ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੈਨੇਡਾ ‘ਚ ਮਹਿਲਾ ਸਣੇ ਪੰਜ ਪੰਜਾਬੀ ਨੌਜਵਾਨ ਗ੍ਰਿਫਤਾਰ, ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਕਰਦੇ ਸਨ ਤਸਕਰੀ

ਪੀਲ ਰੀਜਨਲ ਪੁਲਿਸ, ਯਾਰਕ ਰੀਜਨਲ ਪੁਲਿਸ ਅਤੇ ਆਰਸੀਐਮਪੀ ਸਮੇਤ ਕਈ ਏਜੰਸੀਆਂ ਨੇ ਇਸ ਮਾਮਲੇ ਵਿੱਚ ਮਿਲ ਕੇ ਕੰਮ ਕੀਤਾ। ਇਸ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਦੇ ਘਰਾਂ ਦੀ ਤਲਾਸ਼ੀ ਲਈ ਵਾਰੰਟ ਲਏ ਗਏ। ਜਾਂਚ ਦੌਰਾਨ ਉਨ੍ਹਾਂ ਦੇ ਘਰੋਂ 11 ਹਥਿਆਰ ਬਰਾਮਦ ਹੋਏ।

ਕੈਨੇਡਾ 'ਚ ਮਹਿਲਾ ਸਣੇ ਪੰਜ ਪੰਜਾਬੀ ਨੌਜਵਾਨ ਗ੍ਰਿਫਤਾਰ, ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਕਰਦੇ ਸਨ ਤਸਕਰੀ
(Photo Credit: @AstuteGaba)
Follow Us
tv9-punjabi
| Published: 29 Oct 2024 17:15 PM IST

ਕੈਨੇਡਾ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਇਲਜ਼ਾਮ ਵਿੱਚ ਇੱਕ ਮਹਿਲਾਂ ਤੇ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਇੱਕ ਔਰਤ ਤੇ ਉਸ ਦੇ ਦੋ ਪੁੱਤਰ ਸ਼ਾਮਲ ਹਨ। ਮਹਿਲਾਂ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮਾਂ ਦੀ ਉਮਰ 20 ਤੋਂ 22 ਸਾਲ ਦਰਮਿਆਨ ਹੈ।

ਮੁਲਜ਼ਮਾਂ ਦੀ ਪਛਾਣ ਬਰੈਂਪਟਨ ਦੀ ਰਹਿਣ ਵਾਲੀ ਨਰਿੰਦਰ ਕੌਰ ਨਾਗਰਾ ਤੇ ਉਸ ਦੇ ਦੋ ਪੁੱਤਰਾਂ ਨਵਦੀਪ ਨਾਗਰਾ ਅਤੇ ਰਵਨੀਤ ਨਾਗਰਾ (22) ਵਜੋਂ ਹੋਈ ਹੈ। ਇਸ ਤੋਂ ਇਲਾਵਾ ਰਣਵੀਰ (20) ਤੇ ਪਵਨੀਤ ਨਾਹਲ (21) ਵੀ ਦੋਸ਼ੀ ਹਨ। ਮੁਲਜ਼ਮਾਂ ‘ਤੇ ਕਰੀਬ 160 ਨਿਯਮਾਂ ਨੂੰ ਤੋੜਨ ਦਾ ਇਲਜ਼ਾਮ ਹੈ। ਇਸ ਵਿੱਚ ਕਈ ਕੈਨੇਡੀਅਨ ਲੋਕ ਵੀ ਸ਼ਾਮਲ ਹਨ। ਇਹ ਜਾਣਕਾਰੀ ਪੀਲ ਰੀਜਨਲ ਪੁਲਿਸ ਨੇ ਦਿੱਤੀ ਹੈ। ਮੁਲਜ਼ਮ ਮੂਲ ਰੂਪ ਵਿੱਚ ਪੰਜਾਬ ਦੇ ਦੱਸੇ ਜਾਂਦੇ ਹਨ।

ਪੁਲਿਸ ਨੂੰ ਜੁਲਾਈ ਵਿੱਚ ਮਿਲਿਆ ਸੀ ਸੁਰਾਗ

ਪੁਲਿਸ ਮੁਤਾਬਕ ਇਹ ਮਾਮਲਾ ਕਾਫੀ ਦਿਲਚਸਪ ਹੈ। ਇੱਕ 20 ਸਾਲਾ ਵਿਅਕਤੀ ਨੂੰ ਟ੍ਰੈਫਿਕ ਪੁਲਿਸ ਵੱਲੋਂ ਇੱਕ ਬੰਦੂਕ ਬਰਾਮਦ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਜਾਂਚ ਅੱਗੇ ਵਧੀ। ਫਿਰ ਜੁਲਾਈ ਤੋਂ ਸਤੰਬਰ ਤੱਕ ਸਪੈਸ਼ਲ ਇਨਫੋਰਸਮੈਂਟ ਬਿਊਰੋ ਦੇ ਅਧਿਕਾਰੀਆਂ ਨੇ ‘ਪ੍ਰੋਜੈਕਟ ਸਲੇਜਹੈਮਰ’ ਕੀਤਾ। ਇਸ ਵਿੱਚ ਪੀਲ ਖੇਤਰ ਅਤੇ ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ) ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਸਮੂਹਾਂ ਦੀ ਜਾਂਚ ਕਰਨਾ ਸ਼ਾਮਲ ਹੈ।

ਘਰਾਂ ਤੋਂ ਖਤਰਨਾਕ ਹਥਿਆਰ ਤੇ ਮੈਗਜ਼ੀਨ ਬਰਾਮਦ

ਪੀਲ ਰੀਜਨਲ ਪੁਲਿਸ, ਯਾਰਕ ਰੀਜਨਲ ਪੁਲਿਸ ਅਤੇ ਆਰਸੀਐਮਪੀ ਸਮੇਤ ਕਈ ਏਜੰਸੀਆਂ ਨੇ ਇਸ ਮਾਮਲੇ ਵਿੱਚ ਮਿਲ ਕੇ ਕੰਮ ਕੀਤਾ। ਇਸ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਦੇ ਘਰਾਂ ਦੀ ਤਲਾਸ਼ੀ ਲਈ ਵਾਰੰਟ ਲਏ ਗਏ। ਜਾਂਚ ਦੌਰਾਨ ਉਨ੍ਹਾਂ ਦੇ ਘਰੋਂ 11 ਹਥਿਆਰ ਬਰਾਮਦ ਹੋਏ। ਇਸ ਤੋਂ ਇਲਾਵਾ 32 ਪਾਬੰਦੀਸ਼ੁਦਾ ਮੈਗਜ਼ੀਨ, 900 ਤੋਂ ਵੱਧ ਗੋਲਾ ਬਾਰੂਦ, 53 ਗਲੋਕ ਸਿਲੈਕਟਰ ਸਵਿੱਚ ਅਤੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।

Delhi Red Fort Blast Update: ਦਿੱਲੀ ਧਮਾਕੇ ਮਾਮਲੇ ਵਿੱਚ Al-Falah University 'ਤੇ ਚੱਲੇਗਾ Bulldozer?
Delhi Red Fort Blast Update: ਦਿੱਲੀ ਧਮਾਕੇ ਮਾਮਲੇ ਵਿੱਚ Al-Falah University 'ਤੇ ਚੱਲੇਗਾ Bulldozer?...
ਸਖ਼ਤ ਸੁਰੱਖਿਆ ਵਿਚਕਾਰ ਅੱਤਵਾਦੀ ਉਮਰ ਦੇ ਕਰੀਬੀ ਸਾਥੀ ਆਮਿਰ ਦੀ ਕੋਰਟ ਚ ਪੇਸ਼ੀ
ਸਖ਼ਤ ਸੁਰੱਖਿਆ ਵਿਚਕਾਰ ਅੱਤਵਾਦੀ ਉਮਰ ਦੇ ਕਰੀਬੀ ਸਾਥੀ ਆਮਿਰ ਦੀ ਕੋਰਟ ਚ ਪੇਸ਼ੀ...
ਦਿੱਲੀ ਧਮਾਕੇ ਦੀ ਇੱਕ ਹੋਰ ਭਿਆਨਕ ਵੀਡੀਓ ਆਈ ਸਾਹਮਣੇ, ਦੇਖ ਕੇ ਕੰਬ ਜਾਓਗੇ
ਦਿੱਲੀ ਧਮਾਕੇ ਦੀ ਇੱਕ ਹੋਰ ਭਿਆਨਕ ਵੀਡੀਓ ਆਈ ਸਾਹਮਣੇ, ਦੇਖ ਕੇ ਕੰਬ ਜਾਓਗੇ...
ਪਾਕਿਸਤਾਨ 'ਚ ਸਰਬਜੀਤ ਕੌਰ ਨਾਲ ਕੀ ਹੋਇਆ? ਧਰਮ ਪਰਿਵਰਤਨ ਤੇ ਨਿਕਾਹ ਦੇ ਦਾਅਵਿਆਂ ਬਾਰੇ ਜਾਣੋ
ਪਾਕਿਸਤਾਨ 'ਚ ਸਰਬਜੀਤ ਕੌਰ ਨਾਲ ਕੀ ਹੋਇਆ? ਧਰਮ ਪਰਿਵਰਤਨ ਤੇ ਨਿਕਾਹ ਦੇ ਦਾਅਵਿਆਂ ਬਾਰੇ ਜਾਣੋ...
ਬੱਚਿਆਂ ਵਿੱਚ ਸ਼ੂਗਰ ਦਾ ਵਧਦਾ ਖ਼ਤਰਾ, ਮਾਪਿਆਂ ਲਈ ਮਹੱਤਵਪੂਰਨ ਜਾਣਕਾਰੀ
ਬੱਚਿਆਂ ਵਿੱਚ ਸ਼ੂਗਰ ਦਾ ਵਧਦਾ ਖ਼ਤਰਾ, ਮਾਪਿਆਂ ਲਈ ਮਹੱਤਵਪੂਰਨ ਜਾਣਕਾਰੀ...
IPL Retention 2026: ਅੱਜ ਰਿਟੇਨਸ਼ਨ ਸੂਚੀ ਜਾਰੀ, ਸੰਜੂ ਜਡੇਜਾ ਫੋਕਸ 'ਤੇ; ਵੱਡਾ ਫੈਸਲਾ ਲੈ ਸਕਦਾ ਹੈ KKR
IPL Retention 2026: ਅੱਜ ਰਿਟੇਨਸ਼ਨ ਸੂਚੀ ਜਾਰੀ, ਸੰਜੂ ਜਡੇਜਾ ਫੋਕਸ 'ਤੇ; ਵੱਡਾ ਫੈਸਲਾ ਲੈ ਸਕਦਾ ਹੈ KKR...
Delhi Blast CCTV: ਦਿੱਲੀ ਧਮਾਕੇ ਦਾ ਨਵਾਂ CCTV ਆਈਆ ਸਾਹਮਣੇ, 40 ਫੁੱਟ ਹੇਠਾਂ ਤੱਕ ਹਿੱਲੀ ਜ਼ਮੀਨ
Delhi Blast CCTV: ਦਿੱਲੀ ਧਮਾਕੇ ਦਾ ਨਵਾਂ CCTV ਆਈਆ ਸਾਹਮਣੇ, 40 ਫੁੱਟ ਹੇਠਾਂ ਤੱਕ ਹਿੱਲੀ ਜ਼ਮੀਨ...
Neetu Shatranwala: ਤਰਨਤਾਰਨ ਜਿਮਣੀ ਚੋਣ 'ਚ ਕਿਸਮਤ ਅਜਮਾਉਣ ਉੱਤਰੇ ਨੀਟੂ ਸ਼ਟਰਾਵਾਲੇ ਨੇ ਕਹਿ ਦਿੱਤੀ ਵੱਡੀ ਗੱਲ
Neetu Shatranwala: ਤਰਨਤਾਰਨ ਜਿਮਣੀ ਚੋਣ 'ਚ ਕਿਸਮਤ ਅਜਮਾਉਣ ਉੱਤਰੇ ਨੀਟੂ ਸ਼ਟਰਾਵਾਲੇ ਨੇ ਕਹਿ ਦਿੱਤੀ ਵੱਡੀ ਗੱਲ...
Bihar Election 2025 Result: ਸੰਵਿਧਾਨਕ ਪ੍ਰਕਿਰਿਆ ਨਾਲ ਤੈਅ ਹੋਵੇਗਾ ਸੀਐਮ - ਦਿਲੀਪ ਜੈਸਵਾਲ
Bihar Election 2025 Result: ਸੰਵਿਧਾਨਕ ਪ੍ਰਕਿਰਿਆ ਨਾਲ ਤੈਅ ਹੋਵੇਗਾ ਸੀਐਮ - ਦਿਲੀਪ ਜੈਸਵਾਲ...