AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਡਰੱਗ ਡੀਲਰ ‘ਕੈਟਾਮਾਈਨ ਕਵੀਨ’ ਜਸਵੀਨ ਸੰਘਾ ਨੂੰ 15 ਸਾਲਾਂ ਦੀ ਸਜ਼ਾ, ਹਾਲੀਵੁੱਡ ਐਕਟਰ ਨੂੰ ਕੀਤੀ ਸੀ ਨਸ਼ਾ ਸਪਲਾਈ; ਹੋ ਗਈ ਸੀ ਮੌਤ

28 ਅਕਤੂਬਰ, 2023 ਨੂੰ ਪੈਰੀ ਦੇ ਨਿੱਜੀ ਸਹਾਇਕ ਨੇ ਅਦਾਕਾਰ ਨੂੰ ਘੱਟੋ-ਘੱਟ ਤਿੰਨ ਵਾਰ ਕੈਟਾਮਾਈਨ ਦਾ ਇੰਜੈਕਸ਼ਨ ਦਿੱਤਾ ਸੀ, ਜਿਸ ਦੀ ਓਵਰਡੋਜ਼ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਇਲਜ਼ਾਮ ਸੀ ਕਿ ਪੈਰੀ ਦੀ ਮੌਤ ਹੋਣ ਤੋਂ ਬਾਅਦ ਜਸਵੀਨ ਸਿੰਘ ਨਾ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਆਪਣੇ ਪਾਰਟਨਰਾਂ ਨੂੰ ਮੈਸੇਜ ਡਿਲੀਟ ਕਰਨ ਲਈ ਕਿਹਾ।

ਡਰੱਗ ਡੀਲਰ 'ਕੈਟਾਮਾਈਨ ਕਵੀਨ' ਜਸਵੀਨ ਸੰਘਾ ਨੂੰ 15 ਸਾਲਾਂ ਦੀ ਸਜ਼ਾ, ਹਾਲੀਵੁੱਡ ਐਕਟਰ ਨੂੰ ਕੀਤੀ ਸੀ ਨਸ਼ਾ ਸਪਲਾਈ; ਹੋ ਗਈ ਸੀ ਮੌਤ
ਡਰੱਗ ਡੀਲਰ ‘ਕੈਟਾਮਾਈਨ ਕਵੀਨ’ ਜਸਵੀਨ ਸੰਘਾ ਨੂੰ 15 ਸਾਲਾਂ ਦੀ ਸਜ਼ਾ (Pic: Social Media)
tv9-punjabi
| Published: 10 Apr 2026 10:17 AM IST
Share

ਅਮਰੀਕਾ ‘ਚ ਹਾਲੀਵੁੱਡ ਅਦਾਕਾਰ ਮੈਥਯੂ ਪੈਰੀ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ ਕਰਦੇ ਹੋਏ ਕੈਲੀਫ਼ੋਰਨੀਆ ਦੀ ਅਦਾਲਤ ਨੇ ਜਸਵੀਨ ਸੰਘਾ ਨੂੰ 15 ਸਾਲ ਦੀ ਸਜ਼ਾ ਸੁਣਾਈ ਹੈ। ‘ਕੈਟਾਮਾਈਨ ਕਵੀਨ’ ਦੇ ਨਾਮ ਨਾਲ ਮਸ਼ਹੂਰ ਜਸਵੀਨ ਸੰਘਾ ਉਨ੍ਹਾਂ 5 ਦੋਸ਼ੀਆਂ ‘ਚ ਸ਼ਾਮਲ ਹੈ, ਜਿਨ੍ਹਾਂ ‘ਤੇ ਮੈਥਯੂ ਪੈਰੀ ਨੂੰ ਜਾਨਲੇਵਾ ਡਰੱਗ ਸਪਲਾਈ ਕਰਨ ਦਾ ਇਲਜ਼ਾਮ ਸੀ।

ਦੱਸ ਦੇਈਏ ਕਿ ਮੈਥਯੂ ਪੈਰੀ ਅਕਤੂਬਰ 2023 ਨੂੰ ਲਾਸ ਏਂਜਲਿਸ ਵਿਖੇ ਆਪਣੇ ਘਰ ‘ਚ ਬਾਥ ਟਾਬ ਅੰਦਰ ਮ੍ਰਿਤ ਪਾਏ ਗਏ ਸਨ। ਜਾਂਚ ‘ਚ ਸਾਹਮਣੇ ਆਇਆ ਕਿ ਉਨ੍ਹਾਂ ਦੀ ਮੌਤ ਕੈਟਮਾਈਨ ਡਰੱਗ ਦੇ ਓਵਰਡੋਜ਼ ਕਾਰਨ ਹੋਈ ਸੀ। ਅਦਾਕਾਰ ਲੰਬੇ ਸਮੇਂ ਤੋਂ ਨਸ਼ੇ ਦੀ ਲੱਤ ਨਾਲ ਜੂਝ ਰਹੇ ਸਨ।

ਮੀਡੀਆ ਰਿਪੋਰਟਸ ਮੁਤਾਬਕ ਇਸ ਮਾਮਲੇ ਦੀ ਜਾਂਚ ‘ਚ ਇੱਕ ਵੱਡੇ ਡਰੱਗ ਨੈੱਟਵਰਕ ਦਾ ਖੁਲਾਸਾ ਹੋਇਆ ਸੀ, ਜਿਸ ‘ਚ ਕੁੱਝ ਡਾਕਟਰਾਂ ਦੇ ਨਾਮ ਵੀ ਸਾਹਮਣੇ ਆਏ ਸਨ। ਜਾਂਚ ‘ਚ ਪਾਇਆ ਗਿਆ ਕਿ ਇਸ ਨੈੱਟਵਰਕ ਨੇ ਪੈਰੀ ਦੀ ਨਸ਼ੇ ਦੀ ਲੱਤ ਦਾ ਫਾਇਦਾ ਚੁੱਕਦੇ ਹੋਏ, ਉਨ੍ਹਾਂ ਤੋਂ ਭਾਰੀ ਰਕਮ ਵਸੂਲੀ ਸੀ।

ਜਸਵੀਨ ਸੰਘਾ ਨੇ ਕੀਤੀਆਂ ਸਨ ਸ਼ੀਸ਼ੀਆਂ ਸਪਲਾਈ

ਰਿਪੋਰਟਸ ਮੁਤਾਬਕ ਇੱਕ ਡਾਕਟਰ ਨੇ ਪੈਰੀ ਦੇ ਮੌਤ ਤੋਂ ਪਹਿਲਾਂ ਡਰੱਗ ਸਪਲਾਈ ਦੇ ਚਾਰ ਮਾਮਲਿਆਂ ‘ਚ ਜ਼ੁਰਮ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ 30 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਸੀ। ਇੱਕ ਹੋਰ ਡਾਕਟਰ ਨੂੰ ਨਜ਼ਰਬੰਦੀ ਤੇ ਸਮਾਜ ਸੇਵਾ ਦੀ ਸਜ਼ਾ ਸੁਣਾਈ ਗਈ ਸੀ। ਪੈਰੀ ਮਾਮਲੇ ‘ਚ ਪਾਇਆ ਗਿਆ ਕਿ ਜਸਵੀਨ ਸੰਘਾ ਨੇ ਇੱਕ ਮਿਡਲਮੈਨ ਦੇ ਰਾਹੀਂ ਪੈਰੀ ਦੇ ਨਿੱਜੀ ਸਹਾਇਕ ਨੂੰ ਕੈਟਾਮਾਈਨ ਦੀਆਂ 51 ਸ਼ੀਸ਼ੀਆਂ ਬੇਚੀਆਂ ਸਨ।

ਦੱਸਿਆ ਗਿਆ ਕਿ 28 ਅਕਤੂਬਰ, 2023 ਨੂੰ ਪੈਰੀ ਦੇ ਨਿੱਜੀ ਸਹਾਇਕ ਨੇ ਅਦਾਕਾਰ ਨੂੰ ਘੱਟੋ-ਘੱਟ ਤਿੰਨ ਵਾਰ ਕੈਟਾਮਾਈਨ ਦਾ ਇੰਜੈਕਸ਼ਨ ਦਿੱਤਾ ਸੀ, ਜਿਸ ਦੀ ਓਵਰਡੋਜ਼ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਇਲਜ਼ਾਮ ਸੀ ਕਿ ਪੈਰੀ ਦੀ ਮੌਤ ਹੋਣ ਤੋਂ ਬਾਅਦ ਜਸਵੀਨ ਸਿੰਘ ਨਾ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਆਪਣੇ ਪਾਰਟਨਰਾਂ ਨੂੰ ਮੈਸੇਜ ਡਿਲੀਟ ਕਰਨ ਲਈ ਕਿਹਾ।

ਜਾਂਚ ਏਜੰਸੀਆਂ ਨੇ ਨਾਰਥ ਹਾਲੀਵੁੱਡ ਵਿਖੇ ਸੰਘਾ ਦੇ ਘਰ ਛਾਪਾ ਮਾਰਿਆ ਸੀ, ਜਿੱਥੇ ਕਈ ਪ੍ਰਕਾਰ ਦੇ ਡਰੱਗਸ ਤੇ ਨਸ਼ੀਲਿਆਂ ਗੋਲੀਆਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਪੈਸੇ ਗਿਣਨ ਦੀ ਮਸ਼ੀਨ, ਤਰਾਜ਼ੂ ਤੇ ਲੁਕੇ ਹੋਏ ਕੈਮਰੇ ਖੋਜਣ ਵਾਲੇ ਯੰਤਰ ਮਿਲੇ ਸਨ।

ਕੌਣ ਹੈ ਜਸਵੀਨ ਸੰਘਾ?

ਭਾਰਤੀ ਮੂਲ ਦੀ ਜਸਵੀਨ ਸੰਘਾ ਦਾ ਪਰਿਵਾਰ ਪੰਜਾਬ ਨਾਲ ਨਾਤਾ ਰੱਖਦਾ ਹੈ। ਜਸਵੀਰ ਸੰਘਾ ਕੋਲ ਬ੍ਰਿਟੇਨ ਤੇ ਅਮਰੀਕਾ ਦੀ ਦੁਹਰੀ ਨਾਗਰਿਕਤਾ ਹੈ। ਜਸਵੀਨ ਕੋਲ ਕੈਲੀਫ਼ੋਰਨੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੈ। ਇਸ ਦੇ ਨਾਲ ਹੀ, ਉਸ ਕੋਲ ਇੰਗਲੈਂਡ ਦੀ ਹਲਟ ਇੰਟਰਨੈਸ਼ਨਲ ਬਿਜਨੈਸ ਸਕੂਲ ਤੋਂ ਮਾਸਟਰਸ ਦੀ ਡਿਗਰੀ ਵੀ ਹੈ।

Follow Us
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ...
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ......
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ...