Mexico Murder: ਮੈਕਸੀਕੋ ਵਿੱਚ 8 ਲੋਕਾਂ ਦੀ ਹੱਤਿਆ ਕਰਨ ਵਾਲਾ 14 ਸਾਲ ਦਾ ਮੁੰਡਾ ਗ੍ਰਿਫਤਾਰ
Mexico Crime News : ਸਾਲ 2010 ਵਿੱਚ ਮੈਕਸੀਕੋ ਪੁਲਿਸ ਨੇ ਉੱਥੇ 14 ਸਾਲ ਦੇ ਇੱਕ ਮੁੰਡੇ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੇ ਦਾਅਵਾ ਕੀਤਾ ਸੀ ਕਿ 11 ਸਾਲ ਦੀ ਉਮਰ ਵਿੱਚ ਉਸ ਨੂੰ ਅਗਵਾ ਕਰਕੇ ਇੱਕ ਨਸ਼ਾ ਤਸਕਰ ਗਿਰੋਹ ਨੇ ਆਪਣੇ ਨਾਲ ਕੰਮ ਕਰਨ ਨੂੰ ਮਜਬੂਰ ਕੀਤਾ ਸੀ

ਮੈਕਸੀਕੋ ਸਿਟੀ: ਮੈਕਸੀਕਨ ਅਧਿਕਾਰੀਆਂ ਨੇ ‘ਐਲ ਚੇਪਿਟੋ’ ਦੇ ਨਿਕਨੇਮ ਵਾਲੇ ਇੱਕ 14 ਸਾਲ ਦੇ ਮੁੰਡੇ ਨੂੰ ਮੈਕਸੀਕੋ ਸਿਟੀ (Mexico City) ਦੇ ਨੇੜੇ 8 ਲੋਕਾਂ ਦੀ ਨਸ਼ੇ ਲਈ ਹੱਤਿਆ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਫੇਡਰਲ ਪਬਲਿਕ ਸੇਫ਼ਟੀ ਡਿਪਾਟਮੈਂਟ ਵੱਲੋਂ ਦਿੱਤੀ ਗਈ।
ਮੋਟਰਸਾਈਕਲ ਤੇ ਆਇਆ ਸੀ ਹਮਲਾਵਰ
ਇਲਜ਼ਾਮ ਹੈ ਕਿ ਇਹ ਮੁੰਡਾ ਮੋਟਰਸਾਈਕਲ ਤੇ ਸਵਾਰ ਹੋ ਕੇ ਮੈਕਸੀਕੋ ਸਿਟੀ ਦੇ ਉਪ ਸ਼ਹਿਰ ਸ਼ਿਮਲ ਹੁਆਕਨ ਵਿੱਚ ਵੜਿਆ ਅਤੇ ਉੱਥੇ ਇੱਕ ਪਰਿਵਾਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। 22 ਜਨਵਰੀ ਨੂੰ ਵਾਪਰੇ ਇਸ ਕਤਲ ਕਾਂਡ ਵਿੱਚ ਇੱਕ ਹੋਰ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਸ਼ਾਖੋਰੀ ਦੇ ਇਲਜ਼ਾਮ ਵਿੱਚ ਇਸੇ ਨਸ਼ਾਖੋਰ ਗਿਰੋਹ ਦੇ 7 ਹੋਰ ਸ਼ਤੀਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸੀ।
ਪੀੜਿਤ ਪਰਿਵਾਰ ਘਰ ਵਿੱਚ ਜਨਮ ਦਿਨ ਦੀ ਪਾਰਟੀ ਕਰ ਰਿਹਾ ਸੀ
ਦੱਸਿਆ ਜਾਂਦਾ ਹੈ ਕਿ ਕਤਲ ਕਾਂਡ ਦੀ ਵਾਰਦਾਤ ਤੋਂ ਪਹਿਲਾਂ ਪੀੜਿਤ ਪਰਿਵਾਰ ਆਪਣੇ ਘਰ ਵਿੱਚ ਜਨਮ ਦਿਨ ਦੀ ਰਟੀ ਕਰ ਰਿਹਾ ਸੀ ਅਤੇ ਇਸ ਗੋਲੀਬਾਰੀ (Firing) ਵਿੱਚ 5 ਬਾਲਗ ਅਤੇ ਦੋ ਬੱਚੇ ਵੀ ਜ਼ਖ਼ਮੀ ਹੋਏ ਸਨ। ਦਸਿਆ ਜਾਂਦਾ ਹੈ ਕਿ ਉਸ ਵੇਲੇ ਘਰ ਵਿੱਚ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ। ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਮੁੰਡੇ ਦੇ ਅਸਲ ਨਾਂ ਦਾ ਖੁਲਾਸਾ ਤਾਂ ਨਹੀਂ ਕੀਤਾ ਗਿਆ ਪਰ ਉਸ ਦਾ ਨਿਕਨੇਮ ‘ਐਲ ਚੇਪਿਟੋ’ ਹੈ, ਜੋ ਪਹਿਲਾਂ ਤੋਂ ਹੀ ਜੇਲ ਵਿੱਚ ਬੰਦ ਵੱਡੇ ਨਸ਼ਾ ਤਸਕਰ ਜਾਓਕਿਨ ‘ਐਲ ਚੈਪੋ’ ਦਾ ਨਜ਼ਦੀਕੀ ਦੱਸਿਆ ਜਾਂਦਾ ਹੈ।
ਅਸਲ ਮੰਤਵ ਹਾਲੇ ਨਹੀਂ ਪਤਾ
ਇਹਨਾਂ ਅੱਠ ਲੋਕਾਂ ਉੱਤੇ ਗੋਲੀਆਂ ਚਲਾਉਣ ਦਾ ਅਸਲ ਮੰਤਵ ਹਾਲੇ ਜਗਜਾਹਿਰ ਨਹੀਂ ਕੀਤਾ ਗਿਆ ਪਰ ਮੈਕਸੀਕੋ ਵਿੱਚ ਨਸ਼ਾ ਤਸਕਰ ਗਿਰੋਹ ਆਮਤੌਰ ਤੇ ਅਗਵਾ ਕਰਣ ਅਤੇ ਸੁਪਾਰੀ ਲੈ ਕੇ ਹੱਤਿਆ ਦੀ ਵਾਰਦਾਤਾਂ ਕਰਦੇ ਰਹਿੰਦੇ ਹਨ। ਹੋਰ ਤਾਂ ਹੋਰ ਇਹ ਨਸ਼ਾ ਤਸਕਰ ਗਿਰੋਹ ਆਪਣੇ ਇਲਾਕਿਆਂ ਵਿੱਚ ਨਸ਼ਾ ਵੇਚਣ ਵਾਲੇ ਵਿਰੋਧੀ ਗਿਰੋਹਾਂ ਦੇ ਲੋਕਾਂ ਨੂੰ ਵੀ ਮਾਰ ਦਿੰਦੇ ਹਨ, ਉਹਨਾਂ ਲੋਕਾਂ ਦੀ ਵੀ ਹੱਤਿਆ ਕਰ ਦਿੰਦੇ ਹਨ ਜਿਨ੍ਹਾਂ ਕੋਲੋਂ ਇਹਨਾਂ ਨੇ ਪੈਸੇ ਲੈਣੇ ਹੁੰਦੇ ਹਨ। ਸਾਲ 2010 ਵਿੱਚ ਮੈਕਸੀਕੋ ਪੁਲਿਸ ਨੇ ਉੱਥੇ 14 ਸਾਲ ਦੇ ਇੱਕ ਮੁੰਡੇ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੇ ਦਾਅਵਾ ਕੀਤਾ ਸੀ ਕਿ 11 ਸਾਲ ਦੀ ਉਮਰ ਵਿੱਚ ਉਸ ਨੂੰ ਅਗਵਾ ਕਰਕੇ ਇੱਕ ਨਸ਼ਾ ਤਸਕਰ ਗਿਰੋਹ ਨੇ ਆਪਣੇ ਨਾਲ ਕੰਮ ਕਰਨ ਨੂੰ ਮਜਬੂਰ ਕੀਤਾ ਸੀ।