ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ?

ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ?

tv9-punjabi
TV9 Punjabi | Published: 03 Jun 2025 18:14 PM

ਬੀਤੇ ਦਿਨ ਪੰਜਾਬ ਭਾਜਪਾ ਪ੍ਰਧਾਨ ਨੇ ਕਾਂਗਰਸ ਨੂੰ ਲੈ ਕੇ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ, ਮੈਂ ਤਾਂ ਆਸ਼ੂ ਜੀ ਨੂੰ ਇੰਨਾ ਹੀ ਕਹੂੰਗਾ ਕੀ ਆਸਤੀਨ ਦੇ ਸੱਪ ਤੋਂ ਬਚੋਂ, ਕਾਂਗਰਸ ਪਾਰਟੀ ਦੇ ਵਿੱਚ ਇੱਕ ਹਰੇਕ ਇੱਕ ਦੂਜੇ ਦੇ ਮਗਰ ਛੁਰੇ ਲਈ ਫਿਰਦਾ ਹੈ। ਇੱਥੇ ਕੋਈ ਕਿਸੇ ਨੂੰ ਦੇਖ ਕੇ ਰਾਜੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਨੂੰ ਤਾਂ ਵਿਹਲਾ ਕਰ ਰੱਖਿਆ ਵੀ ਤੁਸੀਂ ਇੱਥੇ ਲੁਧਿਆਣੇ ਦੇ ਵਿੱਚ ਨਾ ਆਇਓ। ਤੁਸੀਂ ਆਲਾ ਦੁਆਲਾ ਸੰਭਾਲੋ ਜਾ ਰੱਖੋ। ਉਹ ਉਹ ਦਾਖੇ ਤੁਰੇ ਫਿਰਦੇ ਸੀ, ਵੋਟਾਂ ਵੈਸਟ ਚ ਪੈਣੀਆਂ ਜਾਂ ਦਾਖੇ।

ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਨੀਲ ਜਾਖੜ ‘ਤੇ ਤੰਜ ਕਸਿਆ ਹੈ ਅਤੇ ਕਿਹਾ ਅਸੀਂ ਇਨ੍ਹਾਂ ਦੀ ਜ਼ਮਾਨਤ ਜ਼ਬਤ ਕਰਾਵਾਂਗੇ। ਇਨ੍ਹਾਂ ਨੂੰ ਨਾਨੀ ਯਾਦ ਆ ਜਾਵੇਗੀ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਕਾਂਗਰਸ ਵਿੱਚ ਸਭ ਕੁਝ ਠੀਕ ਹੈ, ਸਭ ਠੀਕ ਹੈ। ਉਨ੍ਹਾਂ ਇਹ ਗੱਲ ਚੰਡੀਗੜ੍ਹ ਵਿੱਚ ਪਾਰਟੀ ਦੇ 118 ਵਿਧਾਨ ਸਭਾ ਹਲਕਿਆਂ ਦੇ ਕੋਆਰਡੀਨੇਟਰਾਂ ਦੀ ਮੀਟਿੰਗ ਤੋਂ ਪਹਿਲਾਂ ਕਹੀ। ਉਨ੍ਹਾਂ ਇਹ ਗੱਲ ਮੀਡੀਆ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਹੀ।