AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Aaj Da Rashifal: ਕੰਮਾਂ ਵਿੱਚ ਦੇਰੀ ਅਤੇ ਰੁਕਾਵਟਾਂ ਆ ਸਕਦੀਆਂ ਹਨ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਸ਼ਨੀਵਾਰ ਦੁਪਹਿਰ 1:38 ਵਜੇ ਤੱਕ ਤ੍ਰਯੋਦਸ਼ੀ ਹੈ, ਫਿਰ ਚਤੁਰਦਸ਼ੀ ਸ਼ੁਰੂ ਹੋਵੇਗੀ ਅਤੇ ਕੱਲ੍ਹ ਪੂਰਨਮਾਸ਼ੀ ਆਵੇਗੀ। ਚੰਦਰਦੇਵ ਪੂਰਾ ਦਿਨ ਮੀਨ ਰਾਸ਼ੀ ਵਿੱਚ ਵਕਰੀ ਸ਼ਨੀਦੇਵ ਦੇ ਨਾਲ ਰਹਿਣਗੇ, ਜਿਸ ਨੂੰ ਵਿਸ਼ ਯੋਗ ਮੰਨਿਆ ਜਾਂਦਾ ਹੈ, ਅਤੇ ਪੰਚਕ ਵੀ ਜਾਰੀ ਹੈ। ਰਾਤ 8:30 ਵਜੇ ਤੱਕ ਉੱਤਰਾਭਾਦਰਪਦ, ਉਸ ਤੋਂ ਬਾਅਦ ਰੇਵਤੀ ਨਕਸ਼ਤਰ ਰਹੇਗਾ।

Aaj Da Rashifal: ਕੰਮਾਂ ਵਿੱਚ ਦੇਰੀ ਅਤੇ ਰੁਕਾਵਟਾਂ ਆ ਸਕਦੀਆਂ ਹਨ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
anand-sagar-pathak
| Published: 24 Oct 2026 06:00 AM IST
Share

ਅੱਜ ਕਰਕ ਰਾਸ਼ੀ ਵਾਲਿਆਂ ਨੂੰ ਕਿਸਮਤ ਦਾ ਸਾਥ ਮਿਲੇਗਾ ਅਤੇ ਬ੍ਰਿਸ਼ਚਕ ਵਾਲਿਆਂ ਨੂੰ ਦੋਸਤਾਂ ਤੋਂ ਲਾਭ ਹੋਵੇਗਾ। ਮਿਥੁਨ ਮੁਕਾਬਲੇ ਵਿੱਚ ਅੱਗੇ ਰਹਿਣਗੇ, ਬ੍ਰਿਖ ਦੀ ਨਵੀਂ ਪਛਾਣ ਬਣੇਗੀ ਅਤੇ ਧਨੂੰ ਦੇ ਘਰ ਆਪਣਿਆਂ ਦੀ ਆਮਦ ਹੋਵੇਗੀ। ਕੁੰਭ ਆਪਣੀਆਂ ਗੱਲਾਂ ਨਾਲ ਕੰਮ ਕਢਵਾਉਣਗੇ, ਮੀਨ ਨੂੰ ਕਿਸੇ ਦਾ ਸਹਾਰਾ ਮਿਲੇਗਾ ਅਤੇ ਕੰਨਿਆ ਦੀ ਸਾਂਝੇਦਾਰੀ ਦੀ ਗੱਲ ਅੱਗੇ ਵਧੇਗੀ। ਦੂਜੇ ਪਾਸੇ ਸਿੰਘ ਦੇ ਕੰਮ ਅਟਕ ਸਕਦੇ ਹਨ, ਮੇਖ ਦੇ ਖ਼ਰਚੇ ਵਧਣਗੇ, ਤੁਲਾ ‘ਤੇ ਕੰਮ ਦਾ ਬੋਝ ਰਹੇਗਾ ਅਤੇ ਮਕਰ ਵਾਲੇ ਘਰ ਵਿੱਚ ਬਹਿਸ ਤੋਂ ਬਚਣ। ਆਓ ਵਿਸਥਾਰ ਨਾਲ ਜਾਣਦੇ ਹਾਂ ਤੁਹਾਡਾ ਅੱਜ ਦਾ ਰਾਸ਼ੀਫਲ:

ਅੱਜ ਦਾ ਮੇਸ਼ ਰਾਸ਼ੀਫਲ

ਅੱਜ ਖ਼ਰਚੇ ਵਧਣਗੇ ਅਤੇ ਭੱਜ-ਦੌੜ ਕਾਰਨ ਥਕਾਵਟ ਰਹੇਗੀ। ਘਰੋਂ ਨਿਕਲਣ ਤੋਂ ਪਹਿਲਾਂ ਚਾਬੀ, ਪਰਸ ਅਤੇ ਫ਼ੋਨ ਜ਼ਰੂਰ ਚੈੱਕ ਕਰ ਲਓ। ਜੇਕਰ ਸਾਂਝੇਦਾਰੀ (ਪਾਰਟਨਰਸ਼ਿਪ) ਦੀ ਪੇਸ਼ਕਸ਼ ਆਵੇ ਤਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕੇ ਹੀ ਹਾਂ ਕਰੋ। ਸ਼ੂਗਰ ਦੇ ਮਰੀਜ਼ ਤਣਾਅ ਤੋਂ ਦੂਰ ਰਹਿਣ।

ਅੱਜ ਦਾ ਵਰਿਸ਼ਭ ਰਾਸ਼ੀਫਲ

ਨਵੇਂ ਲੋਕਾਂ ਨਾਲ ਜਾਣ-ਪਛਾਣ ਵਧੇਗੀ ਅਤੇ ਕਮਾਈ ਵਧੀਆ ਰਹੇਗੀ। ਨਵੀਂ ਜ਼ਿੰਮੇਵਾਰੀ ਮਿਲਣ ‘ਤੇ ਘਬਰਾਓ ਨਾ, ਸਗੋਂ ਭਰੋਸੇ ਨਾਲ ਸੰਭਾਲੋ। ਰੁਝੇਵਿਆਂ ਕਾਰਨ ਜੀਵਨ ਸਾਥੀ ਨੂੰ ਘੱਟ ਸਮਾਂ ਦੇ ਸਕੋਗੇ, ਪਰ ਉਹ ਤੁਹਾਡੀ ਮਜਬੂਰੀ ਸਮਝਣਗੇ। ਦੋਸਤਾਂ ਨਾਲ ਘੁੰਮਣ-ਫਿਰਨ ਦਾ ਮੌਕਾ ਮਿਲੇਗਾ।

ਅੱਜ ਦਾ ਮਿਥੁਨ ਰਾਸ਼ੀਫਲ

ਇੰਟਰਵਿਊ ਲਈ ਕਾਲ ਆ ਸਕਦੀ ਹੈ ਅਤੇ ਤੁਸੀਂ ਮੁਕਾਬਲੇ ਦੀ ਭੀੜ ਵਿੱਚ ਸਭ ਤੋਂ ਅੱਗੇ ਰਹੋਗੇ। ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਕੋਈ ਤੁਹਾਡੇ ਕੰਮ ਦਾ ਸਿਹਰਾ ਖ਼ੁਦ ਨਾ ਲੈ ਜਾਵੇ। ਜੇਕਰ ਸਾਥੀ ਨਾਲ ਕੋਈ ਮਤਭੇਦ ਹੋਵੇ ਤਾਂ ਸ਼ਾਂਤੀ ਨਾਲ ਗੱਲਬਾਤ ਕਰਕੇ ਸੁਲਝਾਓ।

ਅੱਜ ਦਾ ਕਰਕ ਰਾਸ਼ੀਫਲ

ਕੰਮਕਾਜ ਵਿੱਚ ਪੁਰਾਣੀਆਂ ਰੁਕਾਵਟਾਂ ਦੂਰ ਹੋਣਗੀਆਂ ਅਤੇ ਨਵੀਂ ਸ਼ੁਰੂਆਤ ਚੰਗੀ ਰਹੇਗੀ। ਬੌਸ ਪੂਰਾ ਸਾਥ ਦੇਣਗੇ। ਅਨੁਸ਼ਾਸਨ ਵਿੱਚ ਬਿਲਕੁਲ ਢਿੱਲ ਨਾ ਦਿਓ। ਪਿਤਾ ਵੱਲੋਂ ਕੋਈ ਤੋਹਫ਼ਾ ਮਿਲ ਸਕਦਾ ਹੈ।

ਅੱਜ ਦਾ ਸਿੰਘ ਰਾਸ਼ੀਫਲ

ਕੰਮਾਂ ਵਿੱਚ ਦੇਰੀ ਅਤੇ ਰੁਕਾਵਟਾਂ ਆ ਸਕਦੀਆਂ ਹਨ, ਇਸ ਲਈ ਧੀਰਜ ਨਾਲ ਕੰਮ ਲਓ ਅਤੇ ਵੱਡਾ ਜੋਖ਼ਮ ਲੈਣ ਤੋਂ ਬਚੋ। ਅਚਾਨਕ ਕਿਸੇ ਪਾਸਿਓਂ ਲਾਭ ਵੀ ਹੋ ਸਕਦਾ ਹੈ। ਪੁਰਾਣੇ ਗਿਲੇ-ਸ਼ਿਕਵੇ ਨਾ ਛੇੜੋ। ਸਵੇਰੇ ਥੋੜ੍ਹਾ ਸਮਾਂ ਧਿਆਨ (ਮੈਡੀਟੇਸ਼ਨ) ਜ਼ਰੂਰ ਲਗਾਓ।

ਅੱਜ ਦਾ ਕੰਨਿਆ ਰਾਸ਼ੀਫਲ

ਸਾਂਝੇਦਾਰੀ ਵਿੱਚ ਕਾਰੋਬਾਰ ਦੀ ਗੱਲਬਾਤ ਅੱਗੇ ਵਧੇਗੀ, ਬੱਸ ਮੁਨਾਫ਼ੇ ਦੀ ਵੰਡ ਲਿਖਤੀ ਰੂਪ ਵਿੱਚ ਤੈਅ ਕਰੋ। ਸਾਥੀ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ‘ਤੇ ਨਾ ਰੁੱਸੋ। ਮਹਿਮਾਨਾਂ ਦੇ ਆਉਣ ਨਾਲ ਘਰ ਵਿੱਚ ਰੌਣਕ ਰਹੇਗੀ।

ਅੱਜ ਦਾ ਤੁਲਾ ਰਾਸ਼ੀਫਲ

ਟਲੇ ਹੋਏ ਕੰਮ ਅੱਜ ਨਿਪਟਾਉਣੇ ਪੈਣਗੇ ਅਤੇ ਦਿਨ ਮਿਹਨਤ ਭਰਿਆ ਰਹੇਗਾ। ਵੱਡਿਆਂ ਦੀ ਝਿੜਕ ਨੂੰ ਦਿਲ ‘ਤੇ ਨਾ ਲਗਾਓ। ਕਿਤੇ ਵੀ ਨਿਵੇਸ਼ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰੋ। ਛਾਤੀ ਜਾਂ ਪੈਰਾਂ ਵਿੱਚ ਦਰਦ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

ਅੱਜ ਦਾ ਸਕਾਰਪੀਓ ਰਾਸ਼ੀਫਲ

ਦੋਸਤਾਂ ਤੋਂ ਲਾਭ ਹੋਵੇਗਾ ਅਤੇ ਸ਼ੇਅਰ ਬਾਜ਼ਾਰ ਵਿੱਚ ਦਿਨ ਚੰਗਾ ਰਹਿ ਸਕਦਾ ਹੈ। ਮੁਨਾਫ਼ੇ ਦਾ ਕੁਝ ਹਿੱਸਾ ਸੁਰੱਖਿਅਤ ਕੱਢ ਲਓ। ਘਰ ਵਿੱਚ ਕਿਸੇ ਨਾਲ ਅਣਬਣ ਹੈ ਤਾਂ ਗੱਲਬਾਤ ਰਾਹੀਂ ਮਸਲਾ ਹੱਲ ਕਰੋ। ਪਾਣੀ ਖੁੱਲ੍ਹ ਕੇ ਪੀਓ।

ਅੱਜ ਦਾ ਧਨੁੰ ਰਾਸ਼ੀਫਲ

ਕਾਫ਼ੀ ਸਮੇਂ ਬਾਅਦ ਕਿਸੇ ਆਪਣੇ ਨਾਲ ਮੁਲਾਕਾਤ ਹੋਵੇਗੀ ਅਤੇ ਘਰ ਵਿੱਚ ਖ਼ੁਸ਼ੀ ਦਾ ਮਾਹੌਲ ਰਹੇਗਾ। ਮੀਡੀਆ ਨਾਲ ਜੁੜੇ ਲੋਕਾਂ ਦਾ ਕੰਮ ਚਮਕੇਗਾ। ਸੇਲਜ਼ ਨਾਲ ਜੁੜੇ ਲੋਕਾਂ ‘ਤੇ ਟਾਰਗੇਟ ਦਾ ਦਬਾਅ ਰਹੇਗਾ। ਮਹਿਮਾਨਾਂ ਦਾ ਭਾਰੀ ਸਾਮਾਨ ਚੁੱਕਣ ਤੋਂ ਪਰਹੇਜ਼ ਕਰੋ।

ਅੱਜ ਦਾ ਮਕਰ ਰਾਸ਼ੀਫਲ

ਛੋਟੀਆਂ ਯਾਤਰਾਵਾਂ ਅਤੇ ਨਵੇਂ ਸੰਪਰਕਾਂ ਨਾਲ ਕੰਮ ਬਣੇਗਾ। ਘਰ ਵਿੱਚ ਕਿਸੇ ਗੱਲ ‘ਤੇ ਬਹਿਸ ਹੋਵੇ ਤਾਂ ਆਪਣੀ ਗੱਲ ਥੋਪਣ ਦੀ ਕੋਸ਼ਿਸ਼ ਨਾ ਕਰੋ। ਟਰੇਡਿੰਗ ਕਰਦੇ ਸਮੇਂ ਸਟਾਪ ਲੌਸ (Stop Loss) ਜ਼ਰੂਰ ਲਗਾਓ। ਧੂੜ-ਮਿੱਟੀ ਵਾਲੀ ਥਾਂ ‘ਤੇ ਮਾਸਕ ਦੀ ਵਰਤੋਂ ਕਰੋ।

ਅੱਜ ਦਾ ਕੁੰਭ ਰਾਸ਼ੀਫਲ

ਅੱਜ ਤੁਹਾਡੀ ਮਿੱਠੀ ਬੋਲਬਾਣੀ ਨਾਲ ਵਿਗੜੇ ਕੰਮ ਸੰਵਰਨਗੇ ਅਤੇ ਅਗਵਾਈ ਕਰਨ ਦਾ ਮੌਕਾ ਮਿਲੇਗਾ। ਕਿਸੇ ਬਾਹਰੀ ਵਿਅਕਤੀ ਨੂੰ ਘਰ ਦੇ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਦਿਓ। ਕੋਈ ਵੀ ਸੌਦਾ (ਡੀਲ) ਪੱਕਾ ਕਰਨ ਤੋਂ ਪਹਿਲਾਂ ਉਸ ਦੀਆਂ ਸ਼ਰਤਾਂ ਨੂੰ ਚੰਗੀ ਤਰ੍ਹਾਂ ਸਮਝ ਲਓ।

ਅੱਜ ਦੀ ਮੀਨ ਰਾਸ਼ੀਫਲ

ਕਿਸੇ ਤਜਰਬੇਕਾਰ ਵਿਅਕਤੀ ਦੀ ਮਦਦ ਨਾਲ ਰੁਕਿਆ ਹੋਇਆ ਕੰਮ ਚੱਲ ਪਵੇਗਾ। ਕਲਾ ਜਾਂ ਡਿਜ਼ਾਈਨਿੰਗ ਨਾਲ ਜੁੜੇ ਲੋਕਾਂ ਨੂੰ ਲਾਭ ਹੋਵੇਗਾ। ਮਨ ਕਿਤੇ ਹੋਰ ਉਲਝਿਆ ਰਹਿ ਸਕਦਾ ਹੈ, ਇਸ ਲਈ ਸੁਭਾਅ ਵਿੱਚ ਚਿੜਚਿੜਾਪਣ ਨਾ ਆਉਣ ਦਿਓ। ਸਵੇਰ ਅਤੇ ਸ਼ਾਮ ਦੀ ਠੰਢ ਤੋਂ ਬਚਾਅ ਰੱਖੋ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...