AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Aaj Da Rashifal: ਪਰਿਵਾਰਕ ਕਲੇਸ਼ ਹੋਣਗੇ ਖਤਮ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਮਕਰ ਰਾਸ਼ੀ ਵਿੱਚ ਬੈਠੇ ਚੰਦਰਮਾ ਅੱਜ ਸ਼੍ਰਵਣ ਨਕਸ਼ਤਰ ਨੂੰ ਛੱਡ ਕੇ ਧਨਿਸ਼ਠਾ ਨਕਸ਼ਤਰ ਵੱਲ ਕਦਮ ਵਧਾ ਚੁੱਕੇ ਹਨ। ਰਾਤ ਨੂੰ ਜਦੋਂ ਇਹ ਕੁੰਭ ਰਾਸ਼ੀ ਵਿੱਚ ਦਾਖ਼ਲ ਹੋਣਗੇ, ਉਸੇ ਸਮੇਂ ਤੋਂ ਪੰਚਕ ਵੀ ਸ਼ੁਰੂ ਹੋ ਜਾਣਗੇ। ਇਸ ਲਈ ਸਵੇਰ ਤੋਂ ਹੀ ਕੰਮਾਂ ਦੀਆਂ ਜ਼ਿੰਮੇਵਾਰੀਆਂ ਵਧ ਸਕਦੀਆਂ ਹਨ। ਸੁਕਰਮਾ ਯੋਗ ਦਾ ਪ੍ਰਭਾਵ ਅੱਜ ਪੂਰਾ ਦਿਨ ਬਣਿਆ ਰਹੇਗਾ, ਯਾਨੀ ਤੁਹਾਡੀ ਮਿਹਨਤ ਅਜਾਈਂ ਨਹੀਂ ਜਾਵੇਗੀ।

Aaj Da Rashifal: ਪਰਿਵਾਰਕ ਕਲੇਸ਼ ਹੋਣਗੇ ਖਤਮ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
anand-sagar-pathak
| Published: 23 Sep 2026 06:00 AM IST
Share

ਅੱਜ ਚੰਦਰਮਾ ਖ਼ੁਦ ਮਕਰ ਰਾਸ਼ੀ ਵਿੱਚ ਬਿਰਾਜਮਾਨ ਹਨ, ਇਸ ਲਈ ਇਸੇ ਰਾਸ਼ੀ ਦੇ ਲੋਕਾਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਸਭ ਤੋਂ ਉੱਪਰ ਰਹੇਗੀ ਅਤੇ ਰੁਕੇ ਹੋਏ ਕੰਮ ਦੁਬਾਰਾ ਸ਼ੁਰੂ ਹੋਣ ਲੱਗਣਗੇ। ਮੇਖ ਅਤੇ ਬ੍ਰਿਖ ਰਾਸ਼ੀ ਨੂੰ ਅੱਜ ਸਾਂਝੇਦਾਰੀ (ਪਾਰਟਨਰਸ਼ਿਪ) ਵਾਲੇ ਕੰਮ ਜ਼ਿਆਦਾ ਲਾਭ ਦਿੰਦੇ ਨਜ਼ਰ ਆ ਰਹੇ ਹਨ। ਬੁੱਧ-ਚੰਦਰ ਦੇ ਨਵ-ਪੰਚਮ ਯੋਗ ਸਦਕਾ ਮਿਥੁਨ ਰਾਸ਼ੀ ਨੂੰ ਸੰਤਾਨ ਅਤੇ ਪੜ੍ਹਾਈ ਦੇ ਮੋਰਚੇ ‘ਤੇ ਰਾਹਤ ਮਿਲ ਸਕਦੀ ਹੈ। ਸਿੰਘ ਅਤੇ ਬ੍ਰਿਸ਼ਚਕ ਦੇ ਲੰਬੇ ਸਮੇਂ ਤੋਂ ਟਲੇ ਹੋਏ ਕੰਮ ਅੱਜ ਰਫ਼ਤਾਰ ਫੜ ਸਕਦੇ ਹਨ, ਜਦਕਿ ਧਨੁ ਰਾਸ਼ੀ ਲਈ ਮੌਕੇ ਖ਼ੁਦ-ਬ-ਖ਼ੁਦ ਸਾਹਮਣੇ ਆ ਸਕਦੇ ਹਨ। ਕਰਕ, ਤੁਲਾ ਅਤੇ ਕੁੰਭ ਰਾਸ਼ੀ ਵਾਲਿਆਂ ਨੂੰ ਪੰਚਕ ਅਤੇ ਮਾਨਸਿਕ ਉਲਝਣਾਂ ਕਾਰਨ ਸੁਚੇਤ ਰਹਿਣਾ ਹੋਵੇਗਾ। ਕੰਨਿਆ, ਮਕਰ ਅਤੇ ਮੀਨ ਰਾਸ਼ੀ ਲਈ ਸੋਚ-ਸਮਝ ਕੇ ਚੁੱਕਿਆ ਗਿਆ ਕਦਮ ਬਾਅਦ ਵਿੱਚ ਲਾਭਦਾਇਕ ਸਾਬਤ ਹੋਵੇਗਾ।

ਅੱਜ ਦਾ ਮੇਸ਼ ਰਾਸ਼ੀਫਲ

ਸਮੇਂ ਦੀ ਪਾਬੰਦੀ ਅੱਜ ਭੁੱਲ ਗਏ ਤਾਂ ਭਾਰੀ ਪੈ ਸਕਦਾ ਹੈ, ਮੀਟਿੰਗ ਵਿੱਚ ਪੰਜ ਮਿੰਟ ਦੀ ਦੇਰੀ ਵੀ ਨੋਟਿਸ ਹੋ ਜਾਵੇਗੀ। ਸਾਂਝੇਦਾਰੀ ਵਿੱਚ ਪੈਸੇ ਦੀ ਰਾਹਤ ਮਿਲੇਗੀ, ਬਸ ਉਧਾਰ ਹਾਲੇ ਨਾ ਦਿਓ। ਜੀਵਨ ਸਾਥੀ ਨਾਲ ਦਿਲ ਦੀ ਗੱਲ ਸਾਂਝੀ ਕਰ ਲਵੋ, ਰਿਸ਼ਤਾ ਆਪਣੇ-ਆਪ ਹਲਕਾ ਮਹਿਸੂਸ ਹੋਵੇਗਾ। ਸਰੀਰ ਵਿੱਚ ਹਲਕਾ ਦਰਦ ਹੋਵੇ ਤਾਂ ਥੋੜ੍ਹਾ ਆਰਾਮ ਕਰ ਲਵੋ, ਟਾਲ-ਮਟੋਲ ਨਾ ਕਰੋ।

ਅੱਜ ਦਾ ਵਰਿਸ਼ਭ ਰਾਸ਼ੀਫਲ

ਕਿਸੇ ਤਜਰਬੇਕਾਰ ਸਾਥੀ ਦੀ ਇੱਕ ਸਲਾਹ ਅੱਜ ਦਿਸ਼ਾ ਬਦਲ ਸਕਦੀ ਹੈ, ਦੁਪਹਿਰ ਤੋਂ ਬਾਅਦ ਮਿਹਨਤ ਰੰਗ ਲਿਆਵੇਗੀ। ਟਰੈਵਲਿੰਗ ਜਾਂ ਬਿਜ਼ਨਸ ਮੀਟਿੰਗ ਨਾਲ ਨਵੇਂ ਲੋਕ ਜੁੜਨਗੇ। ਪਾਰਟਨਰ ਦਾ ਸਾਥ ਮਜ਼ਬੂਤ ਰਹੇਗਾ ਅਤੇ ਸ਼ਾਪਿੰਗ ਦਾ ਮਨ ਵੀ ਬਣ ਸਕਦਾ ਹੈ। ਖ਼ੁਦ ਦੀ ਸਿਹਤ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ, ਪਰ ਆਪਣਿਆਂ ਦੀ ਸਿਹਤ ਦੀ ਕੋਈ ਖ਼ਬਰ ਥੋੜ੍ਹਾ ਅਸਰ ਪਾ ਸਕਦੀ ਹੈ।

ਅੱਜ ਦਾ ਮਿਥੁਨ ਰਾਸ਼ੀਫਲ

ਅੱਜ ਕੰਮ ਪੂਰਾ ਕਰਨ ਵਿੱਚ ਮਿਹਨਤ ਦੁੱਗਣੀ ਲੱਗੇਗੀ, ਜਿਵੇਂ ਡੈੱਡਲਾਈਨ ਤੋਂ ਪਹਿਲਾਂ ਉਹੀ ਫ਼ਾਈਲ ਤੀਜੀ ਵਾਰ ਚੈੱਕ ਕਰਨੀ ਪਵੇ। ਸਾਥੀ ਦੇ ਮਨ ਵਿੱਚ ਕੁਝ ਸ਼ੱਕ ਪੈਦਾ ਹੋ ਸਕਦਾ ਹੈ, ਇਸ ਲਈ ਖੁੱਲ੍ਹ ਕੇ ਗੱਲਬਾਤ ਕਰਨਾ ਬਿਹਤਰ ਰਹੇਗਾ। ਉਧਾਰ ਦੇਣ ਤੋਂ ਫਿਲਹਾਲ ਦੂਰੀ ਬਣਾਓ, ਸ਼ੇਅਰ ਬਾਜ਼ਾਰ ਵਿੱਚ ਮੁਨਾਫ਼ਾ ਦਿਖਾਈ ਦੇ ਰਿਹਾ ਹੈ। ਕਮਰ-ਮੋਢੇ ਵਿੱਚ ਖਿਚਾਅ ਲੱਗੇ ਤਾਂ ਸਟ੍ਰੈਚਿੰਗ ਕਰਨਾ ਨਾ ਭੁੱਲੋ।

ਅੱਜ ਦਾ ਕਰਕ ਰਾਸ਼ੀਫਲ

ਦਫ਼ਤਰ ਪਹੁੰਚਣ ਵਿੱਚ ਦੇਰੀ ਹੋਈ ਤਾਂ ਅੱਜ ਉਸ ਦਾ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ, ਦਸਤਾਵੇਜ਼ ਸੰਭਾਲ ਕੇ ਰੱਖੋ ਅਤੇ ਹਰ ਗੱਲ ਸਾਰਿਆਂ ਨਾਲ ਸਾਂਝੀ ਨਾ ਕਰੋ। ਪਾਰਟਨਰ ਨੂੰ ਲੱਗੇਗਾ ਕਿ ਸਮਾਂ ਘੱਟ ਦੇ ਰਹੇ ਹੋ, ਥੋੜ੍ਹਾ ਸਮਾਂ ਜ਼ਰੂਰ ਕੱਢ ਲਵੋ। ਮਿੱਠੇ ਦੀ ਕ੍ਰੇਵਿੰਗ ‘ਤੇ ਕਾਬੂ ਰੱਖੋ, ਫਲ-ਸਬਜ਼ੀਆਂ ਨੂੰ ਅੱਜ ਪਹਿਲ ਦਿਓ।

ਅੱਜ ਦਾ ਸਿੰਘ ਰਾਸ਼ੀਫਲ

ਪੁਰਾਣੀਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ ਅੱਜ ਅੱਗੇ ਵਧਣਾ ਹੀ ਸਮਝਦਾਰੀ ਹੋਵੇਗੀ, ਸ਼ਾਮ ਤੱਕ ਵਿਰੋਧੀਆਂ ਦਾ ਜ਼ੋਰ ਵੀ ਘਟੇਗਾ। ਦੋਸਤਾਂ ਰਾਹੀਂ ਕਿਸੇ ਖ਼ਾਸ ਵਿਅਕਤੀ ਨਾਲ ਮੁਲਾਕਾਤ ਵੀ ਹੋ ਸਕਦੀ ਹੈ। ਘਰ ਵਿੱਚ ਬੱਚਿਆਂ ਦੀਆਂ ਹਰਕਤਾਂ ‘ਤੇ ਨਜ਼ਰ ਰੱਖੋ ਅਤੇ ਜੇਬ ਜ਼ਿਆਦਾ ਢਿੱਲੀ ਨਾ ਕਰੋ। ਲੂਣ ਅਤੇ ਭਾਰੀ ਖਾਣੇ ਤੋਂ ਅੱਜ ਦੂਰੀ ਬਣਾ ਕੇ ਰੱਖੋ।

ਅੱਜ ਦਾ ਕੰਨਿਆ ਰਾਸ਼ੀਫਲ

ਉਲਝੇ ਹੋਏ ਕੰਮਾਂ ਨੂੰ ਪਹਿਲਾਂ ਨਿਬੇੜੋ, ਸਮਾਂ ਵੀ ਬਚੇਗਾ ਅਤੇ ਨਤੀਜਾ ਵੀ ਬਿਹਤਰ ਮਿਲੇਗਾ। ਕੋਈ ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਪੂਰੀ ਜਾਣਕਾਰੀ ਇਕੱਠੀ ਕਰ ਲਵੋ। ਮਾਂ ਦਾ ਸਾਥ ਹੌਸਲਾ ਵਧਾਏਗਾ, ਸਿੰਗਲ ਲੋਕਾਂ ਦੀ ਗੱਲਬਾਤ ਕਿਸੇ ਨਾਲ ਅੱਗੇ ਵਧ ਸਕਦੀ ਹੈ। ਪੇਟ ਦਾ ਧਿਆਨ ਰੱਖੋ, ਤਲਿਆ-ਭੁੰਨਿਆ ਘੱਟ ਹੀ ਖਾਓ।

ਅੱਜ ਦਾ ਤੁਲਾ ਰਾਸ਼ੀਫਲ

ਅੱਜ ਇਕੱਠੇ ਕਈ ਮਾਮਲੇ ਸਾਹਮਣੇ ਆ ਸਕਦੇ ਹਨ, ਇਸ ਲਈ ਪਹਿਲਾਂ ਜ਼ਰੂਰੀ ਕੰਮ ਚੁਣੋ ਫਿਰ ਬਾਕੀ ਵੱਲ ਹੱਥ ਵਧਾਓ। ਪੁਰਾਣਾ ਗਾਹਕ ਜਾਂ ਡੀਲ ਫ਼ਾਇਦਾ ਦੇ ਸਕਦੀ ਹੈ, ਵੱਡੀ ਖ਼ਰੀਦਦਾਰੀ ਹਾਲੇ ਰੋਕ ਲਵੋ। ਸਾਥੀ ਨਾਲ ਮਨ ਦੀ ਗੱਲ ਸਾਫ਼-ਸਾਫ਼ ਕਰ ਲਵੋ। ਕੋਈ ਨਵਾਂ ਕਾਸਮੈਟਿਕ ਜਾਂ ਤੇਜ਼ ਪਰਫ਼ਿਊਮ ਐਲਰਜੀ ਦੇ ਸਕਦਾ ਹੈ, ਧਿਆਨ ਰੱਖੋ।

ਅੱਜ ਦਾ ਵਾਰਿਸ਼ਚਿਕ ਰਾਸ਼ੀਫਲ

ਜਿਹੜਾ ਕੰਮ ਮਹੀਨਿਆਂ ਤੋਂ ਟਲਦਾ ਆ ਰਿਹਾ ਸੀ, ਅੱਜ ਉਸ ਨੂੰ ਪੂਰਾ ਕਰਨ ਦਾ ਸਹੀ ਮੌਕਾ ਹੈ। ਬੌਸ ਦੇ ਸਾਹਮਣੇ ਗੱਲ ਰੱਖਣੀ ਹੋਵੇ ਤਾਂ ਪੂਰੀ ਤਿਆਰੀ ਨਾਲ ਜਾਓ। ਰਿਸ਼ਤਿਆਂ ਵਿੱਚ ਸਪੱਸ਼ਟਤਾ ਦੂਰੀ ਘਟਾਏਗੀ, ਪੁਰਾਣਾ ਮਸਲਾ ਗੱਲਬਾਤ ਨਾਲ ਹੀ ਸੁਲਝੇਗਾ। ਪਾਣੀ ਪੀਣਾ ਘੱਟ ਨਾ ਕਰੋ।

ਅੱਜ ਦਾ ਧਨੁੰ ਰਾਸ਼ੀਫਲ

ਮੌਕੇ ਅੱਜ ਖ਼ੁਦ ਚੱਲ ਕੇ ਤੁਹਾਡੇ ਕੋਲ ਆ ਸਕਦੇ ਹਨ, ਬਸ ਕਾਹਲੀ ਵਿੱਚ ਹਾਂ ਨਾ ਕਹੋ, ਪੂਰੀ ਜਾਣਕਾਰੀ ਲੈ ਕੇ ਹੀ ਕਦਮ ਅੱਗੇ ਵਧਾਓ। ਕਿਸੇ ਦੋਸਤ ਦੀ ਮਦਦ ਨਾਲ ਕੰਮ ਆਸਾਨ ਹੋਵੇਗਾ। ਪਾਰਟਨਰ ਨਾਲ ਹਲਕਾ-ਫੁਲਕਾ ਸਮਾਂ ਰਿਸ਼ਤੇ ਨੂੰ ਸੁਖਾਵਾਂ ਬਣਾਏਗਾ। ਮੌਸਮ ਬਦਲ ਰਿਹਾ ਹੈ, ਚਮੜੀ ਦਾ ਖ਼ਿਆਲ ਰੱਖੋ।

ਅੱਜ ਦਾ ਮਕਰ ਰਾਸ਼ੀਫਲ

ਜਿਸ ਗੱਲ ‘ਤੇ ਟਾਲ-ਮਟੋਲ ਚੱਲ ਰਹੀ ਸੀ, ਅੱਜ ਉਸ ‘ਤੇ ਫ਼ੈਸਲਾ ਲੈਣਾ ਹੀ ਪਵੇਗਾ। ਸੀਨੀਅਰ ਅਧਿਕਾਰੀ ਭਰੋਸਾ ਜਤਾਉਣਗੇ, ਬਸ ਕਾਹਲ ਵਿੱਚ ਕੋਈ ਛੋਟੀ ਚੂਕ ਨਾ ਹੋ ਜਾਵੇ। ਸਾਥੀ ਨਾਲ ਖੁੱਲ੍ਹ ਕੇ ਗੱਲ ਕਰੋ, ਅਚਾਨਕ ਆਇਆ ਖ਼ਰਚਾ ਬਜਟ ਨੂੰ ਹਿਲਾ ਸਕਦਾ ਹੈ। ਰਾਤ ਨੂੰ ਚੰਦਰਮਾ ਦੀ ਚਾਨਣੀ ਵਿੱਚ ਕੁਝ ਪਲ ਜ਼ਰੂਰ ਬਿਤਾਓ।

ਅੱਜ ਦੀ ਕੁੰਭ ਰਾਸ਼ੀਫਲ

ਅੱਜ ਕੁਝ ਨਵਾਂ ਸ਼ੁਰੂ ਕਰਨ ਦੀ ਬਜਾਏ ਅਟਕੇ ਹੋਏ ਕੰਮ ਨਿਬੇੜਨਾ ਜ਼ਿਆਦਾ ਸਮਝਦਾਰੀ ਹੋਵੇਗੀ, ਤਕਨੀਕੀ ਅੜਚਣ ਆਵੇ ਤਾਂ ਧੀਰਜ ਰੱਖੋ। ਪ੍ਰੇਮ ਵਿੱਚ ਛੋਟੀ ਗੱਲ ‘ਤੇ ਬਹਿਸ ਨਾ ਕਰੋ, ਥੋੜ੍ਹਾ ਰੁਕ ਜਾਓ। ਆਨਲਾਈਨ ਸ਼ਾਪਿੰਗ ਜਾਂ ਫ਼ਜ਼ੂਲ ਖ਼ਰਚ ‘ਤੇ ਨਜ਼ਰ ਰੱਖੋ। ਥਕਾਵਟ ਲੱਗੇ ਤਾਂ ਪਰਿਵਾਰ ਦੇ ਵਿਚਕਾਰ ਬੈਠਣਾ ਹੀ ਸਭ ਤੋਂ ਵੱਡੀ ਦਵਾ ਹੈ।

ਅੱਜ ਦੀ ਮੀਨ ਰਾਸ਼ੀਫਲ

ਦਫ਼ਤਰ ਵਿੱਚ ਕੋਈ ਨਵੀਂ ਦੋਸਤੀ ਤੁਹਾਡੀ ਭੂਮਿਕਾ ਪਹਿਲਾਂ ਨਾਲੋਂ ਅਹਿਮ ਬਣਾ ਸਕਦੀ ਹੈ, ਜੋ ਕੰਮ ਹੱਥ ਵਿੱਚ ਲਵੋ ਉਸ ਨੂੰ ਅੱਧ ਵਿਚਾਲੇ ਨਾ ਛੱਡੋ। ਪਾਰਟਨਰ ਨਾਲ ਪੁਰਾਣੀ ਖ਼ਟਾਸ ਅੱਜ ਘੱਟ ਸਕਦੀ ਹੈ, ਸਾਫ਼ ਗੱਲਬਾਤ ਕਰੋ। ਗੋਡਿਆਂ ਵਿੱਚ ਤਕਲੀਫ਼ ਹੋਵੇ ਤਾਂ ਨਜ਼ਰਅੰਦਾਜ਼ ਨਾ ਕਰੋ, ਆਮਦਨ ਵਧੇ ਤਾਂ ਖ਼ਰਚੇ ਨੂੰ ਕਾਬੂ ਵਿੱਚ ਰੱਖੋ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...