AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਲੁਧਿਆਣਾ ਸਿਫੇਟ ‘ਚ ਵਿਗਿਆਨੀ ਖ਼ਿਲਾਫ਼ FIR ਦਰਜ, ਸੰਸਥਾ ਦੀ ਹੀ ਮਹਿਲਾ ਨਾਲ ਛੇੜਛਾੜ ਦਾ ਆਰੋਪ

ਲੁਧਿਆਣਾ ਦੇ ਸਿਫੇਟ ਇੰਸਟੀਚਿਊਟ ਵਿੱਚ ਤਾਇਨਾਤ ਇੱਕ ਸੀਨੀਅਰ ਮਹਿਲਾ ਵਿਗਿਆਨੀ ਦੀ ਸ਼ਿਕਾਇਤ 'ਤੇ ਸੰਸਥਾ ਦੇ ਹੀ ਇੱਕ ਹੋਰ ਸੀਨੀਅਰ ਵਿਗਿਆਨੀ ਖ਼ਿਲਾਫ਼ ਛੇੜਛਾੜ, ਪਿੱਛਾ ਕਰਨ, ਬਦਨਾਮ ਕਰਨ ਅਤੇ ਮੋਰਫਡ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇਣ ਦੇ ਦੋਸ਼ਾਂ ਹੇਠ ਪੀ.ਏ.ਯੂ. ਥਾਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੇ ਦੋਸ਼ਾਂ ਨੂੰ ਨਕਾਰਦਿਆਂ ਇਸ ਨੂੰ ਆਪਸੀ ਦੋਸਤੀ ਦਾ ਮਾਮਲਾ ਦੱਸਿਆ ਹੈ।

ਲੁਧਿਆਣਾ ਸਿਫੇਟ 'ਚ ਵਿਗਿਆਨੀ ਖ਼ਿਲਾਫ਼ FIR ਦਰਜ, ਸੰਸਥਾ ਦੀ ਹੀ ਮਹਿਲਾ ਨਾਲ ਛੇੜਛਾੜ ਦਾ ਆਰੋਪ
ਸੰਕੇਤਕ ਤਸਵੀਰ
rajinder-arora-ludhiana
| Updated On: 25 Jun 2026 17:30 PM IST
Share

ਲੁਧਿਆਣਾ ਸਥਿਤ ‘ਸੈਂਟਰਲ ਇੰਸਟੀਚਿਊਟ ਆਫ਼ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ’ (ਸਿਫੇਟ) ਵਿੱਚ ਤਾਇਨਾਤ ਇੱਕ ਸੀਨੀਅਰ ਮਹਿਲਾ ਵਿਗਿਆਨੀ ਦੀ ਸ਼ਿਕਾਇਤ ‘ਤੇ ਸੰਸਥਾ ਦੇ ਹੀ ਇੱਕ ਸੀਨੀਅਰ ਵਿਗਿਆਨੀ ਖ਼ਿਲਾਫ਼ ਛੇੜਛਾੜ ਕਰਨ, ਪਿੱਛਾ ਕਰਨ, ਬਦਨਾਮ ਕਰਨ ਅਤੇ ਮੋਰਫਡ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇਣ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਜਾਂਚ ਤੋਂ ਬਾਅਦ ਭਾਰਤੀ ਨਿਆ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਵਿਗਿਆਨੀ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ (AICRP) ਵਿੱਚ ਸੀਨੀਅਰ ਵਿਗਿਆਨੀ ਦੇ ਅਹੁਦੇ ‘ਤੇ ਤਾਇਨਾਤ ਹੈ, ਜਦੋਂ ਕਿ ਸ਼ਿਕਾਇਤਕਰਤਾ ਮਹਿਲਾ ਵਿਗਿਆਨੀ ਵੀ ਸਿਫੇਟ ਦੇ ਫੂਡ ਗ੍ਰੇਨਜ਼ ਐਂਡ ਆਇਲਸੀਡਜ਼ ਪ੍ਰੋਸੈਸਿੰਗ ਡਿਵੀਜ਼ਨ ਵਿੱਚ ਸੀਨੀਅਰ ਵਿਗਿਆਨੀ ਹੈ।

ਤਾਇਨਾਤੀ ਤੋਂ ਬਾਅਦ ਬਦਲਿਆ ਮੁਲਜ਼ਮ ਦਾ ਵਤੀਰਾ

ਮਹਿਲਾ ਵਿਗਿਆਨੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਮੁਲਜ਼ਮ ਨੂੰ ਸਿਰਫ਼ ਪੇਸ਼ੇਵਰ ਤੌਰ ‘ਤੇ ਜਾਣਦੀ ਸੀ ਅਤੇ ਉਨ੍ਹਾਂ ਵਿਚਕਾਰ ਕਦੇ ਕੋਈ ਨਿੱਜੀ ਸਬੰਧ ਨਹੀਂ ਰਿਹਾ। ਸ਼ਿਕਾਇਤ ਅਨੁਸਾਰ, ਹਾਲ ਹੀ ਵਿੱਚ ਲੁਧਿਆਣਾ ਵਿਖੇ ਦੁਬਾਰਾ ਤਾਇਨਾਤੀ ਤੋਂ ਬਾਅਦ ਮੁਲਜ਼ਮ ਦਾ ਵਤੀਰਾ ਉਸ ਪ੍ਰਤੀ ਅਣਉਚਿਤ ਹੋ ਗਿਆ, ਜਿਸ ਕਾਰਨ ਉਸਨੇ ਮੁਲਜ਼ਮ ਤੋਂ ਦੂਰੀ ਬਣਾ ਲਈ।

ਇਸ ਤੋਂ ਬਾਅਦ ਮੁਲਜ਼ਮ ਨੇ ਵਟਸਐਪ ਰਾਹੀਂ ਲਗਾਤਾਰ ਅਣਚਾਹੇ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿੱਚ ਅਭੱਦਰ ਭਾਸ਼ਾ, ਅਪਮਾਨਜਨਕ ਟਿੱਪਣੀਆਂ ਅਤੇ ਧਮਕੀਆਂ ਸ਼ਾਮਲ ਸਨ। ਸ਼ਿਕਾਇਤਕਰਤਾ ਮੁਤਾਬਕ, ਮੁਲਜ਼ਮ ਨੇ ਦਾਅਵਾ ਕੀਤਾ ਕਿ ਉਸ ਕੋਲ ਮਹਿਲਾ ਵਿਗਿਆਨੀ ਦੀਆਂ ਐਡਿਟ ਅਤੇ ਮੋਰਫਡ ਤਸਵੀਰਾਂ ਹਨ, ਜਿਨ੍ਹਾਂ ਨੂੰ ਜਨਤਕ ਕਰਕੇ ਉਹ ਉਸਦੇ ਸਮਾਜਿਕ ਅਕਸ, ਵੈਵਾਹਿਕ ਜੀਵਨ ਅਤੇ ਪੇਸ਼ੇਵਰ ਪ੍ਰਤਿਸ਼ਠਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਬਿਨਾਂ ਇਜਾਜ਼ਤ ਨਿੱਜੀ ਜਾਣਕਾਰੀ ਅਤੇ ਚੈਟ ਕੀਤੀ ਸਾਂਝੀ

ਮਹਿਲਾ ਵਿਗਿਆਨੀ ਨੇ ਇਹ ਵੀ ਦੋਸ਼ ਲਾਇਆ ਕਿ ਮੁਲਜ਼ਮ ਨੇ ਉਸ ਦੀਆਂ ਨਿੱਜੀ ਤਸਵੀਰਾਂ, ਚੈਟ ਅਤੇ ਹੋर ਨਿੱਜੀ ਜਾਣਕਾਰੀ ਬਿਨਾਂ ਇਜਾਜ਼ਤ ਵੱਖ-ਵੱਖ ਲੋਕਾਂ ਅਤੇ ਸੰਸਥਾ ਨਾਲ ਜੁੜੇ ਕੁਝ ਵੈਂਡਰਾਂ ਤੱਕ ਸਾਂਝੀ ਕੀਤੀ, ਤਾਂ ਜੋ ਉਸ ਦੇ ਅਕਸ ਨੂੰ ਢਾਹ ਲਾਈ ਜਾ ਸਕੇ। ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੁਲਜ਼ਮ ਨੇ ਵੀਡੀਓ ਕਾਲ ਦੀ ਸਕ੍ਰੀਨ ਰਿਕਾਰਡਿੰਗ ਕਰ ਲਈ ਸੀ ਅਤੇ ਬਾਅਦ ਵਿੱਚ ਉਸੇ ਦੇ ਅਧਾਰ ‘ਤੇ ਧਮਕੀ ਭਰੇ ਸੰਦੇਸ਼ ਭੇਜੇ। ਦੋਸ਼ ਹੈ ਕਿ ਰਿਕਾਰਡਿੰਗ ਅਤੇ ਚੈਟ ਦੇ ਸਕ੍ਰੀਨਸ਼ਾਟ ਹੋਰ ਸਹਿਕਰਮੀਆਂ ਤੱਕ ਵੀ ਪਹੁੰਚਾਏ ਗਏ।

ਸੰਸਥਾ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਕੋਲ ਵੀ ਮਾਮਲਾ ਲੰਬਿਤ

ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਸੰਸਥਾ ਦੀ ਅੰਦਰੂਨੀ ਸ਼ਿਕਾਇਤ ਕਮੇਟੀ (ICC) ਦੇ ਸਾਹਮਣੇ ਵੀ ਲੰਬਿਤ ਹੈ, ਜੋ ‘ਕਾਰਜਸਥਾਨ ‘ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਐਕਟ-2013’ ਤਹਿਤ ਗਠਿਤ ਕੀਤੀ ਗਈ ਹੈ। ਕਮੇਟੀ ਨੇ ਮੁਲਜ਼ਮ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਅਤੇ ਸਬੰਧਤ ਦਸਤਾਵੇਜ਼ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ सਨ।

ਪੁਲਿਸ ਅਧਿਕਾਰੀਆਂ ਅਨੁਸਾਰ, ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਵਿਸਤ੍ਰਿਤ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ 22 ਜੂਨ ਨੂੰ ਪੀ.ਏ.ਯੂ. ਥਾਣਾ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਅਤੇ ਸ਼ਿਕਾਇਤਕਰਤਾ ਦੋਵੇਂ ਇੱਕੋ ਸੰਸਥਾ ਵਿੱਚ ਸੀਨੀਅਰ ਵਿਗਿਆਨੀ ਹਨ। ਜਾਂਚ ਦੌਰਾਨ ਮੁਲਜ਼ਮ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਦੋਵਾਂ ਵਿਚਕਾਰ ਪਹਿਲਾਂ ਤੋਂ ਦੋਸਤਾਨਾ ਸਬੰਧ ਸਨ ਅਤੇ ਉਹ ਆਪਸ ਵਿੱਚ ਗੱਲਬਾਤ ਤੇ ਚੈਟ ਕਰਿਆ ਕਰਦੇ ਸਨ।

Follow Us
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ...
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ......
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ...
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?...
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ...