AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਫਿਰੋਜ਼ਪੁਰ ‘ਚ ਚੋਣ ਨਾਮਜ਼ਦਗੀਆਂ ਦੌਰਾਨ ਸਮਾਜ ਸੇਵੀ ਤੇ ਕਾਂਗਰਸ ਵਰਕਰਾਂ ਵਿਚਾਲੇ ਖੂਨੀ ਝੜਪ, ਚੱਲੀ ਗੋਲੀ

ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿਖੇ ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਸਿਆਸੀ ਮਾਹੌਲ ਉਸ ਵੇਲੇ ਹਿੰਸਕ ਹੋ ਗਿਆ ਜਦੋਂ ਸਮਾਜ ਸੇਵੀ ਗੁਰਪ੍ਰੀਤ ਸੇਖੋਂ ਅਤੇ ਕਾਂਗਰਸ ਦੇ ਵਰਕਰ ਆਪਸ ਵਿੱਚ ਭਿੜ ਗਏ। ਦੋਵਾਂ ਧਿਰਾਂ ਵਿਚਾਲੇ ਪਹਿਲਾਂ ਤਕਰਾਰ ਹੋਈ, ਫਿਰ ਹੱਥੋਪਾਈ ਅਤੇ ਹੰਗਾਮਾ ਸ਼ੁਰੂ ਹੋ ਗਿਆ।

ਫਿਰੋਜ਼ਪੁਰ 'ਚ ਚੋਣ ਨਾਮਜ਼ਦਗੀਆਂ ਦੌਰਾਨ ਸਮਾਜ ਸੇਵੀ ਤੇ ਕਾਂਗਰਸ ਵਰਕਰਾਂ ਵਿਚਾਲੇ ਖੂਨੀ ਝੜਪ, ਚੱਲੀ ਗੋਲੀ
sunny-chopra-ferozepur
| Published: 25 Jun 2026 18:37 PM IST
Share

ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿਖੇ ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਸਿਆਸੀ ਮਾਹੌਲ ਉਸ ਵੇਲੇ ਹਿੰਸਕ ਹੋ ਗਿਆ ਜਦੋਂ ਸਮਾਜ ਸੇਵੀ ਗੁਰਪ੍ਰੀਤ ਸੇਖੋਂ ਅਤੇ ਕਾਂਗਰਸ ਦੇ ਵਰਕਰ ਆਪਸ ਵਿੱਚ ਭਿੜ ਗਏ। ਦੋਵਾਂ ਧਿਰਾਂ ਵਿਚਾਲੇ ਪਹਿਲਾਂ ਤਕਰਾਰ ਹੋਈ, ਫਿਰ ਹੱਥੋਪਾਈ ਅਤੇ ਹੰਗਾਮਾ ਸ਼ੁਰੂ ਹੋ ਗਿਆ। ਮਾਮਲਾ ਇੰਨਾ ਵਧ ਗਿਆ ਕਿ ਗੋਲੀ ਤੱਕ ਚੱਲ ਗਈ, ਜਿਸ ਵਿੱਚ ਇੱਕ ਨੌਜਵਾਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਅਤੇ ਕਈਆਂ ਦੇ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕੁੱਲ ਚਾਰ ਜਾਣੇ ਜ਼ਖ਼ਮੀ ਹਨ। ਐਸ.ਪੀ.ਡੀ. ਮਨਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਵਰਕਰਾਂ ਵਿੱਚ ਝੜਪ ਹੋਈ ਹੈ।

ਮਮਦੋਟ ਵਿੱਚ ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੌਰਾਨ ਮਾਹੌਲ ਤਣਾਅਪੂਰਨ ਬਣ ਗਿਆ। ਨਾਮਜ਼ਦਗੀ ਕੇਂਦਰ ਦੇ ਬਾਹਰ ਸਮਾਜ ਸੇਵੀ ਗੁਰਪ੍ਰੀਤ ਸੇਖੋਂ ਅਤੇ ਕਾਂਗਰਸ ਦੇ ਸਮਰਥਕਾਂ ਵਿਚਾਲੇ ਤਿੱਖੀ ਬਹਿਸ ਹੋਈ, ਜੋ ਕੁਝ ਹੀ ਮਿੰਟਾਂ ਵਿੱਚ ਹੰਗਾਮੇ ਅਤੇ ਝੜਪ ਵਿੱਚ ਤਬਦੀਲ ਹੋ ਗਈ। ਦੋਵਾਂ ਧਿਰਾਂ ਨੇ ਇੱਕ-ਦੂਜੇ ‘ਤੇ ਗੰਭੀਰ ਦੋਸ਼ ਲਗਾਏ ਹਨ।

ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ‘ਤੇ ਲਗਾਏ ਗਏ ਆਰੋਪ

ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਨੇ ਦੋਸ਼ ਲਗਾਇਆ ਕਿ ਕਾਂਗਰਸੀ ਵਰਕਰਾਂ ਨੇ ਸਰੇਆਮ ਗੁੰਡਾਗਰਦੀ ਕੀਤੀ ਅਤੇ ਨਾਮਜ਼ਦਗੀ ਕੇਂਦਰ ਦੇ ਬਾਹਰ ਭੀੜ ਇਕੱਠੀ ਕਰਕੇ ਗੁਰਪ੍ਰੀਤ ਸੇਖੋਂ ਦੇ ਵਰਕਰਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਹੌਲ ਸ਼ਾਂਤ ਰੱਖਣ ਦੇ ਯਤਨ ਕੀਤੇ ਜਾ ਰਹੇ ਸਨ ਪਰ ਕਾਂਗਰਸ ਨੇ ਜਾਣਬੁੱਝ ਕੇ ਸਥਿਤੀ ਨੂੰ ਖ਼ਰਾਬ ਕੀਤਾ। ਦੂਜੇ ਪਾਸੇ ਕਾਂਗਰਸ ਦੇ ਆਗੂ ਆਸ਼ੂ ਬਾਂਗੜ ਨੇ ਦਾਅਵਾ ਕੀਤਾ ਕਿ ਸਮਾਜ ਸੇਵੀ ਗੁਰਪ੍ਰੀਤ ਸੇਖੋਂ ਨੇ ਗੁੰਡਿਆਂ ਦੀ ਮਦਦ ਨਾਲ ਕਾਂਗਰਸੀ ਵਰਕਰਾਂ ‘ਤੇ ਹਮਲਾ ਕਰਵਾਇਆ, ਕਾਂਗਰਸੀ ਵਰਕਰਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਫਾਇਰਿੰਗ ਵੀ ਕੀਤੀ ਗਈ। ਬਾਂਗੜ ਨੇ ਦੋਸ਼ ਲਗਾਇਆ ਕਿ ਕਾਂਗਰਸੀ ਉਮੀਦਵਾਰਾਂ ਅਤੇ ਸਮਰਥਕਾਂ ਨੂੰ ਨਾਮਜ਼ਦਗੀਆਂ ਦਾਖ਼ਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਜ਼ਖ਼ਮੀ ਨੌਜਵਾਨ ਫਰੀਦਕੋਟ ਰੈਫਰ

ਫਾਇਰਿੰਗ ਵਿੱਚ ਜ਼ਖ਼ਮੀ ਹੋਏ ਨੌਜਵਾਨ ਨੇ ਦਾਅਵਾ ਕੀਤਾ ਕਿ ਉਸ ‘ਤੇ ਜਾਨੋਂ ਮਾਰਨ ਦੀ ਨੀਅਤ ਨਾਲ ਸਰੇਆਮ ਗੋਲੀਆਂ ਚਲਾਈਆਂ ਗਈਆਂ। ਜ਼ਖ਼ਮੀ ਨੂੰ ਪਹਿਲਾਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਬਾਅਦ ਵਿੱਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਹਾਲਾਤ ਨੂੰ ਕਾਬੂ ਵਿੱਚ ਲਿਆ। ਪੁਲਿਸ ਦਾ ਕਹਿਣਾ ਹੈ ਕਿ ਐਸ.ਪੀ.ਡੀ. ਮਨਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਵਰਕਰਾਂ ਵਿੱਚ ਝੜਪ ਹੋਈ ਸੀ। ਮਾਹੌਲ ਖ਼ਰਾਬ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਚੋਣਾਂ ਦੌਰਾਨ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Follow Us
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ...
ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਲੈਂਡਸਲਾਈਡ, ਯਾਤਰਾ ਰੁਕੀ, ਦੇਸ਼ 'ਚ ਮਾਨਸੂਨ ਦੀ ਤਬਾਹੀ
ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਲੈਂਡਸਲਾਈਡ, ਯਾਤਰਾ ਰੁਕੀ, ਦੇਸ਼ 'ਚ ਮਾਨਸੂਨ ਦੀ ਤਬਾਹੀ...
ਪੰਜਾਬ ਦੇ ਸਕੂਲ ਕਰ ਰਹੇ ਸ਼ਾਨਦਾਰ ਪ੍ਰਦਰਸ਼ਨ... TV9 ਦੇ 'ਭਾਰਤਵਰਸ਼ ਕੇ ਟੌਪਰਸ' ਪ੍ਰੋਗਰਾਮ 'ਚ ਬੋਲੇ ਹਰਜੋਤ ਬੈਂਸ
ਪੰਜਾਬ ਦੇ ਸਕੂਲ ਕਰ ਰਹੇ ਸ਼ਾਨਦਾਰ ਪ੍ਰਦਰਸ਼ਨ... TV9 ਦੇ 'ਭਾਰਤਵਰਸ਼ ਕੇ ਟੌਪਰਸ' ਪ੍ਰੋਗਰਾਮ 'ਚ ਬੋਲੇ ਹਰਜੋਤ ਬੈਂਸ...
Kisan Protest: ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ, ਸ਼ੰਭੂ-ਖਨੌਰੀ ਬਾਰਡਰ ਸੀਲ
Kisan Protest: ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ, ਸ਼ੰਭੂ-ਖਨੌਰੀ ਬਾਰਡਰ ਸੀਲ...
ਰਾਹੁਲ ਅਤੇ ਪ੍ਰਿਯੰਕਾ RML ਹਸਪਤਾਲ ਪਹੁੰਚੇ, ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
ਰਾਹੁਲ ਅਤੇ ਪ੍ਰਿਯੰਕਾ RML ਹਸਪਤਾਲ ਪਹੁੰਚੇ, ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ...
ਜਲੰਧਰ ਦੇ ਗੀਤਾਂਸ਼ ਸਰੀਨ ਦਾ NEET-UG 'ਚ 8ਵਾਂ ਰੈਂਕ, ਡਾਕਟਰ ਬਣਨ ਦਾ ਹੈ ਸੁਪਨਾ
ਜਲੰਧਰ ਦੇ ਗੀਤਾਂਸ਼ ਸਰੀਨ ਦਾ NEET-UG 'ਚ 8ਵਾਂ ਰੈਂਕ, ਡਾਕਟਰ ਬਣਨ ਦਾ ਹੈ ਸੁਪਨਾ...
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ...
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ...
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...