ਪੰਜਾਬ ਦੇ ਤਾਪਮਾਨ ‘ਚ ਵਾਧਾ, ਕੱਲ੍ਹ ਤੋਂ ਲੂ ਦਾ ਅਲਰਟ, ਕਈ ਸ਼ਹਿਰਾਂ ਦਾ ਪਾਰਾ 40 ਤੋਂ ਪਾਰ
ਪੰਜਾਬ 'ਚ ਤਾਪਮਾਨ ਫ਼ਿਲਹਾਲ ਆਮ ਨਾਲੋਂ 1.9 ਡਿਗਰੀ ਘੱਟ ਹੈ। ਮੌਸਮ ਵਿਭਾਗ ਨੇ ਕੱਲ੍ਹ, 9 ਜੂਨ ਤੋਂ ਸੂਬੇ 'ਚ ਹੀਟ-ਵੇਵ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ। ਚੰਡੀਗੜ੍ਹ 'ਚ 39.9 ਡਿਗਰੀ, ਅੰਮ੍ਰਿਤਸਰ ਦਾ 41.1 ਡਿਗਰੀ, ਬਠਿੰਡੇ ਦਾ 40.4 ਡਿਗਰੀ ਤੇ ਲੁਧਿਆਣੇ ਦਾ 40 ਡਿਗਰੀ ਤਾਪਮਾਨ ਦਰਜ਼ ਕੀਤਾ ਗਿਆ।

ਪੰਜਾਬ ਸੂਬੇ ‘ਚ ਔਸਤ ਵੱਧ ਤੋਂ ਵਾਧ ਤਾਪਮਾਨ ‘ਚ 1.8 ਡਿਗਰੀ ਸੈਲਸਿਅਸ ਦਾ ਵਾਧਾ ਦਰਜ਼ ਕੀਤਾ ਗਿਆ। ਇਹ ਵਾਧਾ ਅੱਜ ਵੀ ਜਾਰੀ ਰਹਿਣ ਦਾ ਅਨੁਮਾਨ ਹੈ, ਪਰ ਰਾਹਤ ਦੀ ਗੱਲ ਹੈ ਕਿ ਅੱਜ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਪੰਜਾਬ ‘ਚ ਤਾਪਮਾਨ ਫ਼ਿਲਹਾਲ ਆਮ ਨਾਲੋਂ 1.9 ਡਿਗਰੀ ਘੱਟ ਹੈ। ਮੌਸਮ ਵਿਭਾਗ ਨੇ ਕੱਲ੍ਹ, 9 ਜੂਨ ਤੋਂ ਸੂਬੇ ‘ਚ ਹੀਟ-ਵੇਵ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ। ਚੰਡੀਗੜ੍ਹ ‘ਚ ਤਾਪਮਾਨ 39.9 ਡਿਗਰੀ, ਅੰਮ੍ਰਿਤਸਰ ਦਾ 41.1 ਡਿਗਰੀ, ਬਠਿੰਡੇ ਦਾ 40.4 ਡਿਗਰੀ ਤੇ ਲੁਧਿਆਣੇ ਦਾ 40 ਡਿਗਰੀ ਦਰਜ਼ ਕੀਤਾ ਗਿਆ।
ਹੀਟ-ਵੇਵ ਦੀ ਚੇਤਾਵਨੀ
ਮੌਸਮ ਵਿਗਿਆਨ ਨੇ ਆਉਣ ਵਾਲੇ ਦਿਨਾਂ ‘ਚ ਹੀਟ-ਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ। 9 ਤੋਂ 11 ਜੂਨ ਤੱਕ ਸੂਬੇ ਦੇ ਦੱਖਣੀ ਦੇ ਦੱਖਣੀ ਪੱਛਮੀ ਹਿੱਸਿਆਂ ‘ਚ ਗਰਮ ਹਵਾਵਾਂ ਤੇ ਲੂ ਚੱਲਣ ਦੀ ਸੰਭਾਵਨਾ ਹੈ। ਫਾਜ਼ਿਲਕਾ, ਮੁਕਤਸਰ, ਮੋਗਾ, ਫਰੀਦਕੋਟ, ਮਾਨਸਾ, ਬਠਿੰਡਾ, ਪਟਿਆਲਾ, ਫਤਿਹਗੜ੍ਹ ਸਾਹਿਬ ਤੇ ਸੰਗਰੂਰ ‘ਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।
ਪ੍ਰਮੁੱਖ ਸ਼ਹਿਰਾਂ ‘ਚ ਅਜਿਹਾ ਰਹੇਗਾ ਮੌਸਮ
ਅੰਮ੍ਰਿਤਸਰ- ਮੌਸਮ ਸਾਫ਼ ਰਹੇਗਾ। ਤਾਪਮਾਨ 28 ਤੋਂ 41 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ।
ਜਲੰਧਰ- ਅਸਮਾਨ ਸਾਫ਼ ਰਹੇਗਾ ਤੇ ਤਾਪਮਾਨ 28 ਤੋਂ 39 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ।
ਇਹ ਵੀ ਪੜ੍ਹੋ
ਲੁਧਿਆਣਾ- ਅਸਮਾਨ ਸਾਫ਼ ਰਹਿਣ ਦਾ ਅਨੁਮਾਨ ਤੇ ਤਾਪਮਾਨ 28 ਤੋਂ 39 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ।
ਪਟਿਆਲਾ- ਅਸਮਾਨ ਸਾਫ਼ ਰਹਿਣ ਦਾ ਅਨੁਮਾਨ। ਤਾਪਮਾਨ 27 ਤੋਂ 40 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ।
ਮੋਹਾਲੀ- ਮੌਸਮ ਸਾਫ਼ ਰਹਿਣ ਦੀ ਸੰਭਾਵਨਾ। ਤਾਪਮਾਨ 28 ਤੋਂ 38 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ।