ਇਸ ਦੇਸ਼ ਵਿੱਚ 6 ਸਾਲ ਦੀ ਬੱਚੀ ਨਿਕਲੀ ਅੱਤਵਾਦੀ, ਫੌਜ ਮੁਖੀ ਦੀ ਹੱਤਿਆ ਦੇ ਆਰੋਪ ਵਿੱਚ ਗ੍ਰਿਫ਼ਤਾਰ
ਮਿਆਂਮਾਰ ਵਿੱਚ, ਫੌਜ ਨੇ ਇੱਕ 6 ਸਾਲ ਦੀ ਬੱਚੀ ਨੂੰ 'ਅੱਤਵਾਦੀ' ਦੱਸ ਗ੍ਰਿਫਤਾਰ ਕੀਤਾ ਹੈ। ਇਸ ਬੱਚੀ 'ਤੇ ਇੱਕ ਸੇਵਾਮੁਕਤ ਫੌਜੀ ਜਨਰਲ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਆਰੋਪ ਹੈ। ਇਹ ਬੱਚੀ ਮੁੱਖ ਆਰੋਪੀ ਦੀ ਧੀ ਹੈ। ਫੌਜ ਨੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮਨੁੱਖੀ ਅਧਿਕਾਰ ਸੰਗਠਨਾਂ ਦੇ ਅਨੁਸਾਰ, 2021 ਦੇ ਤਖ਼ਤਾਪਲਟ ਤੋਂ ਬਾਅਦ ਹੁਣ ਤੱਕ ਸੈਂਕੜੇ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਹੈ।

ਮਿਆਂਮਾਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ 6 ਸਾਲ ਦੀ ਬੱਚੀ ਨੂੰ ਅੱਤਵਾਦੀ ਹੋਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਆਰੋਪ ਹੈ ਕਿ ਇਹ ਬੱਚੀ ਉਸ ਸੰਗਠਨ ਨਾਲ ਜੁੜੀ ਹੋਈ ਹੈ ਜਿਸਨੇ ਹਾਲ ਹੀ ਵਿੱਚ ਇੱਕ ਸੇਵਾਮੁਕਤ ਫੌਜੀ ਜਨਰਲ ਦੀ ਹੱਤਿਆ ਕੀਤੀ ਸੀ। ਇਹ ਘਟਨਾ ਮਿਆਂਮਾਰ ਦੀ ਰਾਜਧਾਨੀ ਯਾਂਗੂਨ ਵਿੱਚ ਦਿਨ-ਦਿਹਾੜੇ ਵਾਪਰੀ। ਬੱਚੀ ਨੂੰ 15 ਹੋਰ ਲੋਕਾਂ ਦੇ ਨਾਲ ਹਿਰਾਸਤ ਵਿੱਚ ਲਿਆ ਗਿਆ ਹੈ ਜਿਨ੍ਹਾਂ ‘ਤੇ ਅੱਤਵਾਦੀ ਹੋਣ ਦਾ ਆਰੋਪ ਹੈ।
22 ਮਈ ਨੂੰ, 68 ਸਾਲਾ ਸੇਵਾਮੁਕਤ ਬ੍ਰਿਗੇਡੀਅਰ ਜਨਰਲ ਅਤੇ ਸਾਬਕਾ ਡਿਪਲੋਮੈਟ ਚੋ ਤੁਨ ਆਂਗ ਦੀ ਯਾਂਗੂਨ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਕਤਲ ਉਸ ਸਮੇਂ ਹੋਇਆ ਜਦੋਂ ਉਹ ਖੁੱਲ੍ਹੇਆਮ ਸੜਕ ‘ਤੇ ਸਨ। ਮਿਆਂਮਾਰ ਦੇ ਫੌਜ-ਸਮਰਥਿਤ ਅਖਬਾਰ ਗਲੋਬਲ ਨਿਊ ਲਾਈਟ ਆਫ਼ ਮਿਆਂਮਾਰ ਦੇ ਅਨੁਸਾਰ, ਇਸ ਮਾਮਲੇ ਵਿੱਚ ਕੁੱਲ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਇਹ ਕੁੜੀ ਵੀ ਸ਼ਾਮਲ ਹੈ। ਰਿਪੋਰਟ ਦੇ ਅਨੁਸਾਰ, ਕੁੜੀ ਕਤਲ ਦੇ ਮੁੱਖ ਆਰੋਪੀ ਦੀ ਧੀ ਹੈ।
ਇਸ ਸੰਗਠਨ ਨੇ ਲਈ ਕਤਲ ਦੀ ਜ਼ਿੰਮੇਵਾਰੀ
ਇਸ ਕਤਲ ਦੀ ਜ਼ਿੰਮੇਵਾਰੀ ਗੋਲਡਨ ਵੈਲੀ ਵਾਰੀਅਰਜ਼ ਨਾਮਕ ਇੱਕ ਬਾਗੀ ਸੰਗਠਨ ਨੇ ਲਈ ਹੈ, ਜੋ ਕਿ ਫੌਜ ਵਿਰੋਧੀ ਗਤੀਵਿਧੀਆਂ ਵਿੱਚ ਸਰਗਰਮ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਚੋ ਤੁਨ ਆਂਗ ਲਗਾਤਾਰ ਫੌਜ ਦੇ ਦਮਨਕਾਰੀ ਕਾਰਜਾਂ ਦਾ ਸਮਰਥਨ ਕਰ ਰਿਹਾ ਸੀ, ਖਾਸ ਕਰਕੇ ਨਾਗਰਿਕਾਂ ਵਿਰੁੱਧ। ਇਸੇ ਲਈ ਉਸਨੂੰ ਨਿਸ਼ਾਨਾ ਬਣਾਇਆ ਗਿਆ। ਮਿਆਂਮਾਰ ਫੌਜ ਨੇ ਇਸ ਸਮੂਹ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਹੈ।
ਦੇਸ਼ ਦੀ ਫੌਜ ਨੇ ਕੀਤਾ ਵੱਡਾ ਦਾਅਵਾ
ਫੌਜ ਨੇ ਇਹ ਵੀ ਆਰੋਪ ਲਗਾਇਆ ਕਿ ਇਸ ਕਤਲ ਪਿੱਛੇ ਦੇਸ਼ ਦੀ ਜਲਾਵਤਨ ਸਰਕਾਰ, ਰਾਸ਼ਟਰੀ ਏਕਤਾ ਸਰਕਾਰ (NUG) ਦਾ ਹੱਥ ਹੈ। ਫੌਜ ਦਾ ਦਾਅਵਾ ਹੈ ਕਿ ਕਾਤਲ ਨੂੰ ਲਗਭਗ 200,000 ਕਿਆਤ (ਲਗਭਗ 95 ਅਮਰੀਕੀ ਡਾਲਰ) ਦਿੱਤੇ ਗਏ ਸਨ। ਹਾਲਾਂਕਿ, NUG ਨੇ ਇਨ੍ਹਾਂ ਆਰੋਪਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਹ ਕਤਲ ਨੂੰ ਉਤਸ਼ਾਹਿਤ ਨਹੀਂ ਕਰਦੇ ਅਤੇ ਫੌਜ ਦਾ ਇਹ ਦਾਅਵਾ ਝੂਠਾ ਹੈ।
ਤਖ਼ਤਾਪਲਟ ਤੋਂ ਬਾਅਦ ਬਦਲੀ ਕਹਾਣੀ
2021 ਦੇ ਫੌਜੀ ਤਖ਼ਤਾਪਲਟ ਤੋਂ ਬਾਅਦ ਮਿਆਂਮਾਰ ਵਿੱਚ ਸਥਿਤੀ ਬਹੁਤ ਤਣਾਅਪੂਰਨ ਹੋ ਗਈ ਹੈ। ਫੌਜ ਨੇ ਆਮ ਚੋਣਾਂ ਰਾਹੀਂ ਚੁਣੀ ਗਈ ਸਰਕਾਰ ਨੂੰ ਹਟਾ ਕੇ ਸੱਤਾ ‘ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ, ਦੇਸ਼ ਵਿੱਚ ਘਰੇਲੂ ਯੁੱਧ ਵਰਗੇ ਹਾਲਾਤ ਪੈਦਾ ਹੋ ਗਏ ਹਨ। ਵਿਰੋਧ ਕਰਨ ਵਾਲੇ ਆਮ ਨਾਗਰਿਕਾਂ, ਔਰਤਾਂ ਅਤੇ ਬੱਚਿਆਂ ਨੂੰ ਵੀ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਇੱਕ ਸੁਤੰਤਰ ਸੰਗਠਨ AAPP ਦੇ ਅਨੁਸਾਰ, ਹੁਣ ਤੱਕ 600 ਤੋਂ ਵੱਧ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਲਗਭਗ 6,700 ਨਾਗਰਿਕ ਮਾਰੇ ਗਏ ਹਨ।
ਇਹ ਵੀ ਪੜ੍ਹੋ
ਮਨੁੱਖੀ ਅਧਿਕਾਰਾਂ ਦੀ ਉਲੰਘਣਾ
ਹਾਲਾਂਕਿ ਫੌਜ ਵਾਰ-ਵਾਰ ਦਾਅਵਾ ਕਰਦੀ ਹੈ ਕਿ ਉਸਦੀ ਮੁਹਿੰਮ ਸਿਰਫ ਸ਼ਾਂਤੀ ਅਤੇ ਸਥਿਰਤਾ ਲਿਆਉਣ ਲਈ ਹੈ, ਪਰ ਸੱਚਾਈ ਇਹ ਹੈ ਕਿ ਮਿਆਂਮਾਰ ਵਿੱਚ ਮਨੁੱਖੀ ਅਧਿਕਾਰਾਂ ਦੀ ਖੁੱਲ੍ਹੇਆਮ ਉਲੰਘਣਾ ਹੋ ਰਹੀ ਹੈ। ਇੱਕ 6 ਸਾਲ ਦੀ ਬੱਚੀ ਨੂੰ ਅੱਤਵਾਦੀ ਕਹਿ ਕੇ ਜੇਲ੍ਹ ਵਿੱਚ ਸੁੱਟਣਾ ਇਸ ਗੱਲ ਦਾ ਸਬੂਤ ਹੈ ਕਿ ਉੱਥੇ ਫੌਜੀ ਸ਼ਾਸਨ ਹੁਣ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਇਹ ਕਦਮ ਪੂਰੀ ਦੁਨੀਆ ਵਿੱਚ ਮਿਆਂਮਾਰ ਫੌਜ ਦੇ ਅਕਸ ਨੂੰ ਹੋਰ ਵਿਗਾੜ ਰਿਹਾ ਹੈ।