AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਢਹਿ ਜਾਵੇਗਾ ਪੂਰਾ ਸਿਸਟਮ… ਅਮਰੀਕਾ ‘ਚ ਰਾਹੁਲ ਗਾਂਧੀ ਦਾ ਚੋਣ ਕਮਿਸ਼ਨ ‘ਤੇ ਹਮਲਾ, ਕਿਹਾ- ਅਧਿਕਾਰੀ ਵੀ EC ਦੇ ਨਾਲ ਨਹੀਂ

ਅਮਰੀਕਾ ਦੌਰੇ 'ਤੇ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਤੇ ਭਾਰਤੀ ਚੋਣ ਪ੍ਰਣਾਲੀ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਭਾਰਤੀ ਲੋਕਤੰਤਰ ਨੂੰ ਪਵਿੱਤਰ ਦੱਸਦੇ ਹੋਏ ਕਿਹਾ ਕਿ ਵਿਰੋਧੀ ਧਿਰ ਇਨ੍ਹਾਂ ਮੁੱਦਿਆਂ ਨੂੰ ਲੋਕਾਂ ਸਾਹਮਣੇ ਲਿਆ ਰਹੀ ਹੈ।

ਢਹਿ ਜਾਵੇਗਾ ਪੂਰਾ ਸਿਸਟਮ... ਅਮਰੀਕਾ 'ਚ ਰਾਹੁਲ ਗਾਂਧੀ ਦਾ ਚੋਣ ਕਮਿਸ਼ਨ 'ਤੇ ਹਮਲਾ, ਕਿਹਾ- ਅਧਿਕਾਰੀ ਵੀ EC ਦੇ ਨਾਲ ਨਹੀਂ
tv9-punjabi
| Published: 19 Nov 2026 07:57 AM IST
Share

ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਅਮਰੀਕਾ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਇੱਕ ਵਾਰ ਫਿਰ ਚੋਣ ਪ੍ਰਣਾਲੀ ਤੇ ਚੋਣ ਕਮਿਸ਼ਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸ਼ਿਕਾਗੋ ਯੂਨੀਵਰਸਿਟੀ ‘ਚ ਇੱਕ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੋਣ ਕਮਿਸ਼ਨ ਦੇ ਅੰਦਰੋਂ ਹੀ ਜਾਣਕਾਰੀ ਮਿਲ ਰਹੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਹੁਣ ਇਸ ਪੂਰੇ ਢਾਂਚੇ ਦੇ ਢਹਿ ਜਾਣ ‘ਚ ਬਸ ਕੁਝ ਹੀ ਸਮਾਂ ਬਾਕੀ ਹੈ। ਰਾਹੁਲ ਗਾਂਧੀ ਮੁਤਾਬਕ ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਵੀ ਹੁਣ ਕਹਿ ਰਹੇ ਹਨ ਕਿ ਉਹ ਇਸ ਤਰ੍ਹਾਂ ਕੰਮ ਜਾਰੀ ਨਹੀਂ ਰੱਖ ਸਕਦੇ।

ਰਾਹੁਲ ਗਾਂਧੀ ਨੇ ਕਿਹਾ, “ਸਾਡੇ ਲਈ ਭਾਰਤੀ ਲੋਕਤੰਤਰ ਬੇਹੱਦ ਪਵਿੱਤਰ ਹੈ। ਮੇਰੇ ਲਈ ਇਹ ਕਹਿਣਾ ਵੀ ਆਸਾਨ ਨਹੀਂ ਹੈ ਕਿ ਭਾਰਤੀ ਲੋਕਤੰਤਰ ‘ਚ ਕੋਈ ਸਮੱਸਿਆ ਹੈ। ਜਦੋਂ ਤੱਕ ਮੇਰੇ ਕੋਲ ਇਸ ਦੇ 100 ਫੀਸਦੀ ਸਬੂਤ ਨਾ ਹੋਣ, ਮੈਂ ਅਜਿਹਾ ਨਹੀਂ ਕਹਿ ਸਕਦਾ। ਜੇਕਰ ਅਸੀਂ ਇਹ ਕਹਿ ਦੇਈਏ ਕਿ ਅਸੀਂ ਚੋਣਾਂ ‘ਚ ਹਿੱਸਾ ਨਹੀਂ ਲਵਾਂਗੇ ਤਾਂ ਉਸੇ ਪਲ ਭਾਰਤੀ ਲੋਕਤੰਤਰ ਖ਼ਤਮ ਹੋ ਜਾਵੇਗਾ। ਅਸੀਂ ਭਾਰਤੀ ਲੋਕਤੰਤਰ ਦੇ ਢਾਂਚੇ ਨੂੰ ਖ਼ਤਮ ਨਹੀਂ ਕਰਨਾ ਚਾਹੁੰਦੇ। ਇਸ ਲਈ ਸਾਡੀ ਰਣਨੀਤੀ ਇਹ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ, ਉਸ ਨੂੰ ਸਭ ਦੇ ਸਾਹਮਣੇ ਲਿਆਂਦਾ ਜਾਵੇ ਤੇ ਲੋਕਾਂ ਵਿਚਕਾਰ ਇਸ ਬਾਰੇ ਚਰਚਾ ਜਾਰੀ ਰੱਖੀ ਜਾਵੇ। ਅਜਿਹਾ ਉਦੋਂ ਤੱਕ ਕੀਤਾ ਜਾਵੇ, ਜਦੋਂ ਤੱਕ ਦੇਸ਼ ਦੀ ਜਨਤਾ ਨੂੰ ਇਹ ਅਹਿਸਾਸ ਨਹੀਂ ਹੋ ਜਾਂਦਾ ਕਿ ਪੂਰਾ ਸਿਸਟਮ ਬਰਬਾਦ ਹੋ ਚੁੱਕਾ ਹੈ।”

ਉਨ੍ਹਾਂ ਕਿਹਾ, “ਅਸੀਂ ਚੋਣ ਪ੍ਰਣਾਲੀ ਨੂੰ ਤੋੜਨਾ ਨਹੀਂ ਚਾਹੁੰਦੇ, ਕਿਉਂਕਿ ਜੇਕਰ ਵਿਰੋਧੀ ਧਿਰ ਇਹ ਐਲਾਨ ਕਰ ਦੇਵੇ ਕਿ ਉਹ ਚੋਣਾਂ ਨਹੀਂ ਲੜੇਗੀ ਤਾਂ ਦੇਸ਼ ਦੀ ਜਨਤਾ ਦੀ ਨਜ਼ਰ ‘ਚ ਪੂਰੀ ਚੋਣ ਪ੍ਰਕਿਰਿਆ ਦੀ ਮਾਨਤਾ ਖ਼ਤਮ ਹੋ ਜਾਵੇਗੀ। ਅਸੀਂ ਅਜਿਹਾ ਨਹੀਂ ਚਾਹੁੰਦੇ। ਇਸ ਲਈ ਮੈਂ ਅਤੇ ਪੂਰੀ ਵਿਰੋਧੀ ਧਿਰ ਇਸ ਕਾਰਨ ਕਾਫ਼ੀ ਨੁਕਸਾਨ ਝੱਲ ਚੁੱਕੇ ਹਾਂ, ਪਰ ਜਾਣਬੁੱਝ ਕੇ ਅਜਿਹਾ ਕੋਈ ਕਦਮ ਨਹੀਂ ਚੁੱਕ ਰਹੇ।”

ਬਿਨਾਂ ਡਰ ਦੇ ਲੋਕ ਆਪਣੀ ਗੱਲ ਕਹਿ ਸਕਣ- ਰਾਹੁਲ ਗਾਂਧੀ

ਰਾਹੁਲ ਗਾਂਧੀ ਨੇ ਕਿਹਾ, “ਸਾਨੂੰ ਪੂਰਾ ਭਰੋਸਾ ਹੈ। ਮੈਂ ਤੁਹਾਨੂੰ ਇਹ ਗੱਲ ਬਿਲਕੁਲ ਸਪੱਸ਼ਟ ਤੌਰ ‘ਤੇ ਦੱਸ ਰਿਹਾ ਹਾਂ ਕਿ ਸਾਨੂੰ ਚੋਣ ਕਮਿਸ਼ਨ ਦੇ ਅੰਦਰੋਂ ਹੀ ਜਾਣਕਾਰੀ ਮਿਲ ਰਹੀ ਹੈ। ਹੁਣ ਸਿਰਫ਼ ਸਮੇਂ ਦੀ ਗੱਲ ਹੈ ਕਿ ਇਹ ਪੂਰਾ ਢਾਂਚਾ ਢਹਿ ਜਾਵੇਗਾ। ਚੋਣ ਕਮਿਸ਼ਨ ਦੇ ਵੱਡੇ ਅਧਿਕਾਰੀ ਹੁਣ ਕਹਿ ਰਹੇ ਹਨ ਕਿ ਦੇਖੋ, ਹੁਣ ਅਸੀਂ ਇਸ ਤਰ੍ਹਾਂ ਕੰਮ ਜਾਰੀ ਨਹੀਂ ਰੱਖ ਸਕਦੇ। ਇਹ ਇੱਕ ਲੰਬਾ ਸਫ਼ਰ ਰਿਹਾ ਹੈ। ਅਸੀਂ ਇਹ ਲੜਾਈ ਲੜ ਰਹੇ ਹਾਂ ਤੇ ਮੈਨੂੰ ਇਹ ਕਹਿੰਦਿਆਂ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਲੜਾਈ ਵਿੱਚ ਜਿੱਤ ਰਹੇ ਹਾਂ।”

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਅਜਿਹਾ ਭਾਰਤ ਸਵੀਕਾਰ ਕਰਨ ਲਈ ਤਿਆਰ ਨਹੀਂ ਹਾਂ, ਜਿੱਥੇ ਲੋਕਤੰਤਰ ਨਾ ਹੋਵੇ। ਇਹ ਸਿਰਫ਼ ਕਾਂਗਰਸ ਪਾਰਟੀ ਦੀ ਗੱਲ ਨਹੀਂ ਹੈ, ਸਗੋਂ ਭਾਰਤ ਦੇ ਜ਼ਿਆਦਾਤਰ ਲੋਕ ਅਜਿਹਾ ਚਾਹੁੰਦੇ ਹਨ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਡੀ ਸਭ ਤੋਂ ਵੱਡੀ ਤਾਕਤ, ਯਾਨੀ ਲੋਕਾਂ ਦੀ ਬਿਨਾਂ ਕਿਸੇ ਡਰ ਤੋਂ ਆਪਣੀ ਗੱਲ ਕਹਿਣ ਦੀ ਆਜ਼ਾਦੀ, ਇੱਕ ਵਾਰ ਫਿਰ ਵਾਪਸ ਆਵੇ ਤੇ ਸਾਡੀ ਸਭ ਤੋਂ ਵੱਡੀ ਤਾਕਤ ਬਣੀ ਰਹੇ।

2014 ਦੀਆਂ ਚੋਣਾਂ ‘ਚ ਵੀ ਕੁਝ ਗੜਬੜ ਸੀ- ਰਾਹੁਲ ਗਾਂਧੀ

ਕਾਂਗਰਸ ਆਗੂ ਨੇ 2024 ਦੀਆਂ ਆਮ ਚੋਣਾਂ ਦੀ ਮਾਨਤਾ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਬ੍ਰਾਜ਼ੀਲ ਦੀ ਇੱਕ ਮਹਿਲਾ ਦੀ ਉਦਾਹਰਨ ਦਿੰਦਿਆਂ ਦਾਅਵਾ ਕੀਤਾ ਕਿ ਉਹ ਕਦੇ ਭਾਰਤ ਨਹੀਂ ਆਈ, ਫਿਰ ਵੀ ਉਸ ਨੇ ਭਾਰਤ ਦੇ ਇੱਕ ਸੂਬੇ ਦੀਆਂ ਵਿਧਾਨ ਸਭਾ ਚੋਣਾਂ ‘ਚ 23 ਵਾਰ ਵੋਟ ਪਾਈ। ਗਾਂਧੀ ਨੇ ਕਿਹਾ, “ਜੇਕਰ 2024 ਦੀਆਂ ਚੋਣਾਂ ‘ਚ ਵੋਟਰ ਫਰਜ਼ੀ ਸਨ, ਉਨ੍ਹਾਂ ਦੀ ਕੋਈ ਹੋਂਦ ਨਹੀਂ ਸੀ ਜਾਂ ਉਨ੍ਹਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਸੀ ਤਾਂ ਫਿਰ ਉਸ ਚੋਣ ਨੂੰ ਜਾਇਜ਼ ਕਿਵੇਂ ਮੰਨਿਆ ਜਾ ਸਕਦਾ ਹੈ? ਮੈਂ ਤੁਹਾਨੂੰ ਦੁਬਾਰਾ ਦੱਸਦਾ ਹਾਂ ਕਿ ਇੱਕ ਬ੍ਰਾਜ਼ੀਲ ਦੀ ਮਹਿਲਾ, ਜੋ ਕਦੇ ਭਾਰਤ ਆਈ ਹੀ ਨਹੀਂ, ਉਸ ਨੇ ਭਾਰਤ ਦੇ ਇੱਕ ਸੂਬੇ ਦੀਆਂ ਚੋਣਾਂ ‘ਚ 23 ਵਾਰ ਵੋਟ ਪਾਈ।”

ਉਨ੍ਹਾਂ ਅੱਗੇ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਲੈ ਕੇ ਚਿੰਤਾਵਾਂ 2014 ਦੀਆਂ ਆਮ ਚੋਣਾਂ ਤੋਂ ਹੀ ਸਨ, ਜਦੋਂ ਕਾਂਗਰਸ ਨੂੰ ਕੁਝ ਚੋਣ ਨਤੀਜਿਆਂ ‘ਚ ਜਿੱਤ ਤੇ ਹਾਰ ਦੇ ਫ਼ਰਕ ਸਿਆਸੀ ਤੌਰ ‘ਤੇ ਸਮਝ ਤੋਂ ਬਾਹਰ ਲੱਗੇ ਸਨ। ਉਨ੍ਹਾਂ ਕਿਹਾ, “2014 ਦੀਆਂ ਚੋਣਾਂ ‘ਚ ਵੀ ਸਾਨੂੰ ਲੱਗਿਆ ਸੀ ਕਿ ਕੁਝ ਗੜਬੜ ਹੈ, ਕਿਉਂਕਿ ਚੋਣਾਂ ‘ਚ ਜਿੱਤ ਤੇ ਹਾਰ ਦੇ ਫ਼ਰਕ ਅਜਿਹੇ ਸਨ, ਜਿਨ੍ਹਾਂ ਨੂੰ ਸਿਆਸੀ ਤੌਰ ‘ਤੇ ਸਮਝਾਉਣਾ ਸੰਭਵ ਨਹੀਂ ਸੀ।” Source: TV9Hindi.com

Follow Us
ਕੈਪਟਨ ਦਾ ਚੈਪਟਰ ਖ਼ਤਮ...ਸਾਬਕਾ CM ਦੀ ਕਾਂਗਰਸ 'ਚ ਵਾਪਸੀ ਦੀਆਂ ਖਬਰਾਂ 'ਤੇ AAP ਦਾ ਤਿੱਖਾ ਹਮਲਾ
ਕੈਪਟਨ ਦਾ ਚੈਪਟਰ ਖ਼ਤਮ...ਸਾਬਕਾ CM ਦੀ ਕਾਂਗਰਸ 'ਚ ਵਾਪਸੀ ਦੀਆਂ ਖਬਰਾਂ 'ਤੇ AAP ਦਾ ਤਿੱਖਾ ਹਮਲਾ...
ਵਿਦੇਸ਼ ਵਿੱਚ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼...ਰਾਹੁਲ ਗਾਂਧੀ 'ਤੇ ਭਾਜਪਾ ਦਾ ਹਮਲਾ
ਵਿਦੇਸ਼ ਵਿੱਚ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼...ਰਾਹੁਲ ਗਾਂਧੀ 'ਤੇ ਭਾਜਪਾ ਦਾ ਹਮਲਾ...
ਜਲੰਧਰ 'ਚ ਛੱਠ ਪੂਜਾ ਤੋਂ ਬਾਅਦ ਨਹਿਰ ਤੇ ਫੈਲੀ ਗੰਦਗੀ ਨੂੰ ਦੇਖ ਕੇ ਭੜਕਿਆ ਪੰਜਾਬੀ ਭਾਈਚਾਰਾ, ਕੀਤੀ ਇਹ ਮੰਗ
ਜਲੰਧਰ 'ਚ ਛੱਠ ਪੂਜਾ ਤੋਂ ਬਾਅਦ ਨਹਿਰ ਤੇ ਫੈਲੀ ਗੰਦਗੀ ਨੂੰ ਦੇਖ ਕੇ ਭੜਕਿਆ ਪੰਜਾਬੀ ਭਾਈਚਾਰਾ, ਕੀਤੀ ਇਹ ਮੰਗ...
PM ਮੋਦੀ ਨੇ ASEAN ਨੂੰ ਦਿੱਤਾ ਸ਼ਾਂਤੀ ਦਾ ਮੰਤਰ, ਦੁਨੀਆ ਨੂੰ ਲੈ ਕੇ ਕਹੀ ਇਹ ਗੱਲ
PM ਮੋਦੀ ਨੇ ASEAN ਨੂੰ ਦਿੱਤਾ ਸ਼ਾਂਤੀ ਦਾ ਮੰਤਰ, ਦੁਨੀਆ ਨੂੰ ਲੈ ਕੇ ਕਹੀ ਇਹ ਗੱਲ...
ਫਿਲੀਪੀਨਜ਼ ਦੇ ਗੁਰਦੁਆਰੇ 'ਚ PM ਮੋਦੀ ਨੇ ਟੇਕਿਆ ਮੱਥਾ, ਹੋਈ ਵਿਸ਼ੇਸ਼ ਅਰਦਾਸ
ਫਿਲੀਪੀਨਜ਼ ਦੇ ਗੁਰਦੁਆਰੇ 'ਚ PM ਮੋਦੀ ਨੇ ਟੇਕਿਆ ਮੱਥਾ, ਹੋਈ ਵਿਸ਼ੇਸ਼ ਅਰਦਾਸ...
ਫਰੀਦਕੋਟ ਪਹੰਚੇ ਚੰਨੀ ਦਾ ਆਪ ਵਰਕਰਾਂ ਨੇ ਕਾਲੇ ਝੰਡੇ ਵਿਖਾ ਕੇ ਕੀਤਾ ਵਿਰੋਧ, ਰੱਖੀ ਇਹ ਮੰਗ...
ਫਰੀਦਕੋਟ ਪਹੰਚੇ ਚੰਨੀ ਦਾ ਆਪ ਵਰਕਰਾਂ ਨੇ ਕਾਲੇ ਝੰਡੇ ਵਿਖਾ ਕੇ ਕੀਤਾ ਵਿਰੋਧ, ਰੱਖੀ ਇਹ ਮੰਗ......
Diljit Dosanjh Concert: ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ....ਦੋਸਾਂਝਾ ਵਾਲੇ ਨੇ ਇੰਦੌਰੀ ਦੇ ਸ਼ੇਅਰ ਨਾਲ ਦਿੱਤਾ ਜਵਾਬ
Diljit Dosanjh Concert: ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ....ਦੋਸਾਂਝਾ ਵਾਲੇ ਨੇ ਇੰਦੌਰੀ ਦੇ ਸ਼ੇਅਰ ਨਾਲ ਦਿੱਤਾ ਜਵਾਬ...
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ...
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ...