AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਨਾ ਹੋਰਮੁਜ਼, ਨਾ ਯੂਰੇਨਿਯਮ ਕਤਰ ਦੇ ਇਸ ਫੰਡ ਨੂੰ ਲੈ ਕੇ ਅਟਕੀ ਹੈ ਈਰਾਨ-US ਦੀ ਡੀਲ

Iran US Deal: ਈਰਾਨ ਨੇ ਅਮਰੀਕਾ ਨਾਲ ਕਿਸੇ ਵੀ ਸ਼ੁਰੂਆਤੀ ਸਮਝੌਤੇ ਤੋਂ ਪਹਿਲਾਂ ਕਤਰ ਵਿੱਚ ਫਸੀ ਆਪਣੀ 12 ਅਰਬ ਡਾਲਰ ਦੀ ਰਕਮ ਜਾਰੀ ਕਰਨ ਦੀ ਮੰਗ ਕੀਤੀ ਹੈ। ਈਰਾਨ ਦਾ ਕਹਿਣਾ ਹੈ ਕਿ ਪੈਸਿਆਂ ਤੱਕ ਪੂਰੀ ਪਹੁੰਚ ਮਿਲਣ ਤੋਂ ਬਾਅਦ ਹੀ ਗੱਲਬਾਤ ਅੱਗੇ ਵਧੇਗੀ। ਇਸ ਤੋਂ ਇਲਾਵਾ ਵੀ ਕਈ ਅਜਿਹੀਆਂ ਸ਼ਰਤਾਂ ਹਨ, ਜਿਨ੍ਹਾਂ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚਕਾਰ ਹਾਲੇ ਵੀ ਅਸਹਿਮਤੀਆਂ ਬਣੀਆਂ ਹੋਈਆਂ ਹਨ।

ਨਾ ਹੋਰਮੁਜ਼, ਨਾ ਯੂਰੇਨਿਯਮ ਕਤਰ ਦੇ ਇਸ ਫੰਡ ਨੂੰ ਲੈ ਕੇ ਅਟਕੀ ਹੈ ਈਰਾਨ-US ਦੀ ਡੀਲ
ਮੋਜਤਬਾ ਖ਼ਾਮੇਨੇਈ ਅਤੇ ਡੋਨਾਲਡ ਟਰੰਪ
tv9-punjabi
| Updated On: 25 May 2026 17:25 PM IST
Share

ਈਰਾਨ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਗੱਲਬਾਤ ਵਿੱਚ ਹੁਣ ਫਸੇ ਹੋਏ ਪੈਸਿਆਂ ਦਾ ਮੁੱਦਾ ਸਭ ਤੋਂ ਵੱਡਾ ਬਣ ਗਿਆ ਹੈ। ਰਿਪੋਰਟ ਮੁਤਾਬਕ, ਈਰਾਨ ਨੇ ਸਾਫ਼ ਕਿਹਾ ਹੈ ਕਿ ਕਤਰ ਵਿੱਚ ਜਮ੍ਹਾਂ ਉਸਦੇ 12 ਅਰਬ ਡਾਲਰ (ਲਗਭਗ 11.45 ਲੱਖ ਕਰੋੜ ਰੁਪਏ) ਵਾਪਸ ਮਿਲਣੇ ਚਾਹੀਦੇ ਹਨ, ਇਸ ਤੋਂ ਬਿਨਾਂ ਉਹ ਅਮਰੀਕਾ ਨਾਲ ਕਿਸੇ ਵੀ ਸਮਝੌਤੇ ਵੱਲ ਅੱਗੇ ਨਹੀਂ ਵਧੇਗਾ। ਈਰਾਨ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ, ਇੱਕ ਸਰੋਤ ਨੇ ਦੱਸਿਆ ਕਿ ਕਤਰ ਵਿੱਚ ਰੱਖੇ ਗਏ ਇਹ 12 ਅਰਬ ਡਾਲਰ ਈਰਾਨ ਦੀ ਪਹਿਲੀ ਅਤੇ ਸਭ ਤੋਂ ਸਖ਼ਤ ਸ਼ਰਤ ਹਨ। ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਹੋਰਮੁਜ਼ ਅਤੇ ਯੂਰੇਨਿਯਮ ਮੁੱਦੇ ਤੇ ਈਰਾਨ ਦੇ ਸਖ਼ਤ ਰੁਖ ਕਾਰਨ ਗੱਲਬਾਤ ਅੱਗੇ ਨਹੀਂ ਵੱਧ ਸਕੀ।

ਦਰਅਸਲ, ਈਰਾਨ ਚਾਹੁੰਦਾ ਹੈ ਕਿ ਅਮਰੀਕਾ ਨਾਲ ਸ਼ੁਰੂਆਤੀ ਸਮਝੌਤੇ ਯਾਨੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ (MoU) ਦੇ ਪਹਿਲੇ ਪੜਾਅ ਵਿੱਚ ਹੀ ਉਸਨੂੰ ਇਸ ਰਕਮ ਤੱਕ ਪੂਰੀ ਪਹੁੰਚ ਮਿਲੇ। ਤਦ ਹੀ ਅੱਗੇ ਦੀ ਗੱਲਬਾਤ ਜਾਰੀ ਰਹੇਗੀ। ਸਰੋਤ ਨੇ ਇਹ ਵੀ ਕਿਹਾ ਕਿ ਇਹ 12 ਅਰਬ ਡਾਲਰ ਸਿਰਫ਼ ਸ਼ੁਰੂਆਤੀ ਰਕਮ ਹੈ। ਈਰਾਨ ਦਾ ਕਹਿਣਾ ਹੈ ਕਿ ਦੁਨੀਆ ਭਰ ਵਿੱਚ ਉਸ ਦੀਆਂ ਜਿੰਨੀਆਂ ਵੀ ਸੰਪਤੀਆਂ ਅਤੇ ਫੰਡ ਫ੍ਰੀਜ਼ ਕੀਤੇ ਗਏ ਹਨ, ਉਹਨਾਂ ਨੂੰ ਕਿਸੇ ਅੰਤਿਮ ਸਮਝੌਤੇ ਤਹਿਤ ਪੂਰੀ ਤਰ੍ਹਾਂ ਜਾਰੀ ਕੀਤਾ ਜਾਣਾ ਚਾਹੀਦਾ ਹੈ।

ਈਰਾਨੀ ਨਿਊਜ਼ ਏਜੰਸੀ ਨੇ ਵੀ ਪੁਸ਼ਟੀ ਕੀਤੀ

ਈਰਾਨ ਦੀ ਰਿਵੋਲਿਊਸ਼ਨਰੀ ਗਾਰਡ ਨਾਲ ਜੁੜੀ ਨਿਊਜ਼ ਏਜੰਸੀ ਤਸਨੀਮ ਨਿਊਜ਼ ਨੇ ਦੱਸਿਆ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਹੋ ਸਕਣ ਵਾਲੇ ਸੰਭਾਵਿਤ ਸਮਝੌਤੇ ਦੀਆਂ ਕੁਝ ਸ਼ਰਤਾਂ ਤੇ ਹਾਲੇ ਵੀ ਵਿਵਾਦ ਬਣਿਆ ਹੋਇਆ ਹੈ। ਤਸਨੀਮ ਨਿਊਜ਼ ਮੁਤਾਬਕ, ਈਰਾਨ ਚਾਹੁੰਦਾ ਹੈ ਕਿ ਸ਼ੁਰੂਆਤੀ ਸਮਝੌਤੇ ਦੇ ਪਹਿਲੇ ਕਦਮ ਵਿੱਚ ਹੀ ਉਸਦੀ ਫ੍ਰੀਜ਼ ਕੀਤੀ ਗਈ ਰਕਮ ਦਾ ਘੱਟੋ-ਘੱਟ ਇੱਕ ਹਿੱਸਾ ਜਾਰੀ ਕੀਤਾ ਜਾਵੇ। ਈਰਾਨ ਨੇ ਇਹ ਵੀ ਕਿਹਾ ਹੈ ਕਿ ਸਿਰਫ਼ ਪੈਸਾ ਜਾਰੀ ਕਰਨ ਦਾ ਐਲਾਨ ਕਾਫ਼ੀ ਨਹੀਂ ਹੋਵੇਗਾ, ਸਗੋਂ ਉਸਨੂੰ ਉਸ ਰਕਮ ਦੇ ਇਸਤੇਮਾਲ ਦੀ ਪੂਰੀ ਆਜ਼ਾਦੀ ਵੀ ਮਿਲਣੀ ਚਾਹੀਦੀ ਹੈ।

ਈਰਾਨ-US ਸਮਝੌਤੇ ਵਿੱਚ ਕੀ ਹੈ ਮੁਸ਼ਕਲ?

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਇਨ੍ਹਾਂ ਪੈਸਿਆਂ ਦੀ ਰਿਹਾਈ ਨੂੰ ਅੰਤਿਮ ਪਰਮਾਣੂ ਸਮਝੌਤੇ ਨਾਲ ਜੋੜਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਈਰਾਨ ਦੀ ਮੰਗ ਹੈ ਕਿ MoU ਸ਼ੁਰੂ ਹੁੰਦੇ ਹੀ ਕੁਝ ਰਕਮ ਜਾਰੀ ਕਰ ਦਿੱਤੀ ਜਾਵੇ ਅਤੇ ਬਾਕੀ ਰਕਮ ਨੂੰ ਗੱਲਬਾਤ ਦੌਰਾਨ ਹੌਲੀ-ਹੌਲੀ ਜਾਰੀ ਕਰਨ ਦਾ ਤਰੀਕਾ ਤੈਅ ਕੀਤਾ ਜਾਵੇ। ਤਸਨੀਮ ਨਿਊਜ਼ ਨੇ ਬਾਅਦ ਵਿੱਚ ਇਹ ਵੀ ਦਾਅਵਾ ਕੀਤਾ ਕਿ ਕੁਝ ਸ਼ਰਤਾਂ ਨੂੰ ਲੈ ਕੇ ਅਮਰੀਕਾ ਹਾਲੇ ਵੀ ਰੁਕਾਵਟ ਪਾ ਰਿਹਾ ਹੈ। ਇਨ੍ਹਾਂ ਵਿੱਚ ਈਰਾਨ ਦੇ ਜ਼ਬਤ ਕੀਤੇ ਗਏ ਪੈਸੇ ਵੀ ਸ਼ਾਮਲ ਹਨ। ਇਸੇ ਕਾਰਨ ਇਹ ਸੰਭਾਵਨਾ ਵੀ ਬਣੀ ਹੋਈ ਹੈ ਕਿ ਪੂਰਾ ਸਮਝੌਤਾ ਟੁੱਟ ਸਕਦਾ ਹੈ।

ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਰਾਇਟਰਜ਼ ਨੇ ਰਿਪੋਰਟ ਦਿੱਤੀ ਸੀ ਕਿ ਅਮਰੀਕਾ ਕਤਰ ਅਤੇ ਹੋਰ ਬੈਂਕਾਂ ਵਿੱਚ ਫਸੀ ਈਰਾਨ ਦੀ 6 ਅਰਬ ਡਾਲਰ ਦੀ ਰਕਮ ਜਾਰੀ ਕਰਨ ਤੇ ਸਹਿਮਤ ਹੋ ਗਿਆ ਸੀ। ਇਹ ਰਕਮ ਦੱਖਣੀ ਕੋਰੀਆ ਨੂੰ ਤੇਲ ਵੇਚਣ ਤੋਂ ਮਿਲੀ ਸੀ। 2023 ਵਿੱਚ ਕੈਦੀਆਂ ਦੀ ਅਦਲਾ-ਬਦਲੀ ਦੇ ਸਮਝੌਤੇ ਤੋਂ ਬਾਅਦ ਇਹ ਰਕਮ ਕਤਰ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਸੀ, ਪਰ ਅਮਰੀਕੀ ਨਿਗਰਾਨੀ ਹੇਠ ਇਸਦਾ ਇਸਤੇਮਾਲ ਸਿਰਫ਼ ਮਨੁੱਖੀ ਲੋੜਾਂ ਲਈ ਹੀ ਕੀਤਾ ਜਾ ਸਕਦਾ ਸੀ।

Follow Us
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ...
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ...
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon...
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ...
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ...
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...