07-12- 2025
TV9 Punjabi
Author: Sandeep Singh
ਘਰ ਦੀ ਦੀਵਾਰ ਤੇ ਲੱਗੀਆ ਸ਼ੀਸ਼ਾ ਖੂਬਸੁਰਤੀ ਵਧਾਉਂਦਾ ਹੈ। ਪਰ ਇਹ ਘਰ ਦੀ ਖੂਬਸੁਰਤੀ ਵਧਾਉਣ ਲਈ ਨਹੀਂ ਹੁੰਦਾ, ਵਾਸਤੂ ਸ਼ਾਸ਼ਤਰ ਵਿਚ ਇਸ ਨੂੰ ਪ੍ਰਭਾਵਸ਼ਾਲੀ ਮੰਨੀਆਂ ਜਾਂਦਾ ਹੈ।
ਮੰਨੀਆਂ ਜਾਂਦਾ ਹੈ ਕਿ ਸ਼ੀਸ਼ੇ ਦੇ ਆਲੇ-ਦੁਆਲੇ ਦੀ ਊਰਜਾ ਨੂੰ ਵਧਾ ਕੇ ਦੂਗਣਾ ਕਰ ਦਿੰਦਾ ਹੈ। ਵਾਸਤੂ ਸ਼ਾਸ਼ਤਰ ਵਿਚ ਸਲਾਹ ਦਿੱਤੀ ਗਈ ਹੈ ਕੀ ਘਰ ਵਿਚ ਕਿੰਨੇ ਸ਼ੀਸ਼ੇ ਲਗਾਉਣੇ ਚਾਹੀਦੇ ਹਨ।
ਵਾਸਤੂ ਸ਼ਾਸ਼ਤਰ ਵਿਚ ਦੱਸੀਆ ਗਿਆ ਕੀ ਘਰ ਵਿਚ ਬਹੁਤ ਜ਼ਿਆਦਾ ਸ਼ੀਸ਼ੇ ਨਹੀਂ ਲਗਾਉਣੇ ਚਾਹੀਦੇ।
ਵਾਸਤੂ ਸ਼ਾਸਤਰ ਦੇ ਅਨੁਸਾਰ ਸ਼ੀਸ਼ੇ ਦਾ ਆਕਾਰ, ਕਿੱਥੇ ਲਗਾਉਣਾ ਹੈ, ਸ਼ੀਸ਼ੇ ਦੀ ਦਿਸ਼ਾ ਇਹ ਬਹੁਤ ਜ਼ਰੂਰੀ ਹੈ। ਕਿਉਂਕਿ ਇਸ ਨਾਲ ਘਰ ਦੀ ਊਰਜਾ ਪ੍ਰਭਾਵਿਤ ਹੁੰਦੀ ਹੈ।
ਵਾਸਤੂ ਸ਼ਾਸ਼ਤਰ ਦੇ ਅਨੁਸਾਰ ਘਰ ਦੀ ਉੱਤਰ ਅਤੇ ਪੂਰਵ ਦਿਸ਼ਾ ਵਿਚ ਸ਼ੀਸ਼ਾ ਲਗਾਉਣ ਸਹੀਂ ਮੰਨੀਆਂ ਜਾਂਦਾ ਹੈ। ਇਹ ਦਿਸ਼ਾ ਧਨ ਦੇ ਦੇਵਤਾ ਕੁਬੇਰ ਦੀ ਮੰਨੀ ਜਾਂਦੀ ਹੈ।