AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ਪੁਲਿਸ ਦਾ ਅੰਮ੍ਰਿਤਸਰ ‘ਚ ਵੱਡਾ ਐਕਸ਼ਨ, ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਏ ਹਥਿਆਰਾਂ ਸਮੇਤ 8 ਬਦਮਾਸ਼ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਗ਼ੈਰ-ਕਾਨੂੰਨੀ ਅਸਲੇ ਦੇ ਨੈੱਟਵਰਕ ਅਤੇ ਸਥਾਨਕ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਇੱਕ ਵੱਡੀ ਕਾਰਵਾਈ ਕਰਦਿਆਂ 8 ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਅਹਿਮ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਵਰਤੀ ਗਈ ਮੁਸਤੈਦੀ ਸਦਕਾ ਇਨ੍ਹਾਂ ਮੁਲਜ਼ਮਾਂ ਨੂੰ ਦਬੋਚਿਆ ਗਿਆ।

ਪੰਜਾਬ ਪੁਲਿਸ ਦਾ ਅੰਮ੍ਰਿਤਸਰ 'ਚ ਵੱਡਾ ਐਕਸ਼ਨ, ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਏ ਹਥਿਆਰਾਂ ਸਮੇਤ 8 ਬਦਮਾਸ਼ ਗ੍ਰਿਫ਼ਤਾਰ
lalit-sharma
| Updated On: 22 Sep 2026 21:29 PM IST
Share

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਗ਼ੈਰ-ਕਾਨੂੰਨੀ ਅਸਲੇ ਦੇ ਨੈੱਟਵਰਕ ਅਤੇ ਸਥਾਨਕ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਇੱਕ ਵੱਡੀ ਕਾਰਵਾਈ ਕਰਦਿਆਂ 8 ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਅਹਿਮ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਵਰਤੀ ਗਈ ਮੁਸਤੈਦੀ ਸਦਕਾ ਇਨ੍ਹਾਂ ਮੁਲਜ਼ਮਾਂ ਨੂੰ ਦਬੋਚਿਆ ਗਿਆ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਕੁੱਲ 13 ਨਾਜਾਇਜ਼ ਹਥਿਆਰ ਅਤੇ ਲਗਭਗ 23 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਏ ਗਏ ਹਥਿਆਰ

ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਫੜੇ ਗਏ ਸਾਰੇ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਸਰਹੱਦ ਅੰਦਰ ਪਹੁੰਚਾਏ ਗਏ ਸਨ। ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਗਈ ਇਸ ਖ਼ੇਪ ਨੂੰ ਸਥਾਨਕ ਪੱਧਰ ‘ਤੇ ਸਰਗਰਮ ਬਦਮਾਸ਼ਾਂ ਤੱਕ ਸਪਲਾਈ ਕੀਤਾ ਜਾ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਦੋ ਦੀ ਉਮਰ 33 ਤੋਂ 35 ਸਾਲ ਦੇ ਵਿਚਕਾਰ ਹੈ, ਜਦਕਿ ਬਾਕੀ 6 ਮੁਲਜ਼ਮ ਨੌਜਵਾਨ ਹਨ ਜਿਨ੍ਹਾਂ ਦੀ ਉਮਰ 24 ਤੋਂ 26 ਸਾਲ ਦੇ ਕਰੀਬ ਹੈ। ਇਨ੍ਹਾਂ ਵਿੱਚੋਂ 2 ਮੁਲਜ਼ਮ ਸਰਹੱਦੀ ਜ਼ਿਲ੍ਹੇ ਤਰਨਤਾਰਨ ਨਾਲ ਸਬੰਧਤ ਹਨ, ਜਦਕਿ ਬਾਕੀ 6 ਮੁਲਜ਼ਮ ਅੰਮ੍ਰਿਤਸਰ ਸ਼ਹਿਰ ਦੇ ਹੀ ਵਸਨੀਕ ਹਨ।

ਥਾਣਿਆਂ ਦੀ ਨਾਕਾਬੰਦੀ ਅਤੇ ਸਖ਼ਤ ਚੈਕਿੰਗ ਰੰਗ ਲਿਆਈ

ਇਸ ਕਾਰਵਾਈ ਦੀ ਵਿਸ਼ੇਸ਼ਤਾ ਬਾਰੇ ਚਾਨਣਾ ਪਾਉਂਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਵੱਡੀ ਬਰਾਮਦਗੀ ਕਿਸੇ ਵਿਸ਼ੇਸ਼ ਸੀਆਈਏ (CIA) ਯੂਨਿਟ ਦੀ ਜਾਂਚ ਦਾ ਨਤੀਜਾ ਨਹੀਂ, ਸਗੋਂ ਸਥਾਨਕ ਥਾਣਿਆਂ ਵੱਲੋਂ ਸ਼ਹਿਰ ਅੰਦਰ ਲਗਾਏ ਗਏ ਮੁਸਤੈਦ ਨਾਕਿਆਂ ਅਤੇ ਨਿਰੰਤਰ ਚੈਕਿੰਗ ਦਾ ਸਿੱਟਾ ਹੈ। ਕਮਿਸ਼ਨਰੇਟ ਪੁਲਿਸ ਵੱਲੋਂ ਪੂਰੇ ਸ਼ਹਿਰ ਵਿੱਚ ਵਿੱਢੀ ਗਈ ਸਖ਼ਤ ਨਾਕਾਬੰਦੀ ਦੌਰਾਨ ਇਹ ਸਮੁੱਚਾ ਗਿਰੋਹ ਪੁਲਿਸ ਦੇ ਸ਼ਿਕੰਜੇ ਵਿੱਚ ਆਇਆ। ਸੀਪੀ ਗਿੱਲ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਨਾਕਿਆਂ ‘ਤੇ ਤਨਦੇਹੀ ਅਤੇ ਸੁਚੱਜੇ ਢੰਗ ਨਾਲ ਚੈਕਿੰਗ ਯਕੀਨੀ ਬਣਾਈ ਜਾਵੇ ਤਾਂ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧਿਕ ਗਤੀਵਿਧੀਆਂ ‘ਤੇ ਮੌਕੇ ‘ਤੇ ਹੀ ਠੱਲ੍ਹ ਪਾਈ ਜਾ ਸਕਦੀ ਹੈ।

ਆਪਸੀ ਰੰਜਿਸ਼ ਕਾਰਨ ਇਕੱਠਾ ਕੀਤਾ ਗਿਆ ਸੀ ਅਸਲਾ

ਪੁਲਿਸ ਪੁੱਛਗਿੱਛ ਦੌਰਾਨ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਫੜੇ ਗਏ ਮੁਲਜ਼ਮਾਂ ਦੇ ਦੋ ਵੱਖ-ਵੱਖ ਗੁੱਟਾਂ ਵਿਚਾਲੇ ਪੁਰਾਣੀ ਰੰਜਿਸ਼ ਅਤੇ ਆਪਸੀ ਖਿੱਚੋਤਾਣ ਚੱਲ ਰਹੀ ਸੀ। ਇਸੇ ਆਪਸੀ ਟਕਰਾਅ ਅਤੇ ਖ਼ੂਨੀ ਝੜਪ ਦੇ ਮੱਦੇਨਜ਼ਰ ਹੀ ਉਨ੍ਹਾਂ ਵੱਲੋਂ ਇਹ ਆਧੁਨਿਕ ਅਸਲਾ ਇਕੱਠਾ ਕੀਤਾ ਗਿਆ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਬਦਮਾਸ਼ਾਂ ਦੀ ਸਮੇਂ ਸਿਰ ਗ੍ਰਿਫ਼ਤਾਰੀ ਹੋਣ ਕਾਰਨ ਸ਼ਹਿਰ ਵਿੱਚ ਕਿਸੇ ਵੱਡੀ ਹਿੰਸਕ ਵਾਰਦਾਤ ਜਾਂ ਖ਼ੂਨੀ ਗੈਂਗਵਾਰ ਨੂੰ ਟਾਲਣ ਵਿੱਚ ਵੱਡੀ ਕਾਮਯਾਬੀ ਮਿਲੀ ਹੈ।

ਸਰਹੱਦ ਪਾਰਲੇ ਮੁੱਖ ਹੈਂਡਲਰ ਦੀ ਪਛਾਣ; ਛਾਪੇਮਾਰੀ ਜਾਰੀ

ਸੀਪੀ ਗਿੱਲ ਨੇ ਅੱਗੇ ਜਾਣਕਾਰੀ ਦਿੱਤੀ ਕਿ ਪੁਲਿਸ ਇਸ ਗਿਰੋਹ ਦੇ ਅਗਲੇ-ਪਿਛਲੇ ਸਾਰੇ ਸੰਪਰਕਾਂ ਨੂੰ ਡੂੰਘਾਈ ਨਾਲ ਖੰਗਾਲ ਰਹੀ ਹੈ। ਸਰਹੱਦ ਪਾਰੋਂ ਚੱਲ ਰਹੇ ਇਸ ਨੈੱਟਵਰਕ ਦੇ ਮੁੱਖ ਹੈਂਡਲਰ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਉਸ ਬਾਰੇ ਸਾਰੇ ਲੋੜੀਂਦੇ ਵੇਰਵੇ ਪੁਲਿਸ ਨੇ ਹਾਸਲ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਉਸ ਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਵੱਲੋਂ ਸੰਭਾਵੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਪੂਰੀ ਉਮੀਦ ਹੈ ਕਿ ਛੇਤੀ ਹੀ ਇਸ ਸਿੰਡੀਕੇਟ ਨਾਲ ਜੁੜੇ ਹੋਰ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਹੋਰ ਨਾਜਾਇਜ਼ ਅਸਲੇ ਦੀ ਬਰਾਮਦਗੀ ਹੋਣੀ ਵੀ ਤੈਅ ਹੈ।

Follow Us
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ...
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...