AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੈਲੀਫੋਰਨੀਆ ‘ਚ 2 ਮਹੀਨਿਆਂ ਤੋਂ ਲਾਪਤਾ 72 ਸਾਲਾ ਪੰਜਾਬੀ ਮੂਲ ਦੀ ਮਹਿਲਾ ਦੀ ਨਹਿਰ ਵਿੱਚੋਂ ਮਿਲੀ ਲਾਸ਼

Punjabi Women Deadbody recovered in Calefornia: ਕੈਲੀਫੋਰਨੀਆ ਵਿੱਚ ਦੋ ਮਹੀਨਿਆਂ ਤੋਂ ਲਾਪਤਾ 72 ਸਾਲਾ ਪੰਜਾਬੀ ਮੂਲ ਦੀ ਮਹਿਲਾ ਅਜੀਤ ਕੌਰ ਦਾ ਮ੍ਰਿਤਕ ਦੇਹ ਇੱਕ ਨਹਿਰ ਵਿੱਚੋਂ ਬਰਾਮਦ ਹੋਇਆ ਹੈ। ਸਟੈਨਿਸਲੌਸ ਕਾਊਂਟੀ ਕੋਰੋਨਰ ਦਫ਼ਤਰ ਨੇ ਅਧਿਕਾਰਤ ਤੌਰ 'ਤੇ ਮ੍ਰਿਤਕ ਦੇਹ ਦੀ ਪਛਾਣ ਦੀ ਪੁਸ਼ਟੀ ਕਰ ਦਿੱਤੀ ਹੈ।

ਕੈਲੀਫੋਰਨੀਆ 'ਚ 2 ਮਹੀਨਿਆਂ ਤੋਂ ਲਾਪਤਾ 72 ਸਾਲਾ ਪੰਜਾਬੀ ਮੂਲ ਦੀ ਮਹਿਲਾ ਦੀ ਨਹਿਰ ਵਿੱਚੋਂ ਮਿਲੀ ਲਾਸ਼
ਅਮਰੀਕਾ ਵਿੱਚ ਪੰਜਾਬੀ ਮਹਿਲਾ ਦੀ ਦਰਦਨਾਕ ਮੌਤ
tv9-punjabi
| Updated On: 30 Oct 2026 12:04 PM IST
Share

ਕੈਲੀਫੋਰਨੀਆ ਵਿੱਚ ਦੋ ਮਹੀਨਿਆਂ ਤੋਂ ਲਾਪਤਾ 72 ਸਾਲਾ ਪੰਜਾਬੀ ਮੂਲ ਦੀ ਮਹਿਲਾ ਅਜੀਤ ਕੌਰ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਈਹੈ। ਸਟੈਨਿਸਲੌਸ ਕਾਊਂਟੀ ਕੋਰੋਨਰ ਦਫ਼ਤਰ ਨੇ ਅਧਿਕਾਰਤ ਤੌਰ ‘ਤੇ ਲਾਸ਼ ਦੀ ਪਛਾਣ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਦੁਖਦਾਈ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਸਥਾਨਕ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਅਜੀਤ ਕੌਰ 23 ਅਗਸਤ ਦੀ ਦੇਰ ਰਾਤ ਤੋਂ ਸੇਰੇਸ (Ceres) ਸ਼ਹਿਰ ਦੇ ਵਿਟਮੋਰ ਐਵੇਨਿਊ ਸਥਿਤ ‘ਕਾਸਾ ਗ੍ਰਾਂਡੇ ਅਪਾਰਟਮੈਂਟਸ’ ਤੋਂ ਰਹੱਸਮਈ ਹਾਲਾਤਾਂ ਵਿੱਚ ਲਾਪਤਾ ਸਨ। ਦੱਸਿਆ ਗਿਆ ਕਿ ਉਹ ਸੈਰ ਕਰਨ ਲਈ ਘਰੋਂ ਨਿਕਲੇ ਸਨ। ਸੀਸੀਟੀਵੀ ਕੈਮਰਿਆਂ ਵਿੱਚ ਉਹ ਰਾਤ ਕਰੀਬ 1 ਵਜੇ ਘਰੋਂ ਬਾਹਰ ਜਾਂਦੇ ਹੋਏ ਕੈਦ ਹੋਏ ਸਨ।

ਉਨ੍ਹਾਂ ਦੀ ਮੌਤ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਟਰਲੌਕ ਇਰੀਗੇਸ਼ਨ ਡਿਸਟ੍ਰਿਕਟ ਦੇ ਕਰਮਚਾਰੀਆਂ ਨੂੰ ਸੈਂਟਰਲ ਐਵੇਨਿਊ ਅਤੇ ਕੀਜ਼ ਰੋਡ ਨੇੜੇ ਸਥਿਤ ‘ਲੋਅਰ ਲੈਟਰਲ 3’ ਨਾਮਕ ਨਹਿਰ ਵਿੱਚ ਇੱਕ ਮ੍ਰਿਤਕ ਦੇਹ ਤੈਰਦੀ ਹੋਈ ਦਿਖਾਈ ਦਿੱਤੀ। ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਦੀ ਜਾਂਚ ਤੋਂ ਬਾਅਦ ਮ੍ਰਿਤਕ ਦੇਹ ਦੀ ਪਛਾਣ ਅਜੀਤ ਕੌਰ ਵਜੋਂ ਹੋਈ।

ਸੀਸੀਟੀਵੀ ਵਿੱਚ ਰਾਤ ਨੂੰ ਘਰੋਂ ਬਾਹਰ ਜਾਂਦੇ ਹੋਏ ਸਨ ਕੈਦ

ਅਜੀਤ ਕੌਰ 23 ਅਗਸਤ ਦੀ ਦੇਰ ਰਾਤ ਤੋਂ ਸੇਰੇਸ (Ceres) ਸ਼ਹਿਰ ਦੇ ਵਿਟਮੋਰ ਐਵੇਨਿਊ ਸਥਿਤ ‘ਕਾਸਾ ਗ੍ਰਾਂਡੇ ਅਪਾਰਟਮੈਂਟਸ’ ਤੋਂ ਰਹੱਸਮਈ ਹਾਲਾਤਾਂ ਵਿੱਚ ਲਾਪਤਾ ਸਨ। ਸੀਸੀਟੀਵੀ ਫੁਟੇਜ ਵਿੱਚ ਉਨ੍ਹਾਂ ਨੂੰ ਰਾਤ ਕਰੀਬ 1:45 ਵਜੇ ਅਪਾਰਟਮੈਂਟ ਤੋਂ ਬਾਹਰ ਜਾਂਦੇ ਹੋਏ ਦੇਖਿਆ ਗਿਆ ਸੀ। ਉਹ ਆਪਣਾ ਮੋਬਾਈਲ ਫੋਨ, ਪਰਸ, ਪਛਾਣ ਪੱਤਰ, ਪੈਸੇ ਅਤੇ ਘਰ ਦੀਆਂ ਚਾਬੀਆਂ ਕਮਰੇ ਵਿੱਚ ਹੀ ਛੱਡ ਗਏ ਸਨ। ਪਰਿਵਾਰ ਦਾ ਕਹਿਣਾ ਸੀ ਕਿ ਉਹ ਅਕਸਰ ਗੁਆਂਢ ਵਿੱਚ ਰਹਿਣ ਵਾਲੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਸਨ, ਪਰ ਬਿਨਾਂ ਕੋਈ ਸਾਮਾਨ ਲਏ ਅਚਾਨਕ ਲਾਪਤਾ ਹੋ ਜਾਣਾ ਅਸਧਾਰਨ ਗੱਲ ਸੀ।

ਡਾਇਬਟੀਜ਼ ਅਤੇ ਘੱਟ ਨਜ਼ਰ ਦੀ ਸਮੱਸਿਆ ਤੋਂ ਸਨ ਪਰੇਸ਼ਾਨ

ਅਜੀਤ ਕੌਰ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਇੱਕ ਅੱਖ ਤੋਂ ਘੱਟ ਦਿਖਾਈ ਦੇਣ ਵਰਗੀਆਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਨਿਯਮਿਤ ਦਵਾਈਆਂ ਉਨ੍ਹਾਂ ਕੋਲ ਨਾ ਹੋਣ ਕਾਰਨ ਪਰਿਵਾਰ ਦੀ ਚਿੰਤਾ ਹੋਰ ਵਧ ਗਈ ਸੀ।

ਪਰਿਵਾਰ ਨੂੰ ਨਹਿਰ ਵਿੱਚ ਡਿੱਗਣ ਦਾ ਸੀ ਖਦਸ਼ਾ

ਪਰਿਵਾਰ ਨੂੰ ਸ਼ੁਰੂ ਤੋਂ ਹੀ ਖਦਸ਼ਾ ਸੀ ਕਿ ਸੈਰ ਕਰਦੇ ਸਮੇਂ ਉਹ ਗਲਤੀ ਨਾਲ ਨੇੜਲੀ ਕਿਸੇ ਸਿੰਚਾਈ ਨਹਿਰ ਵਿੱਚ ਡਿੱਗ ਗਏ ਹੋਣਗੇ। ਉਨ੍ਹਾਂ ਦੀ ਪੋਤੀ ਨਿਕੋਲ ਸੇਖੋਂ ਨੇ ਵੀ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਨਹਿਰ ਨੇੜੇ ਹਾਦਸੇ ਨੂੰ ਹੀ ਇਸ ਘਟਨਾ ਦਾ ਸਭ ਤੋਂ ਸੰਭਾਵਿਤ ਕਾਰਨ ਦੱਸਿਆ ਸੀ। ਪਰਿਵਾਰ ਦੀ ਮੰਗ ‘ਤੇ ਸੋਨਾਰ ਉਪਕਰਣਾਂ, ਗੋਤਾਖੋਰਾਂ ਅਤੇ ਵਿਸ਼ੇਸ਼ ਖੋਜ ਟੀਮਾਂ ਦੀ ਮਦਦ ਨਾਲ ਨਹਿਰ ਵਿੱਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

ਇਸ ਤੋਂ ਇਲਾਵਾ, 25 ਅਗਸਤ ਨੂੰ ਸੇਰੇਸ ਦੇ ਨੀਲ ਪਾਰਕ ਵਿੱਚ ਉਨ੍ਹਾਂ ਦੀ ਸਲਾਮਤੀ ਲਈ ਪ੍ਰਾਰਥਨਾ ਸਭਾ (ਕੈਂਡਲਲਾਈਟ ਵਿਜਿਲ) ਵੀ ਕਰਵਾਈ ਗਈ ਸੀ। ਪੁਲਿਸ ਨੇ ਮੁੱਢਲੀ ਜਾਂਚ ਦੌਰਾਨ ਕਿਸੇ ਸਾਜ਼ਿਸ਼ ਜਾਂ ਅਪਰਾਧਿਕ ਗਤੀਵਿਧੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਸੀ। ਫਿਲਹਾਲ ਅਧਿਕਾਰੀ ਉਨ੍ਹਾਂ ਦੀ ਮੌਤ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੇ ਹਨ।

Follow Us
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ...
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ...
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ...
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ...
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ...
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ...
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ...
ਖੜਗੇ ਦੇ "ਮੋਦੀ ਦਾ ਬਾਪ ਵੀ ਜਾਵੇਗਾ" ਵਾਲੇ ਕੁਮੈਂਟ 'ਤੇ ਸਿਆਸੀ ਹੰਗਾਮਾ, BJP ਨੇ ਚੰਡੀਗੜ੍ਹ 'ਚ ਕੀਤਾ ਕਾਂਗਰਸ ਦਫ਼ਤਰ ਦਾ ਘਿਰਾਓ
ਖੜਗੇ ਦੇ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ...