਨ ਆਉਣ ਵਾਲੀਆਂ ਤੇਜ਼ ਧਾਰਾਵਾਂ ਵੀ ਘਰ ਤੋਂ ਦੂਰ ਮੁੜ ਗਈਆਂ।

ਨੇਪਾਲ ਦੀ ਇਸ ਫਲੈਸ਼ ਫਲੱਡ ਤ੍ਰਾਸਦੀ ਵਿੱਚ 700 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਅਤੇ 3,000 ਤੋਂ ਜ਼ਿਆਦਾ ਲੋਕ ਲਾਪਤਾ ਦੱਸੇ ਗਏ ਹਨ। ਅਜਿਹੇ ਵਿੱਚ ਇਹ ਘਰ ਸਿਰਫ਼ ਇੱਕ ਵਾਇਰਲ ਵੀਡੀਓ ਨਹੀਂ, ਸਗੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਜ਼ਬੂਤ ਨਿਰਮਾਣ ਅਤੇ ਸਹੀ ਜਗ੍ਹਾ ਦੀ ਚੋਣ ਦੀ ਮਹੱਤਤਾ ਦੀ ਇੱਕ ਮਿਸਾਲ ਵੀ ਬਣ ਗਿਆ ਹੈ।

Source:TV9Hindi.com

Follow Us
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ...
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ...
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ...
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...